socialism

ਕੁੜੀ ਤੇ ਨ੍ਹੇਰੀ – ਅਮਰਜੀਤ ਚੰਦਨ

ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ  ਹੈ
ਕਹਿੰਦੀ ਹੈ
ਨ੍ਹੇਰੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝ੍ੜ੍ ਜਾਣਗੇ
ਰੁੱਖਾਂ ਦੇ ਟਾਹਣੇ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ

ਇਹ ਕੁੜੀ ਨਹੀਂ ਜਾਣਦੀ
ਨ੍ਹੇਰੀ ਆਏਗੀ
ਨਾਲ ਵਰਖਾ ਲਿਆਏ ਗੀ
ਸਾਰੇ ਠੰਡ ਵਰ੍ਤ ਜਾਏਗੀ
ਅਮ੍ਲਤਾਸ ਦੀਆਂ ਨਾੜਾਂ ਵਿੱਚ
ਨਵਾਂ ਤਾਜ਼ਾ ਖੂਨ ਦੌੜੇਗਾ

ਅਗਲੀ ਰੁੱਤੇ
ਫੁੱਲ ਹੋਰ ਸੋਹਣੇ ਹੋਣਗੇ
ਹੋਰ ਗੂਹੜੇ ਪੀਲੇ
ਇਹ ਕੁੜੀ ਨਹੀਂ ਜਾਣਦੀ

Eh kudi nerhi ton bahut dardi hai
Kahindi hai
nerhi aayegi
saare gand pai jaayega
amaltaas de sohne sohne phull jharh jaangey
rukhaan de taahne tutt jaange
pankheroo marr jaange

Eh kudi nahin jaandi
nerhi aayegi
naal barkha leyaayegi
saare thand vart jaayegi
amaltaas diyaan naadaan ch
saava taaza khoon daudega

Agli rutte
phull hor sohne hongey
hor guurhe peeley
eh kudi nahin jaandi

The poem is written by Punjabi poet Amarjit Chandan (ਅਮਰਜੀਤ ਚੰਦਨ ). Listen to his poetry in his own voice at apnaorg .

ਅਮਰੀਕਾ – ਸੰਤੋਖ ਸਿੰਘ ਧੀਰ

ਇੱਕ ਅਮਰੀਕਾ ਚੰਦਰਾ, ਜਿੱਥੇ ਵਸੇ ਹੰਕਾਰ |
ਇੱਕ ਅਮਰੀਕਾ ਪਿਆਰੜਾ, ਜੀਹਨੂੰ ਸਾਰੇ ਜਗ ਦਾ ਪਿਆਰ |
ਇੱਕ ਅਮਰੀਕਾ ਤੱਕਿਆ, ਵਸਦੇ ਨੇ ਸ਼ੈਤਾਨ |
ਇੱਕ ਅਮਰੀਕਾ ਮਹਿਕਦਾ, ਸਾਇੰਸ ਹੁਨਰ ਗਿਆਨ |
ਇੱਕ ਅਮਰੀਕਾ ਸੜ ਰਿਹਾ, ਵਸਦੇ ਕਾਲੇ ਨਾਗ |
ਇੱਕ ਅਮਰੀਕਾ ਟਹਿਕਦਾ, ਕਵਿਤਾ ਨਾਟਕ ਰਾਗ |
ਇੱਕ ਅਮਰੀਕਾ ਕਰ ਰਿਹਾ, ਐਟਮ ਬੰਬ ਤਿਆਰ |
ਇੱਕ ਅਮਰੀਕਾ ਜਨਮਦਾ, ਅਮਨਾਂ ਦੇ ਅਵਤਾਰ |
ਇੱਕ ਅਮਰੀਕਾ ਮਰ ਰਿਹਾ, ਜਿਓਂ ਪਾਣੀ ਤੇ ਲੀਕ |
ਇੱਕ ਨੇ ਜੀਓਣਾ ਸਾਥੀਓ , ਰਹਿੰਦੀ ਦੁਨੀਆ ਤੀਕ |

ikk amreeka chandra, jithe wase hankaar |
ikk amreeka piarda, jeehnu saare jag da piaar |
ikk amreeka takkia, vasde ne shaitaan |
ikk amreeka mehkada, science huna giaan |
ikk amreeka sarh riha, vasde kaale naag |
ikk amreeka rehakda, kavita natak raag |
ikk amreeka kar riha, atom bomb tiaar |
ikk amreeka janamda, amnaN de avtaar |
ikk amreeka mar riha, jioN paani te leek |
ikk ne jeona saathio, rehndi dunia teek |

