ਮਾਂ ਨੂੰ/ Maan Nu


ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ ਨਹੀਂ
ਕਿ ਉਸਨੇ ਜਨਮ ਦਿੱਤਾ ਹੈ ਮੈਨੂੰ
ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ
ਇਸ ਕਰਕੇ
ਕਿ ਉਸਨੂੰ
ਆਪਣੇ ਦਿਲ ਦੀ ਗੱਲ ਕਹਿਣ ਲਈ
ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ||

main maan nu piaar karda haan
is karke nahin
ki usne janam ditta hai mainu
ki usne paaliaa posiaa hai mainu
is karke
ki usnu
aapne dil dee gall kehan laee
shabdaan dee lorh nahin paindee mainu ||

Source: The poem is written by Gurpreet Mansa. He teaches Punjabi at a school near Mansa . This poem is taken from his book “Akaaran” published in 2001

13 comments

 1. ਬਹੁਤ ਪਿਆਰੀ ਕਵਿਤਾ, ਵੈਸੇ ਵੀ……
  ਸ਼ਬਦ ਤਾਂ “ਗੱਲਾਂ” ਕਹਿਣ ਵਾਸਤੇ ਨੇ,
  ਦਿਲ ਦੀਆਂ ਤਾਂ ਰਮਜ਼ਾਂ ਹੁੰਦੀਆਂ ਨੇ ।ਤੇ ਮਾਂ ਤੋਂ ਵੱਧ ਇਹ ਰਮਜ਼ਾਂ ਕੌਣ ਬੁੱਝ ਸਕਦੈ ?

 2. Ik tukk vich hi kujh ajeha keh ditta maa baarey ki uss baare soch 2 moti pata nahin kithon ehnaa akhaan vich aaye te ikk ruhaani jeha ehsaas de gaye.

  Muaaf karna mein tareef layee lafaz nahin jutaa paayee. Bas ik ehsaas hai jo duaa dena chahunda hai ki eh kalam jo ruhaaniyat de rishteaan nu enni khoobi naal lafzaan vich piro rahi hai oh chaldi rahe te oh rooh jis nu maa di mamta da enna dungha ehsaas hai oh jiundi vasdi rahe.

 3. Hi ਜਸਦੀਪ
  ਮੈਂ ਤੁਹਾਡਾ Profile ਅਤੇ Blog ਪੜਿਆ, ਬਹੁਤ ਹੀ ਚੰਗਾ ਲੱਗਾ, ਅਸਲ ਵਿੱਚ ਮੈਂ ਵੀ ਪੰਜਾਬ ਦੇ ਇਕ ਦੂਰ ਦੁਰਾਡੇ ਜਹੇ ਪਿੰਡ ਦੇ ਕੱਚੇ ਰਾਹਾਂ ਦੀ ਰੇਤ ਵਿੱਚ ਖੇਡਿਆ, ਜਵਾਨ ਹੋਇਆ ਅਤੇ ਹੁਣ ਲੰਦਨ ਵਰਗੇ ਪੱਥਰਾਂ ਦੇ ਸ਼ਹਿਰ ਆ ਵਸਿਆ ਹਾਂ | ਤਰੱਕੀ ਦੇ ਏਸ 50 ਸਾਲ ਦੇ ਫਾਸਲੇ ਨੂੰ 8 – 9 ਘੰਟਿਆਂ ਦੀ ਉਡਾਨ ਵਿੱਚ ਤਹਿ ਕਰਨਾ ਮੈਂ ਜਾਣਦਾ ਹਾਂ ਯਾਂ ਮੇਰਾ ਰੱਬ | ਬਹੁਤੇ ਲੋਕਾਂ ਨੂੰ ਇਸ ਦਾ ਕੋਈ ਫ਼ਰਕ ਨਹੀ ਪੈਂਦਾ ਪਰ ਜਿੰਨਾ ਨੂੰ ਪੈਂਦਾ, ਬਹੁਤ ਹੀ ਪੈਂਦਾ ਹੈ | ਤੁਹਾਡਾ ਆਪਣੇ ਸ਼ੌਂਕ ਨੂੰ ਨਵਾਂ ਰੰਗ ਦੇਣ ਦਾ ਇਹ ਉਪਰਾਲਾ ਤਾਰੀਫ਼ ਦੇ ਕਾਬਿਲ ਹੈ | ਆਪਣੇ ਸ਼ੌਂਕ ਦੀ ਏਸ ਅੱਗ ਨੂੰ ਪੰਜਾਬ ਵੱਲੋਂ ਆਓਂਦੇ ਹਵਾ ਦੇ ਬੁਲਿਆ ਨਾਲ ਹਮੇਸ਼ਾ ਧੁਖਦੀ ਰੱਖਣਾ |
  G Gill

  1. ਸਤ੍ਸ਼੍ਰੀ ਅਕਾਲ ਵੀਰ ਜੀ ਜਸਦੀਪ ਇ ਕਵਿਤਾ ਮੈਨੂ ਵੀ ਬਹੁਤ ਚੰਗੀ ਲੱਗੀ ਪਰ ਉਸ ਤੋ ਵੀ ਚੰਗੀ ਲੱਗੀ ਤੁਹਾਡੀ 50 ਸਾਲ ਏ ਫਾਸਲੇ ਨੂ 8 – 9 ਘੰਟੇ ਵਿਚ ਤੈ ਕਰਨ ਦੀ ਗੱਲ ਬਾਈ ਜੀ ਮੈਂ ਵੀ ਇਕ ਸਾਲ ਪਹਿਲਾ ਚੰਗੀ ਜਿੰਦਗੀ ਦੀ ਤਲਾਸ਼ ਵਿਚ ਇਥੇ ਆ ਗਯਾ ਸੀ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s