The Bullet Marks


JalianwalaBagh_PicGurdeepDhaliwalMarch2019
Picture of Bullet Marks at Jallianwala Bagh by Gurdeep Dhaliwal, March 2019

ਸ. ਸ. ਮੀਸ਼ਾ

ਸਿੱਕੇ ਦੇ ਦਾਗ਼

ਆਓ ਦੋ ਪਲ
ਹੁਣ ਦੇ ਸਭ ਧੰਦਿਆਂ ਤੋਂ ਬਚ ਕੇ
ਗਹਿਮਾਂ-ਗਹਿਮੀਂ ਭਰੇ ਬਾਜ਼ਾਰਾਂ ਥਾਣੀਂ
ਤਵਾਰੀਖ਼ ਦੇ ਤੰਗ ਰਾਹਾਂ ਚੋਂ ਲੰਘ ਕੇ
ਹਰਿਮੰਦਿਰ ਸਾਹਿਬ ਦੇ ਨੇੜੇ
ਇੱਕ ਖੁੱਲ੍ਹੇ ਮੈਦਾਨ ਚ ਫੇਰਾ ਪਾਈਏ
ਇਸ ਧਰਤੀ ਨੂੰ ਸੀਸ ਨਿਵਾਈਏ।

ਇਸ ਮੈਦਾਨ ਦੇ ਚੌਹੀਂ ਪਾਸੀਂ
ਕੁਝ ਨਿੱਕੀਆਂ ਤੇ ਕੁਝ ਵੱਡੀਆਂ ਇੱਟਾਂ ਦੇ
ਬਹੁ ਮੰਜ਼ਲੇ ਘਰ ਰਸਦੇ-ਵਸਦੇ
ਜਿਨ੍ਹਾਂ ਦੀਆਂ ਕੰਧਾਂ ‘ਤੇ ਲੱਗੇ
ਇਹ ਸਿੱਕੇ ਦੇ ਜ਼ਖ਼ਮ ਪੁਰਾਣੇ
ਸਾਨੂੰ ਸਾਡੇ ਸੰਘਰਸ਼ਾਂ ਦੀ ਵਿਥਿਆ ਦਸਦੇ।

ਇਹ ਪੱਥਰ ਦੀ ਲਾਟ ਨਿਸ਼ਾਨੀ
ਓਸ ਅਜ਼ਮ ਦੀ
ਜਿਸਨੂੰ ਅਤਿਆਚਾਰ
ਕਹਿਰ ਦੇ ਠੱਕੇ ਝੱਖੜ
ਕਦੀ ਬੁਝਾ ਨਹੀਂ ਸਕੇ।

ਅਸੀਂ ਹਾਂ ਜਿਸ ਬੂਟੇ ਦੀ
ਚਿਤਕਬਰੀ ਜਿਹੀ ਛਾਵੇਂ ਬੈਠੇ
ਸਾਡੇ ਬੱਚਿਆਂ
ਜਿਸ ਦਾ ਮਿੱਠਾ ਫਲ ਖਾਣਾ ਹੈ।
ਇਸ ਮੈਦਾਨ ਚ ਉਸ ਬੂਟੇ ਨੂੰ
ਸਾਡੇ ਵੱਡਿਆਂ
ਹਿੰਦੂਆਂ, ਸਿੱਖਾਂ ਅਤੇ ਮੋਮਨਾਂ
ਸਾਂਝੀ ਰੱਤ ਪਾ ਕੇ ਸਿੰਜਿਆ ਸੀ।

ਆਪ ਵਿਸਾਖੀ ਸਾਖੀ ਹੋਈ
ਐਤਵਾਰ ਦੇ ਲੌਢੇ ਵੇਲੇ
ਜਦ ਹੰਕਾਰੇ ਹਾਕਮ ਨੇ ਸੀ
ਜਬਰ ਜ਼ੁਲਮ ਦੀ ਵਾਢੀ ਪਾਈ।

ਪਲਾਂ ਛਿਣਾਂ ਵਿਚ
ਬੇਦੋਸ਼ੇ ਮਾਸੂਮ ਨਿਹੱਥੇ
ਜਿਸਮਾਂ ਦੇ ਸੀ ਸੱਥਰ ਲੱਥੇ।

ਪਰ ਜਿਸਮਾਂ ਦੇ ਅੰਦਰ ਬਲ਼ਦੀ
ਲਾਟ ਕਦੀ ਨਹੀਂ ਮੱਧਮ ਹੁੰਦੀ।
ਤੇ ਸਿੱਕੇ ਦੀ ਵਾਛੜ ਵਿਚ ਵੀ
ਸੱਚ ਕਦੀ ਨਾ ਜ਼ਖ਼ਮੀ ਹੁੰਦਾ।
ਤੇ ਆਦਰਸ਼ ਕਦੀ ਨਾ ਮਰਦੇ।

ਇਹ ਸਿੱਕੇ ਦੇ ਦਾਗ਼ ਨਹੀਂ ਹਨ।
ਜਲ੍ਹਿਆਂਵਾਲੇ ਬਾਗ਼ ਦੀਆਂ ਕੰਧਾਂ ਉੱਤੇ
ਉੱਕਰਿਆ ਇਤਿਹਾਸ ਹੈ ਸਾਡਾ।

ਇਸ ਮੈਦਾਨ ਚ ਲਹੂ ਦੇ ਸਿੰਜੇ
ਫੁੱਲਾਂ ਨੇ ਨਿੱਤ ਮੁਸਕਾਣਾ ਹੈ।
ਓਸ ਬਿਰਛ ਨੇ ਹੈ ਹਾਲੀਂ ਘਣਛਾਵਾਂ ਹੋਣਾ
ਸਾਡੇ ਬੱਚਿਆਂ
ਜਿਸਦਾ ਮਿੱਠਾ ਫਲ ਖਾਣਾ ਹੈ॥

ਅਗਸਤ 1964

 

SS Misha

The Bullet Marks

Let’s spare a moment
Leaving behind the jobs at hand
Let’s walk through the bustling bazaars
Crossing the history’s narrow lanes
In the vicinity of Golden Temple
Let’s visit an open ground
and bow our heads to this land.

On all four sides
Stand the beaming houses
multi-storeyed
some built with ancient small bricks
some with modern big bricks
On the walls of these houses
Old wounds left by the bullets
Tell us the tale of our struggles.

This flame sculpted from stone
is a mark of the conviction.
The storms of
oppression and wrath
could not extinguish it.

We are sitting
In the mottled shade
of this plant
Our children will
eat its sweet fruit.

On this ground
Our ancestors
Hindus, Sikhs and Muslims
nurtured this plant
with their blood.

The festival of Visakhi became Sakhi, a testimony
On that Sunday afternoon
The mindless ruler
reaped the tyranny and brutality
In no time
harmless, unarmed, innocent
people were put to ground.

But the flame that was lit
in those bodies, never dims down
and in the rain of bullets
the truth is never wounded
the ideals never die.

These are not bullet marks
It is our history
written on the walls of Jallianwala Bagh.

In this ground
flowers nurtured with blood
will bloom every day.
That tree will give a dense shade
Our children
will eat its sweet fruit.

[August 1964]

Translated from the original in Punjabi by Jasdeep Singh with Amarjit Chandan

Sahitya Akademi winner Sohan Singh Misha (1934-1986) authored four collections of poetry.

Published in Jallianwala Bagh: Literary Responses in Prose & Poetry edited by Rakhshanda Jalil published by Niyogi Books

The Bullet Marks” 'ਤੇ 2 ਵਿਚਾਰ

ਟਿੱਪਣੀ ਕਰੋ