ਮਾਏ ਨੀ

ਮਾਏ ਨੀ, ਕਿ ਅੰਬਰਾਂ ‘ਚ ਰਹਿਣ ਵਾਲੀਏ
ਸਾਨੂੰ ਚੰਨ ਦੀ ਗਰਾਹੀ ਦੇ ਦੇ ..

ਮਾਏ ਨੀ, ਕਿ ਅੰਬਰਾਂ ‘ਚ ਰਹਿਣ ਵਾਲੀਏ
ਸਾਡੇ ਲਿਖ ਦੇ ਨਸੀਬੀਂ ਤਾਰੇ ..

ਮਾਏ ਨੀ, ਜੇ ਪੁੱਤ ਨੂੰ ਜਗਾਇਆ ਨੀਂਦ ਤੋਂ
ਚੰਨ ਖੋਰ ਕੇ ਪਿਆ ਦੇ ਛੰਨਾ ਦੁੱਧ ਦਾ ..

ਮਾਏ ਨੀ, ਕਿ ਸੂਈ ‘ਚ ਪਰੋ ਕੇ ਚਾਨਣੀ
ਸਾਡੇ ਗੰਢ ਦੇ ਨਸੀਬ ਲੰਗਾਰੇ ..

ਮਾਏ ਨੀ, ਪੁੱਤ ਤੇਰਾ ਡੌਰ ਭੌਰੀਆ
ਚੰਨ ਮੰਗਦਾ ਨਾ ਕੁਝ ਸ਼ਰਮਾਵੇ..

ਮਾਏ ਨੀ, ਕਿ ਅੰਬਰਾਂ ‘ਚ ਰਹਿਣ ਵਾਲੀਏ
ਸਾਨੂੰ ਚੰਨ ਦੀ ਗਰਾਹੀ ਦੇ ਦੇ ..

English Translation(Anonymous):

Oh Mother, Living up in the heavens,
Give me a mouthful of moon..

Oh Mother , Living up in the heavens
Make the stars my fortune

Oh Mother, You woke me up and now
give me a bowl of milky moon-shake

Oh Mother, Pass the moonshine through a needle
And stitch my tattered fate…

Oh Mother, Your son is bemused, doesn’t know his aim.
He asks for the moon and feels little shame.

Oh Mother , Living up in the heavens
Give me a mouthful of moon…

English Translation(Madan Gopal Singh):

Residing as you are in the skies,
o mother give us a morsel of moon..

Residing as do in the skies,
o mother write the cluster of stars in our fortune…

Now that you have woken up your son from sleep,
o mother give him a bowl of moon-stirred milk

O mother, threading the needle with moonlight
stitch our destiny back from the tatters…

O mother, your son is forever distracted and lost
asking for moon he has little sense of shame…

Residing as you are in the skies,
o mother give us a morsel of moon…

Source:
ਕਵਿਤਾ: ਹਰਿਭਜਨ ਸਿੰਘ (1920-2002) Poetry: Harbhajan Singh (1920-2002)
ਆਵਾਜ਼ ਤੇ ਸੰਗੀਤ: ਮ੍ਰਿਤੁੰਜੇ Vocals & Music: Mrityuanjay
ਅੰਗਰੇਜ਼ੀ ਅਨੁਵਾਦ: ਮਦਨ ਗੋਪਾਲ ਸਿੰਘ English translation: Madan Gopal Singh
ਤਸਵੀਰਾਂ: ਅਮਰਜੀਤ ਚੰਦਨ Images: Amarjit Chandan

Mrityuanjay is Punjabi graphic artist, poet, singer and composer. Follow his YouTube channel for more compositions of Punjabi Poetry