Jasdeep

One Day/ ਇੱਕ ਦਿਨ

12424856_166020167101590_2020660645_n

One Day

One day you will understand why I was aggressive.
On that day, you will understand
why I have not just served social interests.
One day you will get to know why I apologised.
On that day, you will understand
there are traps beyond the fences.
One day you will find me in the history.
In the bad light, in the yellow pages.
And you will wish I was wise.
But at the night of that day,
you will remember me, feel me
and you will breathe out a smile.
And on that day, I will resurrect.

— Rohith Vemula

ਇੱਕ ਦਿਨ

ਇੱਕ ਦਿਨ ਤੁਹਾਨੂੰ ਸਮਝ ਆਵੇਗੀ ਕਿ ਮੈਂ ਤੱਤ ਭੜੱਥਾ ਕਿਓਂ ਸੀ
ਇੱਕ ਦਿਨ ਤੁਹਾਨੂੰ ਸਮਝ ਆਵੇਗੀ
ਕਿ ਮੈ ਸਮਾਜਕ ਸਰੋਕਾਰਾਂ ਦੀ ਜੀ ਹਜ਼ੂਰੀ ਕਿਉਂ ਨਹੀਂ ਕੀਤੀ ।
ਇੱਕ ਦਿਨ ਤੁਹਾਨੂੰ ਪਤਾ ਲੱਗੇ ਗਾ ਕਿ ਮੈਂ ਮੁਆਫ਼ੀ ਕਿਉਂ ਮੰਗੀ ।
ਓਸ ਦਿਨ ਤੁਹਾਨੂੰ ਸਮਝ ਆਵੇਗੀ
ਕਿ ਵਾੜਾਂ ਤੋਂ ਪਰੇ ਫੰਦੇ ਨੇ ।
ਇੱਕ ਦਿਨ ਮੈਂ ਤੁਹਾਨੂੰ ਇਤਿਹਾਸ ਵਿੱਚ ਮਿਲਾਂਗਾ
ਮੀਣੀ ਰੌਸ਼ਨੀ ‘ਚ, ‘ਬੁਰੀਆਂ’ ਕਿਤਾਬਾਂ ਦੇ ਪੀਲੇ ਵਰਕਿਆਂ ‘ਚ
ਅਤੇ ਤੁਸੀਂ ਸੋਚੋਂਗੇ ਕਿ ਕਾਸ਼ ਮੈਂ ਸਿਆਣਾ ਹੁੰਦਾ
ਪਰ ਉਸ ਦਿਨ ਦੀ ਰਾਤ ਨੂੰ
ਤੁਸੀਂ ਮੈਨੂੰ ਯਾਦ ਕਰੋਂਗੇ, ਮਹਿਸੂਸ ਕਰੋਂਗੇ
ਅਤੇ ਤੁਹਾਡੇ ਮੂੰਹ ਤੇ ਇੱਕ ਮੁਸਕੁਰਾਹਟ ਖਿੜੇਗੀ
ਤੇ ਓਸ ਦਿਨ, ਮੈਂ ਪੁਨਰਜਨਮ ਲਵਾਂਗਾ।–  ਰੋਹਿਤ  ਵੇਮੂਲਾ 

ਅੰਗਰੇਜ਼ੀ ਤੋਂ ਪੰਜਾਬੀ ਉਲੱਥਾ : ਜਸਦੀਪ

Rohith Vemula was a PhD student at University of Hyderbad, who committed suicide on 17th January 2016, after he along with his four comrades was rusticated from the hostel and his fellowship was suspended for”raising issues under the banner of Ambedkar Students Association (ASA)” by the University Administration. His death sparked protests and outrage from across India.

ਰੋਹਿਤ  ਵੇਮੂਲਾ  ਹੈਦਰਾਬਾਦ ਯੂਨੀਵਰਸਿਟੀ ਵਿੱਚ ਪੀ ਐੱਚ ਡੀ  ਖੋਜਾਰਥੀ ਸੀ , ਜਿਸ ਨੇ 17 ਜਨਵਰੀ 2017 ਨੂੰ ਖ਼ੁਦਕੁਸ਼ੀ ਕਰ ਲਈ ਸੀ| ਯੂਨੀਵਰਸਿਟੀ ਪ੍ਰਬੰਧਕਾਂ ਦੇ ਅਣਮਨੁੱਖੀ ਵਤੀਰੇ ਤਹਿਤ ਉਸਨੂੰ ਮਿਲਦਾ  ਵਜ਼ੀਫਾ ਏਸ  ਕਰਕੇ ਰੋਕ ਦਿੱਤਾ ਗਿਆ ਸੀ ਕਿਉਂਕਿ ਉਹ “ਅੰਬਦੇਕਰ ਸਟੂਡੈਂਟ ਐਸੋਸ਼ੀਏਸ਼ਨ ਦੇ ਬੈਨਰ ਹੇਠ  ਹੱਕਾਂ ਵਾਸਤੇ ਆਵਾਜ਼ ਉਠਾ ਰਿਹਾ ਸੀ ” ਅਤੇ ਉਸਦੇ 4 ਸਾਥੀਆਂ ਸਮੇਤ  ਉਸਨੂੰ ਹੋਸਟਲ ਤੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ | ਉਸਦੀ ਮੌਤ ਤੋਂ ਬਾਅਦ ਪੂਰੇ ਦੇਸ਼ ਵਿਚ ਜਾਤ ਪਾਤ ਅਧਾਰਿਤ ਵਿਤਕਰੇ ਖ਼ਿਲਾਫ਼ ਇੱਕ ਲੋਕ ਲਹਿਰ ਉੱਭਰੀ, ਜੋ ਸਾਲ ਬਾਅਦ ਵੀ ਰੋਹਿਤ ਦੇ ਕਾਤਲਾਂ ਖਿਲਾਫ ਐਕਸ਼ਨ, ਉਚੇਰੀ ਸਿੱਖਿਆ ਵਿੱਚ ਬੇਹਤਰੀ ਅਤੇ ਜਾਤ ਪਾਤ ਅਧਾਰਿਤ ਵਿਤਕਰੇ ਖਿਲਾਫ ਠੋਸ ਇਨਸਾਫਮੁਖੀ ਕਾਨੂੰਨ ਲਾਗੂ ਕਰਨ ਲਈ  ਜੱਦੋ ਜਹਿਦ ਕਰ ਰਹੀ ਹੈ |

Punjabi translation is by Jasdeep.

Photo: Graffiti at Hyderabad Central University, courtesy Koonal Duggal

Fidel / ਫ਼ੀਦੇਲ

His enemies say he was an uncrowned king who confused unity with unanimity.And in that his enemies are right.
And in that his enemies are right.
His enemies say that if Napoleon had a newspaper like Granma, no Frenchman would have learned of the disaster at Waterloo.
And in that his enemies are right.
His enemies say that he exercised power by talking a lot and listening little, because he was more used to hearing echoes than voices.
And in that his enemies are right.
But some things his enemies do not say: it was not to pose for the history books that he bared his breast to the invaders’ bullets,
he faced hurricanes as an equal, hurricane to hurricane,
he survived 637 attempts on his life,
his contagious energy was decisive in making a country out of a colony,
and it was not by Lucifer’s curse or God’s miracle that the new country managed to outlive 10 U.S. presidents, their napkins spread in their laps, ready to eat it with knife and fork.And his enemies never mention that Cuba is one rare country that does not compete for the World Doormat Cup.

 

And they do not say that the revolution, punished for the crime of dignity, is what it managed to be and not what it wished to become. Nor do they say that the wall separating desire from reality grew ever higher and wider thanks to the imperial blockade, which suffocated a Cuban-style democracy, militarized society, and gave the bureaucracy, always ready with a problem for every solution, the alibis it needed to justify and perpetuate itself.

And they do not say that in spite of all the sorrow, in spite of the external aggression and the internal high-handedness, this distressed and obstinate island has spawned the least unjust society in Latin America.

And his enemies do not say that this feat was the outcome of the sacrifice of its people, and also of the stubborn will and old-fashioned sense of honor of the knight who always fought on the side of the losers, like his famous colleague in the fields of Castile.

– Eduardo Galeano
   Translated from Spanish by Mark Fried

ਫ਼ੀਦੇਲ

ਉਸਦੇ ਦੁਸ਼ਮਣ ਕਹਿੰਦੇ ਨੇ ਕਿ ਉਹ ਬੇਤਾਜ਼ ਬਾਦਸ਼ਾਹ ਸੀ ਜੋ ਲੋਕ ਏਕਤਾ ਨੂੰ ਸਰਬਸੰਮਤੀ  ਹੀ ਸਮਝਦਾ ਸੀ ।

ਤੇ ਇਸ ਗੱਲ ਤੇ ਉਸਦੇ ਦੁਸ਼ਮਣ ਸਹੀ ਹਨ।

ਉਸਦੇ ਦੁਸ਼ਮਣਾਂ ਮੁਤਾਬਿਕ ਜੇ ਨੈਪੋਲੀਅਨ ਕੋਲ ਗ੍ਰੈਨਮਾ ਵਰਗਾ ਅਖ਼ਬਾਰ ਹੁੰਦਾ, ਤਾਂ ਫਰਾਂਸੀਸੀ ਲੋਕਾਂ ਨੂੰ ਵਾਟਰਲੂ ਦੇ ਦੁਖਾਂਤ ਦੀ ਕੋਈ ਖ਼ਬਰ ਨਹੀਂ ਹੋਣੀ ਸੀ।

