translation

देश कागज पर बना नक्शा नहीं होता/ ਦੇਸ਼ ਕਾਗ਼ਜ਼ ਤੇ ਬਣਿਆ ਨਕਸ਼ਾ ਹੀ ਨਹੀਂ ਹੁੰਦਾ

यदि तुम्हारे घर के एक कमरे में आग लगी हो

“यदि तुम्हारे घर के
एक कमरे में आग लगी हो
तो क्या तुम
दूसरे कमरे में सो सकते हो?
यदि तुम्हारे घर के एक कमरे में
लाशें सड़ रहीं हों
तो क्या तुम
दूसरे कमरे में प्रार्थना कर सकते हो?
यदि हाँ
तो मुझे तुम से
कुछ नहीं कहना है।

देश कागज पर बना
नक्शा नहीं होता
कि एक हिस्से के फट जाने पर
बाकी हिस्से उसी तरह साबुत बने रहें
और नदियां, पर्वत, शहर, गांव
वैसे ही अपनी-अपनी जगह दिखें
अनमने रहें।
यदि तुम यह नहीं मानते
तो मुझे तुम्हारे साथ
नहीं रहना है।

इस दुनिया में आदमी की जान से बड़ा
कुछ भी नहीं है
न ईश्वर
न ज्ञान
न चुनाव
कागज पर लिखी कोई भी इबारत
फाड़ी जा सकती है
और जमीन की सात परतों के भीतर
गाड़ी जा सकती है।

जो विवेक
खड़ा हो लाशों को टेक
वह अंधा है
जो शासन
चल रहा हो बंदूक की नली से
हत्यारों का धंधा है
यदि तुम यह नहीं मानते
तो मुझे
अब एक क्षण भी
तुम्हें नहीं सहना है।

याद रखो
एक बच्चे की हत्या
एक औरत की मौत
एक आदमी का
गोलियों से चिथड़ा तन
किसी शासन का ही नहीं
सम्पूर्ण राष्ट्र का है पतन।

ऐसा खून बहकर
धरती में जज्ब नहीं होता
आकाश में फहराते झंडों को
काला करता है।
जिस धरती पर
फौजी बूटों के निशान हों
और उन पर
लाशें गिर रही हों
वह धरती
यदि तुम्हारे खून में
आग बन कर नहीं दौड़ती
तो समझ लो
तुम बंजर हो गये हो-
तुम्हें यहां सांस लेने तक का नहीं है अधिकार
तुम्हारे लिए नहीं रहा अब यह संसार।

आखिरी बात
बिल्कुल साफ
किसी हत्यारे को
कभी मत करो माफ
चाहे हो वह तुम्हारा यार
धर्म का ठेकेदार,
चाहे लोकतंत्र का
स्वनामधन्य पहरेदार

–  सर्वेश्वरदयाल सक्सेना
असम [ 1982 में समता संगठन द्वारा आयोजित ‘असम-बचाओ साइकिल यात्रा’ के मौके पर सर्वेश्वरदयाल सक्सेना ने यह कविता साइकिल यात्रियों को लिख दी थी । ]

 

If a Room in Your House Caught Fire

If a room
in your house
caught fire
Could you just
sleep in some other room?

If a room
in your house
was filled with rotting corpses
Could you just
pray in some other room?

If yes
then I have nothing to say to you

A nation is created on paper
but it is not a map
where one section rips
the rest remaining whole
and rivers, mountains, cities, villages
still appear, each in their places
blissfully unaware

If this is something you don’t believe
then I want nothing to do with you

There’s nothing in this world greater
than human life
not God
nor knowledge
nor elections
Anything written on paper
can be ripped up and buried
within the seven layers of earth

Judgment that props itself up
on corpses
is blind

Government
that comes from the barrel of a gun
is run by murderers

If you don’t accept this
then I don’t have to put up with you
for even one second

Remember
the murder of a child
the death of a woman
a man’s body
ragged with bullets
belongs to no government whatsoever
it’s the downfall of an entire nation

When blood is shed like this
the earth does not soak it up
it blackens the flags
fluttering in the sky

If earth imprinted with
the marks of army boots
where bodies fall
does not turn to fire
and course through your veins
then understand this
you have become a wasteland
you haven’t even got the right
to breathe here
this world no longer exists for you

