Tag Archives: Lal Singh Dil

ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ – ਲਾਲ ਸਿੰਘ ਦਿਲ

ਪਿਘਲਦੀ ਚਾਂਦੀ ਵਹੇ ਪਾਣੀ ਨਹੀਂ |
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ |

ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ |
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ |

ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ |
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ |

ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ |
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ |

ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ |
ਕੀ ਐ ‘ਦਿਲ’ ! ਜੇ ਹਮਸਫਰ ਹਾਣੀ ਨਹੀਂ |

Lal Singh Dil was one of the greatest punjabi poets of “Jujhaaru” era,
along with Paash, Sant Ram Udaasi , Amarjit Chandan and others ..
He was from ‘dalit’ background and was part of many people’s movement’s in mid Seveneties,including naxalite movement.
Poet died on 14 August , 2007

2 Comments

Filed under Lal Singh Dil

ਮਾਂ ਭੂਮੀ-ਲਾਲ ਸਿੰਘ ਦਿਲ

ਪਿਆਰ ਦਾ ਵੀ ਕੋਈ ਕਾਰਨ ਹੁੰਦੈ ?
ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ?
ਸੱਚ ਦਾ ਹੋਵੇ ਨਾ ਹੋਵੇ ਕੋਈ
ਝੂਠ ਕਦੇ ਬੇਮਕਸਦ ਨਹੀਂ ਹੁੰਦਾ !
ਤੇਰੇ ਨੀਲੇ ਪਰਬਤਾਂ ਕਰਕੇ ਨਹੀਂ
ਨਾ ਨੀਲੇ ਪਾਣੀਆਂ ਲਈ
ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ
ਗੇਹੜੇ-ਰੰਗੇ ਵੀ ਹੁੰਦੇ
ਤਦ ਵੀ ਮੈਂ ਤੈਨੂੰ ਪਿਆਰ ਕਰਦਾ
ਇਹ ਦੌਲਤਾਂ ਦੇ ਖਜ਼ਾਨੇ
ਮੇਰੇ ਲਈ ਤਾਂ ਨਹੀਂ
ਭਾਵੇਂ ਨਹੀਂ
ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ
ਝੂਠ ਕਦੇ ਬੇਮਕਸਦ ਨਹੀਂ ਹੁੰਦਾ
ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ
ਸੋਨੇ ਦੀ ਚਿੜੀ ਕਹਿੰਦੇ ਹਨ |

ਸਰੋਤ – ਲਾਲ ਸਿੰਘ ਦਿਲ ਦੀ ਕਿਤਾਬ ਨਾਗ-ਲੋਕ ਵਿੱਚੋਂ

ਇਸ ਕਿਵਤਾ ਦਾ ਅੰਗਰੇਜੀ ਉਲੱਥਾ

ਲਾਲ ਸਿੰਘ ਦਿਲ ਪੰਜਾਬੀ ਦਾ ਕਾਫੀ ਅਣਗੌਲਿਆ ਕਵੀ ਹੈ | ਦਲਿਤ ਵਰਗ ਵਿੱਚ ਜਨਮਿਆ ਲਾਲ ਸਿੰਘ ਦਿਲ 70ਵਿਆਂ ਦੀ ਜੁਝਾਰੂ ਕਵਿਤਾ ਦਾ ਸਿਰ੍ਮੌਰ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਹਿਰ ( ਨਕਸਲਬਾੜੀ ਲਹਿਰ ) ਨਾਲ ਉਸਦੇ ਸੰਬੰਧਾ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | ਦਸਵੀਂ ਤੱਕ ਪੜਿਆ , ਪਰ ਉਸਦੇ ਗਿਆਨ ਦਾ ਘੇਰਾ ਕਿਸੇ ਕਹਿੰਦੇ ਕਹਾਉਂਦੇ ਵਿਦਵਾਨ ਤੋਂ ਵੱਧ ਵਿਸ਼ਾਲ ਹੈ | ਕਿੱਤੇ ਵਜੋਂ ਉਸਨੇ ਮਜ਼ਦੂਰੀ ਕੀਤੀ , ਅੱਜ ਕੱਲ ਸਮਰਾਲੇ ‘ਚ ਚਾਹ ਦੀ ਦੁਕਾਨ ਚਲਾਉਂਦਾ ਸੀ |
ਕਵੀ ਕੁਝ ਦਿਨ ਪਹਿਲਾਂ 14 ਅਗਸਤ ਨੂੰ ਸਾਹ ਦੀ ਬੀਮਾਰੀ ਕਾਰਨ ਚੱਲ ਵੱਸਿਆ< |
English translation of this poem.
Lal Singh Dil was one of the greatest punjabi poets of “Jujhaaru” era,
along with Paash, Sant Ram Udaasi , Amarjit Chandan and others ..
He was from ‘dalit’ background and was part of many people’s movement’s in mid Seveneties,including naxalite movement. Poet died on 14 August earlier this week .

Links :
- Lal Singh Dil- Memoires of a Tea Vendor, Documentry on Lal Singh Dil, lal-singh-dil at the other India, at readers word, at intentblog, at sanity sucks

Tags : punjabi , poetry , lal singh dil , dalit , love , naxalism , socialism
, India

5 Comments

Filed under Lal Singh Dil