ਤੇ ਇਸ ਗੱਲ ਤੇ ਉਸਦੇ ਦੁਸ਼ਮਣ ਸਹੀ ਹਨ।

ਉਸਦੇ ਦੁਸ਼ਮਣ ਆਖਦੇ ਨੇ ਕਿ ਉਹ ਰਾਜ ਕਰਦਿਆਂ ਸੁਣਦਾ ਘੱਟ ਸੀ ਤੇ ਬੋਲਦਾ ਜ਼ਿਆਦਾ, ਕਿਉਂਕਿ ਉਹ ਆਜ਼ਾਦ ਅਵਾਜ਼ਾਂ ਨਾਲੋਂ ਆਪਣੀ ਆਵਾਜ਼ ਸੁਣਨ ਦਾ ਆਦੀ ਸੀ।

ਤੇ ਇਸ ਗੱਲ ਤੇ ਉਸਦੇ ਦੁਸ਼ਮਣ ਸਹੀ ਹਨ।

ਪਰ ਕੁਝ ਗੱਲਾਂ ਜੋ ਉਸਦੇ ਦੁਸ਼ਮਣ ਨਹੀਂ ਆਖਦੇ: ਉਸਨੇ ਆਪਣੀ ਹਿੱਕ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋਣ ਲਈ ਨਹੀਂ, ਪਰ ਬਾਹਰਲੇ ਧਾੜਵੀਆਂ ਦੀਆਂ ਗੋਲੀਆਂ ਸਾਹਮਣੇ ਡਾਹੀ ਸੀ, ਉਸਨੇ ਤੂਫ਼ਾਨਾਂ ਨੂੰ ਸਾਹਵੇਂ ਹੋ ਕੇ ਸਿੱਝਿਆ ਹੈ, ਤੂਫ਼ਾਨ ਦਰ ਤੂਫ਼ਾਨ।

ਉਸਨੇ ਆਪਣੀ ਜ਼ਿੰਦਗੀ ਤੇ ਹੋਏ 637 ਹਮਲੇ ਨਜਿੱਠੇ ਨੇ, ਉਸਦੀ ਮਾਣਮੱਤੀ ਊਰਜਾ ਫ਼ੈਸਲਾਕੁੰਨ ਹੋਈ ਹੈ ਇੱਕ ਬਸਤੀ ਵਿੱਚੋਂ ਇੱਕ ਮੁਲਕ ਉਪਜਿਆ, ਤੇ ਇਹ ਨਾਂ ਤਾਂ ਸ਼ੈਤਾਨ ਦਾ ਸਰਾਪ ਸੀ ਤੇ ਨਾ ਕੋਈ ਰੱਬੀ ਚਮਤਕਾਰ ਕਿ ਇਹ ਨਵਾਂ ਮੁਲਕ 10 ਅਮਰੀਕੀ ਰਾਸ਼ਟਰਪਤੀਆਂ ਤੋਂ ਵੱਧ ਚਿਰ ਜੀਵਿਆ; ਉਹਨਾਂ ਦੇ ਖਾਣੇ ਦੇ ਰੁਮਾਲ ਉਹਨਾਂ ਦੀਆਂ ਝੋਲੀਆਂ ‘ਚ ਵਿਛੇ ਰਹਿ ਗਏ, ਇਸ ਮੁਲਕ ਨੂੰ ਛੁਰੀ ਕਾਂਟੇ ਨਾਲ ਖਾਣ ਦੀ ਤਾਕ ਵਿੱਚ।

ਤੇ ਉਸਦੇ ਦੁਸ਼ਮਣ ਕਦੇ ਇਹ ਨਹੀਂ ਦਸਦੇ ਕਿ ਕਿਊਬਾ ਵਾਹਿਦ ਮੁਲਕ ਹੈ ਜਿਹੜਾ ਸੰਸਾਰ ਪੈਰਦਾਨ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਂਦਾ।

ਤੇ ਉਹ ਇਹ ਨਹੀਂ ਦਸਦੇ ਕਿ ਇਨਕਲਾਬ, ਮਾਣ ਨਾਲ ਜਿਉਣ ਦੇ ਕਸੂਰ ਦੀ ਸਜ਼ਾ ਭੁਗਤਦਾ ਹੋਇਆ, ਇਹੋ ਬਣ ਸਕਿਆ, ਉਹ ਨਹੀਂ ਜੋ ਚਾਹਿਆ ਗਿਆ ਸੀ। ਨਾਂ ਹੀ ਉਹ ਇਹ ਦਸਦੇ ਨੇ ਕਿ ਇੱਛਾ ਅਤੇ ਅਸਲੀਅਤ ਨੂੰ ਵੰਡਦੀ ਕੰਧ ਹੋਰ ਉੱਚੀ ਹੁੰਦੀ ਗਈ। ਅਤੇ ਸਾਮਰਾਜੀ ਨਾਕਾਬੰਦੀ ਦੀ ਮਿਹਰਬਾਨੀ ਸਦਕਾ, ਕਿਊਬਾਈ ਜ਼ਮਹੂਰੀਅਤ ਦਾ ਦਮ ਘੁੱਟਿਆ ਗਿਆ, ਸਮਾਜ ਦਾ ਫ਼ੌਜ਼ੀਕਰਨ ਹੋਇਆ, ਅਤੇ ਹਰੇਕ ਹੱਲ ਨਾਲ ਇੱਕ ਨਵੀਂ ਮੁਸ਼ਕਿਲ ਪੈਦਾ ਕਰਨ ਲਈ ਕਾਹਲੀ ਨੌਕਰਸ਼ਾਹੀ ਨੂੰ ਬਹਾਨਾ ਮਿਲਿਆ ਆਪਣੀ ਚਿਰਕਾਲੀ ਸਥਾਪਨਾ ਦਾ।

ਅਤੇ ਉਹ ਇਹ ਨਹੀਂ ਦਸਦੇ ਕਿ ਐਨੇ ਦੁੱਖਾਂ ਦੇ ਬਾਵਜੂਦ, ਬਾਹਰਲੇ ਹਮਲਾਵਰੀ ਰੁਖ਼ ਅਤੇ ਅੰਦਰੂਨੀ ਜ਼ਿਆਦਤੀ  ਦੇ ਬਾਵਜੂਦ, ਇਹ ਹਮ੍ਹਾਤੜ ਪਰ ਜ਼ਿੱਦੀ ਟਾਪੂ ਲਾਤੀਨੀ ਅਮਰੀਕਾ ਦਾ ਸਭ ਤੋਂ ਘੱਟ ਬੇਇਨਸਾਫ਼ ਸਮਾਜ ਸਿਰਜਣ ਵਿੱਚ ਕਾਮਯਾਬ ਹੋਇਆ ਹੈ।

ਅਤੇ ਉਸ ਦੇ ਦੁਸ਼ਮਣ ਇਹ ਨਹੀਂ ਦਸਦੇ ਕਿ ਇਹ ਕਮਾਲ ਇਸ ਮੁਲਕ ਦੇ ਲੋਕਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ, ਅਤੇ ਇੱਕ ਸੂਰਮੇ ਦੀ ਰਵਾਇਤੀ ਅਣਖ ਅਤੇ ਦ੍ਰਿੜ ਨਿਸ਼ਚੈ ਦਾ ਜੋ ਹਮੇਸ਼ਾ ਨਿਤਾਣਿਆਂ ਵਾਸਤੇ ਲੜਿਆ, ਕਾਸਟੀਅਲ ਦੇ ਰਣ ਵਿੱਚ ਲੜੇ ਆਪਣੇ ਮਸ਼ਹੂਰ ਸਾਥੀ ਦੀ ਤਰਾਂ।

– ਐਦੁਆਰਦੋ ਗਾਲਿਆਨੋ
 ਅੰਗਰੇਜ਼ੀ ਤੋਂ ਪੰਜਾਬੀ ਉਲੱਥਾ : ਜਸਦੀਪ

 

Eduardo Galeano (3 September 1940 – 13 April 2015) was an Uruguayan journalist, writer and novelist considered, among other things, “global soccer’s pre-eminent man of letters” and “a literary giant of the Latin American left”. He is best-known for his work Las venas abiertas de América Latina (Open Veins of Latin America, 1971)

Fidel Castro (August 13, 1926 – November 25, 2016) was a Cuban politician and revolutionary who governed the Republic of Cuba as Prime Minister from 1959 to 1976 and then as President from 1976 to 2008.

ਐਦੁਆਰਦੋ ਗਾਲਿਆਨੋ (3  ਸਤੰਬਰ 1940 – 13 ਅਪ੍ਰੈਲ 2015) ਉਰੂਗੁਏ ਦਾ ਇੱਕ ਪੱਤਰਕਾਰ, ਲੇਖਕ ਅਤੇ ਪ੍ਰਸਿੱਧ ਨਾਵਲਕਾਰ ਸੀ|

ਫ਼ੀਦੇਲ ਕਾਸਤਰੋ (13 ਅਗਸਤ 1926 – 25 ਨਵੰਬਰ 2016) ਕਿਊਬਾ ਦਾ ਇੱਕ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਸੀ  । ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈਕੇ 2008 ਤੱਕ ਰਾਸ਼ਟਰਪਤੀ ਰਿਹਾ ।

The original passage is excerpted from Eduardo Galeano’s history of humanity, Mirrors(Nation Books).

Punjabi translation is by Jasdeep.

Photo: ‘Fidel Castro speaking in Havana, 1978′ posted on Wikipedia/Flickr by Marcelo Montecino

Tomorrow someone will arrest you/ ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫਤਾਰ ਕਰ ਲਵੇਗਾ

police-everywhere

Tomorrow someone will arrest you. And will say the evidence is that there was some problematic book in your house.

