Hindi

ਮਕਬੂਲ ਫਿਦਾ ਹੁਸੈਨ / Maqbool Fida Hussain

Self Portrait- M. F. Hussain

Self Portrait- M. F. Hussain

ਮਕਬੂਲ ਫਿਦਾ ਹੁਸੈਨ

ਇਕ ਬੱਚਾ
ਸੁੱਟਦਾ ਹੈ
ਮੇਰੇ ਵੱਲ
ਰੰਗ ਬਰੰਗੀ ਗੇਂਦ

ਤਿੰਨ ਟੱਪੇ ਖਾ
ਔਹ ਗਈ
ਔਹ ਗਈ

ਮੈਂ ਆਪਣੇ ‘ਤੇ ਹਸਦਾ ਹਾਂ
ਗੇਂਦ ਨੂੰ ਬੁੱਚਣ ਲਈ
ਬੱਚਾ ਹੋਣਾ ਪਵੇਗਾ ।।

ਨੰਗੇ ਪੈਰਾਂ ਦਾ ਸਫ਼ਰ
ਮੁਕਣਾ ਨਹੀਂ
ਇਹ ਰਹਿਣਾ ਹੈ
ਸਦਾ ਜਵਾਨ

ਲੰਬੇ ਬੁਰਸ਼ ਦਾ ਇਕ ਸਿਰਾ
ਆਕਾਸ਼ ‘ਤੇ ਚਿਮਨੀਆਂ ਟੰਗਦਾ ਹੈ
ਦੂਜਾ ਸਿਰਾ ਧਰਤੀ ਨੂੰ ਰੰਗਦਾ ਹੈ

ਉਹ ਜਦੋਂ ਵੀ ਅੱਖਾਂ ਮੀਚੇ
ਦੇਖਦਾ ਹੈ
ਅਧਿਆਪਕ ਦੇ ਬਲੈਕ ਬੋਰਡ ਤੋਂ ਪਹਿਲਾਂ
ਆ ਬਹਿੰਦਾ
ਉਹਦੀ ਪੈਨਸਲ ‘ਤੇ ਤੋਤਾ ।।

ਨੰਗੇ ਪੈਰਾਂ ਦੇ ਸਫ਼ਰ ‘ਚ
ਰਲੀ ਹੁੰਦੀ ਹੈ ਧੂੜ੍ਹ ਮਿੱਟੀ ਦੀ ਮਹਿਕ
ਮਚਦੇ ਪੈਰਾਂ ਹੇਠ
ਵਿਛ ਜਾਂਦੀ ਹਰੇ ਰੰਗ ਦੀ ਛਾਂ

ਸਿਆਲੀ ਦਿਨਾਂ ‘ਚ ਵਿਛ ਜਾਂਦੀ ਧੁੱਪ
ਰਾਹਾਂ ‘ਚ
ਨੰਗੇ ਪੈਰ ਨਹੀਂ ਪਾਏ ਜਾ ਸਕਦੇ ਪਿੰਜਰੇ ‘ਚ
ਨੰਗੇ ਪੈਰਾਂ ਦਾ ਹਰ ਕਦਮ
ਸੁਤੰਤਰ ਲਿਪੀ ਦਾ ਸੁਤੰਤਰ ਵਰਣ

ਪੜ੍ਹਨ ਲਈ ਨੰਗਾ ਹੋਣਾ ਪਵੇਗਾ
ਮੈਂ ਡਰ ਜਾਂਦਾ ।।

ਇਕ ਵਾਰ ਉਹਦੀ ਦੋਸਤ ਨੇ
ਤੋਹਫੇ ਵਜੋਂ ਦਿੱਤੀਆਂ ਦੋ ਜੋੜੀਆਂ ਬੂਟਾਂ ਦੀਆਂ
ਨਰਮ ਰੂੰ ਜਿਹਾ ਲੈਦਰ

ਕਿਹਾ ਉਹਨੇ
ਪਾ ਇਹਨਾ ਨੂੰ
ਬਾਜਾਰ ਚੱਲੀਏ

ਪਾ ਲਿਆ ਉਹਨੇ
ਇਕ ਪੈਰ ‘ਚ ਕਾਲਾ
ਦੂਜੇ ਪੈਰ ‘ਚ ਭੁਰੇ ਰੰਗ ਦਾ ਬੂਟ

ਇਹ ਕਲਾਕਾਰ ਦੀ ਯਾਤਰਾ ਹੈ ।।

ਸ਼ੁਰੂਆਤ ਰੰਗਾਂ ਦੀ ਸੀ
ਤੇ ਆਖਰ
ਉਹ ਰਲ ਗਿਆ
ਰੰਗਾਂ ‘ਚ

ਰੰਗਾਂ ‘ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ

ਦੁਨੀਆਂ ਦੇ ਕਿਸੇ ਕੋਨੇ
ਆਹ ਹੁਣੇ ਵਾਹ ਰਿਹਾ ਹੋਵੇਗਾ

ਕੋਈ ਬੱਚਾ
ਆਪਣੇ ਸਿਆਹੀ ਲਿਬੜੇ ਹੱਥਾਂ ਨਾਲ
ਨੀਲੇ ਕਾਲੇ
ਘੁੱਗੂ ਘੋੜੇ

ਰੰਗਾਂ ਦੀ ਕੋਈ ਕਬਰ ਨਹੀਂ ਹੁੰਦੀ ।।

–  ਗੁਰਪ੍ਰੀਤ ਮਾਨਸਾ

 

मकबूल फ़िदा हुसैन 

एक बच्चा फेंकता है
मेरी ओर
रंग बिरंगी गेंद

तीन ठप्पे खा
ओ गई
ओ गई

मैं हँसता हूँ अपने आप पर
गेंद को कैच करने के लिए
बच्चा होना पड़ेगा

नंगे पैरों का सफ़र
ख़त्म नहीं होगा
यह रहेगा हमेशा के लिए

लम्बे बुर्श का एक सिरा
आकाश में चिमनिया टाँगता
दूसरा धरती को रंगता है

वो जब भी ऑंखें बंद करता
मिट्टी का तोता

एक बच्चा फेंकता है
मेरी ओर
रंग बिरंगी गेंद

तीन ठप्पे खा
ओ गई
ओ गई

मैं हँसता हूँ अपने आप पर
गेंद को कैच करने के लिए
बच्चा होना पड़ेगा

नंगे पैरों का सफ़र
ख़त्म नहीं होगा
वो रहेगा हमेशा के लिए

लम्बे बुर्श का एक सिरा
आकाश में चिमनिया टाँगता
दूसरा धरती को रंगता है

वो जब भी ऑंखें बंद करता
मिट्टी का तोता उड़ान भरता
कागत पर पेंट की लड़की
हंसने लगती

नंगे पैरों के सफ़र में
मिली होती धूल मिट्टी की महक

जलते पैरों तले
फ़ैल जाती हरे रंग की छाया
सर्दी के दिनों में धूप हो जाती गलीचा

नंगे पैर नहीं पाए जा सकते
किसी पिंजरे में

नंगे पैरों का हर कदम
स्वतंत्र लिपि का स्वतन्त्र वरण

पढ़ने के लिए नंगा होना पड़ेगा
मैं डर जाता

एक बार उसकी दोस्त ने
दी तोहफे के तौर पर दो जोड़ा बूट
नर्म लैदर

कहा उसने
बाज़ार चलते हैं
पहनो ये बूट

पहन लिया उसने
एक पैर में भूरा
दूसरे में काला

कलाकार की यात्रा है यह

शुरूआत रंगो की थी
और आखिर भी
हो गई रंग

रंगों पर कोई मुकद्दमा नहीं हो सकता
हदों सरहदों का क्या अर्थ रंगों के लिए

संसार के किसी कोने में
बना रहा होगा कोई बच्चा स्याही
संसार के किसी कोने में
अभी बना रहा होगा
कोई बच्चा
अपने नन्हे हाथों से
नीले काले घुग्गू घोड़े

रंगों की कोई कब्र नहीं होती .

– गुरप्रीत मानसा

हिंदी अनुवाद: सुरिंदर मोहन शर्मा 

Maqbool Fida Hussain

A child
Throws
A colorful ball
Towards me

 

It bounced thrice
Went away
Afar

 

I laugh at myself
To catch the ball
I will have to be a child again.

 

The bare feet journey
Will not end
It will be
forever Young

 

One end of the long brush
Places chimneys on the sky
The other end colors the earth

 

Whenever he closes eyes
The mud sparrow begins  to fly
The girl drawn on paper
Begins to smile

This bare feet journey
is mixed with the essence of earthy dust
Beneath the burning feet
spreads the green shade
In the cold winter days
spreads the sunshine in the paths

 

Bare feet can’t be put in a cage
Every step of the bare feet
Is a free character of a free script

 

One needs to get bare to read
I fear.

 

Once a friend gifted him
Two pair of shoes
Leather as soft as a cotton swab

 

He said
Wearing it
Let’s go to the bazaar

 

He wore
Black in one foot
Brown in the other

 

This is the journey of an artist.

 

He began with colors
And at last
He got immersed
In colors

 

Nobody can sue the colors
What does borders and boundaries mean for colors

 

In any part of the world
Just now,
A child might be drawing
With his ink riddled hands
Blue black
Absurd figures

 

The colors don’t have a grave.

– Gurpreet Mansa

– English Translation by Jasdeep


Original poem in Punjabi by Gurpreet Mansa

Translation to Hindi by Surinder Mohan Sharma
Translation to English by Jasdeep
Picture is taken from the website of RL Fine Arts

ਆਪਣੀ ਅਸੁਰੱਖਿਅਤਾ ‘ਚੋਂ / अपनी असुरक्षा से / Lines to Our Own Insecurity

cartoon_46-1024x749

ਆਪਣੀ ਅਸੁੱਰਖਿਆ ‘ਚੋਂ 

ਜੇ ਦੇਸ਼ ਦੀ ਸੁਰੱਖਿਆ ਏਹੋ ਹੁੰਦੀ ਹੈ
ਕਿ ਬੇ-ਜ਼ਮੀਰੀ ਜ਼ਿੰਦਗੀ ਲਈ ਸ਼ਰਤ ਬਣ ਜਾਵੇ
ਅੱਖ ਦੀ ਪੁਤਲੀ ‘ਚ ‘ ਹਾਂ ‘ ਤੋਂ ਬਿਨਾ ਕੋਈ ਵੀ ਸ਼ਬਦ
ਅਸ਼ਲੀਲ ਹੋਵੇ
ਤੇ ਮਨ ਬਦਕਾਰ ਘੜੀਆਂ ਸਾਹਮਣੇ ਡੰਡੌਤ ‘ਚ ਝੁਕਿਆ ਰਹੇ
ਤਾਂ ਸਾਨੂੰ ਦੇਸ਼ ਦੀ ਸੁਰੱਖਿਆ ਤੋਂ ਖਤਰਾ ਹੈ

ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਘਰ ਵਰਗੀ ਪਵਿੱਤਰ ਸ਼ੈਅ
ਜਿਹਦੇ ਵਿੱਚ ਹੁਸੜ ਨਹੀਂ ਹੁੰਦਾ
ਮਨੁੱਖ ਵਰ੍ਹਦੇ ਮੀਹਾਂ ਦੀ ਗੂੰਜ਼ ਵਾਂਗ ਗਲੀਆਂ ‘ਚ ਵਹਿੰਦਾ ਹੈ
ਕਣਕ ਦੀਆਂ ਬੱਲੀਆਂ ਵਾਂਗ ਖੇਤੀਂ ਝੂਮਦਾ ਹੈ
ਅਸਮਾਨ ਦੀ ਵਿਸ਼ਾਲਤਾ ਨੂੰ ਅਰਥ ਦਿੰਦਾ ਹੈ

ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਜੱਫੀ ਵਰਗੇ ਅਹਿਸਾਸ ਦਾ ਨਾਂ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੰਮ ਵਰਗਾ ਨਸ਼ਾ ਕੋਈ
ਅਸੀਂ ਤਾਂ ਦੇਸ਼ ਨੂ ਸਮਝੇ ਸਾਂ ਕੁਰਬਾਨੀ ਜਿਹੀ ਵਫ਼ਾ
ਪਰ ਜੋ ਦੇਸ਼
ਰੂਹ ਦੀ ਵਗਾਰ ਦਾ ਕਾਰਖਾਨਾ ਹੈ
ਪਰ ਜੋ ਦੇਸ਼ ਉੱਲੂ ਬਣਨ ਦਾ ਪ੍ਰਯੋਗ ਘਰ ਹੈ
ਤਾਂ ਉਸਤੋਂ ਸਾਨੂੰ ਖਤਰਾ ਹੈ
ਜੇ ਦੇਸ਼ ਦਾ ਅਮਨ ਏਹੋ ਹੁੰਦੈ
ਕਿ ਕਰਜ਼ੇ ਦੇ ਪਹਾੜਾਂ ਤੋਂ ਰਿੜਦਿਆਂ ਪੱਥਰਾਂ ਵਾਂਗ ਟੁੱਟਦੀ ਰਹੇ ਹੋਂਦ ਸਾਡੀ
ਕਿ ਤਨਖਾਹਾਂ ਦੇ ਮੂੰਹ ‘ਤੇ ਥੁੱਕਦਾ ਰਹੇ
ਕੀਮਤਾਂ ਦਾ ਬੇਸ਼ਰਮ ਹਾਸਾ
ਕਿ ਆਪਣੇ ਲਹੂ ਵਿੱਚ ਨਹਾਉਣਾ ਹੀ ਤੀਰਥ ਦਾ ਪੁੰਨ ਹੋਵੇ
ਤਾਂ ਸਾਨੂੰ ਅਮਨ ਤੋਂ ਖਤਰਾ ਹੈ

ਜੇ ਦੇਸ਼ ਦੀ ਸੁਰੱਖਿਅਤਾ ਏਹੋ ਹੁੰਦੀ ਹੈ
ਕਿ ਹਰ ਹੜਤਾਲ ਨੂ ਫੇਹ ਕੇ ਅਮਨ ਨੂੰ ਰੰਗ ਚੜ੍ਹਨਾ ਹੈ
ਕਿ ਸੂਰਮਗਤੀ ਬੱਸ ਹੱਦਾਂ ‘ਤੇ ਮਾਰ ਪਰਵਾਨ ਚੜ੍ਹਨੀ ਹੈ
ਕਲਾ ਦਾ ਫੁੱਲ ਬੱਸ ਰਾਜੇ ਦੀ ਖਿੜਕੀ ਵਿਚ ਖਿੜਨਾ ਹੈ
ਅਕਲ ਨੇ ਹੁਕਮ ਦੇ ਖੂਹੇ ਤੇ ਗਿੜ ਕੇ ਧਰਤ ਸਿੰਜਣੀ ਹੈ
ਕਿਰਤ ਨੇ ਰਾਜ ਮਹਿਲਾਂ ਦੇ ਦਰੀਂ ਖਰਕਾ ਹੀ ਬਣਨਾ ਹੈ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖਤਰਾ ਹੈ

ਪਾਸ਼

aapnī asurãkhiata nuñ

je desh di surãkhia eho hundī hai
ke be-zameerī jindagi laī sharāt ban jāve
akh di putlī ‘ch ‘haañ’ toñ binañ koī vī shabd
ashleel hove
te man badkaar ghaḌīaañ saahmne dandaut ‘ch jhukiā rahe
taañ saanu desh dī surãkhia toñ khatra hai

asiñ taañ desh nuñ samjhe saañ ghar vargi pavittar shai
jihde vich husaḌ nahiñ huñda
manukh varhde meeñhañ dī gooñj vaañg galiañ ‘ch vahiñda hai
kanak dīaañ ballīaañ vaañg khetiñ jhoomda hai
asmaan dī vishaalta nuñ arth diñda hai

asiñ taañ desh nuñ samjhe saañ japhī varge ahisaas da naañ
asiñ taañ desh nuñ samjhe saañ kamm varga koī nasha
asiñ taañ desh nuñ samjhe saañ kurbaani jihī vafa
par jo desh
rooh dī vagaar da kaarkhaana hai
par jo desh ullu baṆan da paryog ghar hai
taañ us toñ saanu khatra hai
je desh da aman eho hundai
ke karze de pahaḌaañ toñ riḌdiaañ pathrañ vaañg tuttdī rahe hoñd saadī
ke tankhahaañ de mooñh te thukkda rahe
keemtaañ da beshãrm haasa
ke aapne lahu vich nahauna hī tīrath da punn hove
taañ saanu aman toñ khatra hai

je desh dī surãkhiata eho hundī hai
ke har haḌtaal nuñ feh ke aman nuñ rañg chaḌna hai
ke sooramgati bass haddañ ‘te maar parwaan chaḌnī hai
kala da phull bass raaje dī khiḌkī vich khiḌna hai
akal ne hukam de khoohe te giḌke dharat sinjani hai
kirãt ne raaj mahilaañ de darīñ kharka hī baṆna hai
taañ saanu desh dī surãkhiata toñ khatra hai

– Paash

अपनी असुरक्षा से

यदि देश की सुरक्षा यही होती है
कि बिना जमीर होना ज़िन्दगी के लिए शर्त बन जाए
आँख की पुतली में हाँ के सिवाय कोई भी शब्द
अश्लील हो
और मन बदकार पलों के सामने दण्डवत झुका रहे
तो हमें देश की सुरक्षा से ख़तरा है ।

हम तो देश को समझे थे घर-जैसी पवित्र चीज़
जिसमें उमस नहीं होती
आदमी बरसते मेंह की गूँज की तरह गलियों में बहता है
गेहूँ की बालियों की तरह खेतों में झूमता है
और आसमान की विशालता को अर्थ देता है

हम तो देश को समझे थे आलिंगन-जैसे एक एहसास का नाम
हम तो देश को समझते थे काम-जैसा कोई नशा
हम तो देश को समझते थे कुरबानी-सी वफ़ा
लेकिन गर देश
आत्मा की बेगार का कोई कारख़ाना है
गर देश उल्लू बनने की प्रयोगशाला है
तो हमें उससे ख़तरा है

गर देश का अमन ऐसा होता है
कि कर्ज़ के पहाड़ों से फिसलते पत्थरों की तरह
टूटता रहे अस्तित्व हमारा
और तनख़्वाहों के मुँह पर थूकती रहे
क़ीमतों की बेशर्म हँसी
कि अपने रक्त में नहाना ही तीर्थ का पुण्य हो
तो हमें अमन से ख़तरा है

गर देश की सुरक्षा को कुचल कर अमन को रंग चढ़ेगा
कि वीरता बस सरहदों पर मर कर परवान चढ़ेगी
कला का फूल बस राजा की खिड़की में ही खिलेगा
अक़्ल, हुक्म के कुएँ पर रहट की तरह ही धरती सींचेगी
तो हमें देश की सुरक्षा से ख़तरा है ।

– पाश (चमन लाल द्वारा हिंदी अनुवाद )

Lines to Our Own Insecurity

If there be the terms for the security of a nation
the precondition of life is to have no conscience
any word other than ‘Yes’  be obscene to naked eye
the mind should bow to reverence to unjust moments
Then the security of the nation is a direct threat to us

We had thought of nation as a pious home
where there is no place for gloom
A person is free to flow in the streets like rain and thunder
and give meaning to immensity of the sky

We had thought of the nation as a fond embrace
We had thought of the nation as joyous as work
We had thought of the nation as loyal as sacrifice
But  if the nation becomes a workshop
to strip us of our souls
if it becomes a laboratory to turn us into fools
Then we are threatened indeed
If the peace of the nation be such
that our identity be broken like
stones rolling down a borrowed mountain
The forever rising prices mock brazenly at our wages
Bathing in our own blood be our pilgrimage
Then we are threatened by this peace

If the security of the nation demands
that every protest be extinguished in the name of peace
Courage means only dying at the border
Art should blossom only at the despot’s window
Intellect should be put to use only by order
And labour will only be a sweeper outside the citadel
Then the security of the  nation is direct threat to us

Paash ( Translated by Nirupma Dutt )

 


Source:
Original in Punjabi by revolutionary poet Avtar Singh Paash, He was gunned down by Khalistani militants in 1988.
Translation by Nirupma Dutt

Cartoon by Iranian political cartoonist Touka Neyestani

Hindi Translation from Kavita Kosh