ਸ਼੍ਰੇਣੀਆਂ
Lal Singh Dil Nirupma Dutt Poetry

ਜਾ ਰਿਹਾ ਏ ਲੰਮਾ ਲਾਰਾ

migrant-workers-walking-danish-best

 

ਸ਼ਾਮ ਦਾ ਰੰਗ

ਸ਼ਾਮ ਦਾ ਰੰਗ ਫਿਰ ਪੁਰਾਣਾ ਹੈ
ਜਾ ਰਹੇ ਨੇ ਬਸਤੀਆਂ ਨੂੰ ਫੁਟਪਾਥ
ਜਾ ਰਹੀ ਝੀਲ ਕੋਈ ਦਫਤਰੋਂ
ਨੌਕਰੀ ਤੋਂ ਲੈ ਜਵਾਬ
ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ

ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ
ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ

ਹੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ
ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈ

ਲੰਮਾ ਲਾਰਾ

ਛੱਡ ਤੁਰੇ ਹਨ ਇਕ ਹੋਰ ਗ਼ੈਰਾਂ ਦੀ ਜ਼ਮੀਨ
ਛੱਜਾਂ ਵਾਲੇ
ਜਾ ਰਿਹਾ ਏ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ
ਲੰਮੇ ਸਾਇਆਂ ਦੇ ਨਾਲ ਨਾਲ ਗਧਿਆਂ ਤੇ
ਬੈਠੇ ਨੇ ਜੁਆਕ

ਪਿਉਆਂ ਦੇ ਹੱਥ ਵਿਚ ਕੁੱਤੇ ਹਨ
ਮਾਵਾਂ ਦੀ ਪਿੱਠ ਪਿੱਛੇ ਬੰਨ੍ਹੇ ਪਤੀਲੇ ਹਨ
ਪਤੀਲਿਆਂ ‘ਚ ਮਾਵਾਂ ਦੇ ਪੁੱਤ ਸੁੱਤੇ ਹਨ

ਜਾ ਰਿਹਾ ਏ ਲੰਮਾ ਲਾਰਾ
ਮੋਢਿਆਂ ‘ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਹਨ ਰੋਕਣ ਕਿਸ ਭਾਰਤ ਦੀ ਜ਼ਮੀਨ?

ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ?

ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗੈਰਾਂ ਦੀ ਜ਼ਮੀਨ

ਜਾ ਰਿਹਾ ਏ ਲੰਮਾ ਲਾਰਾ
ਇਹਨੂੰ ਕੀ ਪਤਾ ਹੈ?
ਕਿੰਨੇ ਕੁ ਬੰਨ੍ਹੇ ਕੀਲਿਆਂ ਦੇ ਨਾਲ
ਜਾਲੇ ਜਾਂਦੇ ਨੇ ਰੋਜ਼ ਲੋਕ
ਜੋ ਛੱਡ ਵੀ ਸਕਦੇ ਨਹੀਂ
ਬਸਤੀਆਂ ਨੂੰ ਕਿਸੇ ਰੋਜ਼

ਜਾ ਰਿਹਾ ਹੈ ਨਾਲ ਨਾਲ
ਬਸਤੀ ਦੇ ਰੁੱਖਾਂ ਦਾ ਸਾਇਆ
ਫੜ ਰਿਹਾ ਹੈ ਓਦਰੇ ਪਸ਼ੂਆਂ ਦੇ ਪੈਰ
ਓਦਰੇ ਪਿਆਰਾਂ ਦੇ ਪੈਰ

ਜਾ ਰਿਹਾ ਏ ਲੰਮਾ ਲਾਰਾ
ਜਾ ਰਿਹਾ ਏ ਲੰਮਾ ਲਾਰਾ
ਹਰ ਜਗ੍ਹਾ

The shades of evening

The shades of evening like many before
The pavement are heading for settlements
The lake turns back from offices
thrown out of work
The lake is drinking its thirst
Some city has set off on the road to the village
Throwing off all wages someone is leaving
Someone comes wiping on his dhoti
the blood of weak animals on his goad
The shades of evening like many before

The long caravan

Leaving behind another’s land
Loaded with the humiliation of rebukes
the long caravan moves on
along with the lengthening
shadows of evening
Children on donkeys’s backs,
fathers cradling dogs in their arms
Mothers carrying cauldrons
on their backs
their children sleeping in those cauldrons
The long caravan moves on
carrying on their shoulders
the bamboo of their huts
Who are these
starving Aryans
which India’s land
are they headed to occupy
Dogs are dear to young men
fancying loving faces in palaces
is not for them
These starving ones have left behind
yet another’s land
The long caravan moves on

*

Photograph: A migrant worker carries his son as they walk along a road with others to return to their village, during a 21-day nationwide lockdown to limit the spreading of coronavirus disease (COVID-19), in New Delhi, India, March 26, 2020.  Courtesy REUTERS/Danish Siddiqui 

Poetry by Lal Singh Dil,  one of the major revolutionary Punjabi poets emerging out of the Naxalite (Maoist-Leninist) Movement in the Indian Punjab towards the late sixties of the 20th century.

Translations byNirupma Dutt, She has translated Lal Singh Dil’s poetry and memoirs in the book ‘Poet of the Revolution: The Memoirs of Lal Singh Dil’

ਸ਼੍ਰੇਣੀਆਂ
Lal Singh Dil

ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ – ਲਾਲ ਸਿੰਘ ਦਿਲ

ਪਿਘਲਦੀ ਚਾਂਦੀ ਵਹੇ ਪਾਣੀ ਨਹੀਂ |
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ |

ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ |
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ |

ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ |
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ |

ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ |
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ |

ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ |
ਕੀ ਐ ‘ਦਿਲ’ ! ਜੇ ਹਮਸਫਰ ਹਾਣੀ ਨਹੀਂ |

Lal Singh Dil was one of the greatest punjabi poets of “Jujhaaru” era,
along with Paash, Sant Ram Udaasi , Amarjit Chandan and others ..
He was from ‘dalit’ background and was part of many people’s movement’s in mid Seveneties,including naxalite movement.
Poet died on 14 August , 2007

ਸ਼੍ਰੇਣੀਆਂ
Bhupinder Singh Lal Singh Dil

ਮਾਂ ਭੂਮੀ / Motherland

ਪਿਆਰ ਦਾ ਵੀ ਕੋਈ ਕਾਰਨ ਹੁੰਦੈ ?
ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ?
ਸੱਚ ਦਾ ਹੋਵੇ ਨਾ ਹੋਵੇ ਕੋਈ
ਝੂਠ ਕਦੇ ਬੇਮਕਸਦ ਨਹੀਂ ਹੁੰਦਾ !
ਤੇਰੇ ਨੀਲੇ ਪਰਬਤਾਂ ਕਰਕੇ ਨਹੀਂ
ਨਾ ਨੀਲੇ ਪਾਣੀਆਂ ਲਈ
ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ
ਗੇਹੜੇ-ਰੰਗੇ ਵੀ ਹੁੰਦੇ
ਤਦ ਵੀ ਮੈਂ ਤੈਨੂੰ ਪਿਆਰ ਕਰਦਾ
ਇਹ ਦੌਲਤਾਂ ਦੇ ਖਜ਼ਾਨੇ
ਮੇਰੇ ਲਈ ਤਾਂ ਨਹੀਂ
ਭਾਵੇਂ ਨਹੀਂ
ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ
ਝੂਠ ਕਦੇ ਬੇਮਕਸਦ ਨਹੀਂ ਹੁੰਦਾ
ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ
ਸੋਨੇ ਦੀ ਚਿੜੀ ਕਹਿੰਦੇ ਹਨ |

ਸਰੋਤ – ਲਾਲ ਸਿੰਘ ਦਿਲ ਦੀ ਕਿਤਾਬ ਨਾਗ-ਲੋਕ ਵਿੱਚੋਂ

Motherland

Does love have any reason to be?
Does the fragrance of flowers have any roots?
Truth may, or may not have an intent
But falsity is not without one

It is not because of your azure skies
Nor because of the blue waters
Even if these were deep gray
Like the color of my old mom’s hair
Even then I would have loved you

These treasure trove of riches
Are not meant for me
Surely not.

Love has no reason to be
Falsity is not without intent

The snakes that slither
Around the treasure trove of your riches
Sing paeans
And proclaim you
“The Golden Bird”*

* The reference is to ancient India termed as a “Golden Bird” because of its perceived riches.

– Translation from Punjabi by Bhupinder Singh 

 

ਲਾਲ ਸਿੰਘ ਦਿਲ ਪੰਜਾਬੀ ਦਾ ਕਾਫੀ ਅਣਗੌਲਿਆ ਕਵੀ ਹੈ | ਦਲਿਤ ਵਰਗ ਵਿੱਚ ਜਨਮਿਆ ਲਾਲ ਸਿੰਘ ਦਿਲ 70ਵਿਆਂ ਦੀ ਜੁਝਾਰੂ ਕਵਿਤਾ ਦਾ ਸਿਰ੍ਮੌਰ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਹਿਰ ( ਨਕਸਲਬਾੜੀ ਲਹਿਰ ) ਨਾਲ ਉਸਦੇ ਸੰਬੰਧਾ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | ਦਸਵੀਂ ਤੱਕ ਪੜਿਆ , ਪਰ ਉਸਦੇ ਗਿਆਨ ਦਾ ਘੇਰਾ ਕਿਸੇ ਕਹਿੰਦੇ ਕਹਾਉਂਦੇ ਵਿਦਵਾਨ ਤੋਂ ਵੱਧ ਵਿਸ਼ਾਲ ਹੈ | ਕਿੱਤੇ ਵਜੋਂ ਉਸਨੇ ਮਜ਼ਦੂਰੀ ਕੀਤੀ,  ਸਮਰਾਲੇ ‘ਚ ਚਾਹ ਦੀ ਦੁਕਾਨ ਚਲਾਉਂਦਾ ਸੀ | ਕਵੀ 14 ਅਗਸਤ 2007 ਨੂੰ ਸਾਹ ਦੀ ਬੀਮਾਰੀ ਕਾਰਨ ਚੱਲ ਵੱਸਿਆ |
English translation of this poem.
Lal Singh Dil was one of the illustrious Punjabi poets of “Jujhaaru” era, along with Paash, Sant Ram Udaasi , Amarjit Chandan and others. Poet died on 14th August 2007.

Links :
Lal Singh Dil- Memoires of a Tea Vendor, Documentry on Lal Singh Dil, lal-singh-dil at the other India, at readers word, at intentblog, at sanity sucks

Tags : punjabi , poetry , lal singh dil , dalit , love , naxalism , socialism
, India