ਮਾਂ ਭੂਮੀ / Motherland

ਪਿਆਰ ਦਾ ਵੀ ਕੋਈ ਕਾਰਨ ਹੁੰਦੈ ?
ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ?
ਸੱਚ ਦਾ ਹੋਵੇ ਨਾ ਹੋਵੇ ਕੋਈ
ਝੂਠ ਕਦੇ ਬੇਮਕਸਦ ਨਹੀਂ ਹੁੰਦਾ !
ਤੇਰੇ ਨੀਲੇ ਪਰਬਤਾਂ ਕਰਕੇ ਨਹੀਂ
ਨਾ ਨੀਲੇ ਪਾਣੀਆਂ ਲਈ
ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ
ਗੇਹੜੇ-ਰੰਗੇ ਵੀ ਹੁੰਦੇ
ਤਦ ਵੀ ਮੈਂ ਤੈਨੂੰ ਪਿਆਰ ਕਰਦਾ
ਇਹ ਦੌਲਤਾਂ ਦੇ ਖਜ਼ਾਨੇ
ਮੇਰੇ ਲਈ ਤਾਂ ਨਹੀਂ
ਭਾਵੇਂ ਨਹੀਂ
ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ
ਝੂਠ ਕਦੇ ਬੇਮਕਸਦ ਨਹੀਂ ਹੁੰਦਾ
ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ
ਸੋਨੇ ਦੀ ਚਿੜੀ ਕਹਿੰਦੇ ਹਨ |

ਸਰੋਤ – ਲਾਲ ਸਿੰਘ ਦਿਲ ਦੀ ਕਿਤਾਬ ਨਾਗ-ਲੋਕ ਵਿੱਚੋਂ

Motherland

Does love have any reason to be?
Does the fragrance of flowers have any roots?
Truth may, or may not have an intent
But falsity is not without one

It is not because of your azure skies
Nor because of the blue waters
Even if these were deep gray
Like the color of my old mom’s hair
Even then I would have loved you

These treasure trove of riches
Are not meant for me
Surely not.

Love has no reason to be
Falsity is not without intent

The snakes that slither
Around the treasure trove of your riches
Sing paeans
And proclaim you
“The Golden Bird”*

* The reference is to ancient India termed as a “Golden Bird” because of its perceived riches.

– Translation from Punjabi by Bhupinder Singh 

 

ਲਾਲ ਸਿੰਘ ਦਿਲ ਪੰਜਾਬੀ ਦਾ ਕਾਫੀ ਅਣਗੌਲਿਆ ਕਵੀ ਹੈ | ਦਲਿਤ ਵਰਗ ਵਿੱਚ ਜਨਮਿਆ ਲਾਲ ਸਿੰਘ ਦਿਲ 70ਵਿਆਂ ਦੀ ਜੁਝਾਰੂ ਕਵਿਤਾ ਦਾ ਸਿਰ੍ਮੌਰ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਹਿਰ ( ਨਕਸਲਬਾੜੀ ਲਹਿਰ ) ਨਾਲ ਉਸਦੇ ਸੰਬੰਧਾ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | ਦਸਵੀਂ ਤੱਕ ਪੜਿਆ , ਪਰ ਉਸਦੇ ਗਿਆਨ ਦਾ ਘੇਰਾ ਕਿਸੇ ਕਹਿੰਦੇ ਕਹਾਉਂਦੇ ਵਿਦਵਾਨ ਤੋਂ ਵੱਧ ਵਿਸ਼ਾਲ ਹੈ | ਕਿੱਤੇ ਵਜੋਂ ਉਸਨੇ ਮਜ਼ਦੂਰੀ ਕੀਤੀ,  ਸਮਰਾਲੇ ‘ਚ ਚਾਹ ਦੀ ਦੁਕਾਨ ਚਲਾਉਂਦਾ ਸੀ | ਕਵੀ 14 ਅਗਸਤ 2007 ਨੂੰ ਸਾਹ ਦੀ ਬੀਮਾਰੀ ਕਾਰਨ ਚੱਲ ਵੱਸਿਆ |
English translation of this poem.
Lal Singh Dil was one of the illustrious Punjabi poets of “Jujhaaru” era, along with Paash, Sant Ram Udaasi , Amarjit Chandan and others. Poet died on 14th August 2007.

Links :
Lal Singh Dil- Memoires of a Tea Vendor, Documentry on Lal Singh Dil, lal-singh-dil at the other India, at readers word, at intentblog, at sanity sucks

Tags : punjabi , poetry , lal singh dil , dalit , love , naxalism , socialism
, India