ਕਾਕੂ ਤੇ ਕਾਟੋ/kaakoo te kaato


ਤੇਰਾ ਨਾਂ ਕੀ ਏ?
ਮੇਰਾ ਨਾਂ ਚੌਕੀਦਾਰਾਂ ਦਾ ਕਾਕੂ ਏ ਕਾਕੂ
ਤੂੰ ਕੀ ਕੰਮ ਕਰਦਾ ਏ ਕਾਕੂ?
ਮੈਂ ‘ਸੱਗੜ’ ਨਾਲ ਭੇਡਾਂ ਚਾਰਦਾਂ
ਨਾਲੇ ਬਾਈ ਮੈਂ ਕਾਟੋ ਫੜ ਲੈਨਾ
ਫੜ ਕੇ ਦਿਖਾਂਵਾ ਤੈਨੂੰ
ਨਾਲੇ ਮੈਂ ਨਹਿਰ ‘ਚ ਚੁੱਬੀ ਮਾਰ ਕੇ ਲਲੇਰ ਕੱਡ ਲਿਓਨਾ
ਤੂੰ ਸਕੂਲ ਕਿਓਂ ਨੀ ਜਾਂਦਾ ?
ਯਾਰ ਮਾਸਟਰ ਕੁੱਟਦੇ ਆ ਓਥੇ
ਤੂੰ ਮੈਨੂੰ ਜਾਣਦਾ ਐਂ ?
ਹਾਂ ਤੂੰ ਮਾਸ੍ਟਰ ਕੇ ਘਰੇ ਆਉਨਾ ਹੁੰਨਾ ਏ ਨਾ !

ਮੇਰੇ ਪਿੰਡ ਦੇ ਕਾਕੂ ਲਈ, ਮੈਂ ਓਪਰਾ ਸੀ

ਅਗਲੀ ਵਾਰ ਜ੍ਦ ਪਿੰਡ ਗਿਆ ਤਾਂ ਕਾਕੂ ਨਹੀਂ ਮਿਲਿਆ
ਤੇਜ ਦੌੜਦੀ ਕਾਰ ਤੋਂ ਕਾਕੂ ਮਾਤ ਖਾ ਗਿਆ ਸੀ

ਕਾਕੂ ਦੀਆਂ ਓਹ ਗੱਲਾਂ ਮੇਰੇ ਜਿਹਨ ਵਿਚ ਓਸੇ ਤਰਾਂ ਨੇ
ਹਰ ਕੋਈ ਤੇਜ ਦੌੜਦੀ ਕਾਰ
ਮੇਰੇ ਸਾਹਮਣੇ ਖੜਾ ਕਰ ਦਿੰਦੀ ਐ
ਕਾਕੂ ਤੇ ਕਾਟੋ

tera naan kee e?
mera naan chokeedaran da kaaku e kaaku
toon kee kamm karda e kaaku?
main saggarh naal bhedaan chaardaan
naale baee main kaato pharh laina
pharh ke dikhaanva tainu
naale main nahir ‘ch chubbi maar ke laler kadd liona
toon skool kion ni jaanda ?
yaar mastr kuttde aa othe
toon mainu jaanda ain ?
haan toon master ke ghare auna hunna e na !

mere pind de kaaku laee main opra see

agli vaar jd pind giaa taan kaaku nahin milia
tej daurdi kaar ton kaaku maat kha gia see

kaku deean oh gallan mere jihan vich ose taran ne
har koee tej daurdi kaar
mer saahmne khara kar dindi ai
kaakoo te kaato

P.S. :
kaato (ਕਾਟੋ ) – galihari (ਗਲਹਿਰੀ ) , Squirrel
laler (ਲਲੇਰ) – naarial (ਨਾਰੀਅਲ), coconut

Source:
I scribble at times – Jasdeep

8 comments

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s