Tomorrow someone will arrest you. And your friends will see, on TV, the media calling you terrorist because the police do.

Tomorrow someone will arrest you. They’ll scare all lawyers. The one who takes up your case will be arrested next week

Tomorrow someone will arrest you. Your friends will find you active on Facebook a day later. Police logged in as you.

Tomorrow someone will arrest you. Your friends will find that it’ll take 4 days to find 1000 people to sign a petition.

Tomorrow someone will arrest you. Your little child will learn what UAPA1 stands for. Your friends will learn of Sec.13.

Tomorrow someone will arrest you. You’ll be a “leftist” to people. You will be ultra-left for the leftists. No one will speak.

Tomorrow someone will arrest you. The day after that, you will be considered a “terrorist” for life.

Tomorrow someone will arrest you. The police will prepare a list of names. Anyone who’d protest will be named.

Tomorrow someone will arrest you. You’ll be warned. You’ll be a warning to everyone putting their hand into the corporate web.

Tomorrow someone will arrest you. Your home will be searched tonight. You will be taken for questioning now. Stop speaking.

Tomorrow someone will arrest you. The court, in a rare gesture, will give you the benefit of bail. The police will rearrest you in another case.

Tomorrow someone will arrest your children. You will be underground. Some measures are essential to keep a democracy alive.

Long Live Silence.

— Meena Kandasamy

 

 

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫਤਾਰ ਕਰ ਲਵੇਗਾ। ਇਹ ਕਹਿਕੇ ਕਿ ਤੁਹਾਡੇ ਘਰੋਂ ਕੋਈ ਖਤਰਨਾਕ ਕਿਤਾਬ ਬਰਾਮਦ ਹੋਈ ਹੈ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਤੇ ਤੁਹਾਡੇ ਦੋਸਤ ਤੁਹਾਡੇ ਬਾਰੇ ਟੀਵੀ ਤੋਂ ਜਾਨਣਗੇ, ਕਿ ਤੁਸੀਂ ਅੱਤਵਾਦੀ ਹੋ, ਕਿਉਂਕਿ ਪੁਲਿਸ ਨੇ ਇਹੀ ਕਿਹਾ ਹੈ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਸਾਰੇ ਵਕੀਲ ਡਰਾ ਦਿੱਤੇ ਜਾਣਗੇ, ਜੇ ਕਿਸੇ ਨੇ ਭੁੱਲ ਭੁਲੇਖੇ ਤੁਹਾਡਾ ਕੇਸ ਲੈ ਲਿਆ, ਉਹਦੀ ਗ੍ਰਿਫਤਾਰੀ ਅਗਲੇ ਹਫ਼ਤੇ ਹੋ ਜਾਵੇਗੀ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਇੱਕ ਦਿਨ ਬਾਅਦ ਦੋਸਤ ਤੁਹਾਨੂੰ ਫੇਸਬੁੱਕ ‘ਤੇ ਐਕਟਿਵ ਦੇਖਣਗੇ, ਪੁਲਿਸ  ਤੁਹਾਡੀ ਥਾਂ ਤੇ ਲੌਗ-ਇਨ ਹੋਵੇਗੀ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਦੋਸਤਾਂ ਨੂੰ ਪਤਾ ਲੱਗੇਗਾ ਕਿ ਇੱਕ ਪਟੀਸ਼ਨ ‘ਤੇ 1000 ਲੋਕਾਂ ਦੇ ਹਸਤਾਖਰ ਕਰਵਾਉਣ ਲਈ 4 ਦਿਨ ਲੱਗਣਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਨਿੱਕੇ ਨਿਆਣੇ ਨੂੰ ਪਤਾ ਲੱਗੇਗਾ ਕਿ ਯੂ.ਏ.ਪੀ.ਏ.1 ਕੀ ਸ਼ੈਅ ਹੈ। ਤੁਹਾਡੇ ਦੋਸਤ ਸੈਕਸ਼ਨ 13 ਬਾਰੇ ਜਾਨਣਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਲੋਕਾਂ ਵਾਸਤੇ  ‘ਖੱਬੇ ਪੱਖੀ’ ਹੋਵੋਂਗੇ, ਤੇ ਖੱਬੇ-ਪੱਖੀਆਂ ਵਾਸਤੇ ‘ਅੱਤ-ਖੱਬੇ-ਪੱਖੀ’। ਕੋਈ ਨਹੀਂ ਬੋਲੇਗਾ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਉਸਤੋਂ ਅਗਲੇ ਦਿਨ, ਤੁਸੀਂ ਜ਼ਿੰਦਗੀ ਭਰ ਲਈ ‘ਅੱਤਵਾਦੀ’ ਬਣ ਜਾਓਂਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਪੁਲਿਸ ਨਾਵਾਂ ਦੀ ਫਹਿਰਿਸਤ ਬਣਾਵੇਗੀ, ਜੋ ਕੋਈ ਵਿਰੋਧਭਰੀ ਆਵਾਜ਼ ਉਠਾਵੇਗਾ, ਉਸ ਦਾ ਨਾਂ ਇਸ ਵਿੱਚ ਜੁੜ ਜਾਵੇਗਾ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਨੂੰ ਚੇਤਾਵਨੀ ਮਿਲੇਗੀ, ਅਤੇ ਤੁਸੀਂ, ਜੋ ਕੋਈ ਵੀ ਕਾਰਪੋਰੇਟ ਤਾਣੇ ਬਾਣੇ ਦਾ ਪਰਦਾਫਾਸ਼ ਕਰਨ ਵਿੱਚ ਹੱਥ ਅਜ਼ਮਾ ਰਿਹਾ ਹੈ, ਵਾਸਤੇ ਚੇਤਾਵਨੀ ਹੋਵੋਂਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡਾ ਘਰ ਅੱਜ ਰਾਤ ਫਰੋਲਿਆ ਜਾਵੇਗਾ, ਹੁਣ ਤੁਹਾਨੂੰ ਸਵਾਲ ਜਵਾਬ ਲਈ ਲੈ ਜਾਇਆ ਜਾਵੇਗਾ, ਬੋਲਣਾ ਬੰਦ ਕਰ ਦਿਓ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਦਾਲਤ, ਇੱਕ ਦੁਰਲੱਭ ਖੈਰਾਤ ਵਾਂਙ, ਤੁਹਾਨੂੰ ਜਮਾਨਤ ਦਾ ਦਾਨ ਬਖਸ਼ੇਗੀ। ਪੁਲਿਸ ਤੁਹਾਨੂੰ ਕਿਸੇ ਹੋਰ ਕੇਸ ਵਿੱਚ ਮੁੜ ਗ੍ਰਿਫ਼ਤਾਰ ਕਰ ਲਵੇਗੀ।

ਕੱਲ੍ਹ ਨੂੰ ਤੁਹਾਡੇ ਬੱਚਿਆਂ ਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਰੂਹਪੋਸ਼ ਹੋਵੋਂਗੇ। ਕੁਝ ਤਰੀਕੇ ਜਮਹੂਰੀਅਤ ਜਿਓੂਂਦੀ ਰੱਖਣ ਲਈ ਜ਼ਰੂਰੀ ਹੁੰਦੇ ਨੇ।

ਖ਼ਾਮੋਸ਼ੀ ਜ਼ਿੰਦਾਬਾਦ!

– ਮੀਨਾ ਕੰਦਾਸਾਮੀ
ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ 

 

Footnotes

1. UAPA stands for Unlawful Activities (Prevention) Act. It penalizes people for ‘any act with intent to threaten or likely to threaten the unity, integrity, security or ­sovereignty of India’ and includes the following sub section ‘(o) unlawful activity, in relation to an individual or association, means any action taken by such individual or association (whether by committing an act or by words, either spoken or written, or by signs or by visible representation or otherwise),’ making it possible for the Government authorities to detain activists and stifle voices of dissent.

Meena Kandasamy (born 1984) is an Indian poet, fiction writer, translator and activist who is based in Chennai, Tamil Nadu, India. Most of her works are centered on feminism and the anti-caste Caste Annihilation Movement of the contemporary Indian milieu.

ਮੀਨਾ ਕੰਦਾਸਾਮੀ  ਮਦਰਾਸ, ਤਮਿਲਨਾਡੂ  ਤੋਂ ਅੰਗਰੇਜੀ ਕਵੀ, ਲੇਖਕ, ਅਨੁਵਾਦਕਾਰ ਅਤੇ ਸਮਾਜਿਕ ਕਾਰਕੁਨ ਹੈ। ਮੀਨਾ ਦਾ ਕੰਮ ਨਾਰੀਵਾਦ ਅਤੇ ਜਾਤਪਾਤ ਵਿਰੋਧੀ ਸੰਘਰਸ਼ਾਂ ਨਾਲ ਸਾਂਝ ਭਿਆਲੀ ਰੱਖਦਾ ਹੈ।

Original poem was posted in an article ‘The End of Tomorrow‘ by Manas Bhattacharjee at  Los Angeles Review of Books

Punjabi translation is by Jasdeep.

