ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

Bhagat Singh’s Shirt, Ludhiana, November 2009 – Picture Amarjit Chandan

ਅਮਰਜੀਤ ਚੰਦਨ

ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

ਸਮਝ ਨਹੀਂ ਸੀ ਆਂਦੀ
ਫ਼ੋਟੋ ਲਾਹਵਾਂ ਤਾਂ ਕਿੰਜ ਲਾਹਵਾਂ
ਕਿਸ ਬਿਧ ਰੱਖਾਂ ਕਿਸ ਬਿਧ ਚਾਵਾਂ
ਨੂਰਾਨੀ ਬੰਦਾ ਝੱਗਾ ਖ਼ਾਕੀ
ਛਡ ਤੁਰਿਆ ਅਣਮੋਲ ਨਿਸ਼ਾਨੀ

ਚੰਬੇਲੀ ਦੀ ਛਾਵੇਂ ਵਿਹੜੇ ਦੇ ਵਿਚ ਮੈਂ
ਝਕਦੇ ਝਕਦੇ ਕਮੀਜ਼ ਵਿਛਾਈ ਫ਼ਰਸ਼ ‘ਤੇ ਰਖ ਕੇ ਚਿੱਟੀ ਚੱਦਰ
ਬੋਝੇ ਵਿਚ ਸਨ ਦਿਲ ਧੜਕਣਾਂ
ਵਸਤਰ ਨਿੱਘਾ ਲੱਗਾ ਜਿਉਂ ਬੰਦਾ ਝੱਗਾ ਲਾਹ ਕੇ ਹੁਣੇ ਗਿਆ ਹੈ
ਮੁੜ ਆਵੇਗਾ

ਕੈਮਰੇ ਦਾ ਬਟਣ ਦਬਾਵਣ ਲੱਗਿਆਂ
ਸ਼ੀਸ਼ੇ ਦੀ ਅੱਖ ਥਾਣੀਂ ਮੈਂ ਕੀ ਤੱਕਿਆ-

ਕਲੀ ਚੰਬੇਲੀ ਡਿੱਗੀ ਆਣ ਕਮੀਜ਼ ਦੇ ਉੱਤੇ ਪੋਲੇ ਦੇਣੀ

Published in ‘Eh Kagad Nahi Hai: Ghadar Virasat Dian LikhtanSelected Poems on Ghadar heritage & An Essay by Amarjit Chandan

Available to order at Kirrt

These are the hands

f4f7f894587723.5e829f927ef28

These are the hands
That touch us first
Feel your head
Find the pulse
And make your bed.

These are the hands
That tap your back
Test the skin
Hold your arm
Wheel the bin
Change the bulb
Fix the drip
Pour the jug
Replace your hip.

These are the hands
That fill the bath
Mop the floor
Flick the switch
Soothe the sore
Burn the swabs
Give us a jab
Throw out sharps
Design the lab.

And these are the hands
That stop the leaks
Empty the pan
Wipe the pipes
Carry the can
Clamp the veins
Make the cast
Log the dose
And touch us last.

– Michael Rosen

ਹੱਥ 

ਇਹ ਨੇ ਹੱਥ
ਜੁ ਛੂਹੰਦੇ ਸਾਨੂੰ ਸਭ ਤੋਂ ਪਹਿਲਾਂ
ਤਪਦਾ ਮੱਥਾ
ਨਬਜ਼ਾਂ ਦੇਖਣ
ਕਰਦੇ ਸਿੱਧਾ ਸੇਜ ਵਿਛਾਉਣਾ.

ਇਹ ਨੇ ਹੱਥ
ਜੁ ਥਪਕਣ ਪਿੱਠ ਨੂੰ
ਪਰਖਣ ਚਮੜੀ
ਬਾਂਹ ਫੜਨ ਤੁਸਾਂ ਦੀ
ਕੂੜਾ ਢੋਂਦੇ
ਬਦਲਣ ਲਾਟੂ ਬੁਝਿਆ
ਲਾਉਂਦੇ ਚੂਲ਼ਾ ਨਵਾਂ-ਨਕੋਰਾ
ਨਾੜੀਂ ਵਗਦਾ ਜਲ ਸੰਜੀਵਨ ਤੁਪਕਾ ਤੁਪਕਾ
ਕੁਲਕੁਲ ਕਰਦਾ ਕਾਸੇ ਵਿਚੋਂ ਤ੍ਰੇਹ ਬੁਝਾਵਣ.

ਇਹ ਨੇ ਹੱਥ
ਜੁ ਭਰਦੇ ਗੁਸਲ ਦਾ ਹੌਦਾ
ਲਾਉਂਦੇ ਫ਼ਰਸ਼ ਨੂੰ ਪੋਚਾ
ਸੁਚ ਦਬਾਵਣ ਬਿਜਲੀ ਜਗਦੀ ਬੁਝਦੀ
ਜ਼ਖ਼ਮ ਪਲੋਸਣ
ਲੂੰਹਦੇ ਲਿਬੜੀਆਂ ਪੱਟੀਆਂ
ਲਾਵਣ ਸਾਨੂੰ ਟੀਕੇ
ਸੁੱਟਦੇ ਵਰਦੇ ਨਸ਼ਤਰ
ਬਣਤ ਬਣਾਵਣ ਕਰਕੇ ਕਰਖ਼ੱਨੇ ਦੀ.

ਤੇ ਏਹੀ ਨੇ ਹੱਥ
ਬੰਦ ਕਰਦੇ ਵਗਦਾ ਮੈਲ਼ਾ
ਚੁੱਕਦੇ ਗੰਦਾ
ਪੂੰਝਣ ਨਲ਼ੀਆਂ
ਕੰਮ ਨਾ ਹੋਵੇ ਸੁਣਦੇ ਮੰਦਾ
ਦੱਬਣ ਨਾੜਾਂ
ਜੋੜਨ ਹੱਡੀਆਂ
ਮਿਣਦੇ ਲਿਖਦੇ ਦਾਰੂ ਦਰਮਲ
ਏਹੀ ਨੇ ਹੱਥ ਸਾਨੂੰ ਛੂਹੰਦੇ ਸਭ ਤੋਂ ਆਖ਼ਿਰ.

–  ਮਾਇਕਲ ਰੋਜ਼ਨ 
–  ਪੰਜਾਬੀ ਅਨੁਵਾਦ :ਅਮਰਜੀਤ ਚੰਦਨ 


Michael Rosen is  an English children’s novelist, poet, and the author of 140 books. He is ‘very poorly but stable’ after night in intensive care due to Corona virus related illness. He wrote this poem for the Guardian on 60th anniversary of British NHS in December 2008

Amarjit Chandan translated the poem into Punjabi.

Illustration by South Korean Artist Kang Sujung

ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ / Sikhni Fatima Bibi Alias Jindan


Sculpture By SL Prasher in Ambala Refugee Camp 1948


ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ

ਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰ
ਜਦ ਸ਼ੇਖ਼ੂਪੁਰ ਦੇ ਹੀਰਾ ਸਿੰਘ ਦੀ ਧੀ ਜਿੰਦਾਂ ਨੂੰ ਸੀ ਸਾਲ ਸੋਲ੍ਹਵਾਂ  ਲੱਗਾ
ਇਹ ਗੱਲ ਓਦੋਂ ਦੀ ਹੈ
ਜਦ ਨਾਨਕ ਦੇ ਮੱਥੇ ਦੇ ਉੱਤੇ
ਕਿਸੇ ਮੁਜਾਹਿਦ ਚੰਨ ਤੇ ਤਾਰਾ ਖੁਣਿਆ
ਪੰਜ ਨਦੀਆਂ ਰੱਤ ਉੱਛਲ਼ੀ
ਹੱਥ ਦੀਆਂ ਪੰਜੇ ਉਂਗਲ਼ਾਂ ਇੱਕੋ ਜਿਹੀਆਂ ਹੋਈਆਂ
ਲੋਕੀਂ ਘਰ ਬੈਠੇ ਪਰਦੇਸੀ ਹੋਏ
ਗੁਰੂ ਦੇ ਘਰ ਤੋਂ ਗੁਰੂ ਕੀ ਨਗਰੀ
ਜਾਂਦੀ ਰੇਲ ਦੀ ਗੱਡੀ ਰਸਤੇ ਰੋਕੀ ਚੀਚੋ ਮੱਲ੍ਹੀਆਂ
ਇਸਮਤ ਰੋਲ਼ੀ ਕੱਖ ਨ ਛੱਡਿਆ
ਬੁੜ੍ਹੀਆਂ ਬੱਚੇ ਬੰਦੇ ਡੱਕਰੇ ਕਰ ਕਰ ਸੁੱਟੇ
ਕੰਜਕਾਂ ਕੁੜੀਆਂ ਹੱਥੋ ਹੱਥੀਂ ਵਿਕੀਆਂ
ਪਿੰਡ ਦਾ ਮੁੱਲਾਂ ਰੱਬ ਦਾ ਬੰਦਾ
ਰਾਹ ਵਿਚ ਰੁਲ਼ਦੀ ਜਿੰਦਾਂ ਨੂੰ ਘਰ ਲੈ ਆਇਆ
ਉਸਨੇ ਉਸਨੂੰ ਕਰ ਲੀਤਾ
ਜਿੰਦਾਂ ਤੋਂ ਉਹ ਹੋਈ ਫ਼ਾਤਿਮਾ
ਸਿੱਖਣੀ ਨੇ ਫਿਰ ਸੁੱਲੇ ਜੰਮੇ
ਚਾਰ ਪੁੱਤਰ ਪੰਜ ਧੀਆਂ
ਹੌਲ਼ੀ ਹੌਲ਼ੀ ਹਉਕੇ ਮੁੱਕੇ ਹੰਝੂ ਸੁੱਕੇ
ਲੋਕੀਂ ਹੁਣ ਵੀ ਉਹਨੂੰ ਸਿੱਖਣੀ ਆਖ ਸੱਦਾਂਦੇ
ਰੀਲ ਯਾਦਾਂ ਦੀ ਟੁੱਟਦੀ ਜੁੜਦੀ ਚਲਦੀ ਰਹਿੰਦੀ
ਚੀਕਾਂ ਦੀ ਆਵਾਜ਼ ਨਾ ਸੁਣਦੀ
ਅੱਖੀਆਂ ਰੋਵਣ ਪਰ ਅੱਥਰੂ ਨਹੀਂ ਹਨ
ਬੁੜ੍ਹੀ ਫ਼ਾਤਿਮਾ ਆਂਹਦੀ:
ਨਾ ਰੋ ਬਾਊ
ਹੰਝ ਵਹਾਵਣ ਦਾ ਕੀ ਫ਼ਾਇਦਾ ਹੈ?
ਨਿਤ ਉਡੀਕਾਂ ਆਹ ਦਿਨ ਆਇਆ
ਸਾਹ ਆਖ਼ਰੀ ਕਦ ਆਉਣਾ ਹੈ
ਜਦ ਵੀ ਆਇਆ ਬੜਾ ਹੀ ਮਿੱਠਾ ਹੋਣਾ

-ਅਮਰਜੀਤ ਚੰਦਨ

سِکھنی فاطمہ بیبی عُرف جنداں

پنِڈ چیچوکی ملیاں نزدیک لہور

جد شیخوپور دے ہیرا سنگھ دی دِھی جِنداں نوں سی سال سولھواں لگا

ایہہ گلّ اودوں دی ہے

جد نانک دے متھے دے اُتے

کسے مجاہد چن تے تارا کُھڻیا

پنج ندیاں رتّ اُچھلی

ہتھ دیاں پنجے اُنگلاں اِکّو جہیاں ہوئیاں

لوکیں گھر بیٹھے پردیسی ہوئے

گورو دے گھر توں گورو کی نگری

جاندی ریل دی گڈی رستے روکی چیچو ملیاں

عصمت رولی ککھّ نہ چھڈیا

بڑھیاں بچے بندے ڈکرے کر کر سُٹّے

کنجکاں کُڑیاں ہتھو ہتھیں وِ کیاں

پنڈ دا مُلاں ربّ دا بندہ

راہ وچ رُلدی جِنداں نوں گھر لے آیا

اُس نے اُس نوں کر لیتا

جِنداں توں اوہ ہوئی فاطمہ

سِکھنی نے پھر سُلے جمے

چار پُتر پنج دِھیاں

ہولی ہولی ہؤکے مکُے

ہنجّو سُکّے

لوکیں ہُن وی اوہنوں سِکھنی آکھ سداندے

ریل یاداں دی ٹُٹدی جُڑدی چلدی رہندی

چِیکاں دی آواز نہ سُندی

اکھیاں روون پر اتھرو نہیں ہن

بُڑھی فاطمہ آنہدی:

نہ رو باؤ

ہنجھ وہائون دا کیہ فائدہ ہے؟

نِت اُڈیکاں آہہ دن آیا

ساہ آخری کد آؤنا ہے

جد وی آیا بڑا ہی مِٹھا ہونا

۔امرجیت چندن
Sikhni Fatima Bibi Alias Jindan

When Jindãn daughter of Hira Singh of Sheikhupur had turned sixteen,
Mujahids scratched the moon and star on Nanak’s forehead with knives.
All the rivers of the Punjab overflowed with blood,
all five fingers became equal,
the people turned into foreigners in their own homes.
Jindan daughter of Hira Singh was on a train from Nankana to Amritsar, when
Mujahids stopped it at Chichoki Malhiãn near Lahore
and hacked to death her father and all men and children.
The women, both old and young, they abducted.
Young Jindãn, was passed from man to man
to man.
A God-fearing Mullah of the village took Jindãn home
and gave her a new name. A Muslim name, Fatima.
From then on, in her own village, she is known as Sikhni – that Sikh woman.
Film reel of memories runs all the time,
the reel snaps and is then rejoined.
The Sikhni’s weeping was muted.
The Sikhni’s eyes wept dry tears.
The Sikhni bore the Mullah four sons and five daughters.
The Sikhni’s eyes wept more dry tears.
The old SikhniFatima, consoles me:
“Don’t cry, my brother.
What’s the point?
It’s taken a lifetime to reach this moment.
When I breathe my last
It will bring nothing but eternal relief.”
 Translated from the original in Punjabi by the poet with Vanessa Gebbie

ਕੁੜੀ ਤੇ ਨ੍ਹੇਰੀ / kudi te nerhi

ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ  ਹੈ
ਕਹਿੰਦੀ ਹੈ
ਨ੍ਹੇਰੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮਲਤਾਸ ਦੇ ਸੋਹਣੇ ਸੋਹਣੇ ਫੁਲ ਝੜ ਜਾਣਗੇ
ਰੁੱਖਾਂ ਦੇ ਟਾਹਣੇ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ

ਇਹ ਕੁੜੀ ਨਹੀਂ ਜਾਣਦੀ
ਨ੍ਹੇਰੀ ਆਏਗੀ
ਨਾਲ ਵਰਖਾ ਲਿਆਏ ਗੀ
ਸਾਰੇ ਠੰਡ ਵਰਤ ਜਾਏਗੀ
ਅਮਲਤਾਸ ਦੀਆਂ ਨਾੜਾਂ ਵਿੱਚ
ਨਵਾਂ ਤਾਜ਼ਾ ਖੂਨ ਦੌੜੇਗਾ

ਅਗਲੀ ਰੁੱਤੇ
ਫੁੱਲ ਹੋਰ ਸੋਹਣੇ ਹੋਣਗੇ
ਹੋਰ ਗੂਹੜੇ ਪੀਲੇ
ਇਹ ਕੁੜੀ ਨਹੀਂ ਜਾਣਦੀ

– ਅਮਰਜੀਤ ਚੰਦਨ

Eh kudi nerhi ton bahut dardi hai
Kahindi hai
nerhi aayegi
saare gand pai jaayega
amaltaas de sohne sohne phull jharh jaangey
rukhaan de taahne tutt jaange
pankheroo marr jaange

Eh kudi nahin jaandi
nerhi aayegi
naal barkha leyaayegi
saare thand vart jaayegi
amaltaas diyaan naadaan ch
saava taaza khoon daudega

Agli rutte
phull hor sohne hongey
hor guurhe peeley
eh kudi nahin jaandi

– Amarjit Chandan

The poem is written by Punjabi poet Amarjit Chandan (ਅਮਰਜੀਤ ਚੰਦਨ ).
Listen to his poetry in his own voice at apnaorg .

ਮੈਂ ਨਹੀਂ ਆਖ ਸਕਦਾ

ਮੈਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਹਿੰਮਤ ਨਹੀਂ
ਮੈਂ ਨਹੀਂ ਆਖ ਸਕਦਾ

ਕਿ ਤੇਰਿਆਂ ਨੈਣਾਂ ਨੇ, ਮੇਰੀਆਂ ਰਾਤਾਂ ਦੀ ਨੀਂਦ ਚੋਰੀ ਕਰ ਲਈ ਸੀ
ਕਿ ਮੇਰੇ ਸੁਪਿਨਆਂ ਨੂੰ ਮੱਲੀ ਰੱਖਿਆ ਸੀ , ਤੇਰੀਆਂ ਯਾਦਾਂ ਨੇ
ਕਿ ਸਾਰੀ ਵਾਟ ,ਮੈਂ ਕੱਲਾ ਤੇਰੇ ਨਾਲ ਗੱਲਾਂ ਰਿਹਾ ਕਰਦਾ
ਕਿ ਮੇਰਾ ਹਰ ਸਾਹ , ਹੁੰਗਾਰਾ ਸੀ ਤੇਰੀ ਹਰ ਬਾਤ ਦਾ
ਕਿ ਤੇਰੇ ਬਾਜੋਂ ਜੀਣਾ, ਹਰ ਪਲ ਕਿਆਮਤ ਸੀ

ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ.
ਫੇਰ ਮੈਂ ਕਿਉਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਹਿੰਮਤ ਨਹੀਂ

Poem is written by Amarjeet Chandan ,
His webpage is http://amarjitchandan.tripod.com/

ਮੇਰੀ ਜੁਗਨੀ ਦੇ ਧਾਗੇ ਬੱਗੇ

ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇ
ਜੀਨੂੰ ਸੱਟ ਇਸ਼ਕ ਦੀ ਲੱਗੇ
ਵੀਰ ਮੇਰਿ
ਆ ਜੁਗਨੀ ਕਹਿੰਦੀ ਐ, ਓ ਨਾਮ ਸੱਜਣ ਦਾ ਲੈਂਦੀ

ਜੁਗਨੀ ਗਾਉਣ ਦਾ ਮੁੱਢ ਸੰਨ ੧੯੦੬ (1906) ਵਿੱਚ ਬੱਝਾ ਦੱਸਿਆ ਜਾਂਦਾ ਹੈ,
ਜਦ ਫਿਰੰਗੀਆਂ ਨੇ ਮਿਲਕਾ ਵਿਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਵੇਲੇ ‘ਜੁਬਲੀ ਫਲੇਮ’ (ਜੋਤੀ) ਸਾਰੇ ਸਾਮਰਾਜ ਵਿੱਚ ਘੁਮਾਈ ਸੀ |
ਸ਼ਹਿਰੋ ਸ਼ਹਿਰ ਫਿਰਦੀ ਫਲੇਮ ਦੇ ਨਾਲ ਨਾਲ ਦੋ ਮਝੈਲ ਬਿਸ਼ਨਾ ਤੇ ਮੰਦਾ (ਮੁਹੰਮਦ) ‘ਖਾੜੇ ਲਾਉਂਦੇ ਸੀ |
ਮੰਦਾ ਢੱਡ ਵਜਾਉਂਦਾ ਸੀ ਤੇ ਬਿਸ਼ਨਾ ਿਕੰਗ | ਇੰਨਾ ਨੇ ਜੁਬਲੀ ਨੂੰ ਜੁਗਨੀ ਬਣਾ ਦਿੱਤਾ |
ਜੁਗਨੀ ਦੀ ਇੰਨੀ ਚੜਤ ਹੋ ਗਈ ਕਿ ਲੋਕ ਜੁਬਲੀ ਫਲੇਮ ਨਾ ਦੇਖਦੇ ਤੇ ਇਕੱਠ ਜੁਗਨੀ ਵਾਲੇ ਪਾਸੇ ਜਿਆਦਾ ਹੋ ਜਾਂਦਾ |
ਇਸੇ ਕਾਰਨ ਮੰਦੇ ਤੇ ਬਿਸ਼ਨੇ ਨੁੰ ਜੇਲ ਦੀ ਸੈਰ ਵੀ ਕਰਨੀ ਪਈ |

ਜੁਗਨੀ ਦਾ ਨਾਂ ਹਰ ਮੂੰਹ ਤੇ ਚੜ ਗਿਆ , ਅੱਧੀ ਸਦੀ ਮਗਰੋਂ ਜਿਹਨੂੰ ਆਲਮ ਲੁਹਾਰ ਨੇ ਗਾਉਣਾ ਸੀ
ਅਤੇ ਫੇਰ ਅੱਧੀ ਸਦੀ ਪਿੱਛੋਂ ਉਹਦੇ ਪੁੱਤ ਆਰਿਫ ਨੇ |
ਜੁਗਨੀ ਮੁਲਤਾਨ ਹੁੰਦੀ ਹੋਈ ਅਮਰੀਕਾ ਪੁੱਜ ਗਈ |
ਆਰਿਫ ਲੁਹਾਰ ਦੀ ਸੰਨ ੨੦੦੬ (2006) ਵਿਚ ਗਾਈ ਜੁਗਨੀ ਦੀ ਵੀਡੀਓ ਨੀਊ ਯੌਰਕ ਵਿਚ ਬਣੀ |

ਆਰਿਫ ਦੀ ਸੰਨ ੨੦੦੬ (2006)ਵਿੱਚ ਗਾਈ ਜੁਗਨੀ ਦੀ ਵੀਡੀਓ

ਸਰੋਤ-ਪੰਜਾਬੀ ਪਰਚੇ ‘ਹੁਣ’ ਦੇ ਮਈ-ਅਗਸਤ 2006 ਅੰਕ ਵਿੱਚ ਛਪੇ ਅਮਰਜੀਤ ਚੰਦਨ ਦੇ ਲੇਖ ਵਿਚੋਂ |

ਸਾਈਕਲ ਚਲਾਉਂਦਿਆਂ

ਸਿਖਰ ਦੁਪਿਹਰੇ, ਸਾਹਮਣੀ ਹਵਾ ਵਿੱਚ ਸਾਈਕਲ ਚਲਾਉਂਦਿਆਂ
ਤੁਸੀਂ ਮਹਿਸੂਸ ਕਰਦੇ ਹੋ, ਸੜਕ ਜਿਵੇਂ ਕਾਲੀ ਦਲ-ਦਲ ਹੈ
ਜਿਸ ਵਿੱਚ ਖੁੱਭਦਾ ਹੀ ਜਾ ਰਿਹੈ, ਕਿਸ਼ਤਾਂ ਤੇ ਲਿਅਾ ਤੁਹਾਡਾ ਸਾਈਕਲ

ਸਾਈਕਲ ਚਲਾਉਂਦਿਆਂ
ਤੁਸੀਂ ਲੱਖ ਲੱਖ ਸ਼ੁਕਰ ਕਰਦੇ ਓ
ਤੁਹਾਡੀ ਕੀਮਤ ਇੱਕ ਸਕੂਟਰ ਜਮਾਂ ਪੇਟਰੌਲ ਅਲਾਊਂਸ ਨਹੀਂ ਪਈ
ਜਾਂ ਸੈਂਕੜੇ ਅਖਬਾਰਾਂ ਦੀ ਰੱਦੀ ਦੇ ਬਰਾਬਰ ਤੁਸੀਂ ਤੁਲੇ ਨਹੀਂ

ਸਾਈਕਲ ਚਲਾਉਂਦਿਆਂ
ਤੁਸੀਂ ਕਾਮਰੇਡ ਵਿੱਦਿਆ ਰਤਨ ਨੂੰ ਯਾਦ ਕਰਦੇ ਓ
ਜੋ ਕਮਿਊਨਿਸਟ ਪਾਰਟੀ ਦੀ ਸਟੇਜ ਤੇ ਸਾਈਕਲ ਬਾਰੇ ਲਿਖੀ
ਲੰਬੀ ਕਵਿਤਾ ਸੁਣਾਉਂਦਾ ਹੁੰਦਾ ਸੀ
ਓਹਦੇ ਦੋਵੇਂ ਹੱਥ ਨਹੀਂ ਸਨ
ਹੁਣ ਤਾਂ ਮੁੱਦਤ ਹੋ ਗਈ ਵਿੱਦਿਆ ਰਤਨ ਬਾਰੇ ਵੀ ਕੁਝ ਸੁਣਿਆਂ

ਤੇ ਅਚਾਨਕ ਖਹਿਸਰ ਕੇ ਲੰਘੀ ਕਾਰ ਨੂੰ
ਤੁਸੀਂ ਗਾਹਲ ਕੱਢ ਸਕਦੇ ਓ
ਤਬਕਾਤੀ ਨਫਰਤ ਦੇ ਤਿਓਹਾਰ ਵਜੋਂ

ਸਾਈਕਲ ਚਲਾਉਂਦਿਆਂ,ਤੁਸੀਂ ਮਹਿਸੂਸ ਕਰਦੇ ਹੋ
ਤੁਸੀਂ ਇਕੱਲੇ ਨਹੀਂ ਹੋ,
ਇਸ ਪਿਆਰੀ ਮਾਤ ਭੂਮੀ ਦੇ ਦੋ ਕਰੋੜ ਸਾਈਕਲ ਸਵਾਰ ਤੁਹਾਡੇ ਨਾਲ ਹਨ
ਫੈਕਟਰੀਆਂ ਦੇ ਮਜਦੂਰ, ਦਫਤਰਾਂ ਦੇ ਕਲਰਕ ਬਾਦਸ਼ਾਹ
ਫੇਰੀਆਂ ਵਾਲੇ, ਸਕੂਲਾਂ ਕਾਲਜਾਂ ਦੇ ਪਾੜੇ
ਹੋਰ ਤਾਂ ਹੋਰ ਸਾਇਕਲ ਚੋਰ ਵੀ

ਸਾਈਕਲ ਚਲਾਉਂਦਿਆਂ, ਤੁਸੀਂ ਜਮਾਤੀ ਨਫਰਤ ਹੋਰ ਤੇਜ ਕਰਦੇ ਓ
ਸਾਈਕਲ ਚਲਾਉਂਦਿਆਂ, ਤੁਸੀਂ ਅਗਾਂਹਵਧੂ ਹੁੰਦੇ ਓ
ਪੂੰਜੀਵਾਦ ਦੇ ਇਸ ਅੰਤਿਮ ਦੌਰ ਵਿੱਚ
ਸਾਈਕਲ ਚਲਾਉਂਦਿਆਂ, ਤੁਸੀ ਸੋਚਦੇ ਓ
ਪੈਦਲ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ

sikhar dopehre, saahmni hava vich cycle chalauNdiaN
tusiN mehsoos karde ho, sadak jiNve kaali dal-dal hove
jis vich khubbda hi ja rihae tuhada cycle

cycle chalauNdiaN
tusiN lakh lakh shukar karde o
tuhadi keemat ikk scooter jamaaN petrol allowance nahiN paee
jaN saiNkde akhbaaraN de raddi de brabar tussiN tule nahiN

cycle chalauNdiaN
tusiN comrade Viddiya Ratan nu yaad karde o
jo communist party di stage te cycle baare likhi
lambi kavita sunauNda hunda si
ohde doveN hathth nahiN san
hun taN muddat ho gaee Viddiya Ratan baare vi kujh suniaN

te achaanak khehsar je langhi kaar nuN
tusiN gaal kadhdh sakde o
tabkaati nafrat de teohaar vajoN

cycle chalauNdiaN, tusiN mehsoos karde o
tusiN ikkalle nahiN ho
iss piaari maat bhoomi de do crore cycle savaar tuhade naal ne
factoriaN de mazdoor, daftaraN de clerk baadshaah
feriaN vaale, skoolaN collegaN de paarhe
hor te hor cycle chor vi

cycle chalauNdiaN, tusiN jamaati nafrat hor tez karde o
cycle chalauNdiaN, tusiN agaaNhvadhu hunde o
poonjivaad de iss antim daur vich
cycle chalauNdiaN, tusiN sochde o
paidal lok tuhade baare ki sochde hon ge

The Song Of The Bike

As I cycle along
In the dazzling gruelling heat of noon,
Braving the harsh opposite wind,
I feel that the road has suddenly become black mire
Steadily sucking in the bike Bought on instalments

As I cycle along
I thank God a thousand times
That I could not be bought off for a scooter
Plus petrol allowance Nor sold off for stacks of newspaper waste.

While cycling I am reminded of
Comrade Vidya Ratan Who for the communist party stage
Would celebrate his bike, in a long poem
He had no arms –

I’ve not heard of him for ages
And when out of nowhere
A car overtakes me
I swear and curse in a fit of class hatred

While cycling
I feel that
I am not alone
Twenty million cyclists of this great motherland are with me
The factory workers
The high and mighty clerks
The pedlars The students And even the bicycle thieves

While cycling I take my country forward
While cycling I sharpen my class consciousness.
While cycling I push on still further and further in this last phase of world capitalism.
While cycling I wonder what the pedestrians think of me.

Source: This poem is written by Amarjit Chandan circa 1970s. Listen to this poem in his own voice.

Updates:

ਸਫਰ – ਅਮਰਜੀਤ ਚੰਦਨ

ਗੱਡੀ ਦੀ ਬਾਰੀ ਦੇ ਸ਼ੀਸ਼ੇ ਤੇ,
ਮੈਂ ਸਿਰ ਰੱਖਿਆ ਹੈ
ਬਾਰੀ ਠੰਡੀ ਠਾਰ ਜਿਉਂ
ਬਰਫੀਲੀ ਰੁੱਤੇ ਸੱਜਣ ਹੱਥ ਮਿਲਾਇਆ
ਜਾਂ ਪਿਆਰੀ ਦੇ ਠੰਡੇ ਕੰਨ ਨੂੰ
ਨੱਕ ਦੀ ਬੁੰਬਲ ਛੋਹਵੇ
ਜਾਂ ਤਾਪ ਚਡ਼ੇ ‘ਚ ਬਲਦੇ ਮੱਥੇ ਤੇ
ਮਾਂ ਨੇ ਹੱਥ ਰੱਖਿਆ ਹੈ

ਸਾਰੇ ਜੱਗ ਦੀਆਂ ਗੱਡੀਆਂ ਦਾ ਖਡ਼ਕਾ ਇੱਕੋ ਜਿਹਾ
ਆਖਰ ਦੇਰ ਸਵੇਰੇ
ਇੱਕੋ ਥਾਂ ਤੇ ਜਾ ਕੇ ਮੁੱਕ ਜਾਂਦਾ ਹੈ