And finally
to be perfectly clear:
Never forgive
a murderer
whether he is your friend
a gate-keeper of religion
or a self-anointed
guardian of democracy

 Sarveshwar Dayal Saxena
[ Originally titled ‘Assam’, Written in 1982 for the “Save Assam Cycle Rally” ]

– English Translation by Daisy Rockwell

ਦੇਸ਼ ਕਾਗ਼ਜ਼ ਤੇ ਬਣਿਆ ਨਕਸ਼ਾ ਹੀ ਨਹੀਂ ਹੁੰਦਾ।

ਜੇਕਰ ਤੁਹਾਡੇ ਘਰ ਦੇ
ਇੱਕ ਕਮਰੇ ਚ ਅੱਗ ਲੱਗੀ ਹੋਵੇ
ਤਾਂ ਕੀ ਤੁਸੀਂ
ਦੂਸਰੇ ਕਮਰੇ ਵਿੱਚ ਸੌਂ ਸਕਦੇ ਹੋ?
ਜੇਕਰ ਤੁਹਾਡੇ ਘਰ ਦੇ
ਇੱਕ ਕਮਰੇ ਵਿੱਚ
ਲਾਸ਼ਾਂ ਸੜ ਰਹੀਆਂ ਹੋਣ
ਤਾਂ ਕੀ ਤੁਸੀਂ
ਦੂਸਰੇ ਕਮਰੇ ਵਿੱਚ
ਅਰਾਧਨਾ ਕਰ ਸਕਦੇ ਹੋ?
ਜੇਕਰ ਹਾਂ
ਤਾਂ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ।
ਦੇਸ਼ ਕਾਗ਼ਜ਼ ਤੇ ਬਣਿਆ
ਨਕਸ਼ਾ ਨਹੀਂ ਹੁੰਦਾ।

ਕਿ ਇੱਕ ਹਿੱਸੇ ਦੇ ਪਾਟ ਜਾਣ ਨਾਲ
ਬਾਕੀ ਹਿੱਸੇ ਉਵੇਂ ਹੀ ਸਲਾਮਤ ਰਹਿਣ।
ਤੇ ਨਦੀਆਂ , ਪਹਾੜ,
ਸ਼ਹਿਰ , ਪਿੰਡ
ਉਵੇਂ ਹੀ ਆਪੋ ਆਪਣੇ ਥਾਂ
ਟਿਕੇ ਦਿਸਣ
ਅਣਮੰਨੇ ਰਹਿ ਕੇ ਵੀ।
ਜੇਕਰ ਤੁਸੀਂ ਇਹ ਨਹੀਂ ਮੰਨਦੇ
ਤਾਂ ਮੈਂ ਤੁਹਾਡੇ ਨਾਲ
ਨਹੀਂ ਰਹਿਣਾ।
ਇਸ ਦੁਨੀਆ ਵਿੱਚ
ਆਦਮੀ ਦੀ ਜਾਨ ਤੋਂ ਵੱਡਾ
ਕੁਝ ਵੀ ਨਹੀਂ ਹੈ।
ਨਾ ਰੱਬ
ਨਾ ਗਿਆਨ
ਨਾ ਚੋਣਾਂ।

ਕਾਗ਼ਜ਼ ਤੇ ਲਿਖੀ ਕੋਈ ਵੀ ਇਬਾਰਤ
ਪਾੜੀ ਜਾ ਸਕਦੀ ਹੈ।
ਤੇ ਜ਼ਮੀਨ ਦੀਆਂ ਸੱਤ ਤਹਿਆਂ ਵਿਚਕਾਰ
ਗੱਡੀ ਜਾ ਸਕਦੀ ਹੈ।

