ਜਾ ਰਿਹਾ ਏ ਲੰਮਾ ਲਾਰਾ

migrant-workers-walking-danish-best

 

ਸ਼ਾਮ ਦਾ ਰੰਗ

ਸ਼ਾਮ ਦਾ ਰੰਗ ਫਿਰ ਪੁਰਾਣਾ ਹੈ
ਜਾ ਰਹੇ ਨੇ ਬਸਤੀਆਂ ਨੂੰ ਫੁਟਪਾਥ
ਜਾ ਰਹੀ ਝੀਲ ਕੋਈ ਦਫਤਰੋਂ
ਨੌਕਰੀ ਤੋਂ ਲੈ ਜਵਾਬ
ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ

ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ
ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ

ਹੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ
ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈ

ਲੰਮਾ ਲਾਰਾ

ਛੱਡ ਤੁਰੇ ਹਨ ਇਕ ਹੋਰ ਗ਼ੈਰਾਂ ਦੀ ਜ਼ਮੀਨ
ਛੱਜਾਂ ਵਾਲੇ
ਜਾ ਰਿਹਾ ਏ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ
ਲੰਮੇ ਸਾਇਆਂ ਦੇ ਨਾਲ ਨਾਲ ਗਧਿਆਂ ਤੇ
ਬੈਠੇ ਨੇ ਜੁਆਕ

ਪਿਉਆਂ ਦੇ ਹੱਥ ਵਿਚ ਕੁੱਤੇ ਹਨ
ਮਾਵਾਂ ਦੀ ਪਿੱਠ ਪਿੱਛੇ ਬੰਨ੍ਹੇ ਪਤੀਲੇ ਹਨ
ਪਤੀਲਿਆਂ ‘ਚ ਮਾਵਾਂ ਦੇ ਪੁੱਤ ਸੁੱਤੇ ਹਨ

ਜਾ ਰਿਹਾ ਏ ਲੰਮਾ ਲਾਰਾ
ਮੋਢਿਆਂ ‘ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਹਨ ਰੋਕਣ ਕਿਸ ਭਾਰਤ ਦੀ ਜ਼ਮੀਨ?

ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ?

ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗੈਰਾਂ ਦੀ ਜ਼ਮੀਨ

ਜਾ ਰਿਹਾ ਏ ਲੰਮਾ ਲਾਰਾ
ਇਹਨੂੰ ਕੀ ਪਤਾ ਹੈ?
ਕਿੰਨੇ ਕੁ ਬੰਨ੍ਹੇ ਕੀਲਿਆਂ ਦੇ ਨਾਲ
ਜਾਲੇ ਜਾਂਦੇ ਨੇ ਰੋਜ਼ ਲੋਕ
ਜੋ ਛੱਡ ਵੀ ਸਕਦੇ ਨਹੀਂ
ਬਸਤੀਆਂ ਨੂੰ ਕਿਸੇ ਰੋਜ਼

ਜਾ ਰਿਹਾ ਹੈ ਨਾਲ ਨਾਲ
ਬਸਤੀ ਦੇ ਰੁੱਖਾਂ ਦਾ ਸਾਇਆ
ਫੜ ਰਿਹਾ ਹੈ ਓਦਰੇ ਪਸ਼ੂਆਂ ਦੇ ਪੈਰ
ਓਦਰੇ ਪਿਆਰਾਂ ਦੇ ਪੈਰ

ਜਾ ਰਿਹਾ ਏ ਲੰਮਾ ਲਾਰਾ
ਜਾ ਰਿਹਾ ਏ ਲੰਮਾ ਲਾਰਾ
ਹਰ ਜਗ੍ਹਾ

The shades of evening

The shades of evening like many before
The pavement are heading for settlements
The lake turns back from offices
thrown out of work
The lake is drinking its thirst
Some city has set off on the road to the village
Throwing off all wages someone is leaving
Someone comes wiping on his dhoti
the blood of weak animals on his goad
The shades of evening like many before

The long caravan

Leaving behind another’s land
Loaded with the humiliation of rebukes
the long caravan moves on
along with the lengthening
shadows of evening
Children on donkeys’s backs,
fathers cradling dogs in their arms
Mothers carrying cauldrons
on their backs
their children sleeping in those cauldrons
The long caravan moves on
carrying on their shoulders
the bamboo of their huts
Who are these
starving Aryans
which India’s land
are they headed to occupy
Dogs are dear to young men
fancying loving faces in palaces
is not for them
These starving ones have left behind
yet another’s land
The long caravan moves on

*

Photograph: A migrant worker carries his son as they walk along a road with others to return to their village, during a 21-day nationwide lockdown to limit the spreading of coronavirus disease (COVID-19), in New Delhi, India, March 26, 2020.  Courtesy REUTERS/Danish Siddiqui 

Poetry by Lal Singh Dil,  one of the major revolutionary Punjabi poets emerging out of the Naxalite (Maoist-Leninist) Movement in the Indian Punjab towards the late sixties of the 20th century.

