ਬਾਰਿਸ਼ ਦੀਆਂ ਬੂੰਦਾਂ ਨੂੰ ਉਸਨੇ
ਹੌਲੇ ਜਿਹੇ ਕਿਹਾ
ਮੇਰੇ ਕੋਲ ਆਓ !
‘ਪੈਲੇਟ’ ਵਿੱਚ ਸੁੱਕੇ ਪਏ
ਰੰਗਾਂ ਨੂੰ ਉਸਨੇ ਕਿਹਾ
ਸੁਰਜੀਤ ਹੋ ਜਾਓ !
ਕਿਵੇਂ ਓਹਨਾ ਬੂੰਦਾ ਨੇ
ਉਸਦੇ ਪੈਰਾਂ ਨੂੰ ਚੁੰਮਿਆ
ਹਜ਼ਾਰਾਂ ਮੋਤੀਆਂ ਵਾਂਗ
ਬਿਖਰਨ ਤੋਂ ਪਹਿਲਾਂ
ਕਿਵੇਂ ਸਮਾਂ ਰੁਕਿਆ
ਜਦ ਉਸਨੇ ਸ਼ੀਸ਼ੇ ਵਿਚ ਤੱਕਿਆ
ਆਪਣੇ ਅਤੀਤ ਨੂੰ ਭਵਿੱਖ ਵਿੱਚ
ਕਿਵੇਂ ਭਿੱਜੀ ਮਿੱਟੀ ਨੇ
ਯਾਦ ਦਵਾਇਆ ਉਸਨੂੰ
ਕੀ ਕੁਝ ਹੋ ਸਕਦਾ ਸੀ !
ਕਦੇ ਕਦੇ ਇੱਕ ਪਲ ਵੀ
ਲੰਮੀ ਰਾਤ ਦਾ ਗਵਾਹ ਹੁੰਦਾ ਹੈ
ਸਮਾਂ ਕੋਈ ਰੁੱਖ ਹੈ ਜਿਵੇਂ,
ਤੇ ਜਿੰਦਗੀ ਇੱਕ ਪੱਤਾ
ਲੰਮਾ ਤੇ ਅਤਿਅੰਤ ਲੰਮਾ
ਜੋ ਬੀਤ ਗਿਆ, ਉਸ ਨੂੰ ਭੁੱਲਣਾ ਹੀ ਪਵੇਗਾ
ਸਭ ਭੁੱਲ ਗਿਆ ਹੈ
ਕੁਝ ਕਹਿੰਦਾ ਹੈ ਉਸਨੂੰ
ਜਿੰਦਗੀ ਇਸ ਤਰਾਂ ਹੀ ਹੈ
ਹਰ ਕੋਈ ਕਹਿੰਦਾ ਹੈ ਉਸਨੂੰ
ਦੀਵਾਨਗੀ ਦੇ ਦਿਸਹੱਦਿਆਂ ਦੀ ਬਰੀਕ ਰੇਖਾ ਤੇ ਤੁਰਦਿਆਂ
ਆਪਣੇ ਆਪ ਨੂੰ ਬਾਰ ਬਾਰ ਦੱਸ ਦਿਆਂ
ਕੁਝ ਸਮੇ ਬਾਅਦ
ਸਭ ਠੀਕ ਹੋ ਜਾਵੇਗਾ
ਕੁਝ ਸਮੇ ਬਾਦ
ਮੀਂਹ ਰੁਕ ਗਿਆ
ਪਾਣੀ ਵਹਿ ਗਿਆ
ਕੁਝ ਪੱਤੇ , ਗੁਆਚੀਆਂ ਸੱਧਰਾਂ
ਤੇ ਇੱਕ ਕਾਗਜ ਦੀ ਕਿਸ਼ਤੀ
ਵਹਾ ਕੇ ਲੈ ਗਿਆ
ਕਿਸ਼ਤੀ ਬਣੀ ਸੀ ਓਸ ਖਤ ਤੋਂ
ਜੋ ਕਦੇ ਲਿਖਿਆ ਨਾ ਗਿਆ..
ਇਤਿਆਦ – ਬਹੁਤ ਕੁਝ ਜੋ ਕਿਹਾ ਨਹੀਂ ਗਿਆ, ਲਫ਼ਜ਼ਾਂ ਦੀਆਂ ਹੱਦਾਂ ਤੋੜ ਕੇ ਵਹਿ ਗਿਆ ਤੇ ਕਾਗਜ ਨੂੰ ਗਿੱਲਾ ਕਰ ਗਿਆ
Read in Roman Script
spill-overs
Don’t pass me by
she whispered to the raindrops
colors, long dried on the palette
came to life…again
The way those drops kissed her feet
before breaking into a hundred diamonds
the way time waited, as she
peeped into the mirror, living her past in the future
the way wet-earth reminded
her of the could-have-beens…
When a moment could be
the perfect register for the longest night
“Time is a tree, this life one leaf
so long, and long enough”, she has to move on
it has been forgotten, something tells her
and such is life…everyone tells her
walking the thin line between two madnesses
telling yourself, time and again,
that it won’t matter after a while
After a while, the rains stopped
water flows down the drains,
carrying with it some leaves, lost-wishes, and a paper-boat
made from a letter that never got written.
p.s.- So much that hasn’t been said spills over from the boundaries of the verse and spoils the page…
Source: sepiaverse wrote this beautiful poem. Translation to Punjabi is done by yours truly