ਨਾਨਕ /Naanak – ਜਸਵੰਤ ਸਿੰਘ ਜ਼ਫਰ


Nanak: Journeys (2006) by Arpana Caur

 

ਨਾਨਕ

ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ  ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲ੍ਝੀ ਖੁਸ਼੍ਕ ਦਾਹ੍ੜੀ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂਂਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ –
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸ੍ਲੀ ਨਾਨਕ

ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ ਹੈ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
ਹੱਥ ‘ਚੋਂ ਫੁਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
ਸਨ ਸਿਲ੍ਕੀ ਸ਼ਫਾਫ ਦਾਹ੍ੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ ਟਿਪਸੀ  ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ

ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕਰਨ ਵਾਲੇ
ਖਤਰਨਾਕ ਨਾਨਕ ਦੀ ਅਸ੍ਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ  ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ

– ਜਸਵੰਤ ਸਿੰਘ ਜ਼ਫਰ 

Nanak

Excuse us
It’s quite hard for us
to envisage the true picture of Nanak
Legs messed up with the dust of the winding path
cracked heals
dry beard entangled by turbulent winds
skin toughened in extreme weathers
hollowed cheeks
eyes popping from the facial bone structure
dazzling and sharp

Eyes, which refute-
the hierarchy
the monarchy
and clergy
The real Nanak can prove fatal to us
Such Nanak, we can’t even dream
Who
can shatter homely institutions
can spoil our kids

Can create quests
to point feet towards Kaaba
Consequently
our legs can be fractured or chopped
and may instigate us for many more wrong deeds
For instance
We may assess the hollowness of religious symbolism
we may bring out a manifesto
to divert the flows
to challenge propriety
We are wary of this preposterous Nanak

All we want is
success
succor
solace

We desire luxurious graces

flourishing family tree
yielding fruits of wealth
Nanak depicted in Sobha Singh’s portraits
is well suited for us

Cool

and calm

hand raised like goddess Lakshmi

ensuing blessing from the palm

eyes overflowing with genteel grace
White Sun-Silky beard
glowing chubby cheeks
Fair and Lovely
rosy Tipsy lips
soft Gemini feet
delicate Barbie hands
Ariel cleaned messianic robes

The walls of our homes can only hold
Nanak in the pictures of Sobha Singh’s style
Dangerous Nanak’s true picture
who rejected the well-traversed paths
is too momentous for our walls
Excuse us
we can’t afford ruining of homes
those we created with labour of blood
We can’t afford to lose kids
those we got with prayers

We can not envisage the real picture of Nanak
Excuse us please.

–  Jaswant Singh Zafar
–  Translated from Punjabi by Jasdeep Singh with Manpreet Kaur and Jaswant Singh Zafar



Source
: Excerpts from poem ‘Naanak’ by poet/cartoonist Jaswant Singh Zafar ( ਜਸਵੰਤ ਸਿੰਘ ਜ਼ਫਰ ) ‘s second poetry book “Asin naanak de ki lagde haan “.

A bilingual edition of Jaswant Singh Zafar’s poems ‘The Other Shore of Words‘ was published in 2016.  Available at Chetna Parkashan, Punjabi Bhavan, Ferozepur Road,  Ludhiana, Punjab 141001 Phone: 0161 241 3613 Or Online at hook2book

ਨਾਨਕ /Naanak – ਜਸਵੰਤ ਸਿੰਘ ਜ਼ਫਰ” 'ਤੇ 13 ਵਿਚਾਰ

  1. ਜਸਦੀਪ ਜੀ,
    ਬੇਹਤਰੀਨ ਕਵਿਤਾ,
    ਠੀਕ ਹੀ ਕਹਿੰਦੇ ਨੇ ਕਿ ਜ਼ਫਰ ਹੋਣਾ ਨੇ ਬਾਬੇ ਨਾਨਕ ਨੂੰ ਸੋਭਾ ਸਿੰਘ ਦੇ ਫਰੇਮ ਤੋਂ ਮੁਕਤ ਕੀਤੈ…
    ਕੀ ਇਹੋ ਕਵਿਤਾ “ਅਸੀਂ ਨਾਨਕ ਦੇ ਕੀ ਲਗਦੇ ਹਾਂ” ਹੈ?
    ਕੀ ਇਹ ਪੂਰੀ ਕਵਿਤਾ ਹੈ?

  2. @deepinder
    ਬਾਕਾਇਦਾ ਬੇਹਤਰੀਨ ਐ ਜੀ..
    ਇਸ ਕਵਿਤਾ ਦਾ ਸਿਰਲੇਖ ‘ਨਾਨਕ’ ਹੀ ਐ, ਤੇ ਇਹ ਕਾਫੀ ਲੰਬੀ ਹੋਣ ਕਰਕੇ , ਕੁਝ ਪਹਿਰੇ ਨਹੀਂ ਪੋਸਟ ਹੋ ਸਕੇ..
    ਜਫਰ ਜੀ ਦੀ ਸਾਰੀ ਕਿਤਾਬ ਈ must read ਐ |

  3. ਵਿਕਰਮਜੀਤ ਸਿੰਘ

    ਮਾਫ ਕਰਨਾ, ਮੇਰਾ ਲੇਖ਼ਕ ਵੀਰ ਤਾ ਸਿਰਫ ਤਸਵੀਰ ਤਕ ਹੀ ਰਹ ਗਿਆ | ਤਸਵੀਰ ਤਾ ਏਕ ਜਰਿਆ ਹੈ ਯਾਦ ਕਰਨ ਦਾ ਉਸ ਨਾਨਕ ਦੇ ਵਿਚਾਰਾਂ ਨੂ , ਉਸ ਦੇ ਆਤਮਕ ਗਯਾਨ ਨੂ, ਉਸ ਦੇ ਸਿਧਾਂਤਾਂ ਨੂ, | ਏਨੇ ਗੁਣਾਂ ਵਾਲਾ ਸੋਭਾ ਸਿੰਘ ਦਾ ਨਾਨਕ ਮਾੜਾ ਕਿਦਾਂ ਹੋ ਸਕਦਾ ਹੈ.

  4. ਪਿੰਗਬੈਕ: MUSINGS: JASWANT ZAFAR’s NANAK | Midnight Mudki

ਟਿੱਪਣੀ ਕਰੋ