ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ


Bhagat Singh’s Shirt, Ludhiana, November 2009 – Picture Amarjit Chandan

ਅਮਰਜੀਤ ਚੰਦਨ

ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

ਸਮਝ ਨਹੀਂ ਸੀ ਆਂਦੀ
ਫ਼ੋਟੋ ਲਾਹਵਾਂ ਤਾਂ ਕਿੰਜ ਲਾਹਵਾਂ
ਕਿਸ ਬਿਧ ਰੱਖਾਂ ਕਿਸ ਬਿਧ ਚਾਵਾਂ
ਨੂਰਾਨੀ ਬੰਦਾ ਝੱਗਾ ਖ਼ਾਕੀ
ਛਡ ਤੁਰਿਆ ਅਣਮੋਲ ਨਿਸ਼ਾਨੀ

ਚੰਬੇਲੀ ਦੀ ਛਾਵੇਂ ਵਿਹੜੇ ਦੇ ਵਿਚ ਮੈਂ
ਝਕਦੇ ਝਕਦੇ ਕਮੀਜ਼ ਵਿਛਾਈ ਫ਼ਰਸ਼ ‘ਤੇ ਰਖ ਕੇ ਚਿੱਟੀ ਚੱਦਰ
ਬੋਝੇ ਵਿਚ ਸਨ ਦਿਲ ਧੜਕਣਾਂ
ਵਸਤਰ ਨਿੱਘਾ ਲੱਗਾ ਜਿਉਂ ਬੰਦਾ ਝੱਗਾ ਲਾਹ ਕੇ ਹੁਣੇ ਗਿਆ ਹੈ
ਮੁੜ ਆਵੇਗਾ

ਕੈਮਰੇ ਦਾ ਬਟਣ ਦਬਾਵਣ ਲੱਗਿਆਂ
ਸ਼ੀਸ਼ੇ ਦੀ ਅੱਖ ਥਾਣੀਂ ਮੈਂ ਕੀ ਤੱਕਿਆ-

ਕਲੀ ਚੰਬੇਲੀ ਡਿੱਗੀ ਆਣ ਕਮੀਜ਼ ਦੇ ਉੱਤੇ ਪੋਲੇ ਦੇਣੀ

Published in ‘Eh Kagad Nahi Hai: Ghadar Virasat Dian LikhtanSelected Poems on Ghadar heritage & An Essay by Amarjit Chandan

Available to order at Kirrt

ਟਿੱਪਣੀ ਕਰੋ