ਮੇਰੀ ਮੌਤ ਤੇ ਨਾ ਰੋਇਓ/Meri maut te na royio

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ |
ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ |

ਮੇਰੀ ਵੀ ਕੀ ਜ਼ਿੰਦਗੀ ਸੀ, ਇੱਕ ਬੂਰ ਸਰਕੜੇ ਦਾ |
ਆਹਾਂ ਦਾ ਇੱਕ ਸੇਕ ਕਾਫੀ, ਤੀਲੀ ਬੇਸ਼ੱਕ ਨਾ ਲਾਇਓ |

ਵਲਗਣ ‘ਚ ਕੈਦ ਹੋਣਾ , ਮੇਰੇ ਨਹੀਂ ਮੁਆਫਿਕ |
ਯਾਰਾਂ ਦੇ ਵਾਂਗ , ਅਰਥੀ ਤੇ ਹੀ ਜਲਾਇਓ |

ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇੱਕ ਵੇਰਾਂ |
ਜਦ ਜਦ ਢਲੇਗਾ ਸੂਰਜ , ਕਣ ਕਣ ਮੇਰਾ ਜਲਾਇਓ |

ਜੀਵਨ ਤੇ ਮੌਤ ਤਾਈਂ, ਆਉੰਦੇ ਬੜੇ ਚੁਰਾਹੇ |
ਜਿਸ ਦਾ ਪੰਧ ਬਿਖੇੜਾ, ਓਸੇ ਹੀ ਰਾਹ ਜਾਇਓ |

Read it in Roman Script

Source : Sant Ram Udaasi was one of the greatest punjabi poets of “Jujhaaru” era, along with Paash, Lal Singh Dil, Amarjit Chandan and others.
He was from ‘dalit’ background and was part of many people’s movement’s in mid Seventies,including naxalite movement.