ਕਮਜ਼ੋਰੀਆਂ/Weaknesses


ਕਮਜ਼ੋਰੀਆਂ

ਤੇਰੀ ਕੋਈ ਨਹੀਂ ਸੀ
ਮੇਰੀ ਇੱਕ ਸੀ
ਮੈਂ ਕਰਦਾ ਸੀ ਪਿਆਰ

Read it in roman script

Weaknesses

You had none.

I had one.

I loved.

Source: A friend shared this poem by famous playwright and poet Bertolt Brecht

Punjabi Translation is by yours truly.

Disclaimer: The original verse has come to me via hearsay. Any updates from readers will be appreciated.

11 comments

      1. ਕਤਲ ਕਰ ਕੇ ਅਰਮਾਨ ਮੇਰੇ ਉਹ ਮੁਸਕੁਰਾਉਂਦੇ ਰਹੇ

        ਢੀਠ ਬੜੀ ਸਾਡੀ ਜਾਨ ਸਾਹ ਫਿਰ ਵੀ ਆਉਂਦੇ ਰਹੇ

        ਅਸੀਂ ਲਿਖਦੇ ਰਹੇ ਖੂਨ-ਏ-ਜ਼ਿਗਰ ਨਾਲ ਉਨ੍ਹਾਂ ਦਾ ਨਾ

        ਹਰ ਵਾਰ ਉਹ ਆਪਨੇ ਕਦਮਾ ਨਾਲ ਮਿਟਾਉਂਦੇ ਰਹੇ

        ਦਿਨ ਤਾਂ ਲੰਘਦਾ ਸੀ ਮੁਸ਼ਕਿਲ ਨਾਲ ਉਨ੍ਹਾਂ ਦੀ ਯਾਦ ਵਿਚ

        ਸੁਪਨਿਆਂ ਵਿਚ ਨਾ ਆਕੇ ਉਹ ਰਾਤਾਂ ਨੂੰ ਵੀ ਸਤਾਉਂਦੇ ਰਹੇ

        ਪਾਣੀ ਵੀ ਖਾਰਾ ਹੋ ਗਇਆ ਸੁਪਨੇਆਂ ਵਾਲੀ ਝੀਲ ਦਾ

        ਉਨ੍ਹਾਂ ਦੀ ਯਾਦ ਵਿਚ ਅਸੀਂ ਐਨੇ ਅਥਰੂ ਵਹਾਉਂਦੇ ਰਹੇ

        ਕਿਸ ਨੂੰ ਦੋਸ਼ ਦਈਏ ਕੌਣ ਹੈ ਗੁਨਾਹਗਾਰ ਸਾਡੀ ਜਿੰਦ ਦਾ

        ਅਸੀਂ ਆਪੇ ਦਿਲ ਤੇ ਜ਼ਖਮ ਲਾਕੇ ਆਪੇ ਲੂਣ ਪਾਉਂਦੇ ਰਹੇ

        ਗ਼ਮ ਹੈ ਇਸ ਗੱਲ ਦਾ ਕੇ ਬੜੇ ਬੇਦਰਦ ਨਿਕਲੇ ਸਜਣ ਸਾਡੇ

        ਖੋਹ ਕੇ ਨਗਮਾਂ ਸਾਡੇ ਹੋਠਾਂ ਤੋਂ ਉਹ ਹਮੇਸ਼ਾ ਗੁਨ੍ਗੁਨਾਉਂਦੇ ਰਹੇ !!

        more from Shamsher dhillon click here

  1. i have read it in Hindi in this book.. इकहत्तर कविताएँ और तीस छोटी कहानियाँ – बेर्टोल्ट ब्रेष्ट (मूल जर्मन से अनुवाद : मोहन थपलियाल) (ब्रेष्ट के दुर्लभ चित्रों और स्केचों से सज्जित)… it has been published by Prikalpana prakashan, Lucknow.. you can get it from Janchetna by post too.. address here… http://janchetnaa.blogspot.com/

    Brecht was a amazing poet along with a great drama writer, director and a novelist… his ‘three penny opera’ and its novel form are amazing piece of writing…

  2. Jਬਾਬਿਆਂ ਦੀਆਂ ਚੌਕੀਆਂ ਭਰੀ ਜਾਓ, ਆਥਣੇ ਭਾਵੇਂ ਦੋ ਚਾਰ ਪੈੱਗ ਚੜ੍ਹਾ ਲਓ,
    Jasdeep Kaur Gill
    ਸ਼ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ
    ਆਜੋ ਭੈਣ ਜੀ ਆਜੋ ਵੀਰ ਜੀ,
    ਛਕੋ ਮੀਟ ਭਾਵੇਂ ਖਾਉ ਪਨੀਰ ਜੀ,
    ਭਰਵੱਟੇ ਸਜਾ ਲੋ, ਕੇਸ ਕਟਵਾ ਲਓ,
    ਪਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ।
    ਨਸ਼ੇ ਪੱਤੇ ਜਿੰਨੇ ਮਰਜ਼ੀ ਕਰੀ ਜਾਓ।
    ਬਾਬਿਆਂ ਦੀਆਂ ਚੌਕੀਆਂ ਭਰੀ ਜਾਓ,
    ਆਥਣੇ ਭਾਵੇਂ ਦੋ ਚਾਰ ਪੈੱਗ ਚੜ੍ਹਾ ਲਓ,

