Feed on
Posts
Comments

Archive for the ‘Poetry’ Category

ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸ੍ਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲ੍ਝੀ ਖੁਸ਼੍ਕ ਦਾਹ੍ੜੀ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂਂਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ -
ਪਰਿਵਾਰ ਨੂੰ
[...]

Read Full Post »

ਪਹਿਲਾਂ ਤਾਂ ਅਸੀਂ
ਸਰਕਾਰੀ ਚਿੜੀਆ-ਘਰ ਦੇ ਪੜੇ ਹੁੰਨੇ ਹਾਂ,
ਤੇ ਮਿੰਨੀ ਬੱਸਾਂ ਪਿੱਛੇ ਲਮਕਦੇ-ਝੂਲਦੇ
ਸ਼ਹਿਰਾਂ-ਕਾਲਜਾਂ ਤੱਕ ਪਹੁੰਚਦੇ ਹਾਂ;
ਫਿਰ ਅਸੀਂ ਡਿਗਰੀਆਂ ਦੀ ਫੈਕਟਰੀ ਵਿੱਚ
ਡਿਗਰੀਆਂ ਬਣਾ ਰਹੇ ਹੁੰਦੇ ਹਾਂ,
ਤੇ ਸਾਡਾ ਭੋਲਾ ਪਿਉ
ਯੂਰੀਆ ਖਾਦ ਦੇ ਚਿੱਟੇ ਝੋਲੇ ਵਿੱਚ
ਰਾਸ਼ਨ-ਕਾਰਡ ਪਾਈਂ
ਕਚਿਹਰੀਆਂ ਦੀ ਦਾਣਾਮੰਡੀ ਵਿੱਚ
ਘੁੰਮ ਰਿਹਾ ਹੁੰਦਾ ਹੈ;
ਫਿਰ ਅਸੀਂ ਹਰ ਮਹੀਨੇ
ਆਪਣੀ ਡਿਗਰੀ ਤੇ ਨਵਾਂ ਕਵਰ ਚੜਾਉਂਦੇ ਹਾਂ
ਤੇ ਭਰਤੀ ਦੀਆਂ ਲੰਬੀਆਂ ਕਤਾਰਾਂ ਵਿੱਚ
ਖੜੇ ਭਰਤੀ ਦਾ [...]

Read Full Post »

ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਉਜਾੜਾਂ
ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ |
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਕੀਤੇ ਕੁਰਾਹੇ
ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ |
ਜਾਂ ਕੋਈ ਬੋਟ ਕੇ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ |
ਮੈਂ ਕੰਡਿਆਲੀ ਥੋਹਰ ਵੇ ਸੱਜਣਾ [...]

Read Full Post »

ਮਿੱਟੀ ਦਾ ਬਾਵਾ ਮੈਂ ਬਨਾਨੀ ਆਂ, ਵੇ ਝੱਗਾ ਪਾਨੀ ਆਂ, ਵੇ ਉੱਤੇ ਦੇਨੀ ਆਂ ਖੇਸੀ ,
ਸੌਂ ਜਾ ਮਿੱਟੀ ਦਿਆ ਬਾਵਿਆ, ਵੇ ਤੇਰਾ ਪਿਓ ਪਰਦੇਸੀ |
ਮਿੱਟੀ ਦਾ ਬਾਵਾ ਨਹੀਓਂ ਬੋਲਦਾ, ਨਹੀਓਂ ਚਾਲਦਾ , ਨਾਂ ਹੀ ਦੇਂਦਾ ਈ ਹੁੰਗਾਰਾ ,
ਨਾ ਰੋ