ਜਿਹੜਾ ਵਿਵੇਕ
ਖੜ੍ਹਾ ਹੋਵੇ ਲਾਸ਼ਾਂ ਨਾਲ ਢਾਸਣਾ ਲਾ ਕੇ
ਉਹ ਅੰਨ੍ਹਾ ਹੈ।
ਜੋ ਸ਼ਾਸਨ ਚੱਲ ਰਿਹਾ ਹੋਵੇ
ਬੰਦੂਕ ਦੀ ਨਾਲੀ ਨਾਲ
ਉਹ ਹੱਤਿਆਰਿਆਂ ਦਾ ਧੰਦਾ ਹੈ।
ਜੇਕਰ ਤੁਸੀਂ ਨਹੀਂ ਮੰਨਦੇ
ਤਾਂ ਮੈਂ ਤੁਹਾਨੂੰ ਇੱਕ ਪਲ ਵੀ
ਬਰਦਾਸ਼ਤ ਨਹੀਂ ਕਰਨਾ।

ਯਾਦ ਰੱਖੋ!
ਇੱਕ ਬੱਚੇ ਦੀ ਹੱਤਿਆ
ਇੱਕ ਔਰਤ ਦੀ ਮੌਤ
ਇੱਕ ਆਦਮੀ ਦਾ
ਗੋਲੀਆਂ ਵਿੰਨ੍ਹਿਆ ਜਿਸਮ
ਕਿਸੇ ਸ਼ਾਸਨ ਦਾ ਨਹੀਂ
ਪੂਰੇ ਰਾਸ਼ਟਰ ਦੀ ਤਬਾਹੀ ਹੈ।

ਏਦਾਂ ਡੁੱਲ੍ਹਿਆ ਖ਼ੂਨ
ਧਰਤੀ ਵਿੱਚ ਨਹੀਂ ਜੀਰਦਾ।
ਅੰਬਰ ਵਿੱਚ ਝੂਮਦੇ ਝੰਡੇ ਨੂੰ
ਕਲੰਕਿਤ ਕਰਦਾ ਹੈ।

ਜਿਸ ਧਰਤੀ ਤੇ
ਫੌਜੀ ਬੂਟਾਂ ਦੇ ਨਿਸ਼ਾਨ ਹੋਣ
ਤੇ ਉਨ੍ਹਾਂ ਤੇ
ਲਾਸ਼ਾਂ ਡਿੱਗ ਰਹੀਆਂ ਹੋਣ
ਉਹ ਧਰਤੀ
ਜੇਕਰ ਤੁਹਾਡੇ ਖ਼ੂਨ ਨਾਲ
ਅਗਨ ਬਣ ਕੇ ਨਹੀਂ ਦੌੜਦੀ
ਤਾਂ ਸਮਝ ਲਵੋ
ਤੁਸੀਂ  ਬੰਜਰ ਹੋ ਗਏ ਹੋ।

ਤੁਹਾਨੂੰ ਜਿੱਥੇ ਸਾਹ ਲੈਣ ਦਾ
ਨਹੀਂ ਹੈ ਅਧਿਕਾਰ
ਤੁਹਾਡੇ ਲਈ ਨਹੀਂ ਰਹਿ ਗਿਆ
ਹੁਣ ਇਹ ਸੰਸਾਰ

ਮੁੱਕਦੀ ਗੱਲ
ਬਿਲਕੁਲ ਸਾਫ਼
ਕਿਸੇ ਕਾਤਲ ਨੂੰ
ਕਦੇ ਨਾ ਕਰੋ ਮਾਫ਼
ਚਾਹੇ ਉਹ ਹੋਵੇ ਤੁਹਾਡਾ ਯਾਰ
ਧਰਮ ਦਾ ਠੇਕੇਦਾਰ।
ਚਾਹੇ ਲੋਕਤੰਤਰ ਦਾ
ਮਾਣਮੱਤਾ ਪਹਿਰੇਦਾਰ।

– ਸਰਵੇਸ਼ਵਰ ਦਿਆਲ ਸਕਸੈਨਾ
[ਮੂਲ ਸਿਰਲੇਖ  “ਅਸਾਮ ” ਹੇਠ  ਅਸਾਮ ਬਚਾਓ ਸਾਈਕਲ  ਯਾਤਰਾ ਵਾਸਤੇ  1982 ਵਿਚ ਲਿਖੀ ਗਈ  ]

-ਪੰਜਾਬੀ ਰੂਪ:  ਗੁਰਭਜਨ ਗਿੱਲ

Hindi Orginal was posted on facebook by writer Annie Zaidi.
American writer, translator and painter Daisy Rockwell posted the English translation.
Punjabi writer Jaswant Singh Zafar posted the Punjabi translation by Gurbhajan Gill.