Photo:  Wall painting by elusive British graffiti artist Banksy (Posted on pinterest by JMB and on by blindesitesoicety by CarlosAlvarez37)

ਮਕਬੂਲ ਫਿਦਾ ਹੁਸੈਨ / Maqbool Fida Hussain

Self Portrait- M. F. Hussain

Self Portrait- M. F. Hussain

ਮਕਬੂਲ ਫਿਦਾ ਹੁਸੈਨ

ਇਕ ਬੱਚਾ
ਸੁੱਟਦਾ ਹੈ
ਮੇਰੇ ਵੱਲ
ਰੰਗ ਬਰੰਗੀ ਗੇਂਦ

ਤਿੰਨ ਟੱਪੇ ਖਾ
ਔਹ ਗਈ
ਔਹ ਗਈ

ਮੈਂ ਆਪਣੇ ‘ਤੇ ਹਸਦਾ ਹਾਂ
ਗੇਂਦ ਨੂੰ ਬੁੱਚਣ ਲਈ
ਬੱਚਾ ਹੋਣਾ ਪਵੇਗਾ ।।

ਨੰਗੇ ਪੈਰਾਂ ਦਾ ਸਫ਼ਰ
ਮੁਕਣਾ ਨਹੀਂ
ਇਹ ਰਹਿਣਾ ਹੈ
ਸਦਾ ਜਵਾਨ

ਲੰਬੇ ਬੁਰਸ਼ ਦਾ ਇਕ ਸਿਰਾ
ਆਕਾਸ਼ ‘ਤੇ ਚਿਮਨੀਆਂ ਟੰਗਦਾ ਹੈ
ਦੂਜਾ ਸਿਰਾ ਧਰਤੀ ਨੂੰ ਰੰਗਦਾ ਹੈ

ਉਹ ਜਦੋਂ ਵੀ ਅੱਖਾਂ ਮੀਚੇ
ਦੇਖਦਾ ਹੈ
ਅਧਿਆਪਕ ਦੇ ਬਲੈਕ ਬੋਰਡ ਤੋਂ ਪਹਿਲਾਂ
ਆ ਬਹਿੰਦਾ
ਉਹਦੀ ਪੈਨਸਲ ‘ਤੇ ਤੋਤਾ ।।

ਨੰਗੇ ਪੈਰਾਂ ਦੇ ਸਫ਼ਰ ‘ਚ
ਰਲੀ ਹੁੰਦੀ ਹੈ ਧੂੜ੍ਹ ਮਿੱਟੀ ਦੀ ਮਹਿਕ
ਮਚਦੇ ਪੈਰਾਂ ਹੇਠ
ਵਿਛ ਜਾਂਦੀ ਹਰੇ ਰੰਗ ਦੀ ਛਾਂ

ਸਿਆਲੀ ਦਿਨਾਂ ‘ਚ ਵਿਛ ਜਾਂਦੀ ਧੁੱਪ
ਰਾਹਾਂ ‘ਚ
ਨੰਗੇ ਪੈਰ ਨਹੀਂ ਪਾਏ ਜਾ ਸਕਦੇ ਪਿੰਜਰੇ ‘ਚ
ਨੰਗੇ ਪੈਰਾਂ ਦਾ ਹਰ ਕਦਮ
ਸੁਤੰਤਰ ਲਿਪੀ ਦਾ ਸੁਤੰਤਰ ਵਰਣ

ਪੜ੍ਹਨ ਲਈ ਨੰਗਾ ਹੋਣਾ ਪਵੇਗਾ
ਮੈਂ ਡਰ ਜਾਂਦਾ ।।

ਇਕ ਵਾਰ ਉਹਦੀ ਦੋਸਤ ਨੇ
ਤੋਹਫੇ ਵਜੋਂ ਦਿੱਤੀਆਂ ਦੋ ਜੋੜੀਆਂ ਬੂਟਾਂ ਦੀਆਂ
ਨਰਮ ਰੂੰ ਜਿਹਾ ਲੈਦਰ

ਕਿਹਾ ਉਹਨੇ
ਪਾ ਇਹਨਾ ਨੂੰ
ਬਾਜਾਰ ਚੱਲੀਏ

ਪਾ ਲਿਆ ਉਹਨੇ
ਇਕ ਪੈਰ ‘ਚ ਕਾਲਾ
ਦੂਜੇ ਪੈਰ ‘ਚ ਭੁਰੇ ਰੰਗ ਦਾ ਬੂਟ

ਇਹ ਕਲਾਕਾਰ ਦੀ ਯਾਤਰਾ ਹੈ ।।

ਸ਼ੁਰੂਆਤ ਰੰਗਾਂ ਦੀ ਸੀ
ਤੇ ਆਖਰ
ਉਹ ਰਲ ਗਿਆ
ਰੰਗਾਂ ‘ਚ

ਰੰਗਾਂ ‘ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ

ਦੁਨੀਆਂ ਦੇ ਕਿਸੇ ਕੋਨੇ
ਆਹ ਹੁਣੇ ਵਾਹ ਰਿਹਾ ਹੋਵੇਗਾ

ਕੋਈ ਬੱਚਾ
ਆਪਣੇ ਸਿਆਹੀ ਲਿਬੜੇ ਹੱਥਾਂ ਨਾਲ
ਨੀਲੇ ਕਾਲੇ
ਘੁੱਗੂ ਘੋੜੇ

ਰੰਗਾਂ ਦੀ ਕੋਈ ਕਬਰ ਨਹੀਂ ਹੁੰਦੀ ।।

–  ਗੁਰਪ੍ਰੀਤ ਮਾਨਸਾ

 

मकबूल फ़िदा हुसैन 

एक बच्चा फेंकता है
मेरी ओर
रंग बिरंगी गेंद

तीन ठप्पे खा
ओ गई
ओ गई

मैं हँसता हूँ अपने आप पर
गेंद को कैच करने के लिए
बच्चा होना पड़ेगा

नंगे पैरों का सफ़र
ख़त्म नहीं होगा
यह रहेगा हमेशा के लिए

लम्बे बुर्श का एक सिरा
आकाश में चिमनिया टाँगता
दूसरा धरती को रंगता है

वो जब भी ऑंखें बंद करता
मिट्टी का तोता

एक बच्चा फेंकता है
मेरी ओर
रंग बिरंगी गेंद

तीन ठप्पे खा
ओ गई
ओ गई

मैं हँसता हूँ अपने आप पर
गेंद को कैच करने के लिए
बच्चा होना पड़ेगा

नंगे पैरों का सफ़र
ख़त्म नहीं होगा
वो रहेगा हमेशा के लिए

लम्बे बुर्श का एक सिरा
आकाश में चिमनिया टाँगता
दूसरा धरती को रंगता है

वो जब भी ऑंखें बंद करता
मिट्टी का तोता उड़ान भरता
कागत पर पेंट की लड़की
हंसने लगती

नंगे पैरों के सफ़र में
मिली होती धूल मिट्टी की महक

जलते पैरों तले
फ़ैल जाती हरे रंग की छाया
सर्दी के दिनों में धूप हो जाती गलीचा

नंगे पैर नहीं पाए जा सकते
किसी पिंजरे में

नंगे पैरों का हर कदम
स्वतंत्र लिपि का स्वतन्त्र वरण

पढ़ने के लिए नंगा होना पड़ेगा
मैं डर जाता

एक बार उसकी दोस्त ने
दी तोहफे के तौर पर दो जोड़ा बूट
नर्म लैदर

कहा उसने
बाज़ार चलते हैं
पहनो ये बूट

पहन लिया उसने
एक पैर में भूरा
दूसरे में काला

कलाकार की यात्रा है यह

शुरूआत रंगो की थी
और आखिर भी
हो गई रंग

रंगों पर कोई मुकद्दमा नहीं हो सकता
हदों सरहदों का क्या अर्थ रंगों के लिए

संसार के किसी कोने में
बना रहा होगा कोई बच्चा स्याही
संसार के किसी कोने में
अभी बना रहा होगा
कोई बच्चा
अपने नन्हे हाथों से
नीले काले घुग्गू घोड़े

रंगों की कोई कब्र नहीं होती .

– गुरप्रीत मानसा

हिंदी अनुवाद: सुरिंदर मोहन शर्मा 

Maqbool Fida Hussain

A child
Throws
A colorful ball
Towards me

 

It bounced thrice
Went away
Afar

 

I laugh at myself
To catch the ball
I will have to be a child again.

 

The bare feet journey
Will not end
It will be
forever Young

 

One end of the long brush
Places chimneys on the sky
The other end colors the earth

 

Whenever he closes eyes
The mud sparrow begins  to fly
The girl drawn on paper
Begins to smile

This bare feet journey
is mixed with the essence of earthy dust
Beneath the burning feet
spreads the green shade
In the cold winter days
spreads the sunshine in the paths

 

Bare feet can’t be put in a cage
Every step of the bare feet
Is a free character of a free script

 

One needs to get bare to read
I fear.

 

Once a friend gifted him
Two pair of shoes
Leather as soft as a cotton swab

 

He said
Wearing it
Let’s go to the bazaar

 

He wore
Black in one foot
Brown in the other

 

This is the journey of an artist.

 

He began with colors
And at last
He got immersed
In colors

 

Nobody can sue the colors
What does borders and boundaries mean for colors

 

In any part of the world
Just now,
A child might be drawing
With his ink riddled hands
Blue black
Absurd figures

 

The colors don’t have a grave.

