ਕੁਝ ਤਾਂ ਸੀ/ Kujh Taan See


ਕੁਝ ਤਾਂ ਸੀ ਆਪਣੇ ਵਿਚਕਾਰ
ਕੁਝ ਤੂੰ ਭਾਵ ਦਬਾਏ, ਕੁਝ ਮੈਂ
ਕੁਝ ਤੂੰ ਰਾਜ਼ ਛੁਪਾਏ, ਕੁਝ ਮੈਂ
ਪਰ
ਕੁਝ ਤਾਂ ਸੀ ਆਪਣੇ ਵਿਚਕਾਰ

ਹੁਣ ਆਪਾਂ
ਇੱਕ ਦੂਜੇ ਤੋਂ ਦੂਰ ਹੋ ਚੁੱਕੇ ਹਾਂ
ਕੰਮਾਂ ਕਾਰਾਂ ਵਿੱਚ ਮਸ਼ਰੂਫ ਹੋ ਚੁੱਕੇ ਹਾਂ
ਪਰ ਆ ਹੀ ਜਾਂਦਾ ਐ ਯਾਦ
ਕੁਝ ਤਾਂ ਸੀ ਆਪਣੇ ਵਿਚਕਾਰ

ਤੇਰੀ ਜ਼ਿੰਦਗੀ ਵਿੱਚ
ਹਮਸਫਰ ਦੀ ਕੋਈ ਲੋੜ ਨਹੀਂ
ਮੇਰੀ ਜ਼ਿੰਦਗੀ ਵਿੱਚ
ਤਨਹਾਈ ਦੀ ਕੋਈ ਥੋੜ ਨਹੀਂ

ਸਮਾਂ ਆਪਣੀ ਚਾਲ ਚੱਲੇਗਾ
ਮੇਰੀ ਥਾਂ ਕੋਈ ਹੋਰ ਲੈ ਚੁੱਕਿਆ
ਤੇਰੀ ਥਾਂ ਕੋਈ ਹੋਰ ਲੈ ਲਵੇਗਾ

ਪਰ ਯਾਦ ਰਹੇਗੀ ਹਮੇਸ਼ਾ
ਕੁਝ ਤਾਂ ਸੀ ਆਪਣੇ ਵਿਚਕਾਰ

kujh taan see aapne vichkaar
kujh toon bhaav dabaae, kujh main
kujh toon raaz chupae, kujh main
par
kujh taan see aapne vichkaar

hun aapan
ikk dooje ton door ho chukke haan
kummaan kaaran vichch mashroof ho chukke haan
par aa hi jaanda ai yaad
kujh taan see aapne vichkaar

teri zindagi vich
humsafar dee koee lorh nahin
meri zindagi vich
tanhaee dee koee thorh nahin

samaan aapni chaal challe ga
meri thaan koee hor lai chukkia
teri thaan koee hor lai lave ga

par yaad rahegi hamesha
kujh taan see aapne vichkaar

Source : Yours truly scribbles at times . Its written quite some time ago. -Jasdeep

ਕੁਝ ਤਾਂ ਸੀ/ Kujh Taan See” 'ਤੇ 15 ਵਿਚਾਰ

  1. @Harpreet
    Thanks for appreciation dude.

    @Manpreet
    Yes, When there is something left to discover, it leads to speculations. One has to have his own interpretations , that is the beauty.
    Though the poem was not intentional, it just happened.

    @ ਸਾਥੀ ਟਿਵਾਣਾ
    ਹੌਸਲਾ ਅਫ਼ਜ਼ਾਈ ਲਈ ਸ਼ੁਕਰੀਆ ਜੀ

  2. ਤਨਦੀਪ ਤਮੰਨਾ

    ਜਸਦੀਪ ਜੀ
    ਸਾਹਿਤਕ ਆਦਾਬ!!
    ਬਹੁਤ ਖ਼ੂਬਸੂਰਤ ਅਹਿਸਾਸਾਂ ਨੂੰ ਚੋਣਵੇਂ ਲਫ਼ਜ਼ਾਂ ‘ਚ ਇਹ ਨਜ਼ਮ ਬਹੁਤ ਕੁੱਝ ਬਿਆਨ ਕਰਦੀ, ਖ਼ਿਆਲਾਂ ਦੀਆਂ ਤਰੰਗਾਂ ਛੇੜ ਜਾਂਦੀ ਹੈ। ਮੈਂ ਵੀ ਬਹੁਤ ਸਾਲ ਪਹਿਲਾਂ ਕੁੱਝ ਐਸਾ ਹੀ ਲਿਖਿਆ ਸੀ..ਕਦੇ ਲੱਭ ਕੇ ਟਾਈਪ ਕਰਕੇ ਭੇਜਣ ਦੀ ਕੋਸ਼ਿਸ਼ ਕਰਾਂਗੀ। ਤੁਹਾਡਾ ਬਲੌਗ ਪਹਿਲਾਂ ਵੀ ਦੇਖਿਆ ਸੀ, ਪਰ ਮੇਲ ਕਰਨ ਦਾ ਮੌਕਾ ਹੁਣ ਮਿਲ਼ਿਐ..:)
    ਅਦਬ ਸਹਿਤ
    ਤਨਦੀਪ ਤਮੰਨਾ
    ਵੈਨਕੂਵਰ, ਕੈਨੇਡਾ

Leave a reply to harmeetsinghsidhu ਜਵਾਬ ਰੱਦ ਕਰੋ