the art of being empty
emptying out of my
mothers belly was
my first act of
disappearance
learning to shrink
for a family who
likes their daughters
invisible was
the second
the art of
being empty
is simple
believe them
when they say
you are nothing
repeat it to yourself
like a wish
i am nothing
i am nothing
i am nothing
so often
the only reason
you know
you’re still alive
is from the heaving
of your chest
– Rupi Kaur
apni maaN di kukh choN
gair hazir hona
mere sakhne hon da
pehla wakia si
te dooja
parivaar jisnu appnia dheeaN nu akhoN ohle rakhna hi pasand hai
de vaaste
apne aap nu seemat rakhan di sikhia
sakhne hon di kala
saral hai
jadon oh kehnde ne
tooN kujh vi nahi
vishvash karo
[haaN beeba, tu fazool ain. tu kuch vi nahi]
te apne aap laii duhrao
kisse khahash di taraN
main kuch vi nahi
main kuch vi nahi
main kuch vi nahi
bohat waar
ikko ikk kaaran jisto pata lagda hai
ki tusiN hale vi jionidaN ‘ch hon
tuhadi hikk vichli dhadkan hunda hai
– Rupi Kaur
ਸੱਖਣੇ ਹੋਣ ਦੀ ਕਲਾ
ਆਪਣੀ ਮਾਂ ਦੀ ਕੁੱਖ ਚੋਂ
ਗੈਰ ਹਾਜ਼ਿਰ ਹੋਣਾ
ਮੇਰੇ ਸੱਖਣੇ ਹੋਣ ਦਾ
ਪਹਿਲਾ ਵਾਕਿਆ ਸੀ
ਤੇ ਦੂਜਾ
ਪਰਿਵਾਰ ਜਿਸ ਨੂੰ ਆਪਣੀਆਂ ਧੀਆਂ ਅੱਖੋਂ ਓਹਲੇ ਰੱਖਣਾ ਹੀ ਪਸੰਦ ਹੈ
ਦੇ ਵਾਸਤੇ
ਆਪਣੇ ਆਪ ਨੂੰ ਸੀਮਤ ਰੱਖਣ ਦੀ ਸਿੱਖਿਆ
ਸੱਖਣੇ ਹੋਣ ਦੀ ਕਲਾ
ਸਾਦ ਮੁਰਾਦੀ ਹੈ
ਜਦੋਂ ਉਹ ਕਹਿੰਦੇ ਨੇ
ਤੂੰ ਕੁਝ ਵੀ ਨਹੀਂ
ਵਿਸ਼ਵਾਸ਼ ਕਰੋ
(ਹਾਂ ਬੀਬਾ, ਤੂੰ ਫਜੂਲ ਐਂ , ਤੂੰ ਕੁਝ ਵੀ ਨਹੀਂ)
ਤੇ ਆਪਣੇ ਆਪ ਲਈ ਦੁਹਰਾਓ
ਕਿਸੇ ਖਾਹਿਸ਼ ਦੀ ਤਰਾਂ
ਮੈਂ ਕੁਝ ਵੀ ਨਹੀਂ
ਮੈਂ ਕੁਝ ਵੀ ਨਹੀਂ
ਮੈਂ ਕੁਝ ਵੀ ਨਹੀਂ
ਬਹੁਤ ਵਾਰ
ਇੱਕੋ ਇੱਕ ਕਾਰਨ ਜਿਸ ਤੋਂ ਪਤਾ ਲਗਦਾ ਹੈ
ਕਿ ਤੁਸੀਂ ਹਾਲੇ ਵੀ ਜਿਓਂਦਿਆਂ ‘ਚ ਹੋਂ
ਤੁਹਾਡੀ ਹਿੱਕ ਵਿਚਲੀ ਧੜਕਣ ਹੁੰਦੀ ਹੈ
– ਰੂਪੀ ਕੌਰ
ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ
‘the art of being empty’ sung by Keerat Kaur
Kirpa, a film about a 23-year-old art student struggling to fulfill the wishes of her parents while pursuing her dreams of being an artist.
Written by Rupi Kaur, Directed by Kiran Rai
About
Original poem in English by Poet and Artist Rupi Kaur. She is a spoken word poet based in Toronto, Ontario. She devours words, art, metaphors, bodies of water, genuine people, and story telling. She enjoys crafting the world around her through her poems, specifically focusing on the struggle of women in society.
Sung by painter, illustrator and singer Keerat Kaur
Punjabi Translation by Jasdeep
Photograph from Rupi Kaur’s website.
Short film Kirpa, directed by actor and director Kiran Rai