ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

Bhagat Singh’s Shirt, Ludhiana, November 2009 – Picture Amarjit Chandan

ਅਮਰਜੀਤ ਚੰਦਨ

ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

ਸਮਝ ਨਹੀਂ ਸੀ ਆਂਦੀ
ਫ਼ੋਟੋ ਲਾਹਵਾਂ ਤਾਂ ਕਿੰਜ ਲਾਹਵਾਂ
ਕਿਸ ਬਿਧ ਰੱਖਾਂ ਕਿਸ ਬਿਧ ਚਾਵਾਂ
ਨੂਰਾਨੀ ਬੰਦਾ ਝੱਗਾ ਖ਼ਾਕੀ
ਛਡ ਤੁਰਿਆ ਅਣਮੋਲ ਨਿਸ਼ਾਨੀ

ਚੰਬੇਲੀ ਦੀ ਛਾਵੇਂ ਵਿਹੜੇ ਦੇ ਵਿਚ ਮੈਂ
ਝਕਦੇ ਝਕਦੇ ਕਮੀਜ਼ ਵਿਛਾਈ ਫ਼ਰਸ਼ ‘ਤੇ ਰਖ ਕੇ ਚਿੱਟੀ ਚੱਦਰ
ਬੋਝੇ ਵਿਚ ਸਨ ਦਿਲ ਧੜਕਣਾਂ
ਵਸਤਰ ਨਿੱਘਾ ਲੱਗਾ ਜਿਉਂ ਬੰਦਾ ਝੱਗਾ ਲਾਹ ਕੇ ਹੁਣੇ ਗਿਆ ਹੈ
ਮੁੜ ਆਵੇਗਾ

ਕੈਮਰੇ ਦਾ ਬਟਣ ਦਬਾਵਣ ਲੱਗਿਆਂ
ਸ਼ੀਸ਼ੇ ਦੀ ਅੱਖ ਥਾਣੀਂ ਮੈਂ ਕੀ ਤੱਕਿਆ-

ਕਲੀ ਚੰਬੇਲੀ ਡਿੱਗੀ ਆਣ ਕਮੀਜ਼ ਦੇ ਉੱਤੇ ਪੋਲੇ ਦੇਣੀ

Published in ‘Eh Kagad Nahi Hai: Ghadar Virasat Dian LikhtanSelected Poems on Ghadar heritage & An Essay by Amarjit Chandan

Available to order at Kirrt

ਮਨੁੱਖ,ਖੁਸ਼ੀ ਤੇ ਆਜ਼ਾਦੀ / manukh,khushi te azadi

ਮਨੁੱਖ ਚਾਹੁੰਦਾ ਹੈ ਚੰਦ ਚੀਜ਼ਾਂ
ਅਪਣੱਤ, ਪਿਆਰ ਤੇ ਆਜ਼ਾਦੀ
ਸ਼ੋਹਰਤ, ਪੈਸਾ ਤੇ ਖੁਸ਼ੀ

ਅਪਣੱਤ ਤੇ ਪਿਆਰ ਤੋਂ ਬਣਦੇ ਨੇ
ਰਿਸ਼ਤੇ
ਰਿਸ਼ਤਿਆਂ ਤੋਂ ਬਣਦੇ ਨੇ ਬੰਧਨ
ਤੇ ਬੰਧਨਾਂ ਵਿਚ ਗੁਆਚ ਜਾਂਦੀ ਹੈ
ਆਜ਼ਾਦੀ

ਪੈਸੇ ਤੋਂ ਮਿਲਦੀ ਹੈ ਸ਼ੋਹਰਤ
ਤੇ ਸ਼ੋਹਰਤ ਤੋਂ ਆਓਂਦਾ ਹੈ ਅਹਿੰਕਾਰ
ਪੈਸੇ ਤੋਂ ਆਓਂਦੀ ਹੈ , ਹੋਰ ਪੈਸੇ ਦੀ ਲਾਲਸਾ
ਅਹਿੰਕਾਰ ਤੇ ਲਾਲਸਾਂਵਾ ਵਿਚ ਗੁਆਚ ਜਾਂਦੀ ਹੈ
ਖੁਸ਼ੀ

ਤੇ ਫੇਰ ਮਨੁੱਖ ਹਮੇਸ਼ਾ ਲੱਭਦਾ ਰਹਿੰਦਾ ਹੈ
ਖੁਸ਼ੀ ਤੇ ਆਜ਼ਾਦੀ

Roman Transliteration

manukh chahunda hai chand cheezan
apnatt, piaar te aazadi
shohrat, paisa te khushi

apnatt te piaar ton bande ne
rishte
rishtiaan ton bande ne bandhan
te bandhanan vich guach jaandi hai
aazadi

paise ton mildee hai shohrat
te shohrat ton aonda hai ahinkaar
paise ton aundi hai , hor paise dee laalsa
ahinkaar te laalsaanva vich guaach jandi hai
khushi

te pher manukh hamesha labhda rehnda hai
khushi te aazadi

English Translation:

a person wishes
few things
affection, love and freedom
fame, money and happiness

with affection and love
relationships evolve
relationships evoke bonding
and in all this bonding
freedom is lost

money begets fame
fame begets pride
money begets greed for more money
and in all this greed and pride
happiness is lost

and then the person longs for,
freedom and happiness

Source: Yours Truly tries his hand at poetry sometimes.

Update: This poem has been published in first issue Quarterly PDF magazine Aahsome. Download the issue