ਆਪਣੇ ਆਪ ਨੂੰ ਵੇਚ
ਆਥਣ ਵੇਲੇ ਪਰਤਦਾ
ਘਰ ਬਾਪੂ
ਹੁੰਦਾ ਸਾਲਮ ਦਾ ਸਾਲਮ
ਸਾਡੇ ਸਾਰਿਆਂ ‘ਚ ਬੈਠਾ
ਸ਼ਹਿਰ ਦੀਆਂ
ਕਿੰਨੀਆਂ ਹੀ ਇਮਾਰਤਾਂ ‘ਚ
ਇੱਟ ਇੱਟ ਹੋ
ਚਿਣੇ ਜਾਣ ਦੇ ਬਾਵਜੂਦ
ਅਜੀਬ ਹੈ
ਬਾਪੂ ਦੇ ਸੁਭਾਅ ਦਾ ਦਰਿਆ
ਕਈ ਵਾਰ ਉੱਛਲ ਜਾਏ
ਨਿੱਕੀ ਜਿਹੀ ਕ੍ੰਕਰ ਨਾਲ ਹੀ
ਤੇ ਕਈ ਵਾਰ ਵਹਿੰਦਾ ਰਹਿੰਦੇ
ਸ਼ਾਂਤ ਅਡੋਲ
ਤੂਫਾਨੀ ਰੁੱਤ ‘ਚ ਵੀ
ਸਾਡੇ ਲਈ ਬਹੁਤ ਕੁਝ ਹੁੰਦੈ
ਬਾਪੂ ਦੀ ਜੇਬ ‘ਚ
ਹਰੇ ਕਚੂਰ ਪੱਤਿਆਂ ਜਿਹਾ
ਸਾਹਾਂ ਵਰਗਾ
ਘਰ ਅੱਜ ਕੱਲ
ਹੋਰ ਵੀ ਬਹੁਤ ਕੁਝ
ਲਗਦਾ ਹੈ ਬਾਪੂ ਨੁੰ
ਬਾਪੂ ਤਾਂ ਬਾਪੂ ਹੈ
ਕੋਈ ਅਦਾਕਾਰ ਨਹੀਂ
ਸਾਡੇ ਸਾਹਵੇਂ ਜਾਹਿਰ ਹੋ ਹੀ ਜਾਂਦੀ ਹੈ
ਇਹ ਗੱਲ
ਕਿ ਬਜ਼ਾਰ ਵਿੱਚ
ਘਟਦੀ ਜਾ ਰਹੀ ਹੈ
ਉਹਨਾਂ ਦੀ ਕੀਮਤ
ਬਾਪੂ ਨੁੰ ਚਿੰਤਾ
ਮਾਨ ਦੇ ਸੁਪਨਿਆਂ ਦੀ
ਸਾਡੇ ਚਾਂਵਾਂ ਦੀ
ਤੇ ਸਾਨੂੰ ਚਿੰਤਾ
ਬਾਪੂ ਦੀ
ਦਿਨੋ-ਦਿਨ ਘਟਦੀ
ਕੀਮਤ ਦੀ
aapne aap noon vech
aathan vele partada
ghar baapu
hunda saalam da saalam
saade saariaan ‘ch baitha
shahir deeaan
kinnian hee imaarataan ‘ch
itt itt ho
chine jaan de baavajood
ajeeb hai
baapu de subhaa da dariyaa
kaee vaar uchchal jae
nikkee jihi kankar naal hi
te kaee vaar vahinda rehnde
shaant adol
toofaani rutt ‘ch vee
sade laee bahut kujh hundai
baapu dee jeb ‘ch
hare kachoor pattiaan jiha
saahan varga
ghar ajj kall
hor vee bahut kujh
lagda hai baapu nun
baapu taan baapu hai
koee adaakaar nahin
sade saahnve jaahir ho hee jaandee hai
ih gall
ki bazaar vichch
ghatdi ja rahi hai
ohna di keemat
baapu nun chinta
maan de supniaan dee
saade chaanvaan dee
te saanun chinta
baapu dee
dino-din ghatdi
keemat dee
Source: The poem is written by Gurpreet Sukhan. He teaches Punjabi at a school near Mansa . This poem is taken from his first book “Shabdaan dee Marzi” published in 1996