Paash

ਅਸੀਂ ਲੜਾਂਗੇ ਸਾਥੀ / We shall fight Comrade

11215761_865421546874060_830229122112080781_n

 

ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗ਼ੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੇ,ਉਦਾਂਸ਼ ਅਹਿਰਨ ‘ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਦੀ ਧਰਤੀ ‘ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ ‘ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਤੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ…
ਅਸੀਂ ਲੜਾਂਗੇ ਜਦ ਤੱਕ
ਦੁਨੀਆ ‘ਚ ਲੜਨ ਦੀ ਲੋੜ ਬਾਕੀ ਹੈ…
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ………….
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…

– ਅਵਤਾਰ ਸਿੰਘ ਪਾਸ਼

 

हम लड़ेंगे साथी

हम लड़ेंगे साथी, उदास मौसम के लिये
हम लड़ेंगे साथी, गुलाम इच्छाओं के लिये
हम चुनेंगे साथी, जिंदगी के टुकड़े
हथौड़ा अब भी चलता है, उदास निहाई पर
हल अब भी चलता हैं चीखती धरती पर
यह काम हमारा नहीं बनता है, प्रश्न नाचता है
प्रश्न के कंधों पर चढ़कर
हम लड़ेंगे साथी
कत्ल हुए जज्बों की कसम खाकर
बुझी हुई नजरों की कसम खाकर
हाथों पर पड़े घट्टों की कसम खाकर
हम लड़ेंगे साथी
हम लड़ेंगे तब तक
जब तक वीरू बकरिहा
बकरियों का मूत पीता है
खिले हुए सरसों के फूल को
जब तक बोने वाले खुद नहीं सूंघते
कि सूजी आंखों वाली
गांव की अध्यापिका का पति जब तक
युद्ध से लौट नहीं आता
जब तक पुलिस के सिपाही
अपने भाईयों का गला घोटने को मजबूर हैं
कि दफतरों के बाबू
जब तक लिखते हैं लहू से अक्षर
हम लड़ेंगे जब तक
दुनिया में लड़ने की जरुरत बाकी है
जब तक बंदूक न हुई, तब तक तलवार होगी
जब तलवार न हुई, लड़ने की लगन होगी
लड़ने का ढंग न हुआ, लड़ने की जरूरत होगी
और हम लड़ेंगे साथी
हम लड़ेंगे
कि लड़े बगैर कुछ नहीं मिलता
हम लड़ेंगे
कि अब तक लड़े क्यों नहीं
हम लड़ेंगे
अपनी सजा कबूलने के लिए
लड़ते हुए जो मर गए
उनकी याद जिंदा रखने के लिए
हम लड़ेंगे…

– अवतार सिंह पाश

We Shall Fight, Comrade

We shall fight, comrade, for the unhappy times
We shall fight, comrade, for the bottled-up desires
We shall gather up, comrade, the fragments of our lives
The hammer still falls on the bare anvil
Furrows are still made in the clayey soil
Is it our duty to fight?
We shall forget this question
And fight, comrade
We swear by our crushed desires
We swear by our hopes turned to ashes
We swear by our horny hands
We shall fight, comrade
We shall fight
Until Veeru the goatherd
Has to drink goat piss
Until those who till the land
Cannot inhale the fragrance of mustard blossoms
Until the swollen-eyed school teacher’s husband
Does not return from the war front
Until the police constables are duty bound
To strangulate their own brethren
Until the babus keep writing on their files
In human blood
We shall fight
Until there are reasons for us to fight
If we don’t have the gun, we shall have the sword
If we don’t have the sword, we shall have the passion
If we don’t know the art, we shall have the reason
And we shall fight, comrade…
We shall fight
Because one gets nothing without a fight
We shall fight
Wondering why we did not fight until now
We shall fight
To acknowledge our guilt
To keep alive the memory of those who died fighting
We shall fight, comrade…

– Avtar Singh Paash

 

