ਇਹ ਕਵਿਤਾ


meena

This poem is not a Hindu.
This poem is eager to offend.
This poem is shallow and distorted.
This poem is a non-serious representation of Hinduism.
This poem is a haphazard presentation.
This poem is riddled.
This poem is a heresy.
This poem is a factual inaccuracy.
This poem has missionary zeal.
This poem has a hidden agenda.
This poem denigrates Hindus.
This poem shows them in poor light.
This poem concentrates on the negative aspects of Hinduism.
This poem concentrates on the evil practices of Hinduism.
This poem asserts its moral right to use objectionable words for Gods.
This poem celebrates Krishna’s freedom to perch on a naked woman.
This poem flames with the fires of a woman hungry of sex.
This poem supplies sexual connotations.
This poem puts the phallus back into the picture.
This poem makes the shiva lingam the male sexual organ.
This poem does not make the above-mentioned organ erect.
This poem prides itself in its perverse mindset.
This poem shows malice to Hinduism for Untouchability and misogyny.
This poem declares the absence of a Hindu canon.
This poem declares itself the Hindu canon.
This poem follows the monkey.
This poem worships the horse.
This poem supersedes the Vedas and the supreme scriptures.
This poem does not culture the jungle.
This poem jungles the culture.
This poem storms into temples with tanks.
This poem stands corrected: the RSS is BJP’s mother.
This poem is not vulnerable.
This poem is Section 153-A1 proof.
This poem is also idiot-proof.
This poem quotes Dr.Ambedkar.
This poem considers Ramayana a hetero-normative novel.
This poem breaches Section 295A2 of the Indian Penile Code.
This poem is pure and total blasphemy.
This poem is a voyeur.
This poem gossips about the sex between Sita and Laxman.
This poem is a witness to the rape of Shurpanaka.
This poem smears Rama for his suspicious mind.
This poem was once forced into suttee.
This poem is now taking her revenge.
This poem is addicted to eating beef.
This poem knows the castes of all the thirty-three million Hindu Gods.
This poem got court summons for switching the castes of Gods.
This poem once dated Karna who was sure he was no test-tube baby.
This poem is not curious about who-was-the-father.
This poem is horizontally flipped.
This poem is a plagiarised version.
This poem is selectively chosen.
This poem is running paternity tests on Hindutva.
This poem saw Godse (of the RSS) kill Gandhi.
This poem is not afraid of being imprisoned.
This poem does not comply to client demands.
This poem is pornographic.
This poem will not tender an unconditional apology.
This poem will not be Penguined3.
This poem will not be pulped.

-Meena Kandaswamy

 

ਇਹ ਕਵਿਤਾ ਹਿੰਦੂ ਨਹੀਂ ਹੈ।
ਇਹ ਕਵਿਤਾ ਹੱਤਕ ਕਰਨ ਨੂੰ ਕਾਹਲੀ ਹੈ।
ਇਹ ਕਵਿਤਾ ਵਿੰਗ ਤੜਿੰਗੀ, ਖੋਖਲੀ ਅਤੇ ਖਾਲੀ ਹੈ।
ਇਹ ਕਵਿਤਾ ਹਿੰਦੂ ਧਰਮ ਦੀ ਗੈਰ-ਗੰਭੀਰ ਨੁਮਾਇੰਦਗੀ ਹੈ।
ਇਹ ਕਵਿਤਾ ਬੇਢੰਗੀ ਪੇਸ਼ਕਾਰੀ ਹੈ।
ਇਹ ਕਵਿਤਾ ਬੁਝਾਰਤ ਹੈ।
ਇਹ ਕਵਿਤਾ ਹੈ ਬੋਲ ਕੁਫਰ ਦੇ।
ਇਹ ਕਵਿਤਾ ਤੱਥ ਵਿਹੂਣੀ ਹੈ।
ਇਸ ਕਵਿਤਾ ਕੋਲ ਮਿਸ਼ਨਰੀ ਜੋਸ਼ ਹੈ।
ਇਸ ਕਵਿਤਾ ਦਾ ਹੈ ਕੋਈ ਕੋਝਾ ਮਨਸੂਬਾ।
ਇਹ ਕਵਿਤਾ ਹਿੰਦੂਆਂ ਨੂੰ ਭੰਡਦੀ ਹੈ।
ਇਹ ਕਵਿਤਾ ਉਹਨਾਂ ਨੂੰ ਨੀਵਾਂ ਦਿਖਾਉਂਦੀ ਹੈ।
ਇਹ ਕਵਿਤਾ ਹਿੰਦੂ ਧਰਮ ਦੇ ਨਕਾਰਾਤਮਿਕ ਪਹਿਲੂਆਂ ਤੇ ਕੇਂਦਰਿਤ ਹੈ।
ਇਹ ਕਵਿਤਾ ਹਿੰਦੂ ਧਰਮ ਦੀਆਂ ਭੈੜੀਆਂ ਰੀਤਾਂ ਤੇ ਕੇਂਦਰਿਤ ਹੈ।
ਇਹ ਕਵਿਤਾ ਦੇਵਤਿਆਂ ਦੇ ਕੁਨਾਵਾਂ ਨੂੰ ਵਰਤਣ ਦਾ ਹੱਕ ਵਰਤਦੀ ਹੈ।
ਇਹ ਕਵਿਤਾ ਕ੍ਰਿਸ਼ਨ ਦਾ ਨੰਗੀ ਔਰਤ ਉੱਤੇ ਬੈਠਣ ਦੀ ਅਜ਼ਾਦੀ ਦਾ ਜਸ਼ਨ ਮਨਾਉਂਦੀ ਹੈ।
ਇਹ ਕਵਿਤਾ ਕਾਮ ਦੀ ਭੁੱਖੀ ਔਰਤ ਦੀ ਅੱਗ ਦੀਆਂ ਲਪਟਾਂ ਨਾਲ ਮੱਚ ਰਹੀ ਹੈ।
ਇਹ ਕਵਿਤਾ ਕਾਮੁਕ ਭਾਵਅਰਥ ਦਰਸਾਉਂਦੀ ਹੈ।
ਇਹ ਕਵਿਤਾ ਵਹਿਸ਼ੀ ਲਿੰਗ ਨੂੰ ਮੁੜ ਤਸਵੀਰ ਦੇ ਮੂਹਰੇ ਲਿਆਉਂਦੀ ਹੈ।
ਇਹ ਕਵਿਤਾ ਸ਼ਿਵਲਿੰਗ ਨੂੰ ਮਰਦ ਦਾ ਜਿਨਸੀ ਅੰਗ ਦਸਦੀ ਹੈ।
ਇਹ ਕਵਿਤਾ ਉੱਪਰ ਦੱਸੇ ਅੰਗ ਨੂੰ ਖੜਾ ਨਹੀਂ ਕਰਦੀ।
ਇਹ ਕਵਿਤਾ ਆਪਣੇ ਭ੍ਰਿਸ਼ਟ ਖਿਆਲਾਂ ਦਾ ਮਾਣ ਕਰਦੀ ਹੈ।
ਇਹ ਕਵਿਤਾ ਹਿੰਦੂ ਧਰਮ ਦੇ ਔਰਤ ਵਿਰੋਧ ਅਤੇ ਛੂਤ-ਛਾਤ ਤੇ ਕਾਲਖ ਮਲਦੀ ਹੈ।
ਇਹ ਕਵਿਤਾ ਹਿੰਦੂ ਧਰਮ ਅਦੇਸ਼ਾਂ ਦੀ ਗੈਰ ਹਾਜਰੀ ਦਾ ਐਲਾਨ ਕਰਦੀ ਹੈ।
ਇਹ ਕਵਿਤਾ ਆਪਣੇ ਆਪ ਨੂੰ ਹਿੰਦੂ ਧਰਮ ਆਦੇਸ਼ ਐਲਾਨਦੀ ਹੈ।
ਇਹ ਕਵਿਤਾ ਬਾਂਦਰ ਨੂੰ ਮੰਨਦੀ ਹੈ।
ਇਹ ਕਵਿਤਾ ਘੋੜੇ ਨੂੰ ਪੂਜਦੀ ਹੈ।
ਇਹ ਕਵਿਤਾ ਵੇਦ ਪੁਰਾਣਾਂ ਤੋਂ ਵੀ ਪੁਰਾਣੀ ਹੈ।
ਇਹ ਕਵਿਤਾ ਜੰਗਲ ਨੂੰ ਸੱਭਿਅਕ ਨਹੀਂ ਬਣਾਉਂਦੀ।
ਇਹ ਕਵਿਤਾ ਸੱਭਿਅਤਾ ਨੂੰ ਜੰਗਲ ਬਣਾਉਂਦੀ ਹੈ।
ਇਹ ਕਵਿਤਾ ਮੰਦਿਰਾਂ ਵਿੱਚ ਟੈਂਕ ਲੈ ਜਾਂਦੀ ਹੈ।
ਇਹ ਕਵਿਤਾ ਸੱਚ ਸਪਸ਼ਟ ਕਹਿੰਦੀ ਹੈ: ਆਰ ਐੱਸ ਐੱਸ ਭਾਜਪਾ ਦੀ ਮਾਂ ਹੈ।
ਇਹ ਕਵਿਤਾ ਕਮਜੋਰ ਨਹੀਂ ਹੈ।
ਇਹ ਕਵਿਤਾ ਸੈਕਸ਼ਨ 153-ਏ ਰੋਧਕ ਹੈ।
ਇਹ ਕਵਿਤਾ ਮੂਰਖ-ਰੋਧਕ ਵੀ ਹੈ।
ਇਹ ਕਵਿਤਾ ਡਾ. ਅੰਬੇਦਕਰ ਦਾ ਹਵਾਲਾ ਦਿੰਦੀ ਹੈ।
ਇਹ ਕਵਿਤਾ ਰਮਾਇਣ ਨੂੰ ਇੱਕ ਪਿੱਤਰਸੱਤਾ, ਪ੍ਰਾਜਿਨਸੀ ਸਹਿਜਤਾ4 ਗ੍ਰਸਤ ਨਾਵਲ ਸਮਝਦੀ ਹੈ।
ਇਹ ਕਵਿਤਾ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 295-ਏ ਦੀ ਉਲੰਘਣਾ ਹੈ।
ਇਹ ਕਵਿਤਾ ਨਿਰਾ ਪੂਰਾ ਕੁਫ਼ਰ ਹੈ, ਈਸ਼ਵਰ ਨਿੰਦਾ ਹੈ।
ਇਹ ਕਵਿਤਾ ਚੋਰਮੋਰੀਆਂ ਵਿੱਚੋਂ ਝਾਕਦੀ ਹੈ।
ਇਹ ਕਵਿਤਾ ਲਛਮਣ ਅਤੇ ਸੀਤਾ ਦੇ ਜਿਨਸੀ ਸੰਬੰਧਾਂ ਦੀਆਂ ਗੱਲਾਂ ਉਡਾਉਂਦੀ ਹੈ।
ਇਹ ਕਵਿਤਾ ਸਰੂਪਨਖਾ ਦੇ ਬਲਾਤਕਾਰ ਦੀ ਚਸ਼ਮਦੀਦ ਗਵਾਹ ਹੈ।
ਇਹ ਕਵਿਤਾ ਰਾਮ ਦੇ ਸ਼ੱਕੀ ਸੁਭਾ ਨੂੰ ਭੰਡਦੀ ਹੈ।
ਇਹ ਕਵਿਤਾ ਇੱਕ ਵਾਰ ਸਤੀ ਹੋ ਚੁੱਕੀ ਹੈ।
ਇਹ ਕਵਿਤਾ ਗਊਮਾਸ ਖਾਣ ਦੀ ਆਦੀ ਹੈ।
ਇਹ ਕਵਿਤਾ ਸਾਰੇ ਤੇਤੀ ਕਰੋੜ ਹਿੰਦੂ ਦੇਵਤਿਆਂ ਦੀਆਂ ਜਾਤਾਂ ਜਾਣਦੀ ਹੈ।
ਇਸ ਕਵਿਤਾ ਨੂੰ ਦੇਵਤਿਆਂ ਦੀਆਂ ਜਾਤਾਂ ਬਦਲਣ ਕਾਰਨ ਅਦਾਲਤ ਨੇ ਤਲਬ ਕੀਤਾ ਸੀ।
ਇਸ ਕਵਿਤਾ ਨੇ ਕਰਨ ਨਾਲ ਯਾਰੀ ਲਾਈ, ਜਿਸਨੂੰ ਯਕੀਨ ਸੀ ਕਿ ਉਹ ਟੈਸਟ ਟਿਊਬ ‘ਚ ਨਹੀਂ ਜਨਮਿਆ।
ਇਸ ਕਵਿਤਾ ਨੂੰ ਕੋਈ ਜਗਿਆਸਾ ਨਹੀਂ ਕਿ ਉਹਦਾ ਪਿਉ ਕੌਣ ਸੀ।
ਇਹ ਕਵਿਤਾ ਵਿਚਾਲਿਓਂ ਵਿੰਗੀ ਹੈ।
ਇਹ ਕਵਿਤਾ ਨਕਲ ਕੀਤੀ ਹੋਈ ਹੈ।
ਇਹ ਕਵਿਤਾ ਜਾਣ ਬੁਝ ਕੇ ਚੁਣੀ ਗਈ ਹੈ।
ਇਹ ਕਵਿਤਾ ਹਿੰਦੂਤਵ ਦੀ ਵਲਦੀਅਤ ਪਰਖ ਕਰ ਰਹੀ ਹੈ।
ਇਸ ਕਵਿਤਾ ਨੇ ਗੋਡਸੇ (ਆਰ ਐੱਸ ਐੱਸ ਵਾਲਾ) ਨੂੰ ਗਾਂਧੀ ਦਾ ਕਤਲ ਕਰ ਦਿਆਂ ਦੇਖਿਆ ਹੈ।
ਇਹ ਕਵਿਤਾ ਜੇਲ ਜਾਣ ਤੋਂ ਨਹੀਂ ਡਰਦੀ।
ਇਹ ਕਵਿਤਾ ਗਾਹਕ ਦੀਆਂ ਮੰਗਾਂ ਨਹੀਂ ਮੰਨਦੀ।
ਇਹ ਕਵਿਤਾ ਅਸ਼ਲੀਲ ਹੈ।
ਇਹ ਕਵਿਤਾ ਬਿਨਾਂ ਸ਼ਰਤ ਮੁਆਫੀਨਾਮਾ ਨਹੀਂ ਦੇਵੇਗੀ।
ਇਹ ਕਵਿਤਾ ਪੈਂਗੂਇਨ5 ਨਹੀਂ ਬਣੇਗੀ।
ਇਹ ਕਵਿਤਾ ਕੂੜੇ ਦਾਨ ‘ਚ ਨਹੀ ਸੁੱਟੀ ਜਾਏਗੀ।

-ਮੀਨਾ ਕੰਦਾਸਾਮੀ

 

Footnotes

1. Section 153A in The Indian Penal Code penalizes people for ‘Promoting enmity between different groups on grounds of religion, race, place of birth, residence, language, etc., and doing acts prejudicial to maintenance of harmony’.

2. Section 295A in The Indian Penal Code penalizes people for ‘Deliberate and malicious acts, intended to outrage reli­gious feelings of any class by insulting its religion or reli­gious beliefs’.
3. Penguin agrees to pulp US scholar’s book on Hinduism on pressure from fundamentalists
4. ਪ੍ਰਾਜਿਨਸੀ ਸਹਿਜਤਾ: ਅੰਗਰੇਜੀ ਸ਼ਬਦ ਹੈਟਰੋ ਨੋਰਮੈਟਿਵਟੀ Heteronormativity ਦਾ ਪੰਜਾਬੀ ਉਲੱਥਾ, ਸਮਾਜ ਵਿੱਚ ਔਰਤ ਮਰਦ ਦੇ ਜਿਸਮਾਨੀ ਰਿਸ਼ਤੇ ਨੂੰ ਹੀ ਸਹਿਜ ਸਮਝਿਆ ਜਾਣਾ; ਜਦਕਿ ਔਰਤ ਦੇ ਔਰਤ ਨਾਲ ਜਾਂ ਮਰਦ ਦੇ ਮਰਦ ਨਾਲ ਜਿਸਮਾਨੀ ਰਿਸ਼ਤੇ ਵੀ ਵਿਗਿਆਨ ਮੁਤਾਬਿਕ ਸਹਿਜ ਰਿਸ਼ਤੇ ਹਨ| ਪ੍ਰਾਜਿਨਸੀ ਸਹਿਜਤਾ ਸ਼ਬਦ ਵਰਤਣ ਸੰਬੰਧੀ ਟਵਿਟਰ ਤੇ ਹੋਈ ਗੱਲਬਾਤ:https://twitter.com/jasdeep/status/562559718414381057
5. ਹਿੰਦੂ ਫਾਸਿਸਟਾਂ ਅੱਗੇ ਝੁਕ ਗਈ ਪੈਂਗੁਇਨ

Meena Kandasamy (born 1984) is an Indian poet, fiction writer, translator and activist who is based in Chennai, Tamil Nadu, India. Most of her works are centered on feminism and the anti-caste Caste Annihilation Movement of the contemporary Indian milieu.

ਮੀਨਾ ਕੰਦਾਸਾਮੀ  ਮਦਰਾਸ, ਤਮਿਲਨਾਡੂ  ਤੋਂ ਅੰਗਰੇਜੀ ਕਵੀ, ਲੇਖਕ, ਅਨੁਵਾਦਕਾਰ ਅਤੇ ਸਮਾਜਿਕ ਕਾਰਕੁਨ ਹੈ। ਮੀਨਾ ਦਾ ਕੰਮ ਨਾਰੀਵਾਦ ਅਤੇ ਜਾਤਪਾਤ ਵਿਰੋਧੀ ਸੰਘਰਸ਼ਾਂ ਨਾਲ ਸਾਂਝ ਭਿਆਲੀ ਰੱਖਦਾ ਹੈ। 

Original poem was posted on the blog page Dark As Strong Tea and was recited at JLF 2015

Punjabi translation is by yours truly.

Picture Courtesy kitaab.org

2 comments

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s