ਤੂੰ ਨਹੀਂ ਆਇਆ

 

ਚੇਤਰ ਨੇ ਪਾਸਾ ਮੋੜਿਆ, ਰੰਗਾਂ ਦੇ ਮੇਲੇ ਵਾਸਤੇ
ਫੁੱਲਾਂ ਨੇ ਰੇਸ਼ਮ ਜੋੜਿਆ- ਤੂੰ ਨਹੀਂ ਆਇਆ

ਹੋਈਆਂ ਦੁਪਹਿਰਾਂ ਲੰਬੀਆਂ, ਦਾਖਾਂ ਨੂੰ ਲਾਲੀ ਛੋਹ ਗਈ
ਦਾਤੀ ਨੇ ਕਣਕਾਂ ਚੁੰਮੀਆਂ- ਤੂੰ ਨਹੀਂ ਆਇਆ

ਬੱਦਲਾਂ ਦੀ ਦੁਨੀਆ ਛਾ ਗਈ, ਧਰਤੀ ਨੇ ਬੁੱਕਾਂ ਜੋੜ ਕੇ
ਅੰਬਰਾਂ ਦੀ ਰਹਿਮਤ ਪੀ ਲਈ-
ਰੁੱਖਾਂ ਨੇ ਜਾਦੂ ਕਰ ਲਿਆ, ਜੰਗਲ ਦੀ ਛੋਂਹਦੀ ਪੌਣ ਦੇ
ਹੋਰਾਂ ਵਿੱਚ ਸ਼ਹਿਦ ਭਰ ਗਿਆ-ਤੂੰ ਨਹੀਂ ਆਇਆ

ਰੁੱਤਾਂ ਨੇ ਜਾਦੂ ਛੋਹਣੀਆਂ, ਚੰਨਾਂ ਨੇ ਪਾਈਆਂ ਆਣ ਕੇ
ਰਾਤਾਂ ਦੇ ਮੱਥੇ ਦੌਣੀਆਂ – ਤੂੰ ਨਹੀਂ ਆਇਆ

ਅੱਜ ਫੇਰ ਤਾਰੇ ਕਹਿ ਗਏ, ਉਮਰਾਂ ਦੇ ਮਹਿਲੀਂ ਅਜੇ ਵੀ
ਹੁੱਸਨਾ ਦੇ ਦੀਵੇ ਬਲ ਰਹੇ-

ਕਿਰਨਾਂ ਦਾ ਝੁਰਮਟ ਆਖਦਾ, ਰਾਤਾਂ ਦੀ ਗੂੜ੍ਹੀ ਨੀਂਦ ‘ਚੋਂ
ਹਾਲੇ ਵੀ ਚਾਨਣ ਜਾਗਦਾ-ਤੂੰ ਨਹੀਂ ਆਇਆ

 

English Translation (Jasdeep):

the spring has turned up, for the festival of colors
the flowers have collected the silk – but you have not come

the days are longer, the grapes have a tinge of red
the sickle has kissed the crops – but you have not come

the clouds have gathered, the earth has cupped hands
to drink the benevolence of the sky –
trees have cast a spell, on the wind of the woods
the beehives are full of honey – but you have not come

the magical season is here, the moon has put
jewels on the forehead of the night – but you have not come

the stars have remarked again, in the altars of life
the lamps of beauty are still glowing –
the herd of rays says, in the deep sleep of nights
the light is still awake  – but you have not come

Source:

ਕਵਿਤਾ: ਅਮ੍ਰਿਤਾ ਪ੍ਰੀਤਮ (1919-2005) Lyrics: Amrita Pritam (1919-2005)
ਆਵਾਜ਼: ਜਸਵਿੰਦਰ Vocals: Jaswinder
ਸੰਗੀਤ: ਮ੍ਰਿਤੁੰਜੇ Music: Mrityunjay
ਤਸਵੀਰ: ਅਮ੍ਰਿਤਾ ਪ੍ਰੀਤਮ, ਲਾਹੌਰ, ੧੯੩੮. ਅਮਰਜੀਤ ਚੰਦਨ ਦੀ ਪਟਾਰੀ ਚੋਂ
Picture: Amrita Pritam, Lahore, 1938. Amarjit Chandan Collection

Mrityuanjay is Punjabi graphic artist, poet, singer and composer. Follow his YouTube channel for more compositions of Punjabi Poetry
Jaswinder is a trained singer. She teaches music at a Government run School in Chandigarh.