Saadi jithe laggi aai / let me be

ਸਾਈਆਂ ਦੇ ਵੀ ਜਾਂਦੇ ਆਂ
ਗੋਸਾਈਆਂ ਦੇ ਵੀ ਜਾਂਦੇ ਆਂ
ਮੋਮਨਾਂ ਦੇ ਜਾਂਦੇ ਆਂ
ਇਸਾਈਆਂ ਦੇ ਵੀ ਜਾਂਦੇ ਆਂ
ਬਾਬਿਆਂ ਦੇ ਜਾਂਦੇ ਆਂ
ਤੇ ਮਾਈਆਂ ਦੇ ਵੀ ਜਾਂਦੇ ਆਂ
ਕਮਲੇ ਆਂ ਥੋੜੇ ਜਿਹੇ
ਸ਼ੁਦਾਈਆਂ ਦੇ ਵੀ ਜਾਂਦੇ ਆਂ
ਤੇਰੀ ਹਉਮੈ ਵੱਡੀ ਐ
ਤੇ ਵੱਡੀ ਰਹਿਣ ਦੇ
ਸਾਡੀ ਜਿੱਥੇ ਲੱਗੀ ਐ
ਤੇ ਲੱਗੀ ਰਹਿਣ ਦੇ

SaaeeaaN de vi jaande aaN
GosaeeaaN de vi jaande aaN
MomanaN de jaande aaN
IsaiaaN de vi jaande aaN
BabiaaN de jaande aaN
te MaeeaaN de vi jaande aaN
kamle aaN thorhe jihe
shudaiyaaN de vi jaande aaN
teri haume vaddi aai
te vaddi rehan de
saadi jithe laggi aai
te laggi rehan de

I go to Sufi saints
I even go to GosaeeN saints
I go to Islamic muezzins
I even go to Christian priest
I go to Sikh Gurus
I even go to Hindu goddesses
I am a little mad
So I even go to lunatic asylums
If you consider yourself holier than thou
Let it be
I am engrossed in love of my beloved
Let me be

– Gurdaas Maan

ਚੜਦੀ ਜਵਾਨੀ / chardi jawani

ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਰੋਕੋ ਵੇ ਰੋਕੋ ਮੇਰੇ ਰਹਿਨੁਮਾਓ
ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇ
ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ
ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ
ਤੀਆਂ ਤਿੰਝ੍ਰਣਾ ‘ਚ ਹਸਦੀ ਜਵਾਨੀ
ਪੱਛਮ ਦੀ ਫੈਸ਼ਨਪ੍ਰਸਤੀ ‘ਚ ਪੈ ਕੈ
ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ
ਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀ
ਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀ
ਥੈਂਕਸ ਤੇ ਸੌਰੀ ਦਾ ਚਸ਼ਮਾ ਚੜਾ ਕੇ
ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ
ਜਵਾਨੀ ਹੈ ਆਖਿਰ ਇਹ ਮੁੜਨੋ ਨੀਂ ਰਹਿਣੀ
ਸੰਭਲੇਗੀ ਆਪੇ ਜਦੋਂ ਹੋਸ਼ ਪੈਣੀ
ਜਵਾਨੀ ਗਈ ਸਭ ਤਲੀਆਂ ਮਲਣਗੇ
ਇਹ ਦੰਦੀਆਂ ਚਿੜਾਉਣੀ ਕਿੱਧਰ ਜਾ ਰਹੀ ਹੈ
ਇੱਕ ਉਹ ਵੀ ਜਵਾਨੀ ਸੀ ਮੇਰੇ ਮਿਹਰਬਾਨੋ
ਸਭ ਕੁੱਝ ਸੀ ਲੁਟਾਇਆ ਮੇਰੇ ਕਦਰਦਾਨੋ
ਗੋਬਿੰਦ ਜਿਹੇ ਲਾਲਾਂ ਨੇ ਮੁੜ ਮੁੜ ਨੀ ਜੰਮਣਾ
ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ
ਮਰਜਾਣੇ ‘ ਮਾਨਾਂ ‘ ਜਵਾਨੀ ਤੋਂ ਬਚਕੇ
ਬੜੇ ਤੀਰ ਖਾਦੇ ਤੂੰ ਨੈਣਾਂ ਕੱਸਕੇ
ਕਿਸ ਕਿਸ ਮੋੜਾਂ ਤੋਂ ਮੁੜਨਾ ਹੈ ਆਖਿਰ
ਪਤਾ ਨੀ ਕਹਾਣੀ ਕਿੱਧਰ ਜਾ ਰਹੀ ਹੈ
ਇਹ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ

– ਗੁਰਦਾਸ ਮਾਨ

chardi jawani kidhr jaa rahi hai
ih husno divaanii kidhr jaa rahi hai
roko ve roko mere rahinumaao
ih khasmaaN nuuN khaannii kidhr jaa rahi hai
chardi jawani kidhar jaa rahi hai
hunn raaNjhee kiraaee tee lai lai kee hiiraaN
ishke dii chadar karii jaan leeraaN
hootal de bele ‘ch choori khvaa ke
majhiiaaN charaunni kidhar jaa rahi hai
cham cham paNj’ebaaN te nachdii jawani
teeaaN triNjhnaa ‘ch hasdi jawani
pacham dii fashionprastii ‘ch pai kai
gidhiaN dii rani kidhar jaa rahi hai
urdu te hiNdii, paNjabi nuuN bhullgayii
iNglish dii phokii banaavt te dullgayii
thaiNks te saurii daa chashmaaN charhaa ke
shukriiaa mihrbaanii kidhar jaa rahi hai
jawani hai aakhir ih murrno niiN rahinii
saNbhlegii aapee jdooN hoosh painnii
jawani gayii sabb taliiaaN malange
ih daNdiiaaN chirraaunnii kidhar jaa rahi hai
ikk uh vii jawani sii mere mihrbaanoo
sabb kujh sii luttaaiaa mere kadrdaanoo
GobiNd jihe laalaaN ne murr murr nii jaNmnnaa
saaNbho nishaanii kidhar jaa rahi hai
marjane maanaaN jawani tooN bachke
bare teer khaade tuuN nainaaN de hasske
kis kis morhaaN toN murrnaa hai aakhir
pataa nii kahaani kidhar jaa rahi hai
ih chardi jawani kidhar jaa rahi hai

– Gurdas Maan