Translations byNirupma Dutt, She has translated Lal Singh Dil’s poetry and memoirs in the book ‘Poet of the Revolution: The Memoirs of Lal Singh Dil’

ਇਹ ਗੀਤ ਨਹੀਂ ਮਰਦੇ: ਲਾਲ ਸਿੰਘ ਦਿਲ /  These Songs Do Not Die: Lal Singh Dil

ਨਾਚ

ਜਦੋਂ ਮਜੂਰਨ ਤਵੇ ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ
ਬਾਲ ਛੋਟੇ ਨੂੰ ਪਿਓ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ
ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ
ਇਹ ਗੀਤ ਨਹੀਂ ਮਰਦੇ
ਨਾ ਦਿਲਾਂ ਚੋਂ ਨਾਚ ਮਰਦੇ ਨੇ…. |

Dance

When the laborer woman
Roasts her heart on the tawa
The moon laughs from behind the tree
The father amuses the younger one
Making music with bowl and plate
The older one tinkles the bells
Tied to his waist
And he dances
These songs do not die
nor either the dance in the heart …

ਜ਼ਾਤ

ਮੈਨੂੰ ਪਿਆਰ ਕਰਦੀਏ
ਪਰ-ਜ਼ਾਤ ਕੁੜੀਏ
ਸਾਡੇ ਸਕੇ
ਮੁਰਦੇ ਵੀ
ਇਕ ਥਾਂ ਨਹੀਂ ਜਲਾਉਂਦੇ

Caste

You love me, do you?
Even though you belong
to another caste
But do you know
our elders do not
even cremate their dead
at the same place?

ਸ਼ਬਦ

ਸ਼ਬਦ ਤਾਂ ਕਹੇ ਜਾ ਚੁੱਕੇ ਹਨ
ਅਸਾਥੋਂ ਵੀ ਬਹੁਤ ਪਹਿਲਾਂ
ਤੇ ਅਸਾਥੋਂ ਵੀ ਬਹੁਤ ਪਿੱਛੋਂ ਦੇ
ਅਸਾਡੀ ਹਰ ਜ਼ਬਾਨ
ਜੇ ਹੋ ਸਕੇ ਤਾਂ ਕੱਟ ਲੈਣਾ
ਪਰ ਸ਼ਬਦ ਤਾਂ ਕਹੇ ਜਾ ਚੁੱਕੇ ਹਨ।

Words

Words have been uttered
long before us
and
for long after us
Chop off every tongue
if you can
but the words have
still been uttered


Punjabi original by Lal Singh Dil, (1943 – 2007) one of the major revolutionary Punjabi poets.

Translated from the Punjabi by Nirupama Dutt, a poet, journalist and Author.

Translations Courtesy: Pratilipi

Picture: Woman and Child (1978 ) by Marek Jakubowski, Courtesy Uddari Art 

One Day/ ਇੱਕ ਦਿਨ

12424856_166020167101590_2020660645_n

One Day

One day you will understand why I was aggressive.
On that day, you will understand
why I have not just served social interests.
One day you will get to know why I apologised.
On that day, you will understand
there are traps beyond the fences.
One day you will find me in the history.
In the bad light, in the yellow pages.
And you will wish I was wise.
But at the night of that day,
you will remember me, feel me
and you will breathe out a smile.
And on that day, I will resurrect.

— Rohith Vemula

ਇੱਕ ਦਿਨ

ਇੱਕ ਦਿਨ ਤੁਹਾਨੂੰ ਸਮਝ ਆਵੇਗੀ ਕਿ ਮੈਂ ਤੱਤ ਭੜੱਥਾ ਕਿਓਂ ਸੀ
ਇੱਕ ਦਿਨ ਤੁਹਾਨੂੰ ਸਮਝ ਆਵੇਗੀ
ਕਿ ਮੈ ਸਮਾਜਕ ਸਰੋਕਾਰਾਂ ਦੀ ਜੀ ਹਜ਼ੂਰੀ ਕਿਉਂ ਨਹੀਂ ਕੀਤੀ ।
ਇੱਕ ਦਿਨ ਤੁਹਾਨੂੰ ਪਤਾ ਲੱਗੇ ਗਾ ਕਿ ਮੈਂ ਮੁਆਫ਼ੀ ਕਿਉਂ ਮੰਗੀ ।
ਓਸ ਦਿਨ ਤੁਹਾਨੂੰ ਸਮਝ ਆਵੇਗੀ
ਕਿ ਵਾੜਾਂ ਤੋਂ ਪਰੇ ਫੰਦੇ ਨੇ ।
ਇੱਕ ਦਿਨ ਮੈਂ ਤੁਹਾਨੂੰ ਇਤਿਹਾਸ ਵਿੱਚ ਮਿਲਾਂਗਾ
ਮੀਣੀ ਰੌਸ਼ਨੀ ‘ਚ, ‘ਬੁਰੀਆਂ’ ਕਿਤਾਬਾਂ ਦੇ ਪੀਲੇ ਵਰਕਿਆਂ ‘ਚ
ਅਤੇ ਤੁਸੀਂ ਸੋਚੋਂਗੇ ਕਿ ਕਾਸ਼ ਮੈਂ ਸਿਆਣਾ ਹੁੰਦਾ
ਪਰ ਉਸ ਦਿਨ ਦੀ ਰਾਤ ਨੂੰ
ਤੁਸੀਂ ਮੈਨੂੰ ਯਾਦ ਕਰੋਂਗੇ, ਮਹਿਸੂਸ ਕਰੋਂਗੇ
ਅਤੇ ਤੁਹਾਡੇ ਮੂੰਹ ਤੇ ਇੱਕ ਮੁਸਕੁਰਾਹਟ ਖਿੜੇਗੀ
ਤੇ ਓਸ ਦਿਨ, ਮੈਂ ਪੁਨਰਜਨਮ ਲਵਾਂਗਾ।–  ਰੋਹਿਤ  ਵੇਮੂਲਾ 

ਅੰਗਰੇਜ਼ੀ ਤੋਂ ਪੰਜਾਬੀ ਉਲੱਥਾ : ਜਸਦੀਪ

Rohith Vemula was a PhD student at University of Hyderbad, who committed suicide on 17th January 2016, after he along with his four comrades was rusticated from the hostel and his fellowship was suspended for”raising issues under the banner of Ambedkar Students Association (ASA)” by the University Administration. His death sparked protests and outrage from across India.

ਰੋਹਿਤ  ਵੇਮੂਲਾ  ਹੈਦਰਾਬਾਦ ਯੂਨੀਵਰਸਿਟੀ ਵਿੱਚ ਪੀ ਐੱਚ ਡੀ  ਖੋਜਾਰਥੀ ਸੀ , ਜਿਸ ਨੇ 17 ਜਨਵਰੀ 2017 ਨੂੰ ਖ਼ੁਦਕੁਸ਼ੀ ਕਰ ਲਈ ਸੀ| ਯੂਨੀਵਰਸਿਟੀ ਪ੍ਰਬੰਧਕਾਂ ਦੇ ਅਣਮਨੁੱਖੀ ਵਤੀਰੇ ਤਹਿਤ ਉਸਨੂੰ ਮਿਲਦਾ  ਵਜ਼ੀਫਾ ਏਸ  ਕਰਕੇ ਰੋਕ ਦਿੱਤਾ ਗਿਆ ਸੀ ਕਿਉਂਕਿ ਉਹ “ਅੰਬਦੇਕਰ ਸਟੂਡੈਂਟ ਐਸੋਸ਼ੀਏਸ਼ਨ ਦੇ ਬੈਨਰ ਹੇਠ  ਹੱਕਾਂ ਵਾਸਤੇ ਆਵਾਜ਼ ਉਠਾ ਰਿਹਾ ਸੀ ” ਅਤੇ ਉਸਦੇ 4 ਸਾਥੀਆਂ ਸਮੇਤ  ਉਸਨੂੰ ਹੋਸਟਲ ਤੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ | ਉਸਦੀ ਮੌਤ ਤੋਂ ਬਾਅਦ ਪੂਰੇ ਦੇਸ਼ ਵਿਚ ਜਾਤ ਪਾਤ ਅਧਾਰਿਤ ਵਿਤਕਰੇ ਖ਼ਿਲਾਫ਼ ਇੱਕ ਲੋਕ ਲਹਿਰ ਉੱਭਰੀ, ਜੋ ਸਾਲ ਬਾਅਦ ਵੀ ਰੋਹਿਤ ਦੇ ਕਾਤਲਾਂ ਖਿਲਾਫ ਐਕਸ਼ਨ, ਉਚੇਰੀ ਸਿੱਖਿਆ ਵਿੱਚ ਬੇਹਤਰੀ ਅਤੇ ਜਾਤ ਪਾਤ ਅਧਾਰਿਤ ਵਿਤਕਰੇ ਖਿਲਾਫ ਠੋਸ ਇਨਸਾਫਮੁਖੀ ਕਾਨੂੰਨ ਲਾਗੂ ਕਰਨ ਲਈ  ਜੱਦੋ ਜਹਿਦ ਕਰ ਰਹੀ ਹੈ |

Punjabi translation is by Jasdeep.

Photo: Graffiti at Hyderabad Central University, courtesy Koonal Duggal