Excerpts from poem Do Jindan Nirdoshian (ਦੋ ਜਿੰਦਾਂ ਨਿਰਦੋਸ਼ੀਆਂ) written by Punjabi poet Santokh Singh Dheer (ਸੰਤੋਖ ਸਿੰਘ ਧੀਰ) . The poem was written when Julius Rosenberg and Ethel Greenglass Rosenberg were executed by USA having been found guilty of conspiracy to commit espionage in relation to passing information on the American nuclear bomb to the Soviet Union.This incident received international attention in 1953.

Famous Urdu poet Faiz Ahmed Faiz wrote poem hum-jo-tareek-raahon-mein-maare-gaye in reference to this incident.

ਸਾਈਕਲ ਚਲਾਉਂਦਿਆਂ

ਸਿਖਰ ਦੁਪਿਹਰੇ, ਸਾਹਮਣੀ ਹਵਾ ਵਿੱਚ ਸਾਈਕਲ ਚਲਾਉਂਦਿਆਂ
ਤੁਸੀਂ ਮਹਿਸੂਸ ਕਰਦੇ ਹੋ, ਸੜਕ ਜਿਵੇਂ ਕਾਲੀ ਦਲ-ਦਲ ਹੈ
ਜਿਸ ਵਿੱਚ ਖੁੱਭਦਾ ਹੀ ਜਾ ਰਿਹੈ, ਕਿਸ਼ਤਾਂ ਤੇ ਲਿਅਾ ਤੁਹਾਡਾ ਸਾਈਕਲ

ਸਾਈਕਲ ਚਲਾਉਂਦਿਆਂ
ਤੁਸੀਂ ਲੱਖ ਲੱਖ ਸ਼ੁਕਰ ਕਰਦੇ ਓ
ਤੁਹਾਡੀ ਕੀਮਤ ਇੱਕ ਸਕੂਟਰ ਜਮਾਂ ਪੇਟਰੌਲ ਅਲਾਊਂਸ ਨਹੀਂ ਪਈ
ਜਾਂ ਸੈਂਕੜੇ ਅਖਬਾਰਾਂ ਦੀ ਰੱਦੀ ਦੇ ਬਰਾਬਰ ਤੁਸੀਂ ਤੁਲੇ ਨਹੀਂ

ਸਾਈਕਲ ਚਲਾਉਂਦਿਆਂ
ਤੁਸੀਂ ਕਾਮਰੇਡ ਵਿੱਦਿਆ ਰਤਨ ਨੂੰ ਯਾਦ ਕਰਦੇ ਓ
ਜੋ ਕਮਿਊਨਿਸਟ ਪਾਰਟੀ ਦੀ ਸਟੇਜ ਤੇ ਸਾਈਕਲ ਬਾਰੇ ਲਿਖੀ
ਲੰਬੀ ਕਵਿਤਾ ਸੁਣਾਉਂਦਾ ਹੁੰਦਾ ਸੀ
ਓਹਦੇ ਦੋਵੇਂ ਹੱਥ ਨਹੀਂ ਸਨ
ਹੁਣ ਤਾਂ ਮੁੱਦਤ ਹੋ ਗਈ ਵਿੱਦਿਆ ਰਤਨ ਬਾਰੇ ਵੀ ਕੁਝ ਸੁਣਿਆਂ

