ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ/asin pher laashan dee ginti nahin karde


ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ,
ਮੇਰਾ ਫਰਜ਼ ਹਰ ਥਾਂ ‘ਤੇ ਵੰਡਣਾ ਆਜ਼ਾਦੀ,
ਜੀਵੋ ਅਤੇ ਜੀਣ ਦੇਵੋ ਦਾ ਨਾਅਰਾ,
ਮੈਂ ਲਿਖਕੇ ਮਿਜ਼ਾਈਲਾਂ ‘ਤੇ ਥਾਂ-ਥਾਂ ‘ਤੇ ਘਲਦਾ,
ਮੈਂ ਲੋਕਾਂ ਦੇ ਹੱਕਾਂ ਦੀ ਰਾਖੀ ਦਾ ਵਾਰਿਸ,
ਥਾਂ-ਥਾਂ ‘ਤੇ ਬੰਬਾ ਦੇ
ਪਹਿਰੇ ਬਿਠਾਓਂਦਾ,
ਮੇਰਾ ਸ਼ੌਕ ਲਾਸ਼ਾਂ ਦੀ ਮੰਡੀ ਸਜਾਉਣਾ,
ਤੇ ਸਿਰ੍ਤਾਜ ਮਹਾਂ ਤਾਜਰਾਂ ਦਾ ਕਹਾਉਣਾ,
ਇਹ ਅੱਲਾਹ ਦੀ ਮਰਜ਼ੀ,ਖੁਦਾ ਦਾ ਹੈ ਭਾਣਾ,
ਸਲੀਬਾਂ ਤੁਹਾਡੇ ਹੀ ਅੰਗ ਸੰਗ ਹੈ ਰਹਿਣਾ,
ਤਿਰਸ਼ੂਲਾਂ,ਖੰਜਰਾਂ ਤੇ ਤੇਗਾਂ ਦੀ ਤੇਹ ਨੂੰ,
ਆਖਿਰ ਤੁਹਾਡੇ ਲਹੂ ਨੇ ਬੁਝਾਉਣਾ,
ਮੈ ਮਿਜ਼ਾਈਲਾਂ, ਐਟਮ, ਤਬਾਹੀ ਦਿਆਂਗਾਂ,
ਚੁੱਕਣਾ ਤੁਸੀਂ ਹੀ ਹੈ ਮਲਬਾ ਘਰਾਂ ਦਾ,
ਪਿੱਠਾਂ ਤੇ ਸਾਡੇ ਜੋ ਇਤਿਹਾਸ ਲਿਖਿਆ
ਜ਼ਰਾ
ਪੜ੍ਹ ਕੇ ਦੇਖੋ ਕੇ ਹਰ ਸਤਰ ਦੱਸੇ,
ਤੁਸੀਂ ਸਮਝਦੇ ਹੋ ਜਦੋਂ ਸਿਰ ਸਿਰਾਂ ਨੂੰ,
ਅਸੀਂ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,
ਤੁਸੀਂ ਖੁਦ ਜ਼ਾਹਿਰ ਕਰੋ ਕਿ ਤੁਸਾਂ ਲਈ,
ਲਾਸ਼ਾਂ ਨੇ ਗੀਟੇ,ਤੇ ਗੀਟੇ ਖੁਦਾ ਨੇ,
ਅਸੀਂ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,
ਤੁਸੀ
ਕਾਤਿਲਾਂ ਨੂੰ ਮਹਾਂ ਨਾਇਕ ਕਹਿ ਕੇ,
ਆਪਣੇ ਸਿਰਾਂ ਤੇ ਬਿਠਾਉਂਦੇ ਰਹੇ ਹੋ,
ਅਸੀਂ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,

main janamaan ton shubh karmaan da aadi
mera faraj har thaan ‘te vandna aazaadi
jeevo ate jeen devo da naara,
main likhke  mejieaalaan te thaan thaan te ghalda,
main lokaan de hakkan dee raakhi daa vaaris
thaan thaan ‘te bumbaan de pahire bithaonda
mera shouk laashaan dee mandi sajaauna
te sirtaaj mahan taajaran da kahaauna
ih allah dee marzi khuda da hai bhaana
saleebaan tuhaade hee ang sang rahina
tirshoolaan ,khanjaraan te tegaan dee teh nu
aakhir tuhade lahu ne bhujhaauna
main mijielaan , atom , tabaahi diaanaaga
chukkna tusin hee hai malba gharaan da
pithaan te saade jo itihaas likhiaa
jara parh ke dekho ke har satar dasse
tusin samajhde ho jadon sir siraan nu
asin pher laashaan dee ginti nahin karde
tusin khud jaahir karo ki tusaan laee
laashaan ne geete ,te geete khuda ne
asin pher laashan dee ginti nahin karde
tusin katilaan noon mahaan naik kah ke
aapne siran te bitha aunde rahe ho
asin pher laashan dee ginti nahin karde

Source: These are excerpts from a long poem written by Surjeet Judge ,a well known Punjabi Gazal Writer..the poem was published in Sept-Dec 2006 edition of Punjab Magazine Hun( ਹੁਣ )
the poem refers to Bush led war on terror in Iraq.

One thought on “ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ/asin pher laashan dee ginti nahin karde

  1. beautiful

    wah, Surjeet ji di kavita bohat vadiya aye..

    thanks for introducing me to the poets of the Punjab across the border – these are also our poets as the ties of language, culture and history cannot be erased..
    thanks for your kind message of condolence on the Islamabad bombings. We are equally worried about the innocent victims of Indian cities….

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google photo

ਤੁਸੀਂ Google ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s