ਬੰਦਾ, ਸਿਆਸਤ ਤੇ ਤਜਾਰਤ / Banda, Siaasat te Tajarat

ਕਬੂਤਰ ਨਾਲ ਬਿੱਲੀ ਦੀ, ਬੜੀ ਗਹਿਰੀ ਮੁਹੱਬਤ ਹੈ,
ਕਿ ਕੈਸੇ ਸਿਖਰ ਤੇ ਪਹੁੰਚੀ ਵਤਨ ਦੀ ਹੁਣ ਸਿਆਸਤ ਹੈ |

ਇਨ੍ਹਾਂ ਜੰਗਲ ‘ਚ ਉੱਗਣਾ ਸੀ ਤੇ ਪੁੱਟ ਦੇਣੇ ਸੀ ਨ੍ਹੇਰੀ ਨੇ,
ਸਲਾਮਤ ਗਮਲਿਆਂ ‘ਚ ਰੁੱਖ ਨੇ, ਸਾਡੀ ਲਿਆਕਤ ਹੈ |

ਜੋ ਖੇਤਾਂ ਵਿਚ ਸੀ ਅੰਨਦਾਤਾ, ਉਹ ਮੰਡੀ ਵਿਚ ਭਿਖਾਰੀ ਹੈ,
ਕਿ ਏਹੋ ਵਿਸ਼ਵ ਸੁੰਦਰੀ ਤਜਾਰਤ ਦੀ ਨਜ਼ਾਕਤ ਹੈ |

ਵਪਾਰੀ ਬਣਨ ਦੀ ਧੁਨ ਵਿਚ ਅਸੀਂ ਸਾਰੇ ਵਿਕਾਉ ਹਾਂ,
ਪੰਘੂੜੇ ਤੋਂ ਸਿਵੇ ਤੀਕਰ, ਤਜਾਰਤ ਹੀ ਤਜਾਰਤ ਹੈ |

ਨਦੀ ਜੋ ਵੀ ਮਿਲੇ ਉਸਨੂੰ, ਪਿਆਸੀ ਹੀ ਮਿਲੇ ਆ ਕੇ,
ਸਮੁੰਦਰ ਥਲ ਨੁੰ ਪੁੱਛ ਦੈ, ‘ਰਾਹ ‘ਚ ਬੰਦੇ ਦੀ ਹਕੂਮਤ ਹੈ |

kabootar naal billi di, barhi gahiri muhabbat hai,
ki kaise sikhar te pahunchi vatan di hun siaasat hai |

inhan jangal ‘ch uggna see te putt dene si nheri ne,
slaamat gamliaan ‘ch rukhkh ne, saadi liaakat hai |

jo khetaan vich see anndaata, uh mandi vich bhikhari hai,
ki eho vishav sundari tajaarat di nazaakat hai |

vapaari banan  di dhun vich asin saare vikaaoo haan,
panghure ton sive teekar, tajaarat hi tajaarat hai |

nadi jo vi mile usnu, piaasi hee mile aa ke,
samundar thal nu puchch dai, ‘raah ‘ch bande di hakumat hai |

Source: These are excerpts from a Gazal written by Surjeet Judge ,a well known Punjabi Gazal Writer. It is taken from his recent book ‘Par Mukat Parwaaz’. Published by Chetna Parkashan.

P.S. :
tajaarat( ਤਜਾਰਤ ) :- Commerce, Business, Trade
siaasat(ਸਿਆਸਤ) : Politics
liaakat(ਲਿਆਕਤ) : Worth, Ability, Merit, Skill

ਪਰ-ਮੁਕਤ ਪਰਵਾਜ਼/ Par Mukat Parwaaz

‘ਪਰ-ਮੁਕਤ ਪਰਵਾਜ਼’ ਦਾ ਜਜ਼ਬਾ ਜਿਹਦੇ ਲੂੰ ਲੂੰ ‘ਚ ਹੈ ,
ਉਸ ਪਰਿੰਦੇ ਨੁੰ ਕਿਸੇ ਵੀ ਪਿੰਜਰੇ ਦਾ ਡਰ ਨਹੀਂ |

ਇਸ ਤਲਾਅ ਵਿਚ ਬਹੁਤ ਚਿੱਕੜ ਹੈ ,ਚਲੋ ਮੰਨਿਆਂ ਹਜ਼ੂਰ,
ਪਰ ਨਿਗਾਹਾਂ ਫੇਰਿਓ ਨਾ, ਇਸ ਥਾਂ ਨੀਲੋਫਰ ਵੀ ਹੈ |

ਗਰਕਣਾ ਹੀ ਗਰਕਣਾ ਕਿਓਂ ਸਿੱਖਦੇ ਜਾਈਏ ਅਸੀਂ,
ਜਦ ਕਿ ਉੱਡਣ ਵਾਸ੍ਤੇ ਧਰਤੀ ਅਤੇ ਅੰਬਰ ਵੀ ਹੈ |

ਕ੍ਰਾਂਤੀ ਏਸ ਤੋਂ ਵੱਡੀ, ਭਲਾ ਕੀ ਹੋਰ ਹੋਣੀ ਏ,
ਅਸੀਂ ਹਾਕਮ ਦੀ ਤਾਂ ਉਸਨੂੰ, ਹੈ ਜਨਸੇਵਕ ਕਹਾ ਦਿੱਤਾ |

English Transliteration:

‘par-mukat parwaaz’ da jazba jihade loon loon ‘ch hai ,
us parinde nu kise vee pinjre da dar nahin |

is talaa vich bahut chikkarh hai ,chalo manniaan, hazur,
par nigaahan pherio na, is thaan neelophar vi hai |

garkana hi garkana kion sikhkhde jaaie asin,
jad ki uddan vaaste dharti ate anbar vi hai |

kranti es ton vaddi, bhala kee hor honi e,
asin haakam di thaan usnu,hai jansewak kaha ditta |

English Translation :

If the blood has spirit, to fly without wings,
The bird can’t have fear, of the cage .

The world is muddy pond, we may accept it,
But don’t turn your eyes, it has a lotus too.

Why do we learn only, drowning and sinking ?
When we have a large sky and globe to fly .

Revolution, would not have been better
We have given the name social servant, to the ruler.

Source: The couplets are taken from Surjeet Judge‘s book of gazals ‘Par Mukat Parwaaz’. English Translation is done by Punjabi playwright Atamjit and me.