ਜਗਾ ਦੇ ਮੋਮਬੱਤੀਆਂ
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਜਿੰਦਗੀ ਦੇ ਮਾਣ ਮੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਮੰਨਿਆ ਕਿ ਰਾਜ ਹਨੇਰੇ ਦਾ ਹਠੀਲਾ
ਪਰ ਅਜੇ ਜੀਊਂਦਾ ਏ ਕਿਰਨਾਂ ਦਾ ਕਬੀਲਾ
ਕਾਲਿਆਂ ਸਫਿਆਂ ਤੇ ਸਤਰਾਂ ਲਾਲ ਰੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਪੌਣ ਵਿੱਚ ਵਧ ਰਹੀ ਵਿਸ਼ ਤੋਂ ਨਾ ਡਰਦੇ
ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ
ਜਿਹਰ ਨੂੰ ਅਮ੍ਰਿਤ ‘ਚ ਬਦਲੀ ਜਾਣ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਵਾਵਰੋਲੇ ਉਠਦੇ ਹੀ ਰਹਿੰਦੇ ਨੇ ਤੱਤੇ
ਪੱਤਝੜਾਂ ਨੇ ਝਾੜ ਦੇਣੇ ਆਕੇ ਪੱਤੇ
ਪਰ ਇਸ ਦਾ ਮਤਲਬ ਇਹ ਨਹੀਂ
ਕਿ ਪੁੰਗਰਨ ਨਾ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
listen to this poem in his own voice
Surjeet Patar is well known Punjabi Poet.
very best
I Love, The Writer, Sr. Surjeet Patar Sahb………
M also a little bit writer, I accept his as an Ideal…….
Can I take a Contact number of SP Sahb… if possible…Thanx a lot. g
God Bless U SP Sahb….
ਆਸ਼ਾ ਹੀ ਆਸ਼ਾ , ਪਾਤਰ ਜੀ ਨੇ ਜਿੰਦਗੀ ਦੇ ਵਹਿਣ ਨੂੰ ਹਮੇਸ਼ਾ ਹੀ ਖੂਬਸੂਰਤੀ ਨਾਲ ਚਿਤਰਿਆ ਹੈ |ਹਨੇਰਿਆਂ ਨੂੰ ਚੀਰਦੀ ਸੂਰ੍ਜ ਦੀ ਕਿਰਣ ਹੈ ਓਹਨਾਂ ਦੀ ਹਰ ਕਿਰਤ| ਸ਼ਾਲਾ ,ਓਹ ਲਮਾਂ ਸਮਾਂ ਪੰਜਾਬੀ ਬੋਲੀ ਤੇ ਮ੍ਨੁਖ੍ਤਾ ਦੀ ਇੰਝ ਹੀ ਸੇਵਾ ਕਰਦੇ ਰਹਿਣ |
ਅਪਣੇ ਲਹੂ ਦੀ ਲਾਟ ਨੂੰ ਚਾਨਣ ਬਣਾਓ ਦੋਸਤੋ
ਅਕਲਾਂ ਤੇ ਇਲਮਾਂ ਆਸਰੇ ਸਾਥੀ ਜਗਾਓ ਦੋਸਤੋ।
ਸਦੀਆਂ ਤੋਂ ਲੁਟਦਾ ਆਰਿਹਾ ਤਾਜਰ ਜ਼ਮਾਨਾ ਸਾਥੀਓ
ਹੁਣ ਵਿਸ਼ਵ ਭਰ ਤੇ ਫੈਲਿਆ ਰਲ ਠੱਲ੍ਹ ਪਾਓ ਦੋਸਤੋ।
ਪਹਿਲੇ ਤਰਾਜ਼ੂ ਰੱਖਦਾ ਸੀ ਵਾਂਗ ਚੋਰਾਂ ਠੱਗਣਾ
ਹੁਣ ਦਿਨ ਦਿਹਾੜੇ ਲੁੱਟਦਾ ਡਾਢਾ ਭਜਾਓ ਦੋਸਤੋ।
ਗ਼ੁਰਬਤ ਹਨੇਰ ਵਾਂਗ ਹੈ ਪਸਰੀ ਦਿਸ਼ਾ ਹਰੇਕ ਹੀ
ਹੈ ਕਾਟ ਕਰਨੀ ਕਿਸ ਤਰ੍ਹਾਂ ਸੋਝੀ ਲੜਾਓ ਦੋਸਤੋ।
ਸਾਥੀ ਬਣਾ ਲੌ ਆਪਣਾ ਉੱਦਮ ਜੋ ਦੇਵੇ ਰੌਸ਼ਨੀ
ਸਾਹਸ ਬਣਾਕੇ ਆਸਰਾ ਜੀਵਨ ਸਜਾਓ ਦੋਸਤੋ।
ਧਰਮਾਂ ਦੇ ਨਾਂ ਤੇ ਪਾ ਲਏ ਮੰਦਰ ਮਸੀਤਾਂ ਚਰਚ ਵੀ
ਹੁਣ ਜ਼ਾਤ ਮਾਨਵ ਦੇ ਲਈ ਘਰ ਇਕ ਬਣਾਓ ਦੋਸਤੋ।
ਸ਼ਮਸ਼ੇਰ ਸਿੰਘ ਸੰਧੂ