    ਕਿਸੇ ਵੀ ਸਾਧ ਦੇ ਬਣ ਜਾਓ ਚੇਲੇ,
    ਡੇਰਿਆਂ ਦੇ ਵਿੱਚ ਲਾ ਲਓ ਮੇਲੇ,
    ਸਾਧਾਂ ਦੇ ਸ਼ਰਧਾਲੂਆਂ ਦਾ ਭਰੋਸਾ ਆਜ਼ਮਾ ਲਓ,

    ਪੈਸੇ ਧੇਲੇ ਦੀ ਥੋੜ ਨਹੀਂ ਕੋਈ,
    ਮਰਿਆਦਾ ਦੀ ਹੁਣ ਲੋੜ ਨਹੀਂ ਕੋਈ,
    ਬੱਸ ਗੁਰੂ ਦੀ ਗੋਲਕ ‘ਤੇ ਕਬਜ਼ਾ ਜਮਾ ਲਓ,

    ਦਿਲ ‘ਚੋਂ ਚੰਗੀ ਸੋਚ ਕੱਢ ਦਿਓ,
    ਫ਼ਲਸਫ਼ੇ ਦਾ ਵੀ ਫ਼ਸਤਾ ਵੱਢ ਦਿਓ,
    ਨਾਵਾਂ ਨਾਲੋਂ ਸਿੰਘ ਭਾਵੇਂ ਕੌਰ ਹਟਾ ਲਓ,

    ਗੁੱਤਾਂ ਛੱਡ ਪੋਨੀ ਟੇਲ ਬਣਾਓ,
    ਸਭਿਆਚਾਰ ਨੂੰ ਖੇਲ ਬਣਾਓ,
    ਸਲਵਾਰਾਂ ਛੱਡ ਭਾਵੇਂ ਤੰਗ ਜੀਨਾਂ ਚੜ੍ਹਾ ਲਓ,

    ਚੁੰਨੀ ਲਾਹ ਕੇ ਰੱਖ ਦਿਓ ਪਾਸੇ,
    ਮੁੰਡਿਆਂ ਦੇ ਸੰਗ ਗੂੰਜਣ ਹਾਸੇ,
    ਪੰਜ-ਪੰਜ ਥਾਂ ਤੋਂ ਭਾਵੇਂ ਕੰਨ ਵਿੰਨ੍ਹਵਾ ਲਓ,

    ਸੁੱਖਾਂ ਸੁੱਖੋ ਟੂਣੇ ਕਰੀ ਜਾਓ,
    ਵਹਿਮ ਭਰਮ ਚਾਹੇ ਦੂਣੇ ਕਰੀ ਜਾਓ,
    ਵਰਤਾਂ ਰਾਹੀਂ ਪਤੀਆਂ ਦੀ ਉਮਰ ਵਧਾ ਲਓ,

    ਧਰਮ ਨੂੰ ਚਾਹੇ ਵਪਾਰ ਬਣਾਓ,
    ਗੁਰਦੁਆਰੇ ਕਈ ਹਜ਼ਾਰ ਬਣਾਓ,
    ਉਥੇ ਭਾਵੇਂ ਮਨਮੱਤ ਦਾ ਪ੍ਰਚਾਰ ਕਰਾ ਲਓ,

    ਗੁਰਦੁਆਰੇ ਕਰੋ ਮਸੰਦਾਂ ਹਵਾਲੇ,
    ਸਿੱਖੀ ਪਾ ਦਿਓ ਪੁੱਠੀ ਚਾਲੇ,
    ਮੋਨਿਆਂ ਦੇ ਗਲੀਂ ਸਿਰੋਪੇ ਸਜਾ ਲਓ,

    ਸੱਚ ਸੁਣਾਇਆ,
    ਬਾਬੇ ਨਾਨਕ ਸੀ ਰਾਹ ਦਿਖਾਇਆ,
    ਤੁਸੀਂ ਉਸਨੂੰ ਹੀ ਭੁਲਾਇਆ,
    ਸੱਚ ਦੇ ਚਾਨਣ ਦਾ ਦਿੱਤਾ ਛਿੱਟਾ,
    ਕਿਉਂ ਖੂਨ ਥੋਡਾ ਹੋਇਆ ਚਿੱਟਾ,

    ਗੁਰੂਆਂ ਦਾ ਦਿਲ ਤੋੜ ਰਹੇ ਹੋ,
    ਸਿੱਖੀ ਤੋਂ ਮੂੰਹ ਮੋੜ ਰਹੇ ਹੋ,
    ਅਜੇ ਵੀ ਸੰਭਲੋ ਵੇਲਾ ਬਚਾ ਲਓ,
    ਪਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ,
    ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ।

    for more from Jasdeep Click here

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s