ਤੇ ਅਚਾਨਕ ਖਹਿਸਰ ਕੇ ਲੰਘੀ ਕਾਰ ਨੂੰ
ਤੁਸੀਂ ਗਾਹਲ ਕੱਢ ਸਕਦੇ ਓ
ਤਬਕਾਤੀ ਨਫਰਤ ਦੇ ਤਿਓਹਾਰ ਵਜੋਂ

ਸਾਈਕਲ ਚਲਾਉਂਦਿਆਂ,ਤੁਸੀਂ ਮਹਿਸੂਸ ਕਰਦੇ ਹੋ
ਤੁਸੀਂ ਇਕੱਲੇ ਨਹੀਂ ਹੋ,
ਇਸ ਪਿਆਰੀ ਮਾਤ ਭੂਮੀ ਦੇ ਦੋ ਕਰੋੜ ਸਾਈਕਲ ਸਵਾਰ ਤੁਹਾਡੇ ਨਾਲ ਹਨ
ਫੈਕਟਰੀਆਂ ਦੇ ਮਜਦੂਰ, ਦਫਤਰਾਂ ਦੇ ਕਲਰਕ ਬਾਦਸ਼ਾਹ
ਫੇਰੀਆਂ ਵਾਲੇ, ਸਕੂਲਾਂ ਕਾਲਜਾਂ ਦੇ ਪਾੜੇ
ਹੋਰ ਤਾਂ ਹੋਰ ਸਾਇਕਲ ਚੋਰ ਵੀ

ਸਾਈਕਲ ਚਲਾਉਂਦਿਆਂ, ਤੁਸੀਂ ਜਮਾਤੀ ਨਫਰਤ ਹੋਰ ਤੇਜ ਕਰਦੇ ਓ
ਸਾਈਕਲ ਚਲਾਉਂਦਿਆਂ, ਤੁਸੀਂ ਅਗਾਂਹਵਧੂ ਹੁੰਦੇ ਓ
ਪੂੰਜੀਵਾਦ ਦੇ ਇਸ ਅੰਤਿਮ ਦੌਰ ਵਿੱਚ
ਸਾਈਕਲ ਚਲਾਉਂਦਿਆਂ, ਤੁਸੀ ਸੋਚਦੇ ਓ
ਪੈਦਲ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ

sikhar dopehre, saahmni hava vich cycle chalauNdiaN
tusiN mehsoos karde ho, sadak jiNve kaali dal-dal hove
jis vich khubbda hi ja rihae tuhada cycle

cycle chalauNdiaN
tusiN lakh lakh shukar karde o
tuhadi keemat ikk scooter jamaaN petrol allowance nahiN paee
jaN saiNkde akhbaaraN de raddi de brabar tussiN tule nahiN

cycle chalauNdiaN
tusiN comrade Viddiya Ratan nu yaad karde o
jo communist party di stage te cycle baare likhi
lambi kavita sunauNda hunda si
ohde doveN hathth nahiN san
hun taN muddat ho gaee Viddiya Ratan baare vi kujh suniaN

te achaanak khehsar je langhi kaar nuN
tusiN gaal kadhdh sakde o
tabkaati nafrat de teohaar vajoN

cycle chalauNdiaN, tusiN mehsoos karde o
tusiN ikkalle nahiN ho
iss piaari maat bhoomi de do crore cycle savaar tuhade naal ne
factoriaN de mazdoor, daftaraN de clerk baadshaah
feriaN vaale, skoolaN collegaN de paarhe
hor te hor cycle chor vi

cycle chalauNdiaN, tusiN jamaati nafrat hor tez karde o
cycle chalauNdiaN, tusiN agaaNhvadhu hunde o
poonjivaad de iss antim daur vich
cycle chalauNdiaN, tusiN sochde o
paidal lok tuhade baare ki sochde hon ge

The Song Of The Bike

As I cycle along
In the dazzling gruelling heat of noon,
Braving the harsh opposite wind,
I feel that the road has suddenly become black mire
Steadily sucking in the bike Bought on instalments

As I cycle along
I thank God a thousand times
That I could not be bought off for a scooter
Plus petrol allowance Nor sold off for stacks of newspaper waste.

While cycling I am reminded of
Comrade Vidya Ratan Who for the communist party stage
Would celebrate his bike, in a long poem
He had no arms –

I’ve not heard of him for ages
And when out of nowhere
A car overtakes me
I swear and curse in a fit of class hatred

While cycling
I feel that
I am not alone
Twenty million cyclists of this great motherland are with me
The factory workers
The high and mighty clerks
The pedlars The students And even the bicycle thieves

While cycling I take my country forward
While cycling I sharpen my class consciousness.
While cycling I push on still further and further in this last phase of world capitalism.
While cycling I wonder what the pedestrians think of me.

Source: This poem is written by Amarjit Chandan circa 1970s. Listen to this poem in his own voice.

Updates: