dreams

ਉੱਕ ਗਿਆ ਸੁਪਨਾ/ A Dream Deferred

ਕਿਸੇ ਉੱਕ ਗਏ ਸੁਪਨੇ ਨਾਲ ਕੀ ਵਾਪਰਦਾ ਹੈ ?

ਕੀ ਇਹ ਸੁੱਕ ਜਾਂਦਾ ਹੈ?
ਧੁੱਪ ਵਿੱਚ ਕਿਸ਼ਮਿਸ਼ ਦੀ ਤਰਾਂ..
ਕਿਸੇ ਅੱਲੇ ਜ਼ਖਮ ਦੀ ਤਰਾਂ ਭਰ ਜਾਂਦਾ ਹੈ
ਤੇ ਫਿਰ ਵਗ ਜਾਂਦਾ ਹੈ ?
ਬੇਹੇ ਮਾਸ ਦੀ ਤਰਾਂ ਦੁਰਗੰਧਿਤ ਹੁੰਦਾ ਹੈ?
ਕਿਸੇ ਰਸਭਰੀ ਮਠਿਆਈ ਦੀ ਤਰਾਂ
ਖੰਡ ਦੀ ਪਰਤ ਬਣਾ ਜਾਂਦਾ ਹੈ ?
ਸ਼ਾਇਦ ਇਹ ਭਾਰੇ ਬੋਝ ਦੀ ਤਰਾਂ
ਬਹਿ ਜਾਂਦਾ ਹੈ..

ਜਾਂ ਫਿਰ ਫਟ ਜਾਂਦਾ ਹੈ ?

Read it in Roman Script

A Dream Deferred

What happens to a dream deferred?

Does it dry up
like a raisin in the sun?
Or fester like a sore–
And then run?
Does it stink like rotten meat?
Or crust and sugar over–
like a syrupy sweet?

Maybe it just sags
like a heavy load.

Or does it explode?

Source: A Dream Deferred is one of  the best known poems of American poet Langsten Hughes . Punjabi Translation is by yours truly.

ਤੇਰਾ ਸੁਪਨਾ ਕੀ ਏ ?-tera supna kee e ?

ਉਸਨੇ ਕਿਹਾ
ਤੇਰਾ ਸੁਪਨਾ ਕੀ ਏ ?
ਮੈਂ ਕਿਹਾ
….. ਮੇਰੇ ਬਹੁਤ ਸੁਪਨੇ ਨੇ
ਉਸਨੇ ਹੱਸ ਕੇ ਕਿਹਾ
ਮਤਲਬ ਤੇਰਾ ਕੋਈ ਸੁਪਨਾ ਈ ਨਹੀਂ ਏ

ਫਿਰ ਪਤਾ ਨਹੀਂ ਕਦੋਂ
ਓਹ ਮੇਰਾ ਸੁਪਨਾ ਬਣ ਗਈ
ਪਰ
ਨਾ ਉਸਨੇ ਫਿਰ ਕਦੇ ਪੁਛਿਆ
ਤੇ ਨਾ ਮੈਂ ਦੱਸਿਆ
ਕਿ ਮੇਰਾ ਸੁਪਨਾ ਕੀ ਏ

ਤੇ ਹੁਣ ਉਹ ਨਹੀਂ ਏ
ਮੇਰੇ ਕੋਲ
ਉਹਦਾ ਸੁਪਨਾ ਹਾਲੇ ਵੀ ਏ

ਤੇ ਓਹੀ ਸਵਾਲ
ਮੈਂ ਹਰ ਕਿਸੇ ਨੂੰ
ਪੁਛਦਾ ਰਹਿਨਾ
ਤੇਰਾ ਸੁਪਨਾ ਕੀ ਏ?

usne kiha
tera supna kee e ?
main kiha
….. mere bahut supne ne
usne hass ke kiha
matlab tera koee supna ee nahin e

phir pata nahin kadon
oh mera supna ban gaee
par
na usne phir kade puchiaa
te na main dassia
ki mera supna kee e

te hun uh nahin e
mere kol
uhda supna haale vee e

te ohi saval
main har kise nu
puchda rahina
tera supna kee e?

Source: I try to scribble at times. This poem is one such effort – Jasdeep

ਸਭ ਤੋਂ ਖਤਰਨਾਕ

ਿਕਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਿਲਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਗਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ

ਬੈਠੇ ਸੁੱਿਤਆਂ ਫੜੇ ਜਾਣਾ – ਬੁਰਾ ਤਾਂ ਹੈ
ਡਰੂ ਿਜਹੀ ਚੁੱਪ ਿਵੱਚ ਮੜੇ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਿਵੱਚ
ਸਹੀ ਹੁੰਿਦਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਿਕਸੇ ਜੁਗਨੂੰ ਦੀ ਲੋਅ ਖਾਿਤਰ ਪੜਨ ਲੱਗ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾਾ
ਨਾ ਹੋਣਾ ਤੜਪ ਦਾ
ਸਭ ਕੁਝ ਸਿਹਣ ਕਰ ਜਾਣਾ
ਘਰ ਤੋਂ ਿਨਕਲਣਾ ਕੰਮ
ਤੇ ਕੰਮ ਤੋਂ ਘਰ ਆਣਾ

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ

ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |

ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਿਜਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ

ਸਰੋਤ – ਪਾਸ਼ ਦੀ ਕਿਵਤਾ “ਸਭ ਤੋਂ ਖਤਰਨਾਕ” ਦੇ ਕੁਝ ਅੰਸ਼

Read its English Translation

The Most Dangerous

Most treacherous is not the robbery
of hard earned wages
Most horrible is not the torture by the police.
Most dangerous is not the graft for the treason and greed.
To be caught while asleep is surely bad
surely bad is to be buried in silence
But it is not most dangerous.

To remain dumb and silent in the face of trickery
Even when just, is definitely bad
Surely bad is reading in the light of a firefly
But it is not most dangerous

Most dangerous is
To be filled with dead peace
Not to feel agony and bear it all,
Leaving home for work
And from work return home

Most dangerous is the death of our dreams.

Most dangerous is that watch
Which run on your wrist
But stand still for your eyes.

Most dangerous is that eye
Which sees all but remains frostlike,
The eye that forgets to kiss the world with love,
The eye lost in the blinding mist of the material world.
That sinks the simple meaning of visible things
And is lost in the meaning return of useless games.

Most dangerous is the moon
Which rises in the numb yard
After each murder,
But does not pierce your eyes like hot chilies.

Most dangerous is the song
Which climbs the mourning wail
In order to reach your ears
And repeats the cough of an evil man
At the door of the frightened people.

Most dangerous is the night
Falling in the sky of living souls,
Extinguishing them all
In which only owls shriek and jackals growl,
And eternal darkness covers all the windows.

Most heinous is the direction
In which the sun of the soul light
Pierces the east of your body.

Most treacherous is not the
robbery of hard earned wages

Most horrible is not the torture of police
Most dangerous is not graft taken for greed and treason.

ਅਵਤਾਰ ਸਿੰਘ ਸੰਧੂ ਉਰਫ ਪਾਸ਼ [9ਸਤੰਬਰ1950 – 23ਮਾਰਚ1988] ਪੰਜਾਬੀ ਦੀ ਕृਾਂਤੀਕਾਰੀ ਕਿਵਤਾ ਦਾ ਮੂਹਰਲੀ ਕਤਾਰ ਦਾ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਿਹਰ ( ਨਕਸਲਬਾੜੀ ਲਿਹਰ ) ਨਾਲ ਉੁਸਦੇ ਸੰਬੰਦਾਂ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | 23ਮਾਰਚ1988 ਨੁੰ ਖਾਿਲਸਤਾਨੀ ਅੱਤਵਾਦੀਆਂ ਨੇ ਉਸ ਨੂੰ ਕਤਲ ਕਰ ਿਦੱਤਾ |
ਪਾਸ਼ ਦੀਆਂ ਕਿਵਤਾਂਵਾ ਦਾ ਉਲੱਥਾ ਿਹੰਦੀ,ਕੰਨੜ,ਉੜੀਆ,ਮਰਾਠੀ ਤੇ ਹੋਰ ਕਈ ਭਾਸ਼ਾਂਵਾ ਿਵੱਚ ਹੋ ਚੁਿਕਆ ਹੈ | ਉਸ ਦੀ ਕਿਵਤਾ ਦੂਜੀਆਂ ਭਾਸ਼ਾਂਵਾਂ ਿਵੱਚ ਵੀ ਓਨੀਅਾ ਹੀ ਸਾਰਥਕ ਤੇ ਭਾਵਪੂਰਨ ਹੈ|