– Gurpreet Mansa

– English Translation by Jasdeep


Original poem in Punjabi by Gurpreet Mansa

Translation to Hindi by Surinder Mohan Sharma
Translation to English by Jasdeep
Picture is taken from the website of RL Fine Arts

the art of being empty / ਸੱਖਣੇ ਹੋਣ ਦੀ ਕਲਾ

rupi

the art of being empty

emptying out of my
mothers belly was
my first act of
disappearance
learning to shrink
for a family who
likes their daughters
invisible was
the second
the art of
being empty
is simple
believe them
when they say
you are nothing
repeat it to yourself
like a wish
i am nothing
i am nothing
i am nothing

so often
the only reason
you know
you’re still alive
is from the heaving
of your chest

– Rupi Kaur


sakhne hon di kala 

apni maaN di kukh choN
gair hazir hona
mere sakhne hon da
pehla wakia si
te dooja
parivaar jisnu appnia dheeaN nu akhoN ohle rakhna hi pasand hai
de vaaste
apne aap nu seemat rakhan di sikhia

sakhne hon di kala
saral hai

jadon oh kehnde ne
tooN kujh vi nahi
vishvash karo
[haaN beeba, tu fazool ain. tu kuch vi nahi]
te apne aap laii duhrao
kisse khahash di taraN
main kuch vi nahi
main kuch vi nahi
main kuch vi nahi

bohat waar
ikko ikk kaaran jisto pata lagda hai
ki tusiN hale vi jionidaN ‘ch hon
tuhadi hikk vichli dhadkan hunda hai

– Rupi Kaur

ਸੱਖਣੇ ਹੋਣ ਦੀ ਕਲਾ

ਆਪਣੀ ਮਾਂ ਦੀ ਕੁੱਖ ਚੋਂ
ਗੈਰ ਹਾਜ਼ਿਰ ਹੋਣਾ
ਮੇਰੇ ਸੱਖਣੇ ਹੋਣ ਦਾ
ਪਹਿਲਾ ਵਾਕਿਆ ਸੀ
ਤੇ ਦੂਜਾ
ਪਰਿਵਾਰ ਜਿਸ ਨੂੰ ਆਪਣੀਆਂ ਧੀਆਂ ਅੱਖੋਂ ਓਹਲੇ ਰੱਖਣਾ ਹੀ ਪਸੰਦ ਹੈ
ਦੇ ਵਾਸਤੇ
ਆਪਣੇ ਆਪ ਨੂੰ ਸੀਮਤ ਰੱਖਣ ਦੀ ਸਿੱਖਿਆ

ਸੱਖਣੇ ਹੋਣ ਦੀ ਕਲਾ
ਸਾਦ ਮੁਰਾਦੀ ਹੈ
ਜਦੋਂ ਉਹ ਕਹਿੰਦੇ ਨੇ
ਤੂੰ ਕੁਝ ਵੀ ਨਹੀਂ
ਵਿਸ਼ਵਾਸ਼ ਕਰੋ
(ਹਾਂ ਬੀਬਾ, ਤੂੰ ਫਜੂਲ ਐਂ , ਤੂੰ ਕੁਝ ਵੀ ਨਹੀਂ)
ਤੇ ਆਪਣੇ ਆਪ ਲਈ ਦੁਹਰਾਓ
ਕਿਸੇ ਖਾਹਿਸ਼ ਦੀ ਤਰਾਂ
ਮੈਂ  ਕੁਝ  ਵੀ  ਨਹੀਂ 
ਮੈਂ  ਕੁਝ  ਵੀ  ਨਹੀਂ 
ਮੈਂ  ਕੁਝ  ਵੀ  ਨਹੀਂ 

ਬਹੁਤ ਵਾਰ

ਇੱਕੋ ਇੱਕ ਕਾਰਨ ਜਿਸ ਤੋਂ ਪਤਾ ਲਗਦਾ ਹੈ
ਕਿ ਤੁਸੀਂ ਹਾਲੇ ਵੀ ਜਿਓਂਦਿਆਂ ‘ਚ ਹੋਂ
ਤੁਹਾਡੀ ਹਿੱਕ ਵਿਚਲੀ ਧੜਕਣ ਹੁੰਦੀ ਹੈ

– ਰੂਪੀ ਕੌਰ

ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ 


‘the art of being empty’ sung by Keerat Kaur


Kirpa, a film about a 23-year-old art student struggling to fulfill the wishes of her parents while pursuing her dreams of being an artist.
Written by Rupi Kaur, Directed by Kiran Rai

About

Original poem in English by Poet and Artist Rupi Kaur. She is a spoken word poet based in Toronto, Ontario. She devours words, art, metaphors, bodies of water, genuine people, and story telling. She enjoys crafting the world around her through her poems, specifically focusing on the struggle of women in society.

Sung by painter, illustrator and singer Keerat Kaur

Punjabi Translation by Jasdeep

Photograph from Rupi Kaur’s website.

Short film Kirpa, directed by actor and director Kiran Rai

ਇਹ ਕਵਿਤਾ

meena

This poem is not a Hindu.
This poem is eager to offend.
This poem is shallow and distorted.
This poem is a non-serious representation of Hinduism.
This poem is a haphazard presentation.
This poem is riddled.
This poem is a heresy.
This poem is a factual inaccuracy.
This poem has missionary zeal.
This poem has a hidden agenda.
This poem denigrates Hindus.
This poem shows them in poor light.
This poem concentrates on the negative aspects of Hinduism.
This poem concentrates on the evil practices of Hinduism.
This poem asserts its moral right to use objectionable words for Gods.
This poem celebrates Krishna’s freedom to perch on a naked woman.
This poem flames with the fires of a woman hungry of sex.
This poem supplies sexual connotations.
This poem puts the phallus back into the picture.
This poem makes the shiva lingam the male sexual organ.
This poem does not make the above-mentioned organ erect.
This poem prides itself in its perverse mindset.
This poem shows malice to Hinduism for Untouchability and misogyny.
This poem declares the absence of a Hindu canon.
This poem declares itself the Hindu canon.
This poem follows the monkey.
This poem worships the horse.
This poem supersedes the Vedas and the supreme scriptures.
This poem does not culture the jungle.
This poem jungles the culture.
This poem storms into temples with tanks.
This poem stands corrected: the RSS is BJP’s mother.
This poem is not vulnerable.
This poem is Section 153-A1 proof.
This poem is also idiot-proof.
This poem quotes Dr.Ambedkar.
This poem considers Ramayana a hetero-normative novel.
This poem breaches Section 295A2 of the Indian Penile Code.
This poem is pure and total blasphemy.
This poem is a voyeur.
This poem gossips about the sex between Sita and Laxman.
This poem is a witness to the rape of Shurpanaka.
This poem smears Rama for his suspicious mind.
This poem was once forced into suttee.
This poem is now taking her revenge.
This poem is addicted to eating beef.
This poem knows the castes of all the thirty-three million Hindu Gods.
This poem got court summons for switching the castes of Gods.
This poem once dated Karna who was sure he was no test-tube baby.
This poem is not curious about who-was-the-father.
This poem is horizontally flipped.
This poem is a plagiarised version.
This poem is selectively chosen.
This poem is running paternity tests on Hindutva.
This poem saw Godse (of the RSS) kill Gandhi.
This poem is not afraid of being imprisoned.
This poem does not comply to client demands.
This poem is pornographic.
This poem will not tender an unconditional apology.
This poem will not be Penguined3.
This poem will not be pulped.

-Meena Kandaswamy

 

