Fidel / ਫ਼ੀਦੇਲ

His enemies say he was an uncrowned king who confused unity with unanimity.And in that his enemies are right.
And in that his enemies are right.
His enemies say that if Napoleon had a newspaper like Granma, no Frenchman would have learned of the disaster at Waterloo.
And in that his enemies are right.
His enemies say that he exercised power by talking a lot and listening little, because he was more used to hearing echoes than voices.
And in that his enemies are right.
But some things his enemies do not say: it was not to pose for the history books that he bared his breast to the invaders’ bullets,
he faced hurricanes as an equal, hurricane to hurricane,
he survived 637 attempts on his life,
his contagious energy was decisive in making a country out of a colony,
and it was not by Lucifer’s curse or God’s miracle that the new country managed to outlive 10 U.S. presidents, their napkins spread in their laps, ready to eat it with knife and fork.And his enemies never mention that Cuba is one rare country that does not compete for the World Doormat Cup.

 

And they do not say that the revolution, punished for the crime of dignity, is what it managed to be and not what it wished to become. Nor do they say that the wall separating desire from reality grew ever higher and wider thanks to the imperial blockade, which suffocated a Cuban-style democracy, militarized society, and gave the bureaucracy, always ready with a problem for every solution, the alibis it needed to justify and perpetuate itself.

And they do not say that in spite of all the sorrow, in spite of the external aggression and the internal high-handedness, this distressed and obstinate island has spawned the least unjust society in Latin America.

And his enemies do not say that this feat was the outcome of the sacrifice of its people, and also of the stubborn will and old-fashioned sense of honor of the knight who always fought on the side of the losers, like his famous colleague in the fields of Castile.

– Eduardo Galeano
   Translated from Spanish by Mark Fried

ਫ਼ੀਦੇਲ

ਉਸਦੇ ਦੁਸ਼ਮਣ ਕਹਿੰਦੇ ਨੇ ਕਿ ਉਹ ਬੇਤਾਜ਼ ਬਾਦਸ਼ਾਹ ਸੀ ਜੋ ਲੋਕ ਏਕਤਾ ਨੂੰ ਸਰਬਸੰਮਤੀ  ਹੀ ਸਮਝਦਾ ਸੀ ।

ਤੇ ਇਸ ਗੱਲ ਤੇ ਉਸਦੇ ਦੁਸ਼ਮਣ ਸਹੀ ਹਨ।

ਉਸਦੇ ਦੁਸ਼ਮਣਾਂ ਮੁਤਾਬਿਕ ਜੇ ਨੈਪੋਲੀਅਨ ਕੋਲ ਗ੍ਰੈਨਮਾ ਵਰਗਾ ਅਖ਼ਬਾਰ ਹੁੰਦਾ, ਤਾਂ ਫਰਾਂਸੀਸੀ ਲੋਕਾਂ ਨੂੰ ਵਾਟਰਲੂ ਦੇ ਦੁਖਾਂਤ ਦੀ ਕੋਈ ਖ਼ਬਰ ਨਹੀਂ ਹੋਣੀ ਸੀ।

ਤੇ ਇਸ ਗੱਲ ਤੇ ਉਸਦੇ ਦੁਸ਼ਮਣ ਸਹੀ ਹਨ।

ਉਸਦੇ ਦੁਸ਼ਮਣ ਆਖਦੇ ਨੇ ਕਿ ਉਹ ਰਾਜ ਕਰਦਿਆਂ ਸੁਣਦਾ ਘੱਟ ਸੀ ਤੇ ਬੋਲਦਾ ਜ਼ਿਆਦਾ, ਕਿਉਂਕਿ ਉਹ ਆਜ਼ਾਦ ਅਵਾਜ਼ਾਂ ਨਾਲੋਂ ਆਪਣੀ ਆਵਾਜ਼ ਸੁਣਨ ਦਾ ਆਦੀ ਸੀ।

ਤੇ ਇਸ ਗੱਲ ਤੇ ਉਸਦੇ ਦੁਸ਼ਮਣ ਸਹੀ ਹਨ।

ਪਰ ਕੁਝ ਗੱਲਾਂ ਜੋ ਉਸਦੇ ਦੁਸ਼ਮਣ ਨਹੀਂ ਆਖਦੇ: ਉਸਨੇ ਆਪਣੀ ਹਿੱਕ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋਣ ਲਈ ਨਹੀਂ, ਪਰ ਬਾਹਰਲੇ ਧਾੜਵੀਆਂ ਦੀਆਂ ਗੋਲੀਆਂ ਸਾਹਮਣੇ ਡਾਹੀ ਸੀ, ਉਸਨੇ ਤੂਫ਼ਾਨਾਂ ਨੂੰ ਸਾਹਵੇਂ ਹੋ ਕੇ ਸਿੱਝਿਆ ਹੈ, ਤੂਫ਼ਾਨ ਦਰ ਤੂਫ਼ਾਨ।

ਉਸਨੇ ਆਪਣੀ ਜ਼ਿੰਦਗੀ ਤੇ ਹੋਏ 637 ਹਮਲੇ ਨਜਿੱਠੇ ਨੇ, ਉਸਦੀ ਮਾਣਮੱਤੀ ਊਰਜਾ ਫ਼ੈਸਲਾਕੁੰਨ ਹੋਈ ਹੈ ਇੱਕ ਬਸਤੀ ਵਿੱਚੋਂ ਇੱਕ ਮੁਲਕ ਉਪਜਿਆ, ਤੇ ਇਹ ਨਾਂ ਤਾਂ ਸ਼ੈਤਾਨ ਦਾ ਸਰਾਪ ਸੀ ਤੇ ਨਾ ਕੋਈ ਰੱਬੀ ਚਮਤਕਾਰ ਕਿ ਇਹ ਨਵਾਂ ਮੁਲਕ 10 ਅਮਰੀਕੀ ਰਾਸ਼ਟਰਪਤੀਆਂ ਤੋਂ ਵੱਧ ਚਿਰ ਜੀਵਿਆ; ਉਹਨਾਂ ਦੇ ਖਾਣੇ ਦੇ ਰੁਮਾਲ ਉਹਨਾਂ ਦੀਆਂ ਝੋਲੀਆਂ ‘ਚ ਵਿਛੇ ਰਹਿ ਗਏ, ਇਸ ਮੁਲਕ ਨੂੰ ਛੁਰੀ ਕਾਂਟੇ ਨਾਲ ਖਾਣ ਦੀ ਤਾਕ ਵਿੱਚ।

ਤੇ ਉਸਦੇ ਦੁਸ਼ਮਣ ਕਦੇ ਇਹ ਨਹੀਂ ਦਸਦੇ ਕਿ ਕਿਊਬਾ ਵਾਹਿਦ ਮੁਲਕ ਹੈ ਜਿਹੜਾ ਸੰਸਾਰ ਪੈਰਦਾਨ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਂਦਾ।

ਤੇ ਉਹ ਇਹ ਨਹੀਂ ਦਸਦੇ ਕਿ ਇਨਕਲਾਬ, ਮਾਣ ਨਾਲ ਜਿਉਣ ਦੇ ਕਸੂਰ ਦੀ ਸਜ਼ਾ ਭੁਗਤਦਾ ਹੋਇਆ, ਇਹੋ ਬਣ ਸਕਿਆ, ਉਹ ਨਹੀਂ ਜੋ ਚਾਹਿਆ ਗਿਆ ਸੀ। ਨਾਂ ਹੀ ਉਹ ਇਹ ਦਸਦੇ ਨੇ ਕਿ ਇੱਛਾ ਅਤੇ ਅਸਲੀਅਤ ਨੂੰ ਵੰਡਦੀ ਕੰਧ ਹੋਰ ਉੱਚੀ ਹੁੰਦੀ ਗਈ। ਅਤੇ ਸਾਮਰਾਜੀ ਨਾਕਾਬੰਦੀ ਦੀ ਮਿਹਰਬਾਨੀ ਸਦਕਾ, ਕਿਊਬਾਈ ਜ਼ਮਹੂਰੀਅਤ ਦਾ ਦਮ ਘੁੱਟਿਆ ਗਿਆ, ਸਮਾਜ ਦਾ ਫ਼ੌਜ਼ੀਕਰਨ ਹੋਇਆ, ਅਤੇ ਹਰੇਕ ਹੱਲ ਨਾਲ ਇੱਕ ਨਵੀਂ ਮੁਸ਼ਕਿਲ ਪੈਦਾ ਕਰਨ ਲਈ ਕਾਹਲੀ ਨੌਕਰਸ਼ਾਹੀ ਨੂੰ ਬਹਾਨਾ ਮਿਲਿਆ ਆਪਣੀ ਚਿਰਕਾਲੀ ਸਥਾਪਨਾ ਦਾ।

ਅਤੇ ਉਹ ਇਹ ਨਹੀਂ ਦਸਦੇ ਕਿ ਐਨੇ ਦੁੱਖਾਂ ਦੇ ਬਾਵਜੂਦ, ਬਾਹਰਲੇ ਹਮਲਾਵਰੀ ਰੁਖ਼ ਅਤੇ ਅੰਦਰੂਨੀ ਜ਼ਿਆਦਤੀ  ਦੇ ਬਾਵਜੂਦ, ਇਹ ਹਮ੍ਹਾਤੜ ਪਰ ਜ਼ਿੱਦੀ ਟਾਪੂ ਲਾਤੀਨੀ ਅਮਰੀਕਾ ਦਾ ਸਭ ਤੋਂ ਘੱਟ ਬੇਇਨਸਾਫ਼ ਸਮਾਜ ਸਿਰਜਣ ਵਿੱਚ ਕਾਮਯਾਬ ਹੋਇਆ ਹੈ।

ਅਤੇ ਉਸ ਦੇ ਦੁਸ਼ਮਣ ਇਹ ਨਹੀਂ ਦਸਦੇ ਕਿ ਇਹ ਕਮਾਲ ਇਸ ਮੁਲਕ ਦੇ ਲੋਕਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ, ਅਤੇ ਇੱਕ ਸੂਰਮੇ ਦੀ ਰਵਾਇਤੀ ਅਣਖ ਅਤੇ ਦ੍ਰਿੜ ਨਿਸ਼ਚੈ ਦਾ ਜੋ ਹਮੇਸ਼ਾ ਨਿਤਾਣਿਆਂ ਵਾਸਤੇ ਲੜਿਆ, ਕਾਸਟੀਅਲ ਦੇ ਰਣ ਵਿੱਚ ਲੜੇ ਆਪਣੇ ਮਸ਼ਹੂਰ ਸਾਥੀ ਦੀ ਤਰਾਂ।

– ਐਦੁਆਰਦੋ ਗਾਲਿਆਨੋ
 ਅੰਗਰੇਜ਼ੀ ਤੋਂ ਪੰਜਾਬੀ ਉਲੱਥਾ : ਜਸਦੀਪ

 

Eduardo Galeano (3 September 1940 – 13 April 2015) was an Uruguayan journalist, writer and novelist considered, among other things, “global soccer’s pre-eminent man of letters” and “a literary giant of the Latin American left”. He is best-known for his work Las venas abiertas de América Latina (Open Veins of Latin America, 1971)

Fidel Castro (August 13, 1926 – November 25, 2016) was a Cuban politician and revolutionary who governed the Republic of Cuba as Prime Minister from 1959 to 1976 and then as President from 1976 to 2008.

ਐਦੁਆਰਦੋ ਗਾਲਿਆਨੋ (3  ਸਤੰਬਰ 1940 – 13 ਅਪ੍ਰੈਲ 2015) ਉਰੂਗੁਏ ਦਾ ਇੱਕ ਪੱਤਰਕਾਰ, ਲੇਖਕ ਅਤੇ ਪ੍ਰਸਿੱਧ ਨਾਵਲਕਾਰ ਸੀ|

ਫ਼ੀਦੇਲ ਕਾਸਤਰੋ (13 ਅਗਸਤ 1926 – 25 ਨਵੰਬਰ 2016) ਕਿਊਬਾ ਦਾ ਇੱਕ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਸੀ  । ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈਕੇ 2008 ਤੱਕ ਰਾਸ਼ਟਰਪਤੀ ਰਿਹਾ ।

The original passage is excerpted from Eduardo Galeano’s history of humanity, Mirrors(Nation Books).

Punjabi translation is by Jasdeep.

Photo: ‘Fidel Castro speaking in Havana, 1978′ posted on Wikipedia/Flickr by Marcelo Montecino

Tomorrow someone will arrest you/ ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫਤਾਰ ਕਰ ਲਵੇਗਾ

police-everywhere

Tomorrow someone will arrest you. And will say the evidence is that there was some problematic book in your house.

Tomorrow someone will arrest you. And your friends will see, on TV, the media calling you terrorist because the police do.

Tomorrow someone will arrest you. They’ll scare all lawyers. The one who takes up your case will be arrested next week

Tomorrow someone will arrest you. Your friends will find you active on Facebook a day later. Police logged in as you.

Tomorrow someone will arrest you. Your friends will find that it’ll take 4 days to find 1000 people to sign a petition.

Tomorrow someone will arrest you. Your little child will learn what UAPA1 stands for. Your friends will learn of Sec.13.

Tomorrow someone will arrest you. You’ll be a “leftist” to people. You will be ultra-left for the leftists. No one will speak.

Tomorrow someone will arrest you. The day after that, you will be considered a “terrorist” for life.

Tomorrow someone will arrest you. The police will prepare a list of names. Anyone who’d protest will be named.

Tomorrow someone will arrest you. You’ll be warned. You’ll be a warning to everyone putting their hand into the corporate web.

Tomorrow someone will arrest you. Your home will be searched tonight. You will be taken for questioning now. Stop speaking.

Tomorrow someone will arrest you. The court, in a rare gesture, will give you the benefit of bail. The police will rearrest you in another case.

Tomorrow someone will arrest your children. You will be underground. Some measures are essential to keep a democracy alive.

Long Live Silence.

— Meena Kandasamy

 

 

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫਤਾਰ ਕਰ ਲਵੇਗਾ। ਇਹ ਕਹਿਕੇ ਕਿ ਤੁਹਾਡੇ ਘਰੋਂ ਕੋਈ ਖਤਰਨਾਕ ਕਿਤਾਬ ਬਰਾਮਦ ਹੋਈ ਹੈ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਤੇ ਤੁਹਾਡੇ ਦੋਸਤ ਤੁਹਾਡੇ ਬਾਰੇ ਟੀਵੀ ਤੋਂ ਜਾਨਣਗੇ, ਕਿ ਤੁਸੀਂ ਅੱਤਵਾਦੀ ਹੋ, ਕਿਉਂਕਿ ਪੁਲਿਸ ਨੇ ਇਹੀ ਕਿਹਾ ਹੈ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਸਾਰੇ ਵਕੀਲ ਡਰਾ ਦਿੱਤੇ ਜਾਣਗੇ, ਜੇ ਕਿਸੇ ਨੇ ਭੁੱਲ ਭੁਲੇਖੇ ਤੁਹਾਡਾ ਕੇਸ ਲੈ ਲਿਆ, ਉਹਦੀ ਗ੍ਰਿਫਤਾਰੀ ਅਗਲੇ ਹਫ਼ਤੇ ਹੋ ਜਾਵੇਗੀ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਇੱਕ ਦਿਨ ਬਾਅਦ ਦੋਸਤ ਤੁਹਾਨੂੰ ਫੇਸਬੁੱਕ ‘ਤੇ ਐਕਟਿਵ ਦੇਖਣਗੇ, ਪੁਲਿਸ  ਤੁਹਾਡੀ ਥਾਂ ਤੇ ਲੌਗ-ਇਨ ਹੋਵੇਗੀ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਦੋਸਤਾਂ ਨੂੰ ਪਤਾ ਲੱਗੇਗਾ ਕਿ ਇੱਕ ਪਟੀਸ਼ਨ ‘ਤੇ 1000 ਲੋਕਾਂ ਦੇ ਹਸਤਾਖਰ ਕਰਵਾਉਣ ਲਈ 4 ਦਿਨ ਲੱਗਣਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਨਿੱਕੇ ਨਿਆਣੇ ਨੂੰ ਪਤਾ ਲੱਗੇਗਾ ਕਿ ਯੂ.ਏ.ਪੀ.ਏ.1 ਕੀ ਸ਼ੈਅ ਹੈ। ਤੁਹਾਡੇ ਦੋਸਤ ਸੈਕਸ਼ਨ 13 ਬਾਰੇ ਜਾਨਣਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਲੋਕਾਂ ਵਾਸਤੇ  ‘ਖੱਬੇ ਪੱਖੀ’ ਹੋਵੋਂਗੇ, ਤੇ ਖੱਬੇ-ਪੱਖੀਆਂ ਵਾਸਤੇ ‘ਅੱਤ-ਖੱਬੇ-ਪੱਖੀ’। ਕੋਈ ਨਹੀਂ ਬੋਲੇਗਾ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਉਸਤੋਂ ਅਗਲੇ ਦਿਨ, ਤੁਸੀਂ ਜ਼ਿੰਦਗੀ ਭਰ ਲਈ ‘ਅੱਤਵਾਦੀ’ ਬਣ ਜਾਓਂਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਪੁਲਿਸ ਨਾਵਾਂ ਦੀ ਫਹਿਰਿਸਤ ਬਣਾਵੇਗੀ, ਜੋ ਕੋਈ ਵਿਰੋਧਭਰੀ ਆਵਾਜ਼ ਉਠਾਵੇਗਾ, ਉਸ ਦਾ ਨਾਂ ਇਸ ਵਿੱਚ ਜੁੜ ਜਾਵੇਗਾ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਨੂੰ ਚੇਤਾਵਨੀ ਮਿਲੇਗੀ, ਅਤੇ ਤੁਸੀਂ, ਜੋ ਕੋਈ ਵੀ ਕਾਰਪੋਰੇਟ ਤਾਣੇ ਬਾਣੇ ਦਾ ਪਰਦਾਫਾਸ਼ ਕਰਨ ਵਿੱਚ ਹੱਥ ਅਜ਼ਮਾ ਰਿਹਾ ਹੈ, ਵਾਸਤੇ ਚੇਤਾਵਨੀ ਹੋਵੋਂਗੇ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡਾ ਘਰ ਅੱਜ ਰਾਤ ਫਰੋਲਿਆ ਜਾਵੇਗਾ, ਹੁਣ ਤੁਹਾਨੂੰ ਸਵਾਲ ਜਵਾਬ ਲਈ ਲੈ ਜਾਇਆ ਜਾਵੇਗਾ, ਬੋਲਣਾ ਬੰਦ ਕਰ ਦਿਓ।

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਦਾਲਤ, ਇੱਕ ਦੁਰਲੱਭ ਖੈਰਾਤ ਵਾਂਙ, ਤੁਹਾਨੂੰ ਜਮਾਨਤ ਦਾ ਦਾਨ ਬਖਸ਼ੇਗੀ। ਪੁਲਿਸ ਤੁਹਾਨੂੰ ਕਿਸੇ ਹੋਰ ਕੇਸ ਵਿੱਚ ਮੁੜ ਗ੍ਰਿਫ਼ਤਾਰ ਕਰ ਲਵੇਗੀ।

ਕੱਲ੍ਹ ਨੂੰ ਤੁਹਾਡੇ ਬੱਚਿਆਂ ਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਰੂਹਪੋਸ਼ ਹੋਵੋਂਗੇ। ਕੁਝ ਤਰੀਕੇ ਜਮਹੂਰੀਅਤ ਜਿਓੂਂਦੀ ਰੱਖਣ ਲਈ ਜ਼ਰੂਰੀ ਹੁੰਦੇ ਨੇ।

ਖ਼ਾਮੋਸ਼ੀ ਜ਼ਿੰਦਾਬਾਦ!

– ਮੀਨਾ ਕੰਦਾਸਾਮੀ
ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ 

 

Footnotes

1. UAPA stands for Unlawful Activities (Prevention) Act. It penalizes people for ‘any act with intent to threaten or likely to threaten the unity, integrity, security or ­sovereignty of India’ and includes the following sub section ‘(o) unlawful activity, in relation to an individual or association, means any action taken by such individual or association (whether by committing an act or by words, either spoken or written, or by signs or by visible representation or otherwise),’ making it possible for the Government authorities to detain activists and stifle voices of dissent.

Meena Kandasamy (born 1984) is an Indian poet, fiction writer, translator and activist who is based in Chennai, Tamil Nadu, India. Most of her works are centered on feminism and the anti-caste Caste Annihilation Movement of the contemporary Indian milieu.

ਮੀਨਾ ਕੰਦਾਸਾਮੀ  ਮਦਰਾਸ, ਤਮਿਲਨਾਡੂ  ਤੋਂ ਅੰਗਰੇਜੀ ਕਵੀ, ਲੇਖਕ, ਅਨੁਵਾਦਕਾਰ ਅਤੇ ਸਮਾਜਿਕ ਕਾਰਕੁਨ ਹੈ। ਮੀਨਾ ਦਾ ਕੰਮ ਨਾਰੀਵਾਦ ਅਤੇ ਜਾਤਪਾਤ ਵਿਰੋਧੀ ਸੰਘਰਸ਼ਾਂ ਨਾਲ ਸਾਂਝ ਭਿਆਲੀ ਰੱਖਦਾ ਹੈ।

Original poem was posted in an article ‘The End of Tomorrow‘ by Manas Bhattacharjee at  Los Angeles Review of Books

Punjabi translation is by Jasdeep.

Photo:  Wall painting by elusive British graffiti artist Banksy (Posted on pinterest by JMB and on by blindesitesoicety by CarlosAlvarez37)