Information about the original title from the Samajwadi Jan Parishad Blog.

Photo: MF Hussain’s painting Mother India. Image Courtesy Bharat Mata Artifact page on Ohio State University

Tomorrow someone will arrest you/ ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫਤਾਰ ਕਰ ਲਵੇਗਾ

police-everywhere

Tomorrow someone will arrest you. And will say the evidence is that there was some problematic book in your house.

Tomorrow someone will arrest you. And your friends will see, on TV, the media calling you terrorist because the police do.

Tomorrow someone will arrest you. They’ll scare all lawyers. The one who takes up your case will be arrested next week

Tomorrow someone will arrest you. Your friends will find you active on Facebook a day later. Police logged in as you.

Tomorrow someone will arrest you. Your friends will find that it’ll take 4 days to find 1000 people to sign a petition.

Tomorrow someone will arrest you. Your little child will learn what UAPA1 stands for. Your friends will learn of Sec.13.

Tomorrow someone will arrest you. You’ll be a “leftist” to people. You will be ultra-left for the leftists. No one will speak.

Tomorrow someone will arrest you. The day after that, you will be considered a “terrorist” for life.

Tomorrow someone will arrest you. The police will prepare a list of names. Anyone who’d protest will be named.

Tomorrow someone will arrest you. You’ll be warned. You’ll be a warning to everyone putting their hand into the corporate web.

Tomorrow someone will arrest you. Your home will be searched tonight. You will be taken for questioning now. Stop speaking.

Tomorrow someone will arrest you. The court, in a rare gesture, will give you the benefit of bail. The police will rearrest you in another case.

Tomorrow someone will arrest your children. You will be underground. Some measures are essential to keep a democracy alive.

Long Live Silence.

— Meena Kandasamy

 

 

