Singers / Reciters

Tobha Tek Singh by Saadat Hasan Manto


Cheekh by SL Parashar

Repost: Tobha Tek Singh is famous shorty story by Saadat Hasan Manto. He has been called the greatest short story writer of the Indian subcontinent. He was born in 1912 in Punjab and went on to become a radio and film scriptwriter, journalist and short story writer. His stories were highly controversial and he was tried for obscenity six times during his career. After Partition, Manto moved to Lahore with his wife and three daughters. He died there in 1955.

Rendition by Zia Mohyeddin (YouTube)

Rendition by Zia Mohyeddin (SoundCloud)

Hindi Text, Courtesy Frances W. Pritchett Columbia.edu

Urdu Text, Courtesy Frances W. Pritchett Columbia.edu

English translation by Aatish Taseer, Courtesy Random House Blog

Punjabi translation by unknown, Courtesy Punjabi Kavita

the art of being empty / ਸੱਖਣੇ ਹੋਣ ਦੀ ਕਲਾ

rupi

the art of being empty

emptying out of my
mothers belly was
my first act of
disappearance
learning to shrink
for a family who
likes their daughters
invisible was
the second
the art of
being empty
is simple
believe them
when they say
you are nothing
repeat it to yourself
like a wish
i am nothing
i am nothing
i am nothing

so often
the only reason
you know
you’re still alive
is from the heaving
of your chest

– Rupi Kaur


sakhne hon di kala 

apni maaN di kukh choN
gair hazir hona
mere sakhne hon da
pehla wakia si
te dooja
parivaar jisnu appnia dheeaN nu akhoN ohle rakhna hi pasand hai
de vaaste
apne aap nu seemat rakhan di sikhia

sakhne hon di kala
saral hai

jadon oh kehnde ne
tooN kujh vi nahi
vishvash karo
[haaN beeba, tu fazool ain. tu kuch vi nahi]
te apne aap laii duhrao
kisse khahash di taraN
main kuch vi nahi
main kuch vi nahi
main kuch vi nahi

bohat waar
ikko ikk kaaran jisto pata lagda hai
ki tusiN hale vi jionidaN ‘ch hon
tuhadi hikk vichli dhadkan hunda hai

– Rupi Kaur

ਸੱਖਣੇ ਹੋਣ ਦੀ ਕਲਾ

ਆਪਣੀ ਮਾਂ ਦੀ ਕੁੱਖ ਚੋਂ
ਗੈਰ ਹਾਜ਼ਿਰ ਹੋਣਾ
ਮੇਰੇ ਸੱਖਣੇ ਹੋਣ ਦਾ
ਪਹਿਲਾ ਵਾਕਿਆ ਸੀ
ਤੇ ਦੂਜਾ
ਪਰਿਵਾਰ ਜਿਸ ਨੂੰ ਆਪਣੀਆਂ ਧੀਆਂ ਅੱਖੋਂ ਓਹਲੇ ਰੱਖਣਾ ਹੀ ਪਸੰਦ ਹੈ
ਦੇ ਵਾਸਤੇ
ਆਪਣੇ ਆਪ ਨੂੰ ਸੀਮਤ ਰੱਖਣ ਦੀ ਸਿੱਖਿਆ

ਸੱਖਣੇ ਹੋਣ ਦੀ ਕਲਾ
ਸਾਦ ਮੁਰਾਦੀ ਹੈ
ਜਦੋਂ ਉਹ ਕਹਿੰਦੇ ਨੇ
ਤੂੰ ਕੁਝ ਵੀ ਨਹੀਂ
ਵਿਸ਼ਵਾਸ਼ ਕਰੋ
(ਹਾਂ ਬੀਬਾ, ਤੂੰ ਫਜੂਲ ਐਂ , ਤੂੰ ਕੁਝ ਵੀ ਨਹੀਂ)
ਤੇ ਆਪਣੇ ਆਪ ਲਈ ਦੁਹਰਾਓ
ਕਿਸੇ ਖਾਹਿਸ਼ ਦੀ ਤਰਾਂ
ਮੈਂ  ਕੁਝ  ਵੀ  ਨਹੀਂ 
ਮੈਂ  ਕੁਝ  ਵੀ  ਨਹੀਂ 
ਮੈਂ  ਕੁਝ  ਵੀ  ਨਹੀਂ 

ਬਹੁਤ ਵਾਰ

ਇੱਕੋ ਇੱਕ ਕਾਰਨ ਜਿਸ ਤੋਂ ਪਤਾ ਲਗਦਾ ਹੈ
ਕਿ ਤੁਸੀਂ ਹਾਲੇ ਵੀ ਜਿਓਂਦਿਆਂ ‘ਚ ਹੋਂ
ਤੁਹਾਡੀ ਹਿੱਕ ਵਿਚਲੀ ਧੜਕਣ ਹੁੰਦੀ ਹੈ

– ਰੂਪੀ ਕੌਰ

ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ 


‘the art of being empty’ sung by Keerat Kaur


Kirpa, a film about a 23-year-old art student struggling to fulfill the wishes of her parents while pursuing her dreams of being an artist.
Written by Rupi Kaur, Directed by Kiran Rai

About

Original poem in English by Poet and Artist Rupi Kaur. She is a spoken word poet based in Toronto, Ontario. She devours words, art, metaphors, bodies of water, genuine people, and story telling. She enjoys crafting the world around her through her poems, specifically focusing on the struggle of women in society.

Sung by painter, illustrator and singer Keerat Kaur

Punjabi Translation by Jasdeep

Photograph from Rupi Kaur’s website.

Short film Kirpa, directed by actor and director Kiran Rai

ਤੂੰ ਨਹੀਂ ਆਇਆ

 

ਚੇਤਰ ਨੇ ਪਾਸਾ ਮੋੜਿਆ, ਰੰਗਾਂ ਦੇ ਮੇਲੇ ਵਾਸਤੇ
ਫੁੱਲਾਂ ਨੇ ਰੇਸ਼ਮ ਜੋੜਿਆ- ਤੂੰ ਨਹੀਂ ਆਇਆ

ਹੋਈਆਂ ਦੁਪਹਿਰਾਂ ਲੰਬੀਆਂ, ਦਾਖਾਂ ਨੂੰ ਲਾਲੀ ਛੋਹ ਗਈ
ਦਾਤੀ ਨੇ ਕਣਕਾਂ ਚੁੰਮੀਆਂ- ਤੂੰ ਨਹੀਂ ਆਇਆ

ਬੱਦਲਾਂ ਦੀ ਦੁਨੀਆ ਛਾ ਗਈ, ਧਰਤੀ ਨੇ ਬੁੱਕਾਂ ਜੋੜ ਕੇ
ਅੰਬਰਾਂ ਦੀ ਰਹਿਮਤ ਪੀ ਲਈ-
ਰੁੱਖਾਂ ਨੇ ਜਾਦੂ ਕਰ ਲਿਆ, ਜੰਗਲ ਦੀ ਛੋਂਹਦੀ ਪੌਣ ਦੇ
ਹੋਰਾਂ ਵਿੱਚ ਸ਼ਹਿਦ ਭਰ ਗਿਆ-ਤੂੰ ਨਹੀਂ ਆਇਆ

ਰੁੱਤਾਂ ਨੇ ਜਾਦੂ ਛੋਹਣੀਆਂ, ਚੰਨਾਂ ਨੇ ਪਾਈਆਂ ਆਣ ਕੇ
ਰਾਤਾਂ ਦੇ ਮੱਥੇ ਦੌਣੀਆਂ – ਤੂੰ ਨਹੀਂ ਆਇਆ

ਅੱਜ ਫੇਰ ਤਾਰੇ ਕਹਿ ਗਏ, ਉਮਰਾਂ ਦੇ ਮਹਿਲੀਂ ਅਜੇ ਵੀ
ਹੁੱਸਨਾ ਦੇ ਦੀਵੇ ਬਲ ਰਹੇ-
ਕਿਰਨਾਂ ਦਾ ਝੁਰਮਟ ਆਖਦਾ, ਰਾਤਾਂ ਦੀ ਗੂਢੀ ਨੀਂਦ ‘ਚੋਂ
ਹਾਲੇ ਵੀ ਚਾਨਣ ਜਾਗਦਾ-ਤੂੰ ਨਹੀਂ ਆਇਆ

 

English Translation (Jasdeep):

the spring has turned up, for the festival of colors
the flowers have collected the silk – but you have not come

the days are longer, the grapes have a tinge of red
the sickle has kissed the crops – but you have not come

the clouds have gathered, the earth has cupped hands
to drink the benevolence of the sky –
trees have cast a spell, on the wind of the woods
the beehives are full of honey – but you have not come

the magical season is here, the moon has put
jewels on the forehead of the night – but you have not come

the stars have remarked again, in the altars of life
the lamps of beauty are still glowing –
the herd of rays says, in the deep sleep of nights
the light is still awake  – but you have not come

Source:

ਕਵਿਤਾ: ਅਮ੍ਰਿਤਾ ਪ੍ਰੀਤਮ (1919-2005) Lyrics: Amrita Pritam (1919-2005)
ਆਵਾਜ਼: ਜਸਵਿੰਦਰ Vocals: Jaswinder
ਸੰਗੀਤ: ਮ੍ਰਿਤੁੰਜੇ Music: Mrityunjay
ਤਸਵੀਰ: ਅਮ੍ਰਿਤਾ ਪ੍ਰੀਤਮ, ਲਾਹੌਰ, ੧੯੩੮. ਅਮਰਜੀਤ ਚੰਦਨ ਦੀ ਪਟਾਰੀ ਚੋਂ
Picture: Amrita Pritam, Lahore, 1938. Amarjit Chandan Collection

Mrityuanjay is Punjabi graphic artist, poet, singer and composer. Follow his YouTube channel for more compositions of Punjabi Poetry
Jaswinder is a trained singer. She teaches music at a Government run School in Chandigarh.

ਮਾਏ ਨੀ

ਮਾਏ ਨੀ, ਕਿ ਅੰਬਰਾਂ ‘ਚ ਰਹਿਣ ਵਾਲੀਏ
ਸਾਨੂੰ ਚੰਨ ਦੀ ਗਰਾਹੀ ਦੇ ਦੇ ..

ਮਾਏ ਨੀ, ਕਿ ਅੰਬਰਾਂ ‘ਚ ਰਹਿਣ ਵਾਲੀਏ
ਸਾਡੇ ਲਿਖ ਦੇ ਨਸੀਬੀਂ ਤਾਰੇ ..

ਮਾਏ ਨੀ, ਜੇ ਪੁੱਤ ਨੂੰ ਜਗਾਇਆ ਨੀਂਦ ਤੋਂ
ਚੰਨ ਖੋਰ ਕੇ ਪਿਆ ਦੇ ਛੰਨਾ ਦੁੱਧ ਦਾ ..

ਮਾਏ ਨੀ, ਕਿ ਸੂਈ ‘ਚ ਪਰੋ ਕੇ ਚਾਨਣੀ
ਸਾਡੇ ਗੰਢ ਦੇ ਨਸੀਬ ਲੰਗਾਰੇ ..

ਮਾਏ ਨੀ, ਪੁੱਤ ਤੇਰਾ ਡੌਰ ਭੌਰੀਆ
ਚੰਨ ਮੰਗਦਾ ਨਾ ਕੁਝ ਸ਼ਰਮਾਵੇ..

ਮਾਏ ਨੀ, ਕਿ ਅੰਬਰਾਂ ‘ਚ ਰਹਿਣ ਵਾਲੀਏ
ਸਾਨੂੰ ਚੰਨ ਦੀ ਗਰਾਹੀ ਦੇ ਦੇ ..

English Translation(Anonymous):

Oh Mother, Living up in the heavens,
Give me a mouthful of moon..

Oh Mother , Living up in the heavens
Make the stars my fortune

Oh Mother, You woke me up and now
give me a bowl of milky moon-shake

Oh Mother, Pass the moonshine through a needle
And stitch my tattered fate…

Oh Mother, Your son is bemused, doesn’t know his aim.
He asks for the moon and feels little shame.

Oh Mother , Living up in the heavens
Give me a mouthful of moon…

English Translation(Madan Gopal Singh):

Residing as you are in the skies,
o mother give us a morsel of moon..

Residing as do in the skies,
o mother write the cluster of stars in our fortune…

Now that you have woken up your son from sleep,
o mother give him a bowl of moon-stirred milk

O mother, threading the needle with moonlight
stitch our destiny back from the tatters…

O mother, your son is forever distracted and lost
asking for moon he has little sense of shame…

Residing as you are in the skies,
o mother give us a morsel of moon…

Source:
ਕਵਿਤਾ: ਹਰਿਭਜਨ ਸਿੰਘ (1920-2002) Poetry: Harbhajan Singh (1920-2002)
ਆਵਾਜ਼ ਤੇ ਸੰਗੀਤ: ਮ੍ਰਿਤੁੰਜੇ Vocals & Music: Mrityuanjay
ਅੰਗਰੇਜ਼ੀ ਅਨੁਵਾਦ: ਮਦਨ ਗੋਪਾਲ ਸਿੰਘ English translation: Madan Gopal Singh
ਤਸਵੀਰਾਂ: ਅਮਰਜੀਤ ਚੰਦਨ Images: Amarjit Chandan

Mrityuanjay is Punjabi graphic artist, poet, singer and composer. Follow his YouTube channel for more compositions of Punjabi Poetry

Sab toN Khatarnak / ਸਭ ਤੋਂ ਖ਼ਤਰਨਾਕ / सब से ख़तरनाक

 

paash

ਸਭ ਤੋਂ ਖ਼ਤਰਨਾਕ

ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ – ਬੁਰਾ ਤਾਂ ਹੈ
ਕਚੀਚੀ ਵੱਟ ਕੇ ਬੱਸ ਵਕਤ ਕੱਢ ਜਾਣਾ – ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ ।

ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ ‘ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ ।

ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ।

ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
ਜੋ ਵੈਲੀ ਦੀ ਖੰਘ ਖੰਘਦਾ ਹੈ ।

ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜਿਊਂਦੀ ਰੂਹ ਦਿਆਂ ਆਕਾਸ਼ਾਂ ‘ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ ‘ਤੇ

ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ ‘ਚ ਖੁੱਭ ਜਾਵੇ ।
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ।

–  ਅਵਤਾਰ ਸਿੰਘ ਪਾਸ਼ 

ਪਾਸ਼ ਨੇ ਆਪਣੀ ਕਵਿਤਾ ‘ਸਭ ਤੋਂ ਖ਼ਤਰਨਾਕ’ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਗਏ  ਸ਼ਹੀਦੀ ਦਿਵਸ ਯਾਦਗਾਰੀ ਇਕੱਠ ਵਿੱਚ  5 ਅਪ੍ਰੈਲ 1987 ਨੂੰ  ਸਮਰਫੀਲਡ ਕਮਿਊਨਿਟੀ ਸੈਂਟਰ ਸਮੈੱਥਵਿਕ, ਇੰਗਲੈਂਡ ਵਿਖੇ ਪੜ੍ਹੀ | 

 

سبھ توں خطرناک

کرت دی لٹّ سبھ توں خطرناک نہیں ہندی
پولیس دی کٹّ سبھ توں خطرناک نہیں ہندی
گداری-لوبھ دی مٹھّ سبھ توں خطرناک نہیں ہندی

بیٹھے ستیاں پھڑے جانا-برا تاں ہے
ڈرو جہی چپّ وچّ مڑھے جانا -برا تاں ہے
سبھ توں خطرناک نہیں ہندا

کپٹ دے شور وچ
صحیح ہندیاں وی دب جانا، برا تاں ہے
کسے جگنوں دی لوء وچ پڑھن لگّ جانا – برا تاں ہے
کچیچی وٹ کے بس وقت کڈ لینا – برا تاں ہے
سبھ توں خطرناک نہیں ہندا ۔

سبھ توں خطرناک ہندا ہے
مردہ سانتی نال بھر جانا،
نہ ہونا تڑپ دا، سبھ سہن کر جانا
گھراں توں نکلنا کم تے
تے کم توں گھر جانا،
سبھ توں خطرناک ہندا ہے
ساڈے سپنیاں دا مر جانا ۔

سبھ توں خطرناک اوہ گھڑی ہندی ہے
تہاڈے گٹّ ‘تے چلدی ہوئی وی جو
تہاڈی نظر دے لئی کھڑی ہندی ہے ۔

سبھ توں خطرناک اوہ اکھ ہندی ہے
جو سبھ دیکھدی ہوئی وی ٹھنڈھی یخّ ہندی ہے
جس دی نظر دنیا نوں محبت نال چمنا بھلّ جاندی ہے
جو چیزاں ‘چوں اٹھدی انھیپن دی بھاف اتے ڈلھ جاندی ہے
جو نت دسدے دی سادھارنتا نوں پیندی ہوئی
اک منتکہین دہراء دے گدھی-گیڑ وچ ہی رل جاندی ہے ۔

سبھ توں خطرناک اوہ چن ہندا ہے
جو ہر قتل کانڈ دے بعد
سنّ ہوئے وہڑیاں وچّ چڑھدا ہے
پر تہاڈیاں اکھاں نوں مرچاں وانگ نہیں لڑدا ہے ۔

سبھ توں خطرناک اوہ گیت ہندا ہے
تہاڈے کناں تکّ پہنچن لئی
جہڑا کیرنا النگھدا ہے
ڈرے ہوئے لوکاں دے بار موہرے-
جو ویلی دی کھنگھ کھنگھدا ہے ۔

سبھ توں خطرناک اوہ رات ہندی ہے
جو پیندی ہے جیؤندی روح دیاں آکاشاں ‘تے
جہدے وچ صرف الو بولدے گدڑ ہوانکدے
چپٹ جاندے سدیوی نھیر بند بوہیاں چگاٹھاں ‘تے

سبھ توں خطرناک اوہ دشا ہندی ہے
جہدے وچّ آتما دا سورج ڈبّ جاوے
تے اس دی مری ہوئی دھپّ دی کوئی چھلتر
تہاڈے جسم دے پورب ‘چ کھبھّ جاوے ۔
کرت دی لٹّ سبھ توں خطرناک نہیں ہندی
پولیس دی کٹّ سبھ توں خطرناک نہیں ہندی
گداری-لوبھ دی مٹھّ سبھ توں خطرناک نہیں ہندی ۔

اوتار سنگھ پاش

 

सबसे ख़तरनाक

मेहनत की लूट सबसे ख़तरनाक नहीं होती
पुलिस की मार सबसे ख़तरनाक नहीं होती
ग़द्दारी और लोभ की मुट्ठी सबसे ख़तरनाक नहीं होती

बैठे-बिठाए पकड़े जाना बुरा तो है
सहमी-सी चुप में जकड़े जाना बुरा तो है
सबसे ख़तरनाक नहीं होता

कपट के शोर में सही होते हुए भी दब जाना बुरा तो है
जुगनुओं की लौ में पढ़ना
मुट्ठियां भींचकर बस वक्‍़त निकाल लेना बुरा तो है
सबसे ख़तरनाक नहीं होता

सबसे ख़तरनाक होता है मुर्दा शांति से भर जाना
तड़प का न होना
सब कुछ सहन कर जाना
घर से निकलना काम पर
और काम से लौटकर घर आना
सबसे ख़तरनाक होता है
हमारे सपनों का मर जाना

सबसे ख़तरनाक वो घड़ी होती है
आपकी कलाई पर चलती हुई भी जो
आपकी नज़र में रुकी होती है

सबसे ख़तरनाक वो आंख होती है
जिसकी नज़र दुनिया को मोहब्‍बत से चूमना भूल जाती है
और जो एक घटिया दोहराव के क्रम में खो जाती है

सबसे ख़तरनाक वो चांद होता है
जो हर हत्‍याकांड के बाद
वीरान हुए आंगन में चढ़ता है
लेकिन आपकी आंखों में
मिर्चों की तरह नहीं पड़ता

सबसे ख़तरनाक वो गीत होता है
जो मरसिए की तरह पढ़ा जाता है
आतंकित लोगों के दरवाज़ों पर
गुंडों की तरह अकड़ता है

सबसे ख़तरनाक वो दिशा होती है
जिसमें आत्‍मा का सूरज डूब जाए
और जिसकी मुर्दा धूप का कोई टुकड़ा
आपके जिस्‍म के पूरब में चुभ जाए

मेहनत की लूट सबसे ख़तरनाक नहीं होती
पुलिस की मार सबसे ख़तरनाक नहीं होती
ग़द्दारी और लोभ की मुट्ठी सबसे ख़तरनाक नहीं होती ।
अवतार सिंह पाश
– अनुवाद: चमन लाल 

 

नीलेश मिश्रा की आवाज़ में पाश की कविता ‘सब से ख़तरनाक ‘

 

The Most Dangerous

Most treacherous is not the robbery
of hard earned wages
Most horrible is not the torture by the police.
Most dangerous is not the graft for the treason and greed.
To be caught while asleep is surely bad
surely bad is to be buried in silence
But it is not most dangerous.

To remain dumb and silent in the face of trickery
Even when just, is definitely bad
Surely bad is reading in the light of a firefly
But it is not most dangerous

Most dangerous is
To be filled with dead peace
Not to feel agony and bear it all,
Leaving home for work
And from work return home
Most dangerous is the death of our dreams.

Most dangerous is that watch
Which run on your wrist
But stand still for your eyes.

Most dangerous is that eye
Which sees all but remains frostlike,
The eye that forgets to kiss the world with love,
The eye lost in the blinding mist of the material world.
That sinks the simple meaning of visible things
And is lost in the meaning return of useless games.

Most dangerous is the moon
Which rises in the numb yard
After each murder,
But does not pierce your eyes like hot chillies.

Most dangerous is the song
Which climbs the mourning wail
In order to reach your ears
And repeats the cough of an evil man
At the door of the frightened people.

Most dangerous is the night
Falling in the sky of living souls,
Extinguishing them all
In which only owls shriek and jackals growl,
And eternal darkness covers all the windows.

Most heinous is the direction
In which the sun of the soul light
Pierces the east of your body.

Most treacherous is not the
robbery of hard earned wages

Most horrible is not the torture of police
Most dangerous is not graft taken for greed and treason.

– Avtar Singh Pash
– Translation by Dr.Satnam Singh Sandhu

More English translations of the poem by:

More Translations and Resources at apnaorg.com and paash.wordpress.com

ਅਵਤਾਰ ਸਿੰਘ ‘ਪਾਸ਼’ [9ਸਤੰਬਰ1950 – 23ਮਾਰਚ1988] ਪੰਜਾਬੀ ਦੀ ਕ੍ਰਾਂਤੀਕਾਰੀ ਕਵਿਤਾ ਦਾ ਮੂਹਰਲੀ ਕਤਾਰ ਦਾ ਕਵੀ ਸੀ |  ਨਕਸਲਬਾੜੀ ਲਹਿਰ  ਨਾਲ ਉੁਸਦੇ ਸੰਬੰਧਾਂ  ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | 23ਮਾਰਚ1988 ਨੁੰ  ਖ਼ਾਲਿਸਤਾਨੀ ਅੱਤਵਾਦੀਆਂ ਨੇ ਉਸ ਨੂੰ ਕਤਲ ਕਰ ਦਿੱਤਾ |
ਪਾਸ਼ ਦੀਆਂ  ਕਵਿਤਾਵਾਂ ਦਾ ਉਲੱਥਾ ਹਿੰਦੀ ,ਕੰਨੜ, ਉੜੀਆ,ਮਰਾਠੀ ਤੇ ਹੋਰ ਕਈ ਭਾਸ਼ਾਂਵਾ ਵਿੱਚ  ਹੋ  ਚੁੱਕਿਆ ਹੈ |

Avtar Singh  ‘Pash’ (9 September-23 March 1988) was born in a middle-class peasant family in village Talwandi Salem, Distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started a magazine named ‘Siar’ and in 1973 founded ‘Punjabi Sahit Te Sabhiachar Manch. His poetic works are Loh Katha (1971), Uddade Bazan Magar (1974), Saade Samian Vich (1978), Khilre Hoey Varkey (1989, posthumously).

Update 25th July 2017