Tag Archives: youth

ਨਵੇਂ ਵਰੇ ਤੇ , ਜਵਾਨੀ ਨੁੰ

ਇਹ ਤੇਰੀ ਸੋਚ
ਏਨੀਆਂ ਉਮੀਦਾਂ , ਇਨੇ ਦੋਸ਼
ਨਾਂ ਡਰ , ਨਾ ਰਿਹ ਹੁਣ ਖਾਮੋਸ਼
ਇੱਕ ਹੋਰ ਸਾਲ ਬੀਤ ਗਿਆ
ਹੁਣ ਤਾਂ ਕੋਈ ਹੰਭਲਾ ਮਾਰ

ਇਹ ਤੇਰੀ ਫਿਤਰਤ
ਬੱਸ ਵੇਖੀ ਜਾਂਵੇ ਲਾਈ ਜਾਂਵੇ ਦੋਸ਼
ਉੱਠ ਐ ਨੌਜਵਾਨ

ਬਹੁਤ ਹੋ ਗਿਆ
ਉੱਠ ਉੱਠ ਹੁਣ
ਬਚਾ ਲੈ ਆਪਣਾ ਦੇਸ਼

ਬਹੁਤ ਹੋ ਗਿਆ ਤੇਰਾ ਰੋਸ
ਕਿੱਥੇ ਰਿਹ ਗਿਆ ਤੇਰਾ ਸਾਰਾ ਜੋਸ਼
ਨਾ ਡਰ ਨਾ ਰਿਹ ਹੁਣ ਖਾਮੋਸ਼
ਉੱਠ ਉੱਠ ..
ਉੱਠ ਐ ਨੌਜਵਾਨ

Source: Gurpreet K works as software professional, and she scribbles verse at times.

Leave a Comment

Filed under Gurpreet Kaur

ਗੁਰਦਾਸ ਮਾਨ – ਜਵਾਨੀ

ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਰੋਕੋ ਵੇ ਰੋਕੋ ਮੇਰੇ ਰਹਿਨੁਮਾਓ
ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇ
ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ
ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ
ਤੀਆਂ ਤਿੰਝ੍ਰਣਾ ‘ਚ ਹਸਦੀ ਜਵਾਨੀ
ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ
ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ
ਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀ
ਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀ
ਥੈਂਕਸ ਤੇ ਸੌਰੀ ਦਾ ਚਸ਼ਮਾ ਚੜਾ ਕੇ
ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ
ਜਵਾਨੀ ਹੈ ਆਖਿਰ ਇਹ ਮੁੜਨੋ ਨੀਂ ਰਹਿਣੀ
ਸੰਭਲੇਗੀ ਆਪੇ ਜਦੋੰ ਹੋਸ਼ ਪੈਣੀ
ਜਵਾਨੀ ਗਈ ਸਭ ਤਲੀਆਂ ਮਲਣਗੇ
ਇਹ ਦੰਦੀਆਂ ਚਿੜਾਉਣੀ ਕਿੱਧਰ ਜਾ ਰਹੀ ਹੈ
ਇੱਕ ਉਹ ਵੀ ਜਵਾਨੀ ਸੀ ਮੇਰੇ ਮਿਹਰਬਾਨੋ
ਸਭ ਕੁੱਝ ਸੀ ਲੁਟਾਇਆ ਮੇਰੇ ਕਦਰਦਾਨੋ
ਗੋਬਿੰਦ ਜਿਹੇ ਲਾਲਾਂ ਨੇ ਮੁੜ ਮੁੜ ਨੀ ਜੰਮਣਾ
ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ
ਮਰਜਾਣੇ ‘ ਮਾਨਾਂ ‘ ਜਵਾਨੀ ਤੋਂ ਬਚਕੇ
ਬੜੇ ਤੀਰ ਖਾਦੇ ਤੂੰ ਨੈਣਾਂ ਕੱਸਕੇ
ਕਿਸ ਕਿਸ ਮੋੜਾਂ ਤੋਂ ਮੁੜਨਾ ਹੈ ਆਖਿਰ
ਪਤਾ ਨੀ ਕਹਾਣੀ ਕਿੱਧਰ ਜਾ ਰਹੀ ਹੈ
ਇਹ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ

10 Comments

Filed under Gurdas Mann