ਇਹ ਕਵਿਤਾ ਹਿੰਦੂ ਨਹੀਂ ਹੈ।
ਇਹ ਕਵਿਤਾ ਹੱਤਕ ਕਰਨ ਨੂੰ ਕਾਹਲੀ ਹੈ।
ਇਹ ਕਵਿਤਾ ਵਿੰਗ ਤੜਿੰਗੀ, ਖੋਖਲੀ ਅਤੇ ਖਾਲੀ ਹੈ।
ਇਹ ਕਵਿਤਾ ਹਿੰਦੂ ਧਰਮ ਦੀ ਗੈਰ-ਗੰਭੀਰ ਨੁਮਾਇੰਦਗੀ ਹੈ।
ਇਹ ਕਵਿਤਾ ਬੇਢੰਗੀ ਪੇਸ਼ਕਾਰੀ ਹੈ।
ਇਹ ਕਵਿਤਾ ਬੁਝਾਰਤ ਹੈ।
ਇਹ ਕਵਿਤਾ ਹੈ ਬੋਲ ਕੁਫਰ ਦੇ।
ਇਹ ਕਵਿਤਾ ਤੱਥ ਵਿਹੂਣੀ ਹੈ।
ਇਸ ਕਵਿਤਾ ਕੋਲ ਮਿਸ਼ਨਰੀ ਜੋਸ਼ ਹੈ।
ਇਸ ਕਵਿਤਾ ਦਾ ਹੈ ਕੋਈ ਕੋਝਾ ਮਨਸੂਬਾ।
ਇਹ ਕਵਿਤਾ ਹਿੰਦੂਆਂ ਨੂੰ ਭੰਡਦੀ ਹੈ।
ਇਹ ਕਵਿਤਾ ਉਹਨਾਂ ਨੂੰ ਨੀਵਾਂ ਦਿਖਾਉਂਦੀ ਹੈ।
ਇਹ ਕਵਿਤਾ ਹਿੰਦੂ ਧਰਮ ਦੇ ਨਕਾਰਾਤਮਿਕ ਪਹਿਲੂਆਂ ਤੇ ਕੇਂਦਰਿਤ ਹੈ।
ਇਹ ਕਵਿਤਾ ਹਿੰਦੂ ਧਰਮ ਦੀਆਂ ਭੈੜੀਆਂ ਰੀਤਾਂ ਤੇ ਕੇਂਦਰਿਤ ਹੈ।
ਇਹ ਕਵਿਤਾ ਦੇਵਤਿਆਂ ਦੇ ਕੁਨਾਵਾਂ ਨੂੰ ਵਰਤਣ ਦਾ ਹੱਕ ਵਰਤਦੀ ਹੈ।
ਇਹ ਕਵਿਤਾ ਕ੍ਰਿਸ਼ਨ ਦਾ ਨੰਗੀ ਔਰਤ ਉੱਤੇ ਬੈਠਣ ਦੀ ਅਜ਼ਾਦੀ ਦਾ ਜਸ਼ਨ ਮਨਾਉਂਦੀ ਹੈ।
ਇਹ ਕਵਿਤਾ ਕਾਮ ਦੀ ਭੁੱਖੀ ਔਰਤ ਦੀ ਅੱਗ ਦੀਆਂ ਲਪਟਾਂ ਨਾਲ ਮੱਚ ਰਹੀ ਹੈ।
ਇਹ ਕਵਿਤਾ ਕਾਮੁਕ ਭਾਵਅਰਥ ਦਰਸਾਉਂਦੀ ਹੈ।
ਇਹ ਕਵਿਤਾ ਵਹਿਸ਼ੀ ਲਿੰਗ ਨੂੰ ਮੁੜ ਤਸਵੀਰ ਦੇ ਮੂਹਰੇ ਲਿਆਉਂਦੀ ਹੈ।
ਇਹ ਕਵਿਤਾ ਸ਼ਿਵਲਿੰਗ ਨੂੰ ਮਰਦ ਦਾ ਜਿਨਸੀ ਅੰਗ ਦਸਦੀ ਹੈ।
ਇਹ ਕਵਿਤਾ ਉੱਪਰ ਦੱਸੇ ਅੰਗ ਨੂੰ ਖੜਾ ਨਹੀਂ ਕਰਦੀ।
ਇਹ ਕਵਿਤਾ ਆਪਣੇ ਭ੍ਰਿਸ਼ਟ ਖਿਆਲਾਂ ਦਾ ਮਾਣ ਕਰਦੀ ਹੈ।
ਇਹ ਕਵਿਤਾ ਹਿੰਦੂ ਧਰਮ ਦੇ ਔਰਤ ਵਿਰੋਧ ਅਤੇ ਛੂਤ-ਛਾਤ ਤੇ ਕਾਲਖ ਮਲਦੀ ਹੈ।
ਇਹ ਕਵਿਤਾ ਹਿੰਦੂ ਧਰਮ ਅਦੇਸ਼ਾਂ ਦੀ ਗੈਰ ਹਾਜਰੀ ਦਾ ਐਲਾਨ ਕਰਦੀ ਹੈ।
ਇਹ ਕਵਿਤਾ ਆਪਣੇ ਆਪ ਨੂੰ ਹਿੰਦੂ ਧਰਮ ਆਦੇਸ਼ ਐਲਾਨਦੀ ਹੈ।
ਇਹ ਕਵਿਤਾ ਬਾਂਦਰ ਨੂੰ ਮੰਨਦੀ ਹੈ।
ਇਹ ਕਵਿਤਾ ਘੋੜੇ ਨੂੰ ਪੂਜਦੀ ਹੈ।
ਇਹ ਕਵਿਤਾ ਵੇਦ ਪੁਰਾਣਾਂ ਤੋਂ ਵੀ ਪੁਰਾਣੀ ਹੈ।
ਇਹ ਕਵਿਤਾ ਜੰਗਲ ਨੂੰ ਸੱਭਿਅਕ ਨਹੀਂ ਬਣਾਉਂਦੀ।
ਇਹ ਕਵਿਤਾ ਸੱਭਿਅਤਾ ਨੂੰ ਜੰਗਲ ਬਣਾਉਂਦੀ ਹੈ।
ਇਹ ਕਵਿਤਾ ਮੰਦਿਰਾਂ ਵਿੱਚ ਟੈਂਕ ਲੈ ਜਾਂਦੀ ਹੈ।
ਇਹ ਕਵਿਤਾ ਸੱਚ ਸਪਸ਼ਟ ਕਹਿੰਦੀ ਹੈ: ਆਰ ਐੱਸ ਐੱਸ ਭਾਜਪਾ ਦੀ ਮਾਂ ਹੈ।
ਇਹ ਕਵਿਤਾ ਕਮਜੋਰ ਨਹੀਂ ਹੈ।
ਇਹ ਕਵਿਤਾ ਸੈਕਸ਼ਨ 153-ਏ ਰੋਧਕ ਹੈ।
ਇਹ ਕਵਿਤਾ ਮੂਰਖ-ਰੋਧਕ ਵੀ ਹੈ।
ਇਹ ਕਵਿਤਾ ਡਾ. ਅੰਬੇਦਕਰ ਦਾ ਹਵਾਲਾ ਦਿੰਦੀ ਹੈ।
ਇਹ ਕਵਿਤਾ ਰਮਾਇਣ ਨੂੰ ਇੱਕ ਪਿੱਤਰਸੱਤਾ, ਪ੍ਰਾਜਿਨਸੀ ਸਹਿਜਤਾ4 ਗ੍ਰਸਤ ਨਾਵਲ ਸਮਝਦੀ ਹੈ।
ਇਹ ਕਵਿਤਾ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 295-ਏ ਦੀ ਉਲੰਘਣਾ ਹੈ।
ਇਹ ਕਵਿਤਾ ਨਿਰਾ ਪੂਰਾ ਕੁਫ਼ਰ ਹੈ, ਈਸ਼ਵਰ ਨਿੰਦਾ ਹੈ।
ਇਹ ਕਵਿਤਾ ਚੋਰਮੋਰੀਆਂ ਵਿੱਚੋਂ ਝਾਕਦੀ ਹੈ।
ਇਹ ਕਵਿਤਾ ਲਛਮਣ ਅਤੇ ਸੀਤਾ ਦੇ ਜਿਨਸੀ ਸੰਬੰਧਾਂ ਦੀਆਂ ਗੱਲਾਂ ਉਡਾਉਂਦੀ ਹੈ।
ਇਹ ਕਵਿਤਾ ਸਰੂਪਨਖਾ ਦੇ ਬਲਾਤਕਾਰ ਦੀ ਚਸ਼ਮਦੀਦ ਗਵਾਹ ਹੈ।
ਇਹ ਕਵਿਤਾ ਰਾਮ ਦੇ ਸ਼ੱਕੀ ਸੁਭਾ ਨੂੰ ਭੰਡਦੀ ਹੈ।
ਇਹ ਕਵਿਤਾ ਇੱਕ ਵਾਰ ਸਤੀ ਹੋ ਚੁੱਕੀ ਹੈ।
ਇਹ ਕਵਿਤਾ ਗਊਮਾਸ ਖਾਣ ਦੀ ਆਦੀ ਹੈ।
ਇਹ ਕਵਿਤਾ ਸਾਰੇ ਤੇਤੀ ਕਰੋੜ ਹਿੰਦੂ ਦੇਵਤਿਆਂ ਦੀਆਂ ਜਾਤਾਂ ਜਾਣਦੀ ਹੈ।
ਇਸ ਕਵਿਤਾ ਨੂੰ ਦੇਵਤਿਆਂ ਦੀਆਂ ਜਾਤਾਂ ਬਦਲਣ ਕਾਰਨ ਅਦਾਲਤ ਨੇ ਤਲਬ ਕੀਤਾ ਸੀ।
ਇਸ ਕਵਿਤਾ ਨੇ ਕਰਨ ਨਾਲ ਯਾਰੀ ਲਾਈ, ਜਿਸਨੂੰ ਯਕੀਨ ਸੀ ਕਿ ਉਹ ਟੈਸਟ ਟਿਊਬ ‘ਚ ਨਹੀਂ ਜਨਮਿਆ।
ਇਸ ਕਵਿਤਾ ਨੂੰ ਕੋਈ ਜਗਿਆਸਾ ਨਹੀਂ ਕਿ ਉਹਦਾ ਪਿਉ ਕੌਣ ਸੀ।
ਇਹ ਕਵਿਤਾ ਵਿਚਾਲਿਓਂ ਵਿੰਗੀ ਹੈ।
ਇਹ ਕਵਿਤਾ ਨਕਲ ਕੀਤੀ ਹੋਈ ਹੈ।
ਇਹ ਕਵਿਤਾ ਜਾਣ ਬੁਝ ਕੇ ਚੁਣੀ ਗਈ ਹੈ।
ਇਹ ਕਵਿਤਾ ਹਿੰਦੂਤਵ ਦੀ ਵਲਦੀਅਤ ਪਰਖ ਕਰ ਰਹੀ ਹੈ।
ਇਸ ਕਵਿਤਾ ਨੇ ਗੋਡਸੇ (ਆਰ ਐੱਸ ਐੱਸ ਵਾਲਾ) ਨੂੰ ਗਾਂਧੀ ਦਾ ਕਤਲ ਕਰ ਦਿਆਂ ਦੇਖਿਆ ਹੈ।
ਇਹ ਕਵਿਤਾ ਜੇਲ ਜਾਣ ਤੋਂ ਨਹੀਂ ਡਰਦੀ।
ਇਹ ਕਵਿਤਾ ਗਾਹਕ ਦੀਆਂ ਮੰਗਾਂ ਨਹੀਂ ਮੰਨਦੀ।
ਇਹ ਕਵਿਤਾ ਅਸ਼ਲੀਲ ਹੈ।
ਇਹ ਕਵਿਤਾ ਬਿਨਾਂ ਸ਼ਰਤ ਮੁਆਫੀਨਾਮਾ ਨਹੀਂ ਦੇਵੇਗੀ।
ਇਹ ਕਵਿਤਾ ਪੈਂਗੂਇਨ5 ਨਹੀਂ ਬਣੇਗੀ।
ਇਹ ਕਵਿਤਾ ਕੂੜੇ ਦਾਨ ‘ਚ ਨਹੀ ਸੁੱਟੀ ਜਾਏਗੀ।

-ਮੀਨਾ ਕੰਦਾਸਾਮੀ

 

Footnotes

1. Section 153A in The Indian Penal Code penalizes people for ‘Promoting enmity between different groups on grounds of religion, race, place of birth, residence, language, etc., and doing acts prejudicial to maintenance of harmony’.