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫਤਾਰ ਕਰ ਲਵੇਗਾ। ਇਹ ਕਹਿਕੇ ਕਿ ਤੁਹਾਡੇ ਘਰੋਂ ਕੋਈ ਖਤਰਨਾਕ ਕਿਤਾਬ ਬਰਾਮਦ ਹੋਈ ਹੈ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਤੇ ਤੁਹਾਡੇ ਦੋਸਤ ਤੁਹਾਡੇ ਬਾਰੇ ਟੀਵੀ ਤੋਂ ਜਾਨਣਗੇ, ਕਿ ਤੁਸੀਂ ਅੱਤਵਾਦੀ ਹੋ, ਕਿਉਂਕਿ ਪੁਲਿਸ ਨੇ ਇਹੀ ਕਿਹਾ ਹੈ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਸਾਰੇ ਵਕੀਲ ਡਰਾ ਦਿੱਤੇ ਜਾਣਗੇ, ਜੇ ਕਿਸੇ ਨੇ ਭੁੱਲ ਭੁਲੇਖੇ ਤੁਹਾਡਾ ਕੇਸ ਲੈ ਲਿਆ, ਉਹਦੀ ਗ੍ਰਿਫਤਾਰੀ ਅਗਲੇ ਹਫ਼ਤੇ ਹੋ ਜਾਵੇਗੀ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਇੱਕ ਦਿਨ ਬਾਅਦ ਦੋਸਤ ਤੁਹਾਨੂੰ ਫੇਸਬੁੱਕ ‘ਤੇ ਐਕਟਿਵ ਦੇਖਣਗੇ, ਪੁਲਿਸ  ਤੁਹਾਡੀ ਥਾਂ ਤੇ ਲੌਗ-ਇਨ ਹੋਵੇਗੀ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਦੋਸਤਾਂ ਨੂੰ ਪਤਾ ਲੱਗੇਗਾ ਕਿ ਇੱਕ ਪਟੀਸ਼ਨ ‘ਤੇ 1000 ਲੋਕਾਂ ਦੇ ਹਸਤਾਖਰ ਕਰਵਾਉਣ ਲਈ 4 ਦਿਨ ਲੱਗਣਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਨਿੱਕੇ ਨਿਆਣੇ ਨੂੰ ਪਤਾ ਲੱਗੇਗਾ ਕਿ ਯੂ.ਏ.ਪੀ.ਏ.1 ਕੀ ਸ਼ੈਅ ਹੈ। ਤੁਹਾਡੇ ਦੋਸਤ ਸੈਕਸ਼ਨ 13 ਬਾਰੇ ਜਾਨਣਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਲੋਕਾਂ ਵਾਸਤੇ  ‘ਖੱਬੇ ਪੱਖੀ’ ਹੋਵੋਂਗੇ, ਤੇ ਖੱਬੇ-ਪੱਖੀਆਂ ਵਾਸਤੇ ‘ਅੱਤ-ਖੱਬੇ-ਪੱਖੀ’। ਕੋਈ ਨਹੀਂ ਬੋਲੇਗਾ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਉਸਤੋਂ ਅਗਲੇ ਦਿਨ, ਤੁਸੀਂ ਜ਼ਿੰਦਗੀ ਭਰ ਲਈ ‘ਅੱਤਵਾਦੀ’ ਬਣ ਜਾਓਂਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਪੁਲਿਸ ਨਾਵਾਂ ਦੀ ਫਹਿਰਿਸਤ ਬਣਾਵੇਗੀ, ਜੋ ਕੋਈ ਵਿਰੋਧਭਰੀ ਆਵਾਜ਼ ਉਠਾਵੇਗਾ, ਉਸ ਦਾ ਨਾਂ ਇਸ ਵਿੱਚ ਜੁੜ ਜਾਵੇਗਾ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਨੂੰ ਚੇਤਾਵਨੀ ਮਿਲੇਗੀ, ਅਤੇ ਤੁਸੀਂ, ਜੋ ਕੋਈ ਵੀ ਕਾਰਪੋਰੇਟ ਤਾਣੇ ਬਾਣੇ ਦਾ ਪਰਦਾਫਾਸ਼ ਕਰਨ ਵਿੱਚ ਹੱਥ ਅਜ਼ਮਾ ਰਿਹਾ ਹੈ, ਵਾਸਤੇ ਚੇਤਾਵਨੀ ਹੋਵੋਂਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡਾ ਘਰ ਅੱਜ ਰਾਤ ਫਰੋਲਿਆ ਜਾਵੇਗਾ, ਹੁਣ ਤੁਹਾਨੂੰ ਸਵਾਲ ਜਵਾਬ ਲਈ ਲੈ ਜਾਇਆ ਜਾਵੇਗਾ, ਬੋਲਣਾ ਬੰਦ ਕਰ ਦਿਓ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਦਾਲਤ, ਇੱਕ ਦੁਰਲੱਭ ਖੈਰਾਤ ਵਾਂਙ, ਤੁਹਾਨੂੰ ਜਮਾਨਤ ਦਾ ਦਾਨ ਬਖਸ਼ੇਗੀ। ਪੁਲਿਸ ਤੁਹਾਨੂੰ ਕਿਸੇ ਹੋਰ ਕੇਸ ਵਿੱਚ ਮੁੜ ਗ੍ਰਿਫ਼ਤਾਰ ਕਰ ਲਵੇਗੀ।

ਕੱਲ੍ਹ ਨੂੰ ਤੁਹਾਡੇ ਬੱਚਿਆਂ ਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਰੂਹਪੋਸ਼ ਹੋਵੋਂਗੇ। ਕੁਝ ਤਰੀਕੇ ਜਮਹੂਰੀਅਤ ਜਿਓੂਂਦੀ ਰੱਖਣ ਲਈ ਜ਼ਰੂਰੀ ਹੁੰਦੇ ਨੇ।

ਖ਼ਾਮੋਸ਼ੀ ਜ਼ਿੰਦਾਬਾਦ!

– ਮੀਨਾ ਕੰਦਾਸਾਮੀ
ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ 

 

Footnotes

1. UAPA stands for Unlawful Activities (Prevention) Act. It penalizes people for ‘any act with intent to threaten or likely to threaten the unity, integrity, security or ­sovereignty of India’ and includes the following sub section ‘(o) unlawful activity, in relation to an individual or association, means any action taken by such individual or association (whether by committing an act or by words, either spoken or written, or by signs or by visible representation or otherwise),’ making it possible for the Government authorities to detain activists and stifle voices of dissent.

