These are the hands

f4f7f894587723.5e829f927ef28

These are the hands
That touch us first
Feel your head
Find the pulse
And make your bed.

These are the hands
That tap your back
Test the skin
Hold your arm
Wheel the bin
Change the bulb
Fix the drip
Pour the jug
Replace your hip.

These are the hands
That fill the bath
Mop the floor
Flick the switch
Soothe the sore
Burn the swabs
Give us a jab
Throw out sharps
Design the lab.

And these are the hands
That stop the leaks
Empty the pan
Wipe the pipes
Carry the can
Clamp the veins
Make the cast
Log the dose
And touch us last.

– Michael Rosen

ਹੱਥ 

ਇਹ ਨੇ ਹੱਥ
ਜੁ ਛੂਹੰਦੇ ਸਾਨੂੰ ਸਭ ਤੋਂ ਪਹਿਲਾਂ
ਤਪਦਾ ਮੱਥਾ
ਨਬਜ਼ਾਂ ਦੇਖਣ
ਕਰਦੇ ਸਿੱਧਾ ਸੇਜ ਵਿਛਾਉਣਾ.

ਇਹ ਨੇ ਹੱਥ
ਜੁ ਥਪਕਣ ਪਿੱਠ ਨੂੰ
ਪਰਖਣ ਚਮੜੀ
ਬਾਂਹ ਫੜਨ ਤੁਸਾਂ ਦੀ
ਕੂੜਾ ਢੋਂਦੇ
ਬਦਲਣ ਲਾਟੂ ਬੁਝਿਆ
ਲਾਉਂਦੇ ਚੂਲ਼ਾ ਨਵਾਂ-ਨਕੋਰਾ
ਨਾੜੀਂ ਵਗਦਾ ਜਲ ਸੰਜੀਵਨ ਤੁਪਕਾ ਤੁਪਕਾ
ਕੁਲਕੁਲ ਕਰਦਾ ਕਾਸੇ ਵਿਚੋਂ ਤ੍ਰੇਹ ਬੁਝਾਵਣ.

ਇਹ ਨੇ ਹੱਥ
ਜੁ ਭਰਦੇ ਗੁਸਲ ਦਾ ਹੌਦਾ
ਲਾਉਂਦੇ ਫ਼ਰਸ਼ ਨੂੰ ਪੋਚਾ
ਸੁਚ ਦਬਾਵਣ ਬਿਜਲੀ ਜਗਦੀ ਬੁਝਦੀ
ਜ਼ਖ਼ਮ ਪਲੋਸਣ
ਲੂੰਹਦੇ ਲਿਬੜੀਆਂ ਪੱਟੀਆਂ
ਲਾਵਣ ਸਾਨੂੰ ਟੀਕੇ
ਸੁੱਟਦੇ ਵਰਦੇ ਨਸ਼ਤਰ
ਬਣਤ ਬਣਾਵਣ ਕਰਕੇ ਕਰਖ਼ੱਨੇ ਦੀ.

ਤੇ ਏਹੀ ਨੇ ਹੱਥ
ਬੰਦ ਕਰਦੇ ਵਗਦਾ ਮੈਲ਼ਾ
ਚੁੱਕਦੇ ਗੰਦਾ
ਪੂੰਝਣ ਨਲ਼ੀਆਂ
ਕੰਮ ਨਾ ਹੋਵੇ ਸੁਣਦੇ ਮੰਦਾ
ਦੱਬਣ ਨਾੜਾਂ
ਜੋੜਨ ਹੱਡੀਆਂ
ਮਿਣਦੇ ਲਿਖਦੇ ਦਾਰੂ ਦਰਮਲ
ਏਹੀ ਨੇ ਹੱਥ ਸਾਨੂੰ ਛੂਹੰਦੇ ਸਭ ਤੋਂ ਆਖ਼ਿਰ.

–  ਮਾਇਕਲ ਰੋਜ਼ਨ 
–  ਪੰਜਾਬੀ ਅਨੁਵਾਦ :ਅਮਰਜੀਤ ਚੰਦਨ 


Michael Rosen is  an English children’s novelist, poet, and the author of 140 books. He is ‘very poorly but stable’ after night in intensive care due to Corona virus related illness. He wrote this poem for the Guardian on 60th anniversary of British NHS in December 2008

Amarjit Chandan translated the poem into Punjabi.

Illustration by South Korean Artist Kang Sujung

ਜਾ ਰਿਹਾ ਏ ਲੰਮਾ ਲਾਰਾ

migrant-workers-walking-danish-best

 

ਸ਼ਾਮ ਦਾ ਰੰਗ

ਸ਼ਾਮ ਦਾ ਰੰਗ ਫਿਰ ਪੁਰਾਣਾ ਹੈ
ਜਾ ਰਹੇ ਨੇ ਬਸਤੀਆਂ ਨੂੰ ਫੁਟਪਾਥ
ਜਾ ਰਹੀ ਝੀਲ ਕੋਈ ਦਫਤਰੋਂ
ਨੌਕਰੀ ਤੋਂ ਲੈ ਜਵਾਬ
ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ

ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ
ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ

ਹੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ
ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈ

ਲੰਮਾ ਲਾਰਾ

ਛੱਡ ਤੁਰੇ ਹਨ ਇਕ ਹੋਰ ਗ਼ੈਰਾਂ ਦੀ ਜ਼ਮੀਨ
ਛੱਜਾਂ ਵਾਲੇ
ਜਾ ਰਿਹਾ ਏ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ
ਲੰਮੇ ਸਾਇਆਂ ਦੇ ਨਾਲ ਨਾਲ ਗਧਿਆਂ ਤੇ
ਬੈਠੇ ਨੇ ਜੁਆਕ

ਪਿਉਆਂ ਦੇ ਹੱਥ ਵਿਚ ਕੁੱਤੇ ਹਨ
ਮਾਵਾਂ ਦੀ ਪਿੱਠ ਪਿੱਛੇ ਬੰਨ੍ਹੇ ਪਤੀਲੇ ਹਨ
ਪਤੀਲਿਆਂ ‘ਚ ਮਾਵਾਂ ਦੇ ਪੁੱਤ ਸੁੱਤੇ ਹਨ

ਜਾ ਰਿਹਾ ਏ ਲੰਮਾ ਲਾਰਾ
ਮੋਢਿਆਂ ‘ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਹਨ ਰੋਕਣ ਕਿਸ ਭਾਰਤ ਦੀ ਜ਼ਮੀਨ?

ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ?

ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗੈਰਾਂ ਦੀ ਜ਼ਮੀਨ

ਜਾ ਰਿਹਾ ਏ ਲੰਮਾ ਲਾਰਾ
ਇਹਨੂੰ ਕੀ ਪਤਾ ਹੈ?
ਕਿੰਨੇ ਕੁ ਬੰਨ੍ਹੇ ਕੀਲਿਆਂ ਦੇ ਨਾਲ
ਜਾਲੇ ਜਾਂਦੇ ਨੇ ਰੋਜ਼ ਲੋਕ
ਜੋ ਛੱਡ ਵੀ ਸਕਦੇ ਨਹੀਂ
ਬਸਤੀਆਂ ਨੂੰ ਕਿਸੇ ਰੋਜ਼

ਜਾ ਰਿਹਾ ਹੈ ਨਾਲ ਨਾਲ
ਬਸਤੀ ਦੇ ਰੁੱਖਾਂ ਦਾ ਸਾਇਆ
ਫੜ ਰਿਹਾ ਹੈ ਓਦਰੇ ਪਸ਼ੂਆਂ ਦੇ ਪੈਰ
ਓਦਰੇ ਪਿਆਰਾਂ ਦੇ ਪੈਰ

ਜਾ ਰਿਹਾ ਏ ਲੰਮਾ ਲਾਰਾ
ਜਾ ਰਿਹਾ ਏ ਲੰਮਾ ਲਾਰਾ
ਹਰ ਜਗ੍ਹਾ

The shades of evening

The shades of evening like many before
The pavement are heading for settlements
The lake turns back from offices
thrown out of work
The lake is drinking its thirst
Some city has set off on the road to the village
Throwing off all wages someone is leaving
Someone comes wiping on his dhoti
the blood of weak animals on his goad
The shades of evening like many before

The long caravan

Leaving behind another’s land
Loaded with the humiliation of rebukes
the long caravan moves on
along with the lengthening
shadows of evening
Children on donkeys’s backs,
fathers cradling dogs in their arms
Mothers carrying cauldrons
on their backs
their children sleeping in those cauldrons
The long caravan moves on
carrying on their shoulders
the bamboo of their huts
Who are these
starving Aryans
which India’s land
are they headed to occupy
Dogs are dear to young men
fancying loving faces in palaces
is not for them
These starving ones have left behind
yet another’s land
The long caravan moves on

*

Photograph: A migrant worker carries his son as they walk along a road with others to return to their village, during a 21-day nationwide lockdown to limit the spreading of coronavirus disease (COVID-19), in New Delhi, India, March 26, 2020.  Courtesy REUTERS/Danish Siddiqui 

Poetry by Lal Singh Dil,  one of the major revolutionary Punjabi poets emerging out of the Naxalite (Maoist-Leninist) Movement in the Indian Punjab towards the late sixties of the 20th century.

Translations byNirupma Dutt, She has translated Lal Singh Dil’s poetry and memoirs in the book ‘Poet of the Revolution: The Memoirs of Lal Singh Dil’