2. Section 295A in The Indian Penal Code penalizes people for ‘Deliberate and malicious acts, intended to outrage reli­gious feelings of any class by insulting its religion or reli­gious beliefs’.
3. Penguin agrees to pulp US scholar’s book on Hinduism on pressure from fundamentalists
4. ਪ੍ਰਾਜਿਨਸੀ ਸਹਿਜਤਾ: ਅੰਗਰੇਜੀ ਸ਼ਬਦ ਹੈਟਰੋ ਨੋਰਮੈਟਿਵਟੀ Heteronormativity ਦਾ ਪੰਜਾਬੀ ਉਲੱਥਾ, ਸਮਾਜ ਵਿੱਚ ਔਰਤ ਮਰਦ ਦੇ ਜਿਸਮਾਨੀ ਰਿਸ਼ਤੇ ਨੂੰ ਹੀ ਸਹਿਜ ਸਮਝਿਆ ਜਾਣਾ; ਜਦਕਿ ਔਰਤ ਦੇ ਔਰਤ ਨਾਲ ਜਾਂ ਮਰਦ ਦੇ ਮਰਦ ਨਾਲ ਜਿਸਮਾਨੀ ਰਿਸ਼ਤੇ ਵੀ ਵਿਗਿਆਨ ਮੁਤਾਬਿਕ ਸਹਿਜ ਰਿਸ਼ਤੇ ਹਨ| ਪ੍ਰਾਜਿਨਸੀ ਸਹਿਜਤਾ ਸ਼ਬਦ ਵਰਤਣ ਸੰਬੰਧੀ ਟਵਿਟਰ ਤੇ ਹੋਈ ਗੱਲਬਾਤ:https://twitter.com/jasdeep/status/562559718414381057
5. ਹਿੰਦੂ ਫਾਸਿਸਟਾਂ ਅੱਗੇ ਝੁਕ ਗਈ ਪੈਂਗੁਇਨ

Meena Kandasamy (born 1984) is an Indian poet, fiction writer, translator and activist who is based in Chennai, Tamil Nadu, India. Most of her works are centered on feminism and the anti-caste Caste Annihilation Movement of the contemporary Indian milieu.

ਮੀਨਾ ਕੰਦਾਸਾਮੀ  ਮਦਰਾਸ, ਤਮਿਲਨਾਡੂ  ਤੋਂ ਅੰਗਰੇਜੀ ਕਵੀ, ਲੇਖਕ, ਅਨੁਵਾਦਕਾਰ ਅਤੇ ਸਮਾਜਿਕ ਕਾਰਕੁਨ ਹੈ। ਮੀਨਾ ਦਾ ਕੰਮ ਨਾਰੀਵਾਦ ਅਤੇ ਜਾਤਪਾਤ ਵਿਰੋਧੀ ਸੰਘਰਸ਼ਾਂ ਨਾਲ ਸਾਂਝ ਭਿਆਲੀ ਰੱਖਦਾ ਹੈ। 

Original poem was posted on the blog page Dark As Strong Tea and was recited at JLF 2015

Punjabi translation is by yours truly.

Picture Courtesy kitaab.org

ਫਸਾਦ

A 2002 file photograph of rioters in Ahmedabad. Associated Press/The Hindu.

ਫਸਾਦ 

ਸ਼ਹਿਰ ਕੋਈ ਵੀ ਹੋਵੇ
ਭਵੰਡੀ, ਮੇਰਠ ਜਾਂ ਨਾਗਪੁਰ
ਪੱਜ ਕੋਈ ਵੀ ਹੋਵੇ
ਮਸਜਿਦ ਦੇ ਗੁੰਬਦ ਤੋਂ ਉੱਚਾ ਵਾਜੇ ਦਾ ਸ਼ੋਰ
ਪਿੱਪਲ ਦੇ ਟਾਹਣੇ ਤੋਂ ਉੱਚਾ ਤਾਜੀਆਂ ਦਾ ਜਲੂਸ
ਗਊ ਮਾਤਾ ਦੀ ਰੱਖਿਆ
ਬੱਚਿਆਂ ਦਾ ਪਤੰਗ ਲੁੱਟਣ ਤੇ ਝਗੜਾ
ਜਾਂ ਕੋਈ ਹੋਰ
ਪਹਿਲਾਂ ਹੀ ਤਿਆਰ ਹੁੰਦੇ ਨੇ ਛੁਰੇ ਬਰਛੇ ਪਸਤੌਲ ਤੇ ਦਸਤੀ ਬੰਬ.

ਸ਼ਹਿਰ ਕੋਈ ਵੀ ਹੋਵੇ
ਪੱਜ ਕੋਈ ਵੀ ਹੋਵੇ
ਧਰਮ ਨਿਰਪਖਤਾ ਦਾ ਤਕਾਜ਼ਾ ਹੈ
ਫਿਰਕਿਆਂ ਦਾ ਨਾ ਲੈਣਾ ਠੀਕ ਨਹੀਂ
ਇੱਕੋ ਤਰ੍ਹਾਂ ਛਪਦੀ ਹੇ ਵਾਰਦਾਤ ਦੀ ਖ਼ਬਰ
ਜਿਸਨੂੰ ਪੜ੍ਹਕੇ ਦੁਖ ਹੋਣਾ
ਅੱਖਾਂ ਚੋਂ ਅੱਥਰੂ ਟਪਕਣਾ
ਜਾਂ ਖੂਨ ਖੋਲਣਾ ਤਾਂ ਕਿਤੇ ਰਿਹਾ
ਹੁਣ ਤਾਂ ਇਹਨਾਂ ਵਿਚੋਂ ਕੁਝ ਵੀ ਨਾ ਹੋਣ ਤੇ
ਸ਼ਰਮ ਵੀ ਨਹੀਂ ਆਉਂਦੀ

ਮੈਂ ਜਾਣਦਾ ਹਾਂ
ਸਰਕਾਰੀ ਅੰਕੜਿਆਂ
ਅਖ਼ਬਾਰੀ ਅੰਦਾਜ਼ਿਆਂ
ਤੇ ਮਰਨ ਵਾਲਿਆਂ ਦੀ ਅਸਲ ਗਿਣਤੀ ਵਿਚ ਕਿਨਾ ਫਰਕ ਹੁੰਦਾ ਹੈ.
ਕੁਝ ਦਿਨ ਬੇਹਿੱਸ ਜਹੀ ਬਹਿਸ ਹੋਏਗੀ
ਕਰੜੇ ਅਨੁਸਾਸ਼ਨ ਬਾਰੇ
ਨਿਰਪੱਖ ਪ੍ਰਸਾਸ਼ਨ ਬਾਰੇ
ਇੱਕ ਦੂਜੇ ਦੀ ਗੱਲ ਸਮਝਣ ਤੇ ਸਹਿਣ ਬਾਰੇ
ਮਿਲ ਜੁਲ ਕੇ ਰਹਿਣ ਬਾਰੇ.

ਅਦਾਲਤੀ ਪੜਤਾਲ ਸ਼ੁਰੂ ਹੋਣ ਤੇ
ਹੜਤਾਲ ਖੁਲ੍ਹ ਜਾਏਗੀ
ਪੜਤਾਲ ਦੀ ਰਿਪੋਟ ਲਿਖੀ ਜਾਣ ਤੀਕ
ਬਹੁਤ ਸਾਰੇ ਲੋਕਾਂ ਨੂੰ
ਕਿੰਝ ਕਦ ਹੋਈ
ਵਾਰਦਾਤ ਭੁਲ ਜਾਏਗੀ
ਉਦੋਂ ਤਕ ਹੋਰ ਬਹੁਤ ਕੁਝ ਹੋਇਆ ਹੋਏਗਾ
ਕਿਸੇ ਹੋਰ ਸ਼ਹਿਰ ਵਿਚ
ਕਿਸੇ ਹੋਰ ਪੱਜ ਹੇਠ

— ਸੋਹਨ ਸਿੰਘ ਮੀਸ਼ਾ


Riots

the city can be any
Bhivandi, Meerut or Nagpur
the excuse can be any
the high pitch of loud speakers from the Mosque
the loud Tazia procession by the branch of Peepal tree
the protection of Holy Cow
the fight between children over flying kites
or some other
the knives, spears, revolvers and bombs are ready, beforehand.

the city can be any
the excuse can be any
It is a matter of ‘secularism’
It is not appropriate to name the communities
a similar news report is published every time
on reading which
to be pained
to be tearful
or boiling of blood
is a far cry
nowadays, one is not even ashamed
if all this does not happen

I understand
how the numbers reported
in government records
or, in newspaper records
differ than the
the actual number of people died.
for few days there will be inflated debates
about
tough governance,
impartial administration,
to understand each other’s faith,
to be tolerant,
to live harmoniously.

after the court investigation starts
the curfew will be relaxed.
till the report of the investigation gets written
many people will forget
when and how
the atrocity had happened
till then, a lot would have happened
in some other city
on some other excuse

— Sohan Singh Meesha

 

References:

ਸੋਹਨ ਸਿੰਘ ਮੀਸ਼ਾ (1934–1986) ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦਾ ਉੱਘਾ, ਰੁਮਾਂਟਿਕ ਭਰਮ-ਭੁਲੇਖੇ ਤੋੜਨ ਵਾਲਾ ਯਥਾਰਥਵਾਦੀ ਕਵੀ ਸੀ।

Sohan Singh Meesha (1934-1986) was a famous, realist Punjabi poet.

Original poem was posted on inimitable Facebook page ਦਿਲ ਦੀ ਕਵਿਤਾ

English translation is by yours truly.

The posted photograph is a 2002 file photograph of rioters in Ahmedabad courtesy Associated Press/The Hindu.

ਤੂੰ ਨਹੀਂ ਆਇਆ

 

ਚੇਤਰ ਨੇ ਪਾਸਾ ਮੋੜਿਆ, ਰੰਗਾਂ ਦੇ ਮੇਲੇ ਵਾਸਤੇ
ਫੁੱਲਾਂ ਨੇ ਰੇਸ਼ਮ ਜੋੜਿਆ- ਤੂੰ ਨਹੀਂ ਆਇਆ

ਹੋਈਆਂ ਦੁਪਹਿਰਾਂ ਲੰਬੀਆਂ, ਦਾਖਾਂ ਨੂੰ ਲਾਲੀ ਛੋਹ ਗਈ
ਦਾਤੀ ਨੇ ਕਣਕਾਂ ਚੁੰਮੀਆਂ- ਤੂੰ ਨਹੀਂ ਆਇਆ

ਬੱਦਲਾਂ ਦੀ ਦੁਨੀਆ ਛਾ ਗਈ, ਧਰਤੀ ਨੇ ਬੁੱਕਾਂ ਜੋੜ ਕੇ
ਅੰਬਰਾਂ ਦੀ ਰਹਿਮਤ ਪੀ ਲਈ-
ਰੁੱਖਾਂ ਨੇ ਜਾਦੂ ਕਰ ਲਿਆ, ਜੰਗਲ ਦੀ ਛੋਂਹਦੀ ਪੌਣ ਦੇ
ਹੋਰਾਂ ਵਿੱਚ ਸ਼ਹਿਦ ਭਰ ਗਿਆ-ਤੂੰ ਨਹੀਂ ਆਇਆ

ਰੁੱਤਾਂ ਨੇ ਜਾਦੂ ਛੋਹਣੀਆਂ, ਚੰਨਾਂ ਨੇ ਪਾਈਆਂ ਆਣ ਕੇ
ਰਾਤਾਂ ਦੇ ਮੱਥੇ ਦੌਣੀਆਂ – ਤੂੰ ਨਹੀਂ ਆਇਆ

ਅੱਜ ਫੇਰ ਤਾਰੇ ਕਹਿ ਗਏ, ਉਮਰਾਂ ਦੇ ਮਹਿਲੀਂ ਅਜੇ ਵੀ
ਹੁੱਸਨਾ ਦੇ ਦੀਵੇ ਬਲ ਰਹੇ-
ਕਿਰਨਾਂ ਦਾ ਝੁਰਮਟ ਆਖਦਾ, ਰਾਤਾਂ ਦੀ ਗੂਢੀ ਨੀਂਦ ‘ਚੋਂ
ਹਾਲੇ ਵੀ ਚਾਨਣ ਜਾਗਦਾ-ਤੂੰ ਨਹੀਂ ਆਇਆ

 

English Translation (Jasdeep):

the spring has turned up, for the festival of colors
the flowers have collected the silk – but you have not come

the days are longer, the grapes have a tinge of red
the sickle has kissed the crops – but you have not come

the clouds have gathered, the earth has cupped hands
to drink the benevolence of the sky –
trees have cast a spell, on the wind of the woods
the beehives are full of honey – but you have not come

the magical season is here, the moon has put
jewels on the forehead of the night – but you have not come

the stars have remarked again, in the altars of life
the lamps of beauty are still glowing –
the herd of rays says, in the deep sleep of nights
the light is still awake  – but you have not come

Source:

ਕਵਿਤਾ: ਅਮ੍ਰਿਤਾ ਪ੍ਰੀਤਮ (1919-2005) Lyrics: Amrita Pritam (1919-2005)
ਆਵਾਜ਼: ਜਸਵਿੰਦਰ Vocals: Jaswinder
ਸੰਗੀਤ: ਮ੍ਰਿਤੁੰਜੇ Music: Mrityunjay
ਤਸਵੀਰ: ਅਮ੍ਰਿਤਾ ਪ੍ਰੀਤਮ, ਲਾਹੌਰ, ੧੯੩੮. ਅਮਰਜੀਤ ਚੰਦਨ ਦੀ ਪਟਾਰੀ ਚੋਂ
Picture: Amrita Pritam, Lahore, 1938. Amarjit Chandan Collection

Mrityuanjay is Punjabi graphic artist, poet, singer and composer. Follow his YouTube channel for more compositions of Punjabi Poetry
Jaswinder is a trained singer. She teaches music at a Government run School in Chandigarh.

kujh unj vi rahwan aukhiaN san

ਕੁਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁਝ ਗਲੇ ਵਿੱਚ ਗ਼ਮਾਂ ਦਾ ਤੌਕ਼ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਕੁਝ ਸਾਨੂੰ ਮਰਨ ਦਾ ਸ਼ੌਕ਼ ਵੀ ਸੀ
– ਮੁਨੀਰ ਨਿਆਜ਼ੀ

کج اونج وی راہواں اوکھياں سن
کج گلےوچ غماں دا طوق وی سی
کج شہر دے لوک وی ظالم سن
کج سانوں مرن دا شوق وی سی
منیر نیازی –

kujh onj vi rahwan aukhiaN san
kujh galay vich ghaman da tauq vi si
kujh shehr dey lok vi zalim san
kujh sanoo marn da shawq vi si.
– Munir Niazi

Some of the ways were obtrusive
Some sorrows collared the neck
Some city people were repressive
Some of it: my affection for death.
– Ali Eteraz

the ways were hard, somewhat
the sorrows collared my neck, as well
the townsfolk were harsh, somewhat
the death wish, I had, as well
– Jasdeep


– Kuj sung by The Kominas

Source: Original Punjabi poem by Munir Niazi.
First Translation is by Ali Eteraz, A Punjabi American writer, his first novel Children of Dust: A Portrait of a Muslim as a Young Man has won many accolades.
Second Translation by yours truly.

Thanks to Sana for sharing Ali’s translation

ਕਲਾਮ ਨੂੰ/ to the poem

ਬਹੁਤ ਸੁਖਾਲਾ ਹੈਂ ਤੂੰ, ਐ ਕਲਾਮ
ਜੇ ਤੈਨੂੰ ਲਿਖਣਾ ਪੈ ਜਾਵੇ ਸਭ ਲਈ,
ਬਹੁਤ ਸੁਖਾਲਾ ਹੈ ਤੂੰ, ਸਾਂਝਾ ਜਿਹਾ
ਜੇ ਤੈਨੂੰ ਕੋਈ ਇਨਸਾਨ ਲਿਖੇ;
ਪਰ ਮੈ ਇਨਸਾਨ ਨਹੀਂ
ਨਾ ਮੈਂ ਰਹਿੰਦਾ ਹਾਂ ਇਨਸਾਨਾਂ ਵਿੱਚ,
ਨਾ ਮੇਰਾ ਪਰਿਵਾਰ,
ਨਾ ਮੇਰੇ ਮਿੱਤਰ
ਓਹ ਵੀ ਇਨਸਾਨ ਨਹੀਂ;
ਇਨਸਾਨ ਕੀ ਹੁੰਦਾ ਹੈ, ਐ ਕਲਾਮ?
ਕੀ ਇਹ ਸਿਰਫ ਉਦੋਂ ਬਣਦਾ ਹੈ ਜਦੋਂ ਤੈਨੂੰ ਲਿਖਣਾ ਪਵੇ;
ਐ ਝੂਠੇ ਕਲਾਮ
ਤੇਰਾ ਕੋਈ ਧਰਮ ਕਿਉਂ ਨਹੀਂ?
ਤੇਰਾ ਆਲਾ-ਦੁਆਲਾ, ਤੇਰੇ ਸ਼ਕੇ ਸੰਬੰਧੀ ਤੇ ਤੈਨੂੰ ਰਚਣ ਵਾਲੇ
ਸਭ ਤਾਂ ਪੂਜਦੇ ਹਨ ਬੁੱਤਾਂ ਨੂੰ,
ਝੁੱਕਦੇ ਹਨ ਹੱਥ ਖੋਲ੍ਹ ਕੇ,
ਸਿਰ ਢਕਦੇ ਹਨ;
ਫਿਰ ਤੈਨੂੰ ਕਿਉਂ ਲਿਖਦੇ ਹਨ ਪਲ੍ਹ ਦੋ ਪਲ੍ਹ ਲਈ ਐ ਇਨਸਾਨੀ ਕਲਾਮ;

you are quite simple, hey poem
if you have to be written, for everyone
you are quite simple, common, shared, collective .
in case, a human writes you;
but i am not human
neither do i live among humans
nor are my friends
they are not human either
what is a human, hey poem?
does he exist only when, you are to be written;
oh false poem
why dont you have a religion?
your neighbourhood, your relatives and your creators.
all of them worship idols,
bow, spreading their hands
cover their heads;
but why do they write you, just for the time being, hey humane poem;


Source:
Original Punjabi poem is by Harpreet Singh, a budding poet . An Engineering Graduate from GNE Ludhiana. Based in England now. He has published a book of poems “Dhupp di Chaanve” and is looking to write a novel soon. English translation is by yours truly