Harbhajan Singh

ਰਾਤ ਕੁਝ ਭੌਂਕਦੇ ਕੁੱਤੇ ਸੀ
ਤੇ ਖ਼ਾਮੋਸ਼ੀ ਸੀ
ਕੋਈ ਤਲਵਾਰ ਸਿਰ ਉੱਤੇ ਸੀ
ਤੇ ਖ਼ਾਮੋਸ਼ੀ ਸੀ

ਬਾਹਰ ਸੁੰਨਸਾਨ ‘ਚ ਲਗਦਾ ਸੀ
ਕੋਈ ਤੁਰਦਾ ਹੈ
ਬਾਕੀ ਸਭ ਨੀਂਦ ਵਿਗੁੱਤੇ ਸੀ
ਤੇ ਖ਼ਾਮੋਸ਼ੀ ਸੀ

ਅੱਜ ਕਿਤੇ ਸਫ਼ਰ ਨ ਕੀਤਾ
ਨ ਕਿਤੇ ਆਇ ਗਏ
ਕੰਡੇ ਲੂੰ ਲੂੰ ‘ਚ ਪਰੁੱਤੇ ਸੀ
ਤੇ ਖ਼ਾਮੋਸ਼ੀ ਸੀ

ਅਪਣੇ ਲਾਗੇ ਸਾਂ ਪਿਆ
ਆਪ ਹੀ ਮੈਂ ਕਫ਼ਨ ਸਮੇਤ
ਸੋਗ ਦਾ ਭਾਰ ਮਿਰੇ ਉੱਤੇ ਸੀ
ਤੇ ਖ਼ਾਮੋਸ਼ੀ ਸੀ

ਮਰ ਚੁੱਕੀ ਮਾਂ ਸੀ
ਉਦ੍ਹੇ ਵੈਣ ‘ਚ ਮੇਰਾ ਨਾਂ ਸੀ
ਸੁਣਦੇ ਸਭ ਲੋਕ ਨਿਪੁੱਤੇ ਸੀ
ਤੇ ਖ਼ਾਮੋਸ਼ੀ ਸੀ

ਜੀ ‘ਚ ਆਉਂਦਾ ਸੀ ਕਿਸੇ ਬੂਹੇ ‘ਤੇ
ਦਸਤਕ ਬਣ ਜਾਂ
ਬਸ ਇਹੋ ਸ਼ੌਕ ਕਰੁੱਤੇ ਸੀ
ਤੇ ਖ਼ਾਮੋਸ਼ੀ ਸੀ

–  ਹਰਿਭਜਨ ਸਿੰਘ

 

Stray dogs kept wailing through the night
And there was silence
A dagger kept hanging above my head
And there was silence

Outside, ‘twas deafening stillness
It felt someone was walking
The rest seemed wrecked in sleep
And there was silence

Today there were no journeys
We didn’t go anywhere, we didn’t return
Pore after pore there was a thorny stitch
And there was silence

I lay next to my own body
Me along with my shroud
Carrying the burden of mourning
And there was silence

Mother had died
In her wails was heard my name
Childless, all those people were listening
And outside there was silence

My heart would pound with longing
I wanted to be a knock on the door
Such indeed was the unseasonal wish
And outside there was silence

    – Translated by Madan Gopal Singh

 

Credits:

ਕਵਿਤਾ: ਹਰਿਭਜਨ ਸਿੰਘ (1920-2002)
Poetry: Harbhajan Singh (1920-2002)

ਅੰਗਰੇਜ਼ੀ ਅਨੁਵਾਦ ਅਤੇ ਤਸਵੀਰ: ਮਦਨ ਗੋਪਾਲ ਸਿੰਘ
English translation and the picture: Madan Gopal Singh

Further reading: Unni sau churasi ਉੱਨੀ ਸੌ ਚੁਰਾਸੀ, Harbhajan Singh, Poems on 1984, Edited and Introduced by Amarjit Chandan, Ludhiana: Chetna Prakashan. 2017

Courtesy Kitab Trinjan