ਆਇਆ ਨੰਦ ਕਿਸ਼ੋਰ/ aiya nand kishor


ਆਇਆ ਨੰਦ ਕਿਸ਼ੋਰ

ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ

ਰਾਮ ਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ
ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾਹੇਵਾਲ ਵਿਚ
ਜੜ ਲੱਗੀ ਤੇ ਪੁੰਗਰੀ
ਰਾਮ ਕਾਲੀ ਦੀ ਕੁੱਖ ਚੋਂ
ਜਨਮੀ ਬੇਟੀ ਓਸਦੀ
ਨਾਂ ਰੱਖਿਆ ਸੀ ਮਾਧੁਰੀ

ਕੱਲ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸ੍ਕੂਲ ਵਿੱਚ
ਗੁੱਤਾਂ ਬੰਨ ਕੇ ਰਿਬਨ ਵਿੱਚ
ਸੋਹਣੀ ਫੱਟੀ ਪੋਚ ਕੇ
ਊੜਾ ਐੜਾ ਲਿਖ ਰਹੀ

ਊੜਾ ਐੜਾ ਲਿਖ ਰਹੀ ?
ਬੇਟੀ ਨੰਦ ਕਿਸ਼ੋਰ ਦੀ
ਕਿੰਨਾ ਗੂੜ੍ਹਾ ਸਾਕ ਹੈ
ਅੱਖਰਾਂ ਦਾ ਤੇ ਰਿਜ਼ਕ ਦਾ

ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਬਹਿ ਬਾਪੂ ਦੀ ਕਾਰ ਵਿਚ
ਲੁਧਿਆਣੇ ਆਂਵਦੇ
ਕੌਨਵੇਂਟ ਵਿੱਚ ਪੜ੍ਹ ਰਹੇ
ABCD ਸਿੱਖ ਦੇ

ABCD ਸਿੱਖ ਦੇ ?
ਪੋਤੇ ਅੱਛਰ ਸਿੰਘ ਦੇ
ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਕਸ਼ਾ

ਪਿੱਛੇ ਪਿੱਛੇ ਰਿਜ਼ਕ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ

– ਸੁਰਜੀਤ ਪਾਤਰ

————————–

aaiaa nand kishor

piche piche rizak de
aaiaa nand kishor
chall ke door bihaar toN
ghaddii baith siaaldaa
naal bathere hor

raam kalii vii naal sii
sughrh lugaaii os dii
ludhiaane de kol hii
ik piNd baahevaal vich
jarh laggii te puNgrii
raam kaalii dii kukh choN
janmii betii osdii
naaN rakhiaa sii madhurii

kall maiN dekhii madhurii
osee piNd sakool vich
guttaaN bann ke riban vich
sohnii phattii poch ke
uurraa airraa likh rahii

uurraa airraa likh rhii ?
bettii nand kishor dii
kiNnaa guurrhaa saak hai
akhraaN daa te rijk daa

aise piNdd de laaddle
potee achcharr siNgh de
beh baapuu dii kaar vich
ludhiaane aaNvde
convent vich parrh rahe
ABCD sikh de

ABCD sikh de ?
pote achcharr siNgh dee
kiNnaa guurrhaa saak hai
aakharr ate akaaNkshaa

piche piche rijk
aaiaa nand kishor
chal ke duur bihaar toN
gaddii baitth siaaldaa

– Surjeet Patar

—————————————–
there came Nand Kishore

in the pursuit of a living
there came Nand Kishore
from far lands of Bihar
on board Siaalda Express
along with many more

along came Ram Kali
his pretty bride
at a village Baahevaal
near Ludhiana
Ram Kali’s womb
rooted and sprouted
gave birth to his daughter
they named her Madhuri

yesterday, I saw Madhuri
at the same village school
wearing ribbons on her pigtails
scribbling on her writing board
‘oorha airha’ the first alphabets of Punjabi

scribbling on her writing board
oorha airha?
the daughter of Nand Kishore
so surreal is the relation of
alphabets and a living

apple of eyes of the same village
grandchildren of Achchar singh
ride their dad’s car
go to the convent school in Ludhiana
to learn ABCD

to learn ABCD?
grandchildren of Achchar singh
so surreal is the relation of
alphabets and aspirations

in the pursuit of a living
there came Nand Kishore
from far lands of Bihar
on board Siaalda Express
along with many more

– Surjeet Patar (Translated by Jasdeep)


Surjeet Patar reciting ‘Aiya nand Kishore’

Source: This is an acclaimed poem by renowned Punjabi poet Surjeet Patar .
English translation is by Jasdeep

ਆਇਆ ਨੰਦ ਕਿਸ਼ੋਰ/ aiya nand kishor” 'ਤੇ 3 ਵਿਚਾਰ

  1. ਮੁਹੱਬਤ ਸਿੰਘ

    ਪਾਤਰ ਜੀ ਤੁਹਾਡੀ ਗੱਲ “ਕਿੰਨਾ ਗੂੜ੍ਹਾ ਸਾਕ ਹੈ ਅੱਖਰਾਂ ਦਾ ਤੇ ਰਿਜ਼ਕ ਦਾ” ਸੋਲਾਂ ਆਨੇ ਸਚ ਹੈ। ਵਰਤਮਾਨ ਸਮੇਂ ਵਿਚ ਭਾਸ਼ਾ, ਰੋਟੀ ਦੀ ਦੌੜ ‘ਤੇ ਟਿਕੀ ਹੋਈ ਹੈ। ਪੰਜਾਬੀ ਦੀ ਇਕ ਕਹਾਵਤ ਹੈ ‘ਰਿਜ਼ਕ ਵਿਹੂਣੇ ਆਦਮੀ ਜਾਣ ਮੁਹੱਬਤਾਂ ਤੋੜ’ ਤੁਸੀਂ ਅਜਿਹੇ ਭਾਵ ਭਾਸ਼ਾ ਦੇ ਸੰਬੰਧ ਵਿਚ ਇਸ ਕਵਿਤਾ ਦੇ ਮਾਧਿਅਮ ਦੁਆਰਾ ਪ੍ਰਗਟ ਕੀਤੇ ਹਨ। ਅਕਾਂਖਿਆਵਾਂ ਦੀ ਤ੍ਰਿਪਤੀ ਲਈ ਮੂਲ ਤੋਂ ਟੁਟਣਾ ਸਾਡੀ ਫ਼ਿਤਰਤ ਬਣ ਗਈ ਹੈ, ਇਸ ਸਥਿਤੀ ਉਪਰ ਆਪ ਨੇ ਬਹੁਤ ਸੁੰਦਰ ਕਟਾਖ ਕੀਤਾ ਹੈ।

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s