Credits:
Original poem in Punjabi by revolutionary poet Avtar Singh Paash
Photograph from Graffiti from the FTII strike. Courtesy Scroll.in
English Translation by Tirlok Chand Ghai. Couresy INTERACTIONS
Hindi Translation is by Professor Chaman Lal. Courtesy  हाशिया
Musical Performance by Indian Peoples Theatre Association (IPTA), JNU, New Delhi

ਪਿਆਰ ਕਰਨਾ / to love

BETHLEHEM, WEST BANK - DECEMBER 05:  A Palestinian labourer works under a large wall painting by elusive British graffiti artist Banksy December 5, 2007 on a building wall in the biblical city of Bethlehem in the West Bank. The Bristol-born artist has adorned Israel's West Bank separation barrier and Bethlehem walls with new images, including one of a dove wearing a flak jacket and a soldier being frisked by a young girl. His works, along with those of other international artists, are part of an exhibition called Santa's Ghetto.  (Photo by David Silverman/Getty Images)

ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ।
ਪਿਆਰ ਕਰਨਾ ਬੜਾ ਹੀ ਸਹਿਜ ਹੈ
ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਇਆਂ
ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ,
ਜਾਂ ਜਿਵੇਂ ਗੁਪਤਵਾਸ ਵਿਚ ਵੱਜੀ ਹੋਈ ਗੋਲੀ ਤੋਂ
ਕਿਸੇ ਛੰਨ ਅੰਦਰ ਪਏ ਰਹਿ ਕੇ
ਜ਼ਖਮ ਦੇ ਭਰਨ ਵਾਲੇ ਦਿਨ ਦੀ ਕੋਈ ਕਲਪਣਾ ਕਰੇ
ਪਿਆਰ ਕਰਨਾ
ਤੇ ਲੜ ਸਕਣਾ
ਜੀਣ ਤੇ ਈਮਾਨ ਲੈ ਆਉਣਾ ਮੇਰੀ ਦੋਸਤ, ਇਹੋ ਹੁੰਦਾ ਹੈ ।

– ਪਾਸ਼

… I express thanks.
Love is as natural
as preparing oneself for struggle
while bearing the brunt of cruelty,
or as an underground comrade in a hideout
imagine the day, gun wound will heal
love
and struggle
is living the life at best, my friend.

– It is part of a long poem written by Paash

Source: Original in Punjabi by revolutionary poet Avtar Singh Paash
Translation by filmmaker and writer Daljit Ami.

Photo: A Palestinian labourer works under a large wall painting by elusive British graffiti artist Banksy December 5, 2007 on a building wall in the biblical city of Bethlehem in the West Bank. (Photo by David Silverman/Getty Images)

ਆਪਣੀ ਅਸੁਰੱਖਿਅਤਾ ‘ਚੋਂ / अपनी असुरक्षा से / Lines to Our Own Insecurity

cartoon_46-1024x749

ਆਪਣੀ ਅਸੁੱਰਖਿਆ ‘ਚੋਂ 

ਜੇ ਦੇਸ਼ ਦੀ ਸੁਰੱਖਿਆ ਏਹੋ ਹੁੰਦੀ ਹੈ
ਕਿ ਬੇ-ਜ਼ਮੀਰੀ ਜ਼ਿੰਦਗੀ ਲਈ ਸ਼ਰਤ ਬਣ ਜਾਵੇ
ਅੱਖ ਦੀ ਪੁਤਲੀ ‘ਚ ‘ ਹਾਂ ‘ ਤੋਂ ਬਿਨਾ ਕੋਈ ਵੀ ਸ਼ਬਦ
ਅਸ਼ਲੀਲ ਹੋਵੇ
ਤੇ ਮਨ ਬਦਕਾਰ ਘੜੀਆਂ ਸਾਹਮਣੇ ਡੰਡੌਤ ‘ਚ ਝੁਕਿਆ ਰਹੇ
ਤਾਂ ਸਾਨੂੰ ਦੇਸ਼ ਦੀ ਸੁਰੱਖਿਆ ਤੋਂ ਖਤਰਾ ਹੈ

ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਘਰ ਵਰਗੀ ਪਵਿੱਤਰ ਸ਼ੈਅ
ਜਿਹਦੇ ਵਿੱਚ ਹੁਸੜ ਨਹੀਂ ਹੁੰਦਾ
ਮਨੁੱਖ ਵਰ੍ਹਦੇ ਮੀਹਾਂ ਦੀ ਗੂੰਜ਼ ਵਾਂਗ ਗਲੀਆਂ ‘ਚ ਵਹਿੰਦਾ ਹੈ
ਕਣਕ ਦੀਆਂ ਬੱਲੀਆਂ ਵਾਂਗ ਖੇਤੀਂ ਝੂਮਦਾ ਹੈ
ਅਸਮਾਨ ਦੀ ਵਿਸ਼ਾਲਤਾ ਨੂੰ ਅਰਥ ਦਿੰਦਾ ਹੈ

ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਜੱਫੀ ਵਰਗੇ ਅਹਿਸਾਸ ਦਾ ਨਾਂ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੰਮ ਵਰਗਾ ਨਸ਼ਾ ਕੋਈ
ਅਸੀਂ ਤਾਂ ਦੇਸ਼ ਨੂ ਸਮਝੇ ਸਾਂ ਕੁਰਬਾਨੀ ਜਿਹੀ ਵਫ਼ਾ
ਪਰ ਜੋ ਦੇਸ਼
ਰੂਹ ਦੀ ਵਗਾਰ ਦਾ ਕਾਰਖਾਨਾ ਹੈ
ਪਰ ਜੋ ਦੇਸ਼ ਉੱਲੂ ਬਣਨ ਦਾ ਪ੍ਰਯੋਗ ਘਰ ਹੈ
ਤਾਂ ਉਸਤੋਂ ਸਾਨੂੰ ਖਤਰਾ ਹੈ
ਜੇ ਦੇਸ਼ ਦਾ ਅਮਨ ਏਹੋ ਹੁੰਦੈ
ਕਿ ਕਰਜ਼ੇ ਦੇ ਪਹਾੜਾਂ ਤੋਂ ਰਿੜਦਿਆਂ ਪੱਥਰਾਂ ਵਾਂਗ ਟੁੱਟਦੀ ਰਹੇ ਹੋਂਦ ਸਾਡੀ
ਕਿ ਤਨਖਾਹਾਂ ਦੇ ਮੂੰਹ ‘ਤੇ ਥੁੱਕਦਾ ਰਹੇ
ਕੀਮਤਾਂ ਦਾ ਬੇਸ਼ਰਮ ਹਾਸਾ
ਕਿ ਆਪਣੇ ਲਹੂ ਵਿੱਚ ਨਹਾਉਣਾ ਹੀ ਤੀਰਥ ਦਾ ਪੁੰਨ ਹੋਵੇ
ਤਾਂ ਸਾਨੂੰ ਅਮਨ ਤੋਂ ਖਤਰਾ ਹੈ

ਜੇ ਦੇਸ਼ ਦੀ ਸੁਰੱਖਿਅਤਾ ਏਹੋ ਹੁੰਦੀ ਹੈ
ਕਿ ਹਰ ਹੜਤਾਲ ਨੂ ਫੇਹ ਕੇ ਅਮਨ ਨੂੰ ਰੰਗ ਚੜ੍ਹਨਾ ਹੈ
ਕਿ ਸੂਰਮਗਤੀ ਬੱਸ ਹੱਦਾਂ ‘ਤੇ ਮਾਰ ਪਰਵਾਨ ਚੜ੍ਹਨੀ ਹੈ
ਕਲਾ ਦਾ ਫੁੱਲ ਬੱਸ ਰਾਜੇ ਦੀ ਖਿੜਕੀ ਵਿਚ ਖਿੜਨਾ ਹੈ
ਅਕਲ ਨੇ ਹੁਕਮ ਦੇ ਖੂਹੇ ਤੇ ਗਿੜ ਕੇ ਧਰਤ ਸਿੰਜਣੀ ਹੈ
ਕਿਰਤ ਨੇ ਰਾਜ ਮਹਿਲਾਂ ਦੇ ਦਰੀਂ ਖਰਕਾ ਹੀ ਬਣਨਾ ਹੈ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖਤਰਾ ਹੈ

ਪਾਸ਼

aapnī asurãkhiata nuñ

je desh di surãkhia eho hundī hai
ke be-zameerī jindagi laī sharāt ban jāve
akh di putlī ‘ch ‘haañ’ toñ binañ koī vī shabd
ashleel hove
te man badkaar ghaḌīaañ saahmne dandaut ‘ch jhukiā rahe
taañ saanu desh dī surãkhia toñ khatra hai

asiñ taañ desh nuñ samjhe saañ ghar vargi pavittar shai
jihde vich husaḌ nahiñ huñda
manukh varhde meeñhañ dī gooñj vaañg galiañ ‘ch vahiñda hai
kanak dīaañ ballīaañ vaañg khetiñ jhoomda hai
asmaan dī vishaalta nuñ arth diñda hai

asiñ taañ desh nuñ samjhe saañ japhī varge ahisaas da naañ
asiñ taañ desh nuñ samjhe saañ kamm varga koī nasha
asiñ taañ desh nuñ samjhe saañ kurbaani jihī vafa
par jo desh
rooh dī vagaar da kaarkhaana hai
par jo desh ullu baṆan da paryog ghar hai
taañ us toñ saanu khatra hai
je desh da aman eho hundai
ke karze de pahaḌaañ toñ riḌdiaañ pathrañ vaañg tuttdī rahe hoñd saadī
ke tankhahaañ de mooñh te thukkda rahe
keemtaañ da beshãrm haasa
ke aapne lahu vich nahauna hī tīrath da punn hove
taañ saanu aman toñ khatra hai

je desh dī surãkhiata eho hundī hai
ke har haḌtaal nuñ feh ke aman nuñ rañg chaḌna hai
ke sooramgati bass haddañ ‘te maar parwaan chaḌnī hai
kala da phull bass raaje dī khiḌkī vich khiḌna hai
akal ne hukam de khoohe te giḌke dharat sinjani hai
kirãt ne raaj mahilaañ de darīñ kharka hī baṆna hai
taañ saanu desh dī surãkhiata toñ khatra hai

– Paash

अपनी असुरक्षा से

यदि देश की सुरक्षा यही होती है
कि बिना जमीर होना ज़िन्दगी के लिए शर्त बन जाए
आँख की पुतली में हाँ के सिवाय कोई भी शब्द
अश्लील हो
और मन बदकार पलों के सामने दण्डवत झुका रहे
तो हमें देश की सुरक्षा से ख़तरा है ।

हम तो देश को समझे थे घर-जैसी पवित्र चीज़
जिसमें उमस नहीं होती
आदमी बरसते मेंह की गूँज की तरह गलियों में बहता है
गेहूँ की बालियों की तरह खेतों में झूमता है
और आसमान की विशालता को अर्थ देता है

हम तो देश को समझे थे आलिंगन-जैसे एक एहसास का नाम
हम तो देश को समझते थे काम-जैसा कोई नशा
हम तो देश को समझते थे कुरबानी-सी वफ़ा
लेकिन गर देश
आत्मा की बेगार का कोई कारख़ाना है
गर देश उल्लू बनने की प्रयोगशाला है
तो हमें उससे ख़तरा है

गर देश का अमन ऐसा होता है
कि कर्ज़ के पहाड़ों से फिसलते पत्थरों की तरह
टूटता रहे अस्तित्व हमारा
और तनख़्वाहों के मुँह पर थूकती रहे
क़ीमतों की बेशर्म हँसी
कि अपने रक्त में नहाना ही तीर्थ का पुण्य हो
तो हमें अमन से ख़तरा है

गर देश की सुरक्षा को कुचल कर अमन को रंग चढ़ेगा
कि वीरता बस सरहदों पर मर कर परवान चढ़ेगी
कला का फूल बस राजा की खिड़की में ही खिलेगा
अक़्ल, हुक्म के कुएँ पर रहट की तरह ही धरती सींचेगी
तो हमें देश की सुरक्षा से ख़तरा है ।

– पाश (चमन लाल द्वारा हिंदी अनुवाद )

Lines to Our Own Insecurity

If there be the terms for the security of a nation
the precondition of life is to have no conscience
any word other than ‘Yes’  be obscene to naked eye
the mind should bow to reverence to unjust moments
Then the security of the nation is a direct threat to us

We had thought of nation as a pious home
where there is no place for gloom
A person is free to flow in the streets like rain and thunder
and give meaning to immensity of the sky

We had thought of the nation as a fond embrace
We had thought of the nation as joyous as work
We had thought of the nation as loyal as sacrifice
But  if the nation becomes a workshop
to strip us of our souls
if it becomes a laboratory to turn us into fools
Then we are threatened indeed
If the peace of the nation be such
that our identity be broken like
stones rolling down a borrowed mountain
The forever rising prices mock brazenly at our wages
Bathing in our own blood be our pilgrimage
Then we are threatened by this peace

If the security of the nation demands
that every protest be extinguished in the name of peace
Courage means only dying at the border
Art should blossom only at the despot’s window
Intellect should be put to use only by order
And labour will only be a sweeper outside the citadel
Then the security of the  nation is direct threat to us

Paash ( Translated by Nirupma Dutt )

 


Source:
Original in Punjabi by revolutionary poet Avtar Singh Paash, He was gunned down by Khalistani militants in 1988.
Translation by Nirupma Dutt

Cartoon by Iranian political cartoonist Touka Neyestani

Hindi Translation from Kavita Kosh

ਉੱਡਦਿਆਂ ਬਾਜ਼ਾਂ ਮਗਰ…

ਉੱਡ ਗਏ ਹਨ ਬਾਜ਼ ਚੁੰਝਾਂ ‘ਚ ਲੈ ਕੇ
ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…

ਇਹ ਤਾਂ ਸਾਰੀ ਉਮਰ ਨਹੀ ਲੱਥਣਾ
ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ,
ਪੈਲੀਆਂ ਵਿੱਚ ਛਿੜ੍ਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀ ਬਣਨਾ,
ਕਿ ਚਿਤਰ ਲਵਾਂਗੇ, ਇੱਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਓਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ , ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…

ਜੇ ਤੁਸੀਂ ਮਾਣੀ ਹੋਵੇ
ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ ਵਿੱਚ ਚਮਕਣਾ
ਤਾਂ ਤੁਸੀਂ ਜਰੂਰ ਕੋਈ ਚਾਰਾ ਕਰੋਗੇ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲਾਂ ਸਿੱਟ ਰਹੀ ਹੈ ਸਾਡੇ ਖੁਹਾਂ ਦੀ ਹਰਿਆਵਲ ਤੇ |
ਸੁਰੰਗ ਵਰਗੀ ਜਿੰਦਗੀ ਵਿੱਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਆਪਣੇ ਹੀ ਪਾਸ
ਤੇ ਅੱਖਾਂ ‘ਚ ਰੜਕਦੇ ਰਹਿੰਦੇ
ਬੁਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ
ਤਾਂ ਕਰਨ ਲਈ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ

ਸਰੋਤ – ਪਾਸ਼ ਦੀ ਕਿਵਤਾ “ਉੱਡਦਿਆਂ ਬਾਜ਼ਾਂ ਮਗਰ” ਵਿੱਚੋਂ

ਅਵਤਾਰ ਸਿੰਘ ਸੰਧੂ ਉਰਫ ਪਾਸ਼ [9ਸਤੰਬਰ1950 – 23ਮਾਰਚ1988] ਪੰਜਾਬੀ ਦੀ ਕ੍ਰਾਂਤੀਕਾਰੀ ਕਵਿਤਾ ਦਾ ਮੂਹਰਲੀ ਕਤਾਰ ਦਾ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਹਿਰ ( ਨਕਸਲਬਾੜੀ ਲਹਿਰ ) ਨਾਲ ਉਸਦੇ ਸੰਬੰਧਾ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | 23ਮਾਰਚ1988 ਨੁੰ ਖਾਲਿਸਤਾਨੀ ਅੱਤਵਾਦੀਆਂ ਨੇ ਉਸ ਨੂੰ ਕਤਲ ਕਰ ਦਿੱਤਾ |

ਇੱਕ ਲਰਜ਼ਦਾ ਨੀਰ ਸੀ

ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ |
ਦੂਸਰਾ ਇਸ ਹਾਦਸੇ ਤੋਂ,
ਡਰ ਕੇ ਪੱਥਰ ਹੋ ਗਿਆ |
ਤੀਸਰਾ ਇਸ ਹਾਦਸੇ ਨੂੰ ਕਰਨ,
ਲੱਗਿਆ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ
ਪੱਥਰ ਹੋ ਗਿਆ |
ਇੱਕ ਸ਼ਾਇਰ ਬਚ ਗਿਆ ਸੀ,
ਸੰਵੇਦਨਾ ਸੰਗ ਲਰਜਦਾ
ਏਨੇ ਪੱਥਰ ਉਹ ਗਿਣਤੀ ਕਰਕੇ ,
ਪੱਥਰ ਹੋ ਗਿਆ |

This poem was written by Surjeet Patar,when Avtaar Singh Pash ( ਪਾਸ਼ ) famous punjabi poet was killed by khalistani militants on 23 march 1988.

Paash- Sab ton Khatarnak

Paash- Sab ton Khatarnak

Kirat di lutt ,Sab ton khatarnak nahin hundi
Police di kutt,Sab ton khatarnak nahin hundi
Gaddaari-lobh di muth,Sab ton khatarnak nahin hundi

Kapat de shor vich
Sahi hundia vee dab jaana,Bura tan hai
kise jugnoo di lo vich padan lag jaana,Bura taan hai
Sab ton khatarnak nahin hunda

Sab ton khatarnak hunda hai
Na hona tadap da
Sabh kujh sehan kar jaana
Ghar ton niklana kamm,
te kamm to ghar aana

Sab ton khatarnak hunda hai,
Saade supniaan da mar jaana

Excerpts from a poem “Sab ton Khatarnak” by a revolutionary poet Avtaar Singh Paash.He was killed by khalistani millitants in 1989.

Read the full poem on ਸਭ ਤੋਂ ਖ਼ਤਰਨਾਕ / सब से ख़तरनाक

Paash – Kalaam Mirza

ਕਲਾਮ ਮਿਰਜ਼ਾ

ਤੇਰੀ ਵੀ ਅੱਖ ਸੁਣਿਆਂ ਹੈ ਸੁਰਮਾ ਨਹੀਂ ਝੱਲਦੀ
ਸਣਿਆ ਹੈ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ
ਤੇ ਸੁਣਿਆਂ ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇਤੇ ਲਿਖਿਆ ਹੈ

ਪਰ ਸ਼ਾਇਦ ਹੁਣ
ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਹੋ ਸਕਦੈ ਕਿ ਤੈਂਨੂੰ ਕੱਢਣ ਤੋਂ ਪਹਿਲਾਂ
ਮੈਨੂੰ ਰੋਟੀ ਉਧਾਲ ਲਏ
ਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਦੇ ਥੱਲੇ
ਜਾਗਦਾ ਹੀ ਵੱਢ ਦਿੱਤਾ ਜਾਵਾਂ-
ਹੋ ਸਕਦੈ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।

ਮੈਂ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ
ਰਾਜਧਾਨੀ ਵਿਚ
ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁੱਕਿਆ ਸੀ
ਤੇ ਪੀਲੂ ਸ਼ਾਇਰ
ਅੱਜ ਕੱਲ ਵਿਸ਼ਵ-ਵਿੱਦਿਆਲੇ ਨੌਕਰੀ ਤੇ ਲੱਗ ਗਿਆ ਹੈ
ਸ਼ਾਇਦ ਉਹ ਮੇਰੇ ਕਤਲ ਨੂੰ
ਨਿਗੂਣੀ ਜਹੀ ਘਟਨਾ ਕਰਾਰ ਦੇਵੇ ਅਤੇ ਸ਼ਤਾਬਦੀਆਂ ਲਈ
ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ,
ਤੇ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ
ਜੋ ਪੰਜਾਂ ਸਾਲਾਂ ਵਿਚ ਇੱਕੋ ਹੀ ਚਲਦਾ ਹੈ
ਤੇ ਜੀਹਦੇ ਵੱਜਦਾ ਹੈ ਉਹ ਪਾਣੀ ਨਹੀਂ
ਮੇਰਾ ਲਹੂ ਮੰਗਦਾ ਹੈ।
ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ
ਹਾਕਮਾਂ ਦੇ ਢਿੱਡ ‘ਚ ਪਾਇਆ ਸੀ
ਅਤੇ ਤੂੰ ਜਾਣਦੀ ਏਂ
ਅਗਲੇ ਬਾਘ ਹਨ-ਬੱਕੀ ਨਹੀਂ
ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ
ਸਮੇਂ ਦਾ ਗੇੜ ਹੁੰਦੈ-ਐਤਕੀਂ ਤੂੰ ਬੇਵਫਾ ਨਹੀਂ ਬਣਦੀ
ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ
ਉਨ੍ਹਾਂ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ
ਏਸੇ ਲਈ ਮੈਂ ਕਹਿੰਦਾ ਹਾਂ
ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਉਂਝ ਤਾਂ ਤੇਰੀ ਵੀ ਅੱਖ
ਸੁਣਿਆਂ ਹੈ ਸੁਰਮਾ ਨਹੀਂ ਝੱਲਦੀ
ਤੇ ਸੁਣਿਆਂ ਤੇਰੇ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ

ਅਵਤਾਰ ਸਿੰਘ ਸੰਧੂ ਉਰਫ ਪਾਸ਼ [9ਸਤੰਬਰ1950 – 23ਮਾਰਚ1988] ਪੰਜਾਬੀ ਦੀ ਕृਾਂਤੀਕਾਰੀ ਕਿਵਤਾ ਦਾ ਮੂਹਰਲੀ ਕਤਾਰ ਦਾ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਿਹਰ ( ਨਕਸਲਬਾੜੀ ਲਿਹਰ ) ਨਾਲ ਉੁਸਦੇ ਸੰਬੰਦਾਂ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | 23ਮਾਰਚ1988 ਨੁੰ ਖਾਿਲਸਤਾਨੀ ਅੱਤਵਾਦੀਆਂ ਨੇ ਉਸ ਨੂੰ ਕਤਲ ਕਰ ਿਦੱਤਾ |
ਪਾਸ਼ ਦੀਆਂ ਕਿਵਤਾਂਵਾ ਦਾ ਉਲੱਥਾ ਿਹੰਦੀ,ਕੰਨੜ,ਉੜੀਆ,ਮਰਾਠੀ ਤੇ ਹੋਰ ਕਈ ਭਾਸ਼ਾਂਵਾ ਿਵੱਚ ਹੋ ਚੁਿਕਆ ਹੈ | ਉਸ ਦੀ ਕਿਵਤਾ ਦੂਜੀਆਂ ਭਾਸ਼ਾਂਵਾਂ ਿਵੱਚ ਵੀ ਓਨੀਅਾ ਹੀ ਸਾਰਥਕ ਤੇ ਭਾਵਪੂਰਨ ਹੈ|