ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ

 

women-clooage-3

ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ

ਹਰਿੱਕ ਖੇਤਰਾਂ ਮਾ ਪਾਏ ਤਰਥੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੧॥

ਅਮ੍ਰਿਤ ਕੌਰ ਬਣੀ ਥੀਗੀ ਸੇਹਤ ਮੰਤਰੀ ।
ਭੱਠਲ ਪੰਜਾਬ ਪਹਿਲੀ ਮੁੱਖ ਮੰਤਰੀ ।
ਸੋਫੀਆ ਦਲੀਪ ਲੜੀ ਬੋਟ ਹੱਕ ਲਈ ।
ਮੋਹਣੀ ਦਾਸ ਰੇਡੀਓ ਕੀ ਲਾਜ ਰੱਖ ਲਈ ।
ਗੁਲਾਬ ਕੌਰੇ ਫਿਰੰਗੀ ਦੇਸ ਤੇ ਦਬੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੨॥

ਮੁਖਤਾਰ ਬੇਗਮ ਬਾਲੀਵੁੱਡ ਕੀ ਥੀ ਨਾਇਕਾ ।
ਖੁਰਸ਼ੀਦ ਬਾਨੋ ਪਾਲੀਵੁੱਡ ਕੀ ਥੀ ਗਾਇਕਾ ।
ਮੁਹੰਮਦੀ ਬੇਗਮ ਪਹਿਲੀ ਥੀ ਸੰਪਾਦਿਕਾ ।
ਉਮਾ ਨੇ ਥਾ ਖੇਲਿਆ ਨਾਟਕ ਲਤਿਕਾ ।
ਰੋਮਿਲਾ ਧਿਆਸਕਾਰੀ ਪਿੜ ਮੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੩॥

ਹਰਨਾਮ ਕੌਰ ਖੋਲ੍ਹੀ ਪਾਠਸ਼ਾਲਾ ਕੰਨਿਆ ।
ਸ਼ੀਲਾ ਦੀਦੀ ਹੱਕਾਂ ਆਲਾ ਮੁੱਢ ਬੰਨ੍ਹਿਆ ।
ਮਹਿੰਦਰ ਨਿਰਲੇਪ ਲੋਕ ਸਭਾ ਬੜੀਆਂ ।
ਅੰਮ੍ਰਿਤਾ ਅਜੀਤ ਲਿਖਤਾਂ ਮਾ ਚੜ੍ਹੀਆਂ ।
ਸਰਲਾ ਕੇ ਪਾਇਲਟੀ ਮਾ ਸਿੱਕੇ ਚੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੪॥

ਲਾਜਵੰਤੀ ਪਹਿਲੇ ਕਰੀ ਪੀ ਐਚ ਡੀ ।
ਰਘਬੀਰ ਪਹਿਲੇ ਮੱਲੀ ਥੀ ਅਸੈਂਬਲੀ ।
ਗਰੇਵਾਲ ਪਹਿਲੀ ਬਣੀ ਰਾਜਪਾਲ ਜੀ ।
ਵੀ ਸੀ ਇੰਦਰਜੀਤ ਕਰਗੀ ਕਮਾਲ ਜੀ ।
ਚੌਹਾਨ ਮਿਸ ਇੰਡੀਆ ਮਾ ਲਾਏ ਟੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੫॥

ਲੂੰਬਾ ਨੇ ਬਸਤੀ ਪਾ ਖੋਜਾਂ ਕਰੀਆਂ ।
ਗੀਤਾ ਕੁਲਦੀਪ ਅਦਾਕਾਰਾਂ ਖਰੀਆਂ ।
ਨੂਰਜਹਾਂ ਪੈਹਲਾ ਰੈੜੀਓ ਪਾ ਗੌਣ ਤਾ ।
ਕੈਲਾਸ਼ਪੁਰੀ ਜੈਸਾ ਬੁੱਝੋ ਬੈਦ ਕੌਣ ਤਾ ।
ਕਿਰਨ ਬੇਦੀ ਦੇਖ ਚੋਰ ਜੜੋਂ ਹੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੬॥

*
ਚਰਨ ਪੁਆਧੀ

 

Charan Poadhi

ਚਰਨ ਪੁਆਧੀ
ਪੁਆਧ ਬੁੱਕ ਡੀਪੂ
ਪਿੰਡ ਅਰ ਡਾਕਖਾਨਾ ਅਰਨੌਲੀ ਭਾਈ ਜੀ ਕੀ
ਵਾਇਆ ਚੀਕਾ ਜਿਲ੍ਹਾ ਕੈਥਲ ਹਰਿਆਣਾ
ਪਿੰਨ ਕੋਡ ਲੰਬਰ ੧੩੬੦੩੪
ਸੰਪਰਕ ਲੰਬਰ ੯੯੯੬੪ / ੨੫੯੮੮

Charan Poadhi is a writer, artist and Poadhi language activist from village Arnauli, Dist. Kaithal, Haryana. He writes in Poadhi dialect of Punjabi, he collects and archives its folk songs. We profiled his work at Kirrt: Charan Poadhi – Shopkeeper & Artist

On International working women’s day, Punjabi Tribune published the list of Punjabi women in the modern age compiled by Amarjit Chandan: ਆਧੁਨਿਕ ਯੁਗ ਤੇ ਪੰਜਾਬੀ ਔਰਤਾਂ

Collage
1st Row: Amrit Kaur (First Health Minister India), Kailash Puri (Sexologist), Ania Loomba (Scholar) , Sophia Duleep Singh (Suffragette)
2nd Row: Rajinder Kaur Bhathal (First Chief Minister East Punjab), Amrita Pritam (Poet), Geeta Bali (Actor), Kuldeep Kaur (Actor)
3rd Row: Gulab Kaur (Ghadar Revolutionary), Noor Jahan (Singer),  Romila Thapar (Historian), Raghbir Kaur (Lawmaker)
4th Row: Khurshid Bano (Actor), Sheila Didi (Activist), Sarla Thukral(Pilot), Ajeet Cour (Writer)

ਇਹ ਗੀਤ ਨਹੀਂ ਮਰਦੇ: ਲਾਲ ਸਿੰਘ ਦਿਲ /  These Songs Do Not Die: Lal Singh Dil

ਨਾਚ

ਜਦੋਂ ਮਜੂਰਨ ਤਵੇ ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ
ਬਾਲ ਛੋਟੇ ਨੂੰ ਪਿਓ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ
ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ
ਇਹ ਗੀਤ ਨਹੀਂ ਮਰਦੇ
ਨਾ ਦਿਲਾਂ ਚੋਂ ਨਾਚ ਮਰਦੇ ਨੇ…. |

Dance

When the laborer woman
Roasts her heart on the tawa
The moon laughs from behind the tree
The father amuses the younger one
Making music with bowl and plate
The older one tinkles the bells
Tied to his waist
And he dances
These songs do not die
nor either the dance in the heart …

ਜ਼ਾਤ

ਮੈਨੂੰ ਪਿਆਰ ਕਰਦੀਏ
ਪਰ-ਜ਼ਾਤ ਕੁੜੀਏ
ਸਾਡੇ ਸਕੇ
ਮੁਰਦੇ ਵੀ
ਇਕ ਥਾਂ ਨਹੀਂ ਜਲਾਉਂਦੇ

Caste

You love me, do you?
Even though you belong
to another caste
But do you know
our elders do not
even cremate their dead
at the same place?

ਸ਼ਬਦ

ਸ਼ਬਦ ਤਾਂ ਕਹੇ ਜਾ ਚੁੱਕੇ ਹਨ
ਅਸਾਥੋਂ ਵੀ ਬਹੁਤ ਪਹਿਲਾਂ
ਤੇ ਅਸਾਥੋਂ ਵੀ ਬਹੁਤ ਪਿੱਛੋਂ ਦੇ
ਅਸਾਡੀ ਹਰ ਜ਼ਬਾਨ
ਜੇ ਹੋ ਸਕੇ ਤਾਂ ਕੱਟ ਲੈਣਾ
ਪਰ ਸ਼ਬਦ ਤਾਂ ਕਹੇ ਜਾ ਚੁੱਕੇ ਹਨ।

Words

Words have been uttered
long before us
and
for long after us
Chop off every tongue
if you can
but the words have
still been uttered


Punjabi original by Lal Singh Dil, (1943 – 2007) one of the major revolutionary Punjabi poets.

Translated from the Punjabi by Nirupama Dutt, a poet, journalist and Author.

Translations Courtesy: Pratilipi

Picture: Woman and Child (1978 ) by Marek Jakubowski, Courtesy Uddari Art 

ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ / Sikhni Fatima Bibi Alias Jindan


Sculpture By SL Prasher in Ambala Refugee Camp 1948


ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ

ਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰ
ਜਦ ਸ਼ੇਖ਼ੂਪੁਰ ਦੇ ਹੀਰਾ ਸਿੰਘ ਦੀ ਧੀ ਜਿੰਦਾਂ ਨੂੰ ਸੀ ਸਾਲ ਸੋਲ੍ਹਵਾਂ  ਲੱਗਾ
ਇਹ ਗੱਲ ਓਦੋਂ ਦੀ ਹੈ
ਜਦ ਨਾਨਕ ਦੇ ਮੱਥੇ ਦੇ ਉੱਤੇ
ਕਿਸੇ ਮੁਜਾਹਿਦ ਚੰਨ ਤੇ ਤਾਰਾ ਖੁਣਿਆ
ਪੰਜ ਨਦੀਆਂ ਰੱਤ ਉੱਛਲ਼ੀ
ਹੱਥ ਦੀਆਂ ਪੰਜੇ ਉਂਗਲ਼ਾਂ ਇੱਕੋ ਜਿਹੀਆਂ ਹੋਈਆਂ
ਲੋਕੀਂ ਘਰ ਬੈਠੇ ਪਰਦੇਸੀ ਹੋਏ
ਗੁਰੂ ਦੇ ਘਰ ਤੋਂ ਗੁਰੂ ਕੀ ਨਗਰੀ
ਜਾਂਦੀ ਰੇਲ ਦੀ ਗੱਡੀ ਰਸਤੇ ਰੋਕੀ ਚੀਚੋ ਮੱਲ੍ਹੀਆਂ
ਇਸਮਤ ਰੋਲ਼ੀ ਕੱਖ ਨ ਛੱਡਿਆ
ਬੁੜ੍ਹੀਆਂ ਬੱਚੇ ਬੰਦੇ ਡੱਕਰੇ ਕਰ ਕਰ ਸੁੱਟੇ
ਕੰਜਕਾਂ ਕੁੜੀਆਂ ਹੱਥੋ ਹੱਥੀਂ ਵਿਕੀਆਂ
ਪਿੰਡ ਦਾ ਮੁੱਲਾਂ ਰੱਬ ਦਾ ਬੰਦਾ
ਰਾਹ ਵਿਚ ਰੁਲ਼ਦੀ ਜਿੰਦਾਂ ਨੂੰ ਘਰ ਲੈ ਆਇਆ
ਉਸਨੇ ਉਸਨੂੰ ਕਰ ਲੀਤਾ
ਜਿੰਦਾਂ ਤੋਂ ਉਹ ਹੋਈ ਫ਼ਾਤਿਮਾ
ਸਿੱਖਣੀ ਨੇ ਫਿਰ ਸੁੱਲੇ ਜੰਮੇ
ਚਾਰ ਪੁੱਤਰ ਪੰਜ ਧੀਆਂ
ਹੌਲ਼ੀ ਹੌਲ਼ੀ ਹਉਕੇ ਮੁੱਕੇ ਹੰਝੂ ਸੁੱਕੇ
ਲੋਕੀਂ ਹੁਣ ਵੀ ਉਹਨੂੰ ਸਿੱਖਣੀ ਆਖ ਸੱਦਾਂਦੇ
ਰੀਲ ਯਾਦਾਂ ਦੀ ਟੁੱਟਦੀ ਜੁੜਦੀ ਚਲਦੀ ਰਹਿੰਦੀ
ਚੀਕਾਂ ਦੀ ਆਵਾਜ਼ ਨਾ ਸੁਣਦੀ
ਅੱਖੀਆਂ ਰੋਵਣ ਪਰ ਅੱਥਰੂ ਨਹੀਂ ਹਨ
ਬੁੜ੍ਹੀ ਫ਼ਾਤਿਮਾ ਆਂਹਦੀ:
ਨਾ ਰੋ ਬਾਊ
ਹੰਝ ਵਹਾਵਣ ਦਾ ਕੀ ਫ਼ਾਇਦਾ ਹੈ?
ਨਿਤ ਉਡੀਕਾਂ ਆਹ ਦਿਨ ਆਇਆ
ਸਾਹ ਆਖ਼ਰੀ ਕਦ ਆਉਣਾ ਹੈ
ਜਦ ਵੀ ਆਇਆ ਬੜਾ ਹੀ ਮਿੱਠਾ ਹੋਣਾ

-ਅਮਰਜੀਤ ਚੰਦਨ

سِکھنی فاطمہ بیبی عُرف جنداں

پنِڈ چیچوکی ملیاں نزدیک لہور

جد شیخوپور دے ہیرا سنگھ دی دِھی جِنداں نوں سی سال سولھواں لگا

ایہہ گلّ اودوں دی ہے

جد نانک دے متھے دے اُتے

کسے مجاہد چن تے تارا کُھڻیا

پنج ندیاں رتّ اُچھلی

ہتھ دیاں پنجے اُنگلاں اِکّو جہیاں ہوئیاں

لوکیں گھر بیٹھے پردیسی ہوئے

گورو دے گھر توں گورو کی نگری

جاندی ریل دی گڈی رستے روکی چیچو ملیاں

عصمت رولی ککھّ نہ چھڈیا

بڑھیاں بچے بندے ڈکرے کر کر سُٹّے

کنجکاں کُڑیاں ہتھو ہتھیں وِ کیاں

پنڈ دا مُلاں ربّ دا بندہ

راہ وچ رُلدی جِنداں نوں گھر لے آیا

اُس نے اُس نوں کر لیتا

جِنداں توں اوہ ہوئی فاطمہ

سِکھنی نے پھر سُلے جمے

چار پُتر پنج دِھیاں

ہولی ہولی ہؤکے مکُے

ہنجّو سُکّے

لوکیں ہُن وی اوہنوں سِکھنی آکھ سداندے

ریل یاداں دی ٹُٹدی جُڑدی چلدی رہندی

چِیکاں دی آواز نہ سُندی

اکھیاں روون پر اتھرو نہیں ہن

بُڑھی فاطمہ آنہدی:

نہ رو باؤ

ہنجھ وہائون دا کیہ فائدہ ہے؟

نِت اُڈیکاں آہہ دن آیا

ساہ آخری کد آؤنا ہے

جد وی آیا بڑا ہی مِٹھا ہونا

۔امرجیت چندن
Sikhni Fatima Bibi Alias Jindan

When Jindãn daughter of Hira Singh of Sheikhupur had turned sixteen,
Mujahids scratched the moon and star on Nanak’s forehead with knives.
All the rivers of the Punjab overflowed with blood,
all five fingers became equal,
the people turned into foreigners in their own homes.
Jindan daughter of Hira Singh was on a train from Nankana to Amritsar, when
Mujahids stopped it at Chichoki Malhiãn near Lahore
and hacked to death her father and all men and children.
The women, both old and young, they abducted.
Young Jindãn, was passed from man to man
to man.
A God-fearing Mullah of the village took Jindãn home
and gave her a new name. A Muslim name, Fatima.
From then on, in her own village, she is known as Sikhni – that Sikh woman.
Film reel of memories runs all the time,
the reel snaps and is then rejoined.
The Sikhni’s weeping was muted.
The Sikhni’s eyes wept dry tears.
The Sikhni bore the Mullah four sons and five daughters.
The Sikhni’s eyes wept more dry tears.
The old SikhniFatima, consoles me:
“Don’t cry, my brother.
What’s the point?
It’s taken a lifetime to reach this moment.
When I breathe my last
It will bring nothing but eternal relief.”
 Translated from the original in Punjabi by the poet with Vanessa Gebbie

the art of being empty / ਸੱਖਣੇ ਹੋਣ ਦੀ ਕਲਾ

rupi

the art of being empty

emptying out of my
mothers belly was
my first act of
disappearance
learning to shrink
for a family who
likes their daughters
invisible was
the second
the art of
being empty
is simple
believe them
when they say
you are nothing
repeat it to yourself
like a wish
i am nothing
i am nothing
i am nothing

so often
the only reason
you know
you’re still alive
is from the heaving
of your chest

– Rupi Kaur


sakhne hon di kala 

apni maaN di kukh choN
gair hazir hona
mere sakhne hon da
pehla wakia si
te dooja
parivaar jisnu appnia dheeaN nu akhoN ohle rakhna hi pasand hai
de vaaste
apne aap nu seemat rakhan di sikhia

sakhne hon di kala
saral hai

jadon oh kehnde ne
tooN kujh vi nahi
vishvash karo
[haaN beeba, tu fazool ain. tu kuch vi nahi]
te apne aap laii duhrao
kisse khahash di taraN
main kuch vi nahi
main kuch vi nahi
main kuch vi nahi

bohat waar
ikko ikk kaaran jisto pata lagda hai
ki tusiN hale vi jionidaN ‘ch hon
tuhadi hikk vichli dhadkan hunda hai

– Rupi Kaur

ਸੱਖਣੇ ਹੋਣ ਦੀ ਕਲਾ

ਆਪਣੀ ਮਾਂ ਦੀ ਕੁੱਖ ਚੋਂ
ਗੈਰ ਹਾਜ਼ਿਰ ਹੋਣਾ
ਮੇਰੇ ਸੱਖਣੇ ਹੋਣ ਦਾ
ਪਹਿਲਾ ਵਾਕਿਆ ਸੀ
ਤੇ ਦੂਜਾ
ਪਰਿਵਾਰ ਜਿਸ ਨੂੰ ਆਪਣੀਆਂ ਧੀਆਂ ਅੱਖੋਂ ਓਹਲੇ ਰੱਖਣਾ ਹੀ ਪਸੰਦ ਹੈ
ਦੇ ਵਾਸਤੇ
ਆਪਣੇ ਆਪ ਨੂੰ ਸੀਮਤ ਰੱਖਣ ਦੀ ਸਿੱਖਿਆ

ਸੱਖਣੇ ਹੋਣ ਦੀ ਕਲਾ
ਸਾਦ ਮੁਰਾਦੀ ਹੈ
ਜਦੋਂ ਉਹ ਕਹਿੰਦੇ ਨੇ
ਤੂੰ ਕੁਝ ਵੀ ਨਹੀਂ
ਵਿਸ਼ਵਾਸ਼ ਕਰੋ
(ਹਾਂ ਬੀਬਾ, ਤੂੰ ਫਜੂਲ ਐਂ , ਤੂੰ ਕੁਝ ਵੀ ਨਹੀਂ)
ਤੇ ਆਪਣੇ ਆਪ ਲਈ ਦੁਹਰਾਓ
ਕਿਸੇ ਖਾਹਿਸ਼ ਦੀ ਤਰਾਂ
ਮੈਂ  ਕੁਝ  ਵੀ  ਨਹੀਂ 
ਮੈਂ  ਕੁਝ  ਵੀ  ਨਹੀਂ 
ਮੈਂ  ਕੁਝ  ਵੀ  ਨਹੀਂ 

ਬਹੁਤ ਵਾਰ

ਇੱਕੋ ਇੱਕ ਕਾਰਨ ਜਿਸ ਤੋਂ ਪਤਾ ਲਗਦਾ ਹੈ
ਕਿ ਤੁਸੀਂ ਹਾਲੇ ਵੀ ਜਿਓਂਦਿਆਂ ‘ਚ ਹੋਂ
ਤੁਹਾਡੀ ਹਿੱਕ ਵਿਚਲੀ ਧੜਕਣ ਹੁੰਦੀ ਹੈ

– ਰੂਪੀ ਕੌਰ

ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ 


‘the art of being empty’ sung by Keerat Kaur


Kirpa, a film about a 23-year-old art student struggling to fulfill the wishes of her parents while pursuing her dreams of being an artist.
Written by Rupi Kaur, Directed by Kiran Rai

About

Original poem in English by Poet and Artist Rupi Kaur. She is a spoken word poet based in Toronto, Ontario. She devours words, art, metaphors, bodies of water, genuine people, and story telling. She enjoys crafting the world around her through her poems, specifically focusing on the struggle of women in society.

Sung by painter, illustrator and singer Keerat Kaur

Punjabi Translation by Jasdeep

Photograph from Rupi Kaur’s website.

Short film Kirpa, directed by actor and director Kiran Rai

ਫਿਰ ਆਈ ਹੈ/Again, She has Come

ਫਿਰ ਆਈ ਹੈ
ਮੁਸ ਮੁਸ ਕਰਦੀ ਹੋਈ
ਲਿਬੜੀ ਹੋਈ ਵਿਸ਼ ਨਾਲ
ਕੱਜੀ ਹੋਈ, ਢਕੀ ਹੋਈ

ਫਿਰ ਆਈ ਹੈ ,
ਚਗਲੀ ਹੋਈ, ਛਟੀ ਹੋਈ
ਕੁਤਰੀ ਹੋਈ, ਛਿਜੀ ਹੋਈ
ਗੰਢੀ ਹੋਈ, ਤ੍ਰਪੀ ਹੋਈ.

ਫਿਰ ਆਈ ਹੈ
ਫੁਲਿਆ ਹੋਇਆ ਅੰਗ ਅੰਗ,
ਸੁਜ਼ਿਆ ਹੋਇਆ ਬੰਦ ਬੰਦ,
ਆਕੜੀ ਹੋਈ, ਐਂਠੀ ਹੋਈ

ਫਿਰ ਆਈ ਹੈ
ਪੂਰੇ ਦਿਨਾ ਦੇ ਨੇੜੇ ,
ਆਲਸੀ ਹੋਈ, ਹਫੀ ਹੋਈ
ਢਹਿ ਢਹਿ ਪੈਂਦੀ ਹੋਈ

ਫਿਰ ਆਈ ਹੈ,
ਝਗ ਝਗ ਬੁਲੀਆ ਤੇ,
ਮੈਲ ਮੈਲ ਦੰਦੋ -ਦੰਦ ,
ਕੂੜ ਦੀ ਪੰਡ ਨਿਰੀ.
ਫਿਰ ਆਈ ਹੈ ਫਾਈਲ
ਹਰਜਾਈ ਔਰਤ ਦੀ ਤਰਾਂ

Again, She has Come

again, she has come
smiling coyly
doused in venom
veiled, concealed

again, she has come
disgraced, decrepit
clipped , smacked
sewn, stitched

again, she has come
puffed up body
swollen limbs
numbed, stiffened

again, she has come
in the last days
slumberous, exhausted
collapsing

again, she has come
frothing mouth
begrimed teeth
like a pile of trash
again, the file has come
like a fallen woman

Source : The poem is written by Kartar Singh Duggal, It was posted by Amardeep asking for better translations. I came up with this one.

ਇੱਕ ਕਾਲੀ ਔਰਤ / The Black Woman

ਇੱਕ ਕਾਲੀ ਔਰਤ ਦੇ ਸੁਪਨੇ ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ
ਉਹ ਇੱਕ ਦਰਦ ਲੈ ਕੇ ਜੰਮਦੀ ਹੈ
ਜਿਸਨੂੰ ਤੁਸੀਂ ਕੋਈ ਵੀ ਰੰਗ ਨਹੀਂ ਦੇ ਸਕਦੇ
ਉਹ ਦਰਦ ਪਾਣੀ ਦਾ ਰੰਗ ਮੰਗ
ਉਹਦੀਆਂ ਅੱਖਾਂ ਭਰਦਾ ਹੈ
ਓਹਦੇ ਸਿਆਹ ਜਿਸ੍ਮ ਦੇ
ਸੂਹੇ ਜ਼ਖਮਾਂ ‘ਚ ਤਰਦਾ ਹੈ
ਉਹ ਆਪਣੀ ਸਿਆਹੀ ਨੂੰ ਕਾਲੇ ਰੰਗ ਨਾਲ ਜੁੜੇ
ਜ਼ੁਲਮ ਦੇ ਲੱਖਾਂ ਬਿੰਬਾਂ ਹੇਠ ਲੁਕਾਂਉਂਦੀ ਹੈ
ਤੇ ਹੋਰ ਕਾਲੀ ਪਾਈ ਜਾਂਦੀ ਹੈ
ਉਹਦੇ ਸੁਪਨੇ ਕਾਲੀਆਂ ਕੂੰਜਾਂ ਵਾਂਗ ਦੂਰ ਉੱਡ ਜਾਂਦੇ ਨੇ
ਤੇ ਕੋਸੀ ਚਾਨਣੀ ਦਾ ਚੋਗਾ ਲਿਆ ਝੋਲੀ ਪਾਂਦੇ ਨੇ
ਇੱਕ ਕਾਲੀ ਔਰਤ
ਜਿੰਦਗੀ ਦੇ ਹਰ ਉਜਲੇ ਜ਼ੁਰਮ ਨੂੰ ਜਿਉਂਦੀ ਹੈ
ਤੇ ਇੱਕ ਚਿੱਟੇ ਬੱਚੇ ਦੀ ਆਸ ਕਰਦੀ ਹੈ
ਇੱਕ ਕਾਲੀ ਔਰਤ ਦੇ ਸੁਪਨੇ
ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ..
Read it in Roman Script

The dreams of a black woman
are very fair
and her truth pitch dark
She is born with a pain
to which no colour
can be assigned
It borrows the colour of water
to fill her eyes
to swim in the red wounds
of her dark body
She suppressed on her lips
the silent screams of
every dark person and turns
darker still
The dreams of a black woman
fly away like white birds
to pick bits of moonlight
and scatter them in her lap
A black woman longs for
a fair child..


Source:
Nirupma Dutt is well known Punjabi Poet, Journalist and Translator, Her first anthology of poems was “Ik Nadi Sanwali Jihi”( A stream somewhat dark). The translation is also done by the poet herself.

ਦੋ ਮੁਟਿਆਰਾਂ ਇੱਕ ਸਫਰ

ਢਲ ਚੁੱਕੀ ਹੈ ਦੁਪਹਿਰ
ਗਹਿਮਾ ਗਹਿਮੀ ਹੈ ਕਾਫੀ
ਪਰ ਸ਼ਾਂਤਮਈ ਹੈ ਇਹ ਸ਼ਹਿਰ
ਤੁਰ ਪਈ ਹੈ ਇੱਕ ਪੜ੍ਹੀ ਲਿਖੀ ਮੁਟਿਆਰ
ਪਿੰਡ ਨੂ ਜਾਣ ਵਾਲੇ ਤਿਪਹੀਏ ਤੇ ਹੋ ਸਵਾਰ
ਗੁਜ਼ਾਰ ਆਵੇ ਬਜ਼ੁਰਗਾਂ ਦੇ ਕੋਲ ਦਿਨ ਚਾਰ
ਅੱਖਾਂ ‘ਚ ਸੁਪਨੇ ਝਲਕਦੇ, ਬੁੱਲਾਂ ਤੇ ਮੁਸਕਾਨ

ਆ ਗਈ ਇਕ ਹੋਰ ਹਾਣਨ, ਲਗਦੀ ਹੈ ਪਿੰਡ ਦੀ ਰਕਾਨ
ਠਕ ਠਕ ਦੀ ਆਵਾਜ਼ ਨਾਲ, ਸ਼ੁਰੂ ਹੋ ਗਿਆ ਸਫਰ
ਕੱਢਣ ਲੱਗੀਆਂ ਹਾਨਣਾਂ ਵੀ ਜਾਣ ਪਛਾਣ
ਤੂੰ ਕੀ ਪੜਦੀ ਹੈਂ ? ਪੁਛਿਆ ਸ਼ਹਿਰ ਦੀ ਰਕਾਨ
ਮੈਂ ਕਰਦੀ ਹਾਂ IELTS
ਲਗਾਂਵਾਂਗੀ ਬਾਹਰ ਦੀ ਉਡਾਨ

ਹੂੰ..
ਗਹਿਰਾ ਲਿਆ ਸਾਹ ਉਸਨੇ ਤੇ ਕਿਹਾ
ਕਿਓਂ ਨਹੀਂ ਤੂੰ ਪੜਦੀ ਕੁਝ ਅਜਿਹਾ
ਕਿ ਮਿਲ ਜਾਵੇ ਏਥੇ ਹੀ ਰੁਜ਼ਗਾਰ
ਨਾ ਗੁਵਾਉਣਾ ਪਵੇ ਆਤਮ ਸਨਮਾਨ

ਮੇਰੇ ਮਾਪਿਆਂ ਮੈੰਨੂ ਦਿੱਤਾ
ਚੰਗੀ ਪੜ੍ਹਾਈ ਦਾ ਵਰਦਾਨ
ਆਪਣੇ ਪੈਰਾਂ ਤੇ ਖੜੀ ਹਾਂ
ਆਤਮ ਨਿਰਭਰ ਹੋਣ ਦੀ ਵਖਰੀ ਹੈ ਸ਼ਾਨ
ਆਪਣੇ ਢੰਗ ਨਾਲ ਜ਼ਿੰਦਗੀ ਜਿਓਂਣ ਦੇ
ਇਹ ਵੀ ਨੇ ਇਮਕਾਨ

ਹੂੰ..
ਗਹਿਰਾ ਲਿਆ ਸਾਹ ਪੇਂਡੂ ਨਾਰ ਤੇ ਕਿਹਾ
ਸੱਚੀਂ ?
ਤੈਨੂੰ ਮਿਲ ਗਏ ਨੇ ਸਾਰੇ ਅਧਿਕਾਰ
ਜੇ ਤੂੰ ਚਾਂਹਵੇ ਆਪਣੀ ਪਸੰਦ ਦੇ ਗੱਭਰੂ ਨਾਲ ਕਰੇਂ ਵਿਆਹ
ਚਲਾ ਲਵੇਂ ਪਰਿਵਾਰ
ਤੇਰੇ ਮਾਪੇ ਨਹੀਂ ਕਰਨ ਗੇ ਤੇਰੀ ਚੋਣ ਤੇ ਤ੍ਰਿਸਕਾਰ
ਭਾਂਵੇ ਮੁੰਡਾ ਹੋਵੇ ਜਾਤੋਂ ਧਰਮੋਂ ਬਾਹਰ ?

ਹੂੰ ..
ਉਸਨੇ ਕਿਹਾ
ਹਾਂ ਮੈਂ ਚਾਂਹਵਾ ਇਹ ਵੀ ਕਰ ਸਕਦੀ ਹਾਂ
ਭਾਂਵੇ ਮਾਪੇ ਮੰਨਣ ਨੂੰ ਵੀ ਨਾਂ ਹੋਣ ਤਿਆਰ

ਤੇ ਤੂੰ ਖੁਸ਼ ਰਹੇਂਗੀ ਇਸ ਤਰਾਂ ?
ਮਾਪਿਆਂ ਨੂੰ ਛੱਡ ਕੇ
ਕੱਲੇ ਜੀਵਨ ਯੁੱਧ ਲੜਨਾ ਵੀ ਹੈ ਔਖਾ ਬੜਾ

ਹੂੰ..
ਸ਼ਾਇਦ ਹਾਂ ਤੇ ਸ਼ਾਇਦ ਨਾ
ਪਰ ਫੇਰ ਵੀ ਮੇਰੀ ਜ਼ਿੰਦਗੀ ਦੇ ਫੈਸਲੇ
ਮੇਰੀ ਸੋਚ ਦੇ ਨੇ ਅਹਿਲ੍ਕਾਰ
ਨਾ ਕਿ ਕਿਸੇ ਖੋਖਲਾ ਹਉਮੇ
ਦੇ ਗੁਲਾਮ

ਸੁਣ ਸਖੀ
ਵਿਆਹ ਦੀ ਮੰਡੀ ਦੀ ਵਸਤ ਨਾ ਬਣ
ਇਨ੍ਸਾਨ ਹੈਂ ਇਨ੍ਸਾਨ ਬਣ
ਆਪਣੇ ਢੰਗ ਨਾਲ ਜਿਓਂਣ ਦਾ ਲੱਭ ਰਾਹ
ਆਤਮ ਨਿਰਭਰ ਹੋ ਕੇ ਜਿਓਂਣ ਦਾ ਵੱਖਰਾ ਹੈ ਮਜ਼ਾ

Read it in Roman Script

Source : I do try to write at times. This is one such effort. I don’t think we can call it a poem, It is more of a conversational rambling. Anyhow its good to break stagnation in blogging

ਬੁਰੀ ਔਰਤ

buri aurat

Buri Aurat
Je tusiN mere shehar aavoge
te buriaN aurtaN di fehrist vich
mera naN vi darj paavoge
mere kol oh sab kuch hai
jo ikk buri aurat kol
hona bohat hi jaroori hunda hai
mooNh vich baldi agg hai
dil dadhkada hai
thirkadi meri rag rag hai
hathth vich chalkada jaam hai
pairaN thalle sadak hai
uppar khulla asmaan hai
mere kol sehan da
hausala hai
mere kol kehan da samaan hai

WICKED WOMAN
If you come to my city
you are bound to find
my name in the roster
of wicked women
I have all that it takes
to be as wicked
as they come
I have a goblet
brimming over
in my hand
My laughter is known
for its abandon
Flames find a home
in my mouth
My hear beats and
every nerve does
a little dance
The road is at my feet
And just the sky above
I have the courage to bear
and express myself without fear

Source: Nirupama Dutt is well known Punjabi Poet and Journalist. The translation is also done by her.
She has published one volume of poems – ਇੱਕ ਨਦੀ ਸਾਂਵਲੀ ਿਜਹੀ Ik Nadi Sanwali Jahi (A Stream Somewhat Dark) – for which she was awarded the Delhi Punjabi Akademi Award in 2000.She is part of many literary and women organizations in Delhi and Chandigarh.
Link to source of this poem

ਨਾਰੀ- ਿਸ਼ਵ ਕੁਮਾਰ ਬਟਾਲਵੀ

ਧਰਤੀ ਤੇ,
ਜੋ ਵੀ ਸੋਹਣਾ ਹੈ
ਉਸ ਦੇ ਿਪੱਛੇ ਨਾਰ ਅਵੱਸ਼ ਹੈ
ਜੋ ਕੁਝ ਿਕਸੇ ਮਹਾਨ ਨੇ ਰਿਚਆ
ਉਸ ਿਵੱਚ ਨਾਰੀ ਦਾ ਹੀ ਹੱਥ ਹੈ
ਨਾਰੀ ਆਪੇ ਨਾਰਾਇਣ ਹੈ
ਹਰ ਮੱਥੇ ਦੀ ਤੀਜੀ ਅੱਖ ਹੈ
ਨਾਰੀ
ਧਰਤੀ ਦੀ ਕਿਵਤਾ ਹੈ
ਕੁੱਲ ਭਿਵੱਖ ਨਾਰੀ ਦੇ ਵੱਸ ਹੈ

Excerpts from Shiv Kumar Batalvi’s epic long poem “Loona”

ਏਥੋਂ ਦੀ ਹਰ ਰੀਤ ਦਿਖਾਵਾ / Here, every custom is a pretence

ਏਥੋਂ ਦੀ ਹਰ ਰੀਤ ਦਿਖਾਵਾ
ਏਥੋਂ ਦੀ ਹਰ ਪ੍ਰੀਤ ਦਿਖਾਵਾ

ਏਥੋਂ ਦਾ ਹਰ ਧਰਮ ਦਿਖਾਵਾ
ਏਥੋਂ ਦਾ ਹਰ ਕਰਮ ਦਿਖਾਵਾ
ਹਰ ਸੂ ਕਾਮ ਦਾ ਸੁਲਗੇ ਲਾਵਾ

ਇਥੇ ਕੋਈ ਕਿਸੇ ਨੂੰ
ਪਿਆਰ ਨਾ ਕਰਦਾ
ਪਿੰਡਾ ਹੈ ਪਿੰਡੇ ਨੂੰ ਲੜਦਾ
ਰੂਹਾਂ ਦਾ ਸਤਿਕਾਰ ਨਾ ਕਰਦਾ
ਏਥੇ ਤਾਂ ਬੱਸ ਕਾਮ ਖ਼ੁਦਾ ਹੈ
ਕਾਮ ‘ਚ ਮੱਤੀ ਵਗਦੀ ਵਾਅ ਹੈ

ਏਥੇ ਹਰ ਕੋਈ ਦੌੜ ਰਿਹਾ ਹੈ
ਹਰ ਕੋਈ ਦਮ ਤੋੜ ਰਿਹਾ ਹੈ

ਏਥੇ ਹਰ ਕੋਈ ਖੂਹ ਵਿਚ ਡਿੱਗਿਆ
ਇਕ ਦੂਜੇ ਨੂੰ ਹੋੜ ਰਿਹਾ ਹੈ
ਹਰ ਇਕ ਕੋਈ ਏਥੇ ਭੱਜਿਆ ਟੁੱਟਿਆ
ਇਕ ਦੂਜੇ ਨੂੰ ਜੋੜ ਰਿਹਾ ਹੈ
ਇਕ ਦੂਜੇ ਨੂੰ ਤੋੜ ਰਿਹਾ ਹੈ

ਡਰਦਾ ਅੰਦਰ ਦੀ ਚੁੱਪ ਕੋਲੋਂ
ਸਾਥ ਕਿਸੇ ਦਾ ਲੋੜ ਰਿਹਾ ਹੈ
ਇਕ ਦੂਜੇ ਨੂੰ ਆਪਣੇ ਆਪਣੇ
ਪਾਣੀ ਦੇ ਵਿਚ ਰੋੜ੍ਹ ਰਿਹਾ ਹੈ
ਹਰ ਕੋਈ ਆਪਣੀ
ਕਥਾ ਕਹਿਣ ਨੂੰ
ਆਪਣੇ ਹੱਥ ਮਰੋੜ ਰਿਹਾ ਹੈ

ਆਪਣੇ ਆਪਣੇ ਦੁੱਖ ਦਾ ਏਥੇ
ਹਰ ਕਾਸੇ ਨੂੰ ਕੋੜ੍ਹ ਪਿਆ ਹੈ

     –  ਸ਼ਿਵ ਕੁਮਾਰ ਬਟਾਲਵੀ  ਦੇ  ਮਹਾਂ ਕਾਵ  ਲੂਣਾ ਵਿਚੋਂ

 


English Translitarion:


ethon di har reet dikhaava
ethon di har preet dikhaava


ethon da har dharam dikhaava
ethon da har karam dikhaava
har soo kaam da sulge laava

ethe koee kise nu pyar na karda
pinda hai pinde nu larda
roohan da satkaar na karda
ethe taan bas kaam khuda hai
kaam ‘ch matti vagdi vaa hai

ethe har koee daud riha hai
har koee dam tod rihaa hai

darda andar di chupp kolon
saath kise da lod riha hai

har koee aapni katha kehen nu
aapne hath marod riha hai
aapne aapne dukh da ithe har
kise nu kohad piya hai

khud nu jiyonda dass k ethe
har koee hi dam tod riha hai


English Translation:

Here, every custom is a pretence

Here, every love legend is a pretence

Here, every religion is a pretence

Here, every practice is a pretence

Here, the lava of lust is everywhere

Here, nobody loves anybody

Bodies engrossed in themselves

Souls are bereft of respect

Here, lust is the sole God

Here, lust-ridden wind pervades

Here, everybody is running

Everybody is dying

Afraid of the silence inside

Yearns for someone’s company

Everyone is anxious, itching

To tell their own story

Here, the curse of their own sorrow

Is inflicted upon everyone

Stating they are alive

Every single one is dying

– Translated into English by Jasdeep Singh and Manpreet Kaur

Source : Excerpts from Shiv Kumar Batalvi’s  long-poem  (mahaaN-kaavLoona, Shiv won Sahitya Academy Award