Meena Kandasamy (born 1984) is an Indian poet, fiction writer, translator and activist who is based in Chennai, Tamil Nadu, India. Most of her works are centered on feminism and the anti-caste Caste Annihilation Movement of the contemporary Indian milieu.

ਮੀਨਾ ਕੰਦਾਸਾਮੀ  ਮਦਰਾਸ, ਤਮਿਲਨਾਡੂ  ਤੋਂ ਅੰਗਰੇਜੀ ਕਵੀ, ਲੇਖਕ, ਅਨੁਵਾਦਕਾਰ ਅਤੇ ਸਮਾਜਿਕ ਕਾਰਕੁਨ ਹੈ। ਮੀਨਾ ਦਾ ਕੰਮ ਨਾਰੀਵਾਦ ਅਤੇ ਜਾਤਪਾਤ ਵਿਰੋਧੀ ਸੰਘਰਸ਼ਾਂ ਨਾਲ ਸਾਂਝ ਭਿਆਲੀ ਰੱਖਦਾ ਹੈ।

Original poem was posted in an article ‘The End of Tomorrow‘ by Manas Bhattacharjee at  Los Angeles Review of Books

Punjabi translation is by Jasdeep.

Photo:  Wall painting by elusive British graffiti artist Banksy (Posted on pinterest by JMB and on by blindesitesoicety by CarlosAlvarez37)

ਮਕਬੂਲ ਫਿਦਾ ਹੁਸੈਨ / Maqbool Fida Hussain

Self Portrait- M. F. Hussain

Self Portrait- M. F. Hussain

ਮਕਬੂਲ ਫਿਦਾ ਹੁਸੈਨ

ਇਕ ਬੱਚਾ
ਸੁੱਟਦਾ ਹੈ
ਮੇਰੇ ਵੱਲ
ਰੰਗ ਬਰੰਗੀ ਗੇਂਦ

ਤਿੰਨ ਟੱਪੇ ਖਾ
ਔਹ ਗਈ
ਔਹ ਗਈ

ਮੈਂ ਆਪਣੇ ‘ਤੇ ਹਸਦਾ ਹਾਂ
ਗੇਂਦ ਨੂੰ ਬੁੱਚਣ ਲਈ
ਬੱਚਾ ਹੋਣਾ ਪਵੇਗਾ ।।

ਨੰਗੇ ਪੈਰਾਂ ਦਾ ਸਫ਼ਰ
ਮੁਕਣਾ ਨਹੀਂ
ਇਹ ਰਹਿਣਾ ਹੈ
ਸਦਾ ਜਵਾਨ

ਲੰਬੇ ਬੁਰਸ਼ ਦਾ ਇਕ ਸਿਰਾ
ਆਕਾਸ਼ ‘ਤੇ ਚਿਮਨੀਆਂ ਟੰਗਦਾ ਹੈ
ਦੂਜਾ ਸਿਰਾ ਧਰਤੀ ਨੂੰ ਰੰਗਦਾ ਹੈ

ਉਹ ਜਦੋਂ ਵੀ ਅੱਖਾਂ ਮੀਚੇ
ਦੇਖਦਾ ਹੈ
ਅਧਿਆਪਕ ਦੇ ਬਲੈਕ ਬੋਰਡ ਤੋਂ ਪਹਿਲਾਂ
ਆ ਬਹਿੰਦਾ
ਉਹਦੀ ਪੈਨਸਲ ‘ਤੇ ਤੋਤਾ ।।

ਨੰਗੇ ਪੈਰਾਂ ਦੇ ਸਫ਼ਰ ‘ਚ
ਰਲੀ ਹੁੰਦੀ ਹੈ ਧੂੜ੍ਹ ਮਿੱਟੀ ਦੀ ਮਹਿਕ
ਮਚਦੇ ਪੈਰਾਂ ਹੇਠ
ਵਿਛ ਜਾਂਦੀ ਹਰੇ ਰੰਗ ਦੀ ਛਾਂ

ਸਿਆਲੀ ਦਿਨਾਂ ‘ਚ ਵਿਛ ਜਾਂਦੀ ਧੁੱਪ
ਰਾਹਾਂ ‘ਚ
ਨੰਗੇ ਪੈਰ ਨਹੀਂ ਪਾਏ ਜਾ ਸਕਦੇ ਪਿੰਜਰੇ ‘ਚ
ਨੰਗੇ ਪੈਰਾਂ ਦਾ ਹਰ ਕਦਮ
ਸੁਤੰਤਰ ਲਿਪੀ ਦਾ ਸੁਤੰਤਰ ਵਰਣ

ਪੜ੍ਹਨ ਲਈ ਨੰਗਾ ਹੋਣਾ ਪਵੇਗਾ
ਮੈਂ ਡਰ ਜਾਂਦਾ ।।

ਇਕ ਵਾਰ ਉਹਦੀ ਦੋਸਤ ਨੇ
ਤੋਹਫੇ ਵਜੋਂ ਦਿੱਤੀਆਂ ਦੋ ਜੋੜੀਆਂ ਬੂਟਾਂ ਦੀਆਂ
ਨਰਮ ਰੂੰ ਜਿਹਾ ਲੈਦਰ

ਕਿਹਾ ਉਹਨੇ
ਪਾ ਇਹਨਾ ਨੂੰ
ਬਾਜਾਰ ਚੱਲੀਏ

ਪਾ ਲਿਆ ਉਹਨੇ
ਇਕ ਪੈਰ ‘ਚ ਕਾਲਾ
ਦੂਜੇ ਪੈਰ ‘ਚ ਭੁਰੇ ਰੰਗ ਦਾ ਬੂਟ

ਇਹ ਕਲਾਕਾਰ ਦੀ ਯਾਤਰਾ ਹੈ ।।

ਸ਼ੁਰੂਆਤ ਰੰਗਾਂ ਦੀ ਸੀ
ਤੇ ਆਖਰ
ਉਹ ਰਲ ਗਿਆ
ਰੰਗਾਂ ‘ਚ

ਰੰਗਾਂ ‘ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ

ਦੁਨੀਆਂ ਦੇ ਕਿਸੇ ਕੋਨੇ
ਆਹ ਹੁਣੇ ਵਾਹ ਰਿਹਾ ਹੋਵੇਗਾ

ਕੋਈ ਬੱਚਾ
ਆਪਣੇ ਸਿਆਹੀ ਲਿਬੜੇ ਹੱਥਾਂ ਨਾਲ
ਨੀਲੇ ਕਾਲੇ
ਘੁੱਗੂ ਘੋੜੇ

ਰੰਗਾਂ ਦੀ ਕੋਈ ਕਬਰ ਨਹੀਂ ਹੁੰਦੀ ।।

–  ਗੁਰਪ੍ਰੀਤ ਮਾਨਸਾ

 

मकबूल फ़िदा हुसैन 

एक बच्चा फेंकता है
मेरी ओर
रंग बिरंगी गेंद

तीन ठप्पे खा
ओ गई
ओ गई

मैं हँसता हूँ अपने आप पर
गेंद को कैच करने के लिए
बच्चा होना पड़ेगा

नंगे पैरों का सफ़र
ख़त्म नहीं होगा
यह रहेगा हमेशा के लिए

लम्बे बुर्श का एक सिरा
आकाश में चिमनिया टाँगता
दूसरा धरती को रंगता है

वो जब भी ऑंखें बंद करता
मिट्टी का तोता

एक बच्चा फेंकता है
मेरी ओर
रंग बिरंगी गेंद

तीन ठप्पे खा
ओ गई
ओ गई

मैं हँसता हूँ अपने आप पर
गेंद को कैच करने के लिए
बच्चा होना पड़ेगा

नंगे पैरों का सफ़र
ख़त्म नहीं होगा
वो रहेगा हमेशा के लिए

लम्बे बुर्श का एक सिरा
आकाश में चिमनिया टाँगता
दूसरा धरती को रंगता है

वो जब भी ऑंखें बंद करता
मिट्टी का तोता उड़ान भरता
कागत पर पेंट की लड़की
हंसने लगती

नंगे पैरों के सफ़र में
मिली होती धूल मिट्टी की महक

जलते पैरों तले
फ़ैल जाती हरे रंग की छाया
सर्दी के दिनों में धूप हो जाती गलीचा

नंगे पैर नहीं पाए जा सकते
किसी पिंजरे में

नंगे पैरों का हर कदम
स्वतंत्र लिपि का स्वतन्त्र वरण

पढ़ने के लिए नंगा होना पड़ेगा
मैं डर जाता

एक बार उसकी दोस्त ने
दी तोहफे के तौर पर दो जोड़ा बूट
नर्म लैदर

कहा उसने
बाज़ार चलते हैं
पहनो ये बूट

पहन लिया उसने
एक पैर में भूरा
दूसरे में काला

कलाकार की यात्रा है यह

शुरूआत रंगो की थी
और आखिर भी
हो गई रंग

रंगों पर कोई मुकद्दमा नहीं हो सकता
हदों सरहदों का क्या अर्थ रंगों के लिए

संसार के किसी कोने में
बना रहा होगा कोई बच्चा स्याही
संसार के किसी कोने में
अभी बना रहा होगा
कोई बच्चा
अपने नन्हे हाथों से
नीले काले घुग्गू घोड़े

रंगों की कोई कब्र नहीं होती .

– गुरप्रीत मानसा

हिंदी अनुवाद: सुरिंदर मोहन शर्मा 

Maqbool Fida Hussain

A child
Throws
A colorful ball
Towards me

 

It bounced thrice
Went away
Afar

 

I laugh at myself
To catch the ball
I will have to be a child again.

 

The bare feet journey
Will not end
It will be
forever Young

 

One end of the long brush
Places chimneys on the sky
The other end colors the earth

 

Whenever he closes eyes
The mud sparrow begins  to fly
The girl drawn on paper
Begins to smile

This bare feet journey
is mixed with the essence of earthy dust
Beneath the burning feet
spreads the green shade
In the cold winter days
spreads the sunshine in the paths

 

Bare feet can’t be put in a cage
Every step of the bare feet
Is a free character of a free script

 

One needs to get bare to read
I fear.

 

Once a friend gifted him
Two pair of shoes
Leather as soft as a cotton swab

 

He said
Wearing it
Let’s go to the bazaar

 

He wore
Black in one foot
Brown in the other

 

This is the journey of an artist.

 

He began with colors
And at last
He got immersed
In colors

 

Nobody can sue the colors
What does borders and boundaries mean for colors

 

In any part of the world
Just now,
A child might be drawing
With his ink riddled hands
Blue black
Absurd figures

 

The colors don’t have a grave.

– Gurpreet Mansa

– English Translation by Jasdeep


Original poem in Punjabi by Gurpreet Mansa

Translation to Hindi by Surinder Mohan Sharma
Translation to English by Jasdeep
Picture is taken from the website of RL Fine Arts

kujh unj vi rahwan aukhiaN san

ਕੁਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁਝ ਗਲੇ ਵਿੱਚ ਗ਼ਮਾਂ ਦਾ ਤੌਕ਼ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਕੁਝ ਸਾਨੂੰ ਮਰਨ ਦਾ ਸ਼ੌਕ਼ ਵੀ ਸੀ
– ਮੁਨੀਰ ਨਿਆਜ਼ੀ

کج اونج وی راہواں اوکھياں سن
کج گلےوچ غماں دا طوق وی سی
کج شہر دے لوک وی ظالم سن
کج سانوں مرن دا شوق وی سی
منیر نیازی –

kujh onj vi rahwan aukhiaN san
kujh galay vich ghaman da tauq vi si
kujh shehr dey lok vi zalim san
kujh sanoo marn da shawq vi si.
– Munir Niazi

Some of the ways were obtrusive
Some sorrows collared the neck
Some city people were repressive
Some of it: my affection for death.
– Ali Eteraz

the ways were hard, somewhat
the sorrows collared my neck, as well
the townsfolk were harsh, somewhat
the death wish, I had, as well
– Jasdeep


– Kuj sung by The Kominas

Source: Original Punjabi poem by Munir Niazi.
First Translation is by Ali Eteraz, A Punjabi American writer, his first novel Children of Dust: A Portrait of a Muslim as a Young Man has won many accolades.
Second Translation by yours truly.

Thanks to Sana for sharing Ali’s translation