ਕਲਾਮ ਨੂੰ/ to the poem


ਬਹੁਤ ਸੁਖਾਲਾ ਹੈਂ ਤੂੰ, ਐ ਕਲਾਮ
ਜੇ ਤੈਨੂੰ ਲਿਖਣਾ ਪੈ ਜਾਵੇ ਸਭ ਲਈ,
ਬਹੁਤ ਸੁਖਾਲਾ ਹੈ ਤੂੰ, ਸਾਂਝਾ ਜਿਹਾ
ਜੇ ਤੈਨੂੰ ਕੋਈ ਇਨਸਾਨ ਲਿਖੇ;
ਪਰ ਮੈ ਇਨਸਾਨ ਨਹੀਂ
ਨਾ ਮੈਂ ਰਹਿੰਦਾ ਹਾਂ ਇਨਸਾਨਾਂ ਵਿੱਚ,
ਨਾ ਮੇਰਾ ਪਰਿਵਾਰ,
ਨਾ ਮੇਰੇ ਮਿੱਤਰ
ਓਹ ਵੀ ਇਨਸਾਨ ਨਹੀਂ;
ਇਨਸਾਨ ਕੀ ਹੁੰਦਾ ਹੈ, ਐ ਕਲਾਮ?
ਕੀ ਇਹ ਸਿਰਫ ਉਦੋਂ ਬਣਦਾ ਹੈ ਜਦੋਂ ਤੈਨੂੰ ਲਿਖਣਾ ਪਵੇ;
ਐ ਝੂਠੇ ਕਲਾਮ
ਤੇਰਾ ਕੋਈ ਧਰਮ ਕਿਉਂ ਨਹੀਂ?
ਤੇਰਾ ਆਲਾ-ਦੁਆਲਾ, ਤੇਰੇ ਸ਼ਕੇ ਸੰਬੰਧੀ ਤੇ ਤੈਨੂੰ ਰਚਣ ਵਾਲੇ
ਸਭ ਤਾਂ ਪੂਜਦੇ ਹਨ ਬੁੱਤਾਂ ਨੂੰ,
ਝੁੱਕਦੇ ਹਨ ਹੱਥ ਖੋਲ੍ਹ ਕੇ,
ਸਿਰ ਢਕਦੇ ਹਨ;
ਫਿਰ ਤੈਨੂੰ ਕਿਉਂ ਲਿਖਦੇ ਹਨ ਪਲ੍ਹ ਦੋ ਪਲ੍ਹ ਲਈ ਐ ਇਨਸਾਨੀ ਕਲਾਮ;

you are quite simple, hey poem
if you have to be written, for everyone
you are quite simple, common, shared, collective .
in case, a human writes you;
but i am not human
neither do i live among humans
nor are my friends
they are not human either
what is a human, hey poem?
does he exist only when, you are to be written;
oh false poem
why dont you have a religion?
your neighbourhood, your relatives and your creators.
all of them worship idols,
bow, spreading their hands
cover their heads;
but why do they write you, just for the time being, hey humane poem;


Source:
Original Punjabi poem is by Harpreet Singh, a budding poet . An Engineering Graduate from GNE Ludhiana. Based in England now. He has published a book of poems “Dhupp di Chaanve” and is looking to write a novel soon. English translation is by yours truly

5 comments

 1. ਮੇਰੇ ਪਿੰਡ ਵਿੱਚ ਸੂਰਜ ਕੁਝ ਹੋਰ ਤਰਾਂ ਡੁੱਬਦਾ ਹੈ
  ਤੁਹਾਡੇ ਸ਼ਹਿਰ ਵਾਂਗ ਨਹੀਂ
  ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਡਿੱਗੇ
  ਤੇ ਇੱਕ-ਦਮ,ਦਮ ਤੌੜ ਜਾਏ
  ਮੇਰੇ ਪਿੰਡ ਸੂਰਜ ਕੁਝ ਹੋਰ ਤਰਾਂ ਡੁੱਬਦਾ ਹੈ
  ਹਾਲਾਂਕਿ ਉਹ ਜਾਣਦਾ ਹੈ
  ਕਿ ਭਲਕੇ ਉਸ ਫੇਰ ਪਰਤ ਆਉਣਾ ਹੈ
  ਪਰ ਜਾਣ ਲੱਗਿਆਂ ਉਹ ਡੈਂਬਰੇ ਹੋਏ ਬਾਲ ਵਾਂਗ
  ਬੜੀ ਅੜੀ ਕਰਦਾ ਹੈ
  ਰਾਤ ਭਰ ਦੇ ਵਿਛੌੜੇ ਨੂੰ ਬੜਾ ਦਿਲ ‘ਤੇ ਲਾਉਂਦਾ ਹੈ
  ਕਦੇ ਉਹ ਸੁਨਹਿਰੀ ਭੂੰਡੀ ਵਾਂਗ,
  ਸਣ ਦੇ ਫੁੱਲਾਂ ‘ਤੇ ਖੇਡਦਾ ਹੈ
  ਕਦੇ ਉਹ ਜੰਗਲੀ ਬਿੱਲੇ ਵਾਂਗ
  ਮੋਡੇ ਕਮਾਦ ਵਿੱਚ ਲੁਕਦਾ ਹੈ
  ਕਦੇ ਉਹ ਟੁੱਟੀ ਪਤੰਗ ਵਾਂਗ
  ਕਬਰਾਂ ਦੀਆਂ ਕਿੱਕਰਾਂ ਵਿੱਚ ਫਸਦਾ ਹੈ
  ਕਦੇ ਉਹ ਔਂਤਰੀ ਕਰਤਾਰੀ ਦੇ ਵਾਂਗ
  ਖਾਨਗਾਹ ‘ਤੇ ਬਲਦਾ ਹੈ
  ਦੱਸਿਆ ਨਾ,
  ਜਾਣ ਲੱਗਿਆਂ ਬੜੀ ਅੜੀ ਕਰਦਾ ਹੈ
  ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀਂ
  ਲੋਟਨ ਕਬੂਤਰ ਵਾਂਗ ਇੱਕ ਬਾਜੀ ਪਾਉਂਦਾ ਹੈ
  ਫਿਰ ਪਹਿਲਣਾਂ ਲਵੇਰੀਆਂ ਨਾਲ
  ਢਾਬ ਵਿੱਚ ਇੱਕ ਤਾਰੀ ਲਾਂਉਦਾ ਹੈ
  ਟਿੱਬੇ ‘ਤੇ ਕੌਡੀ ਖੇਡਦੇ ਨਿਆਣਿਆਂ ਨੂੰ
  ਘਰੋ ਘਰੀ ਪਹੁੰਚਾਉਂਦਾ ਹੈ
  ਰਹਿਰਾਸ ਸੁਣਦਾ ਤੇ,
  ਡੰਡਾਉਤ ਕਰਦਾ ਹੈ,
  ਪੀਰ-ਫਕੀਰ ਧਿਆਉਂਦਾ ਹੈ
  ਦਸਿਆ ਨਾ ,
  ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ ਹੈ
  ਤੁਹਾਡੇ ਸ਼ਹਿਰ ਵਾਂਗ ਨਹੀਂ
  ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਡਿੱਗੇ
  ਤੇ ਇੱਕ-ਦਮ,ਦਮ ਤੌੜ ਜਾਏ
  ਮੇਰੇ ਪਿੰਡ ਸੂਰਜ ਕੁਝ ਹੋਰ ਤਰਾਂ ਡੁੱਬਦਾ ਹੈ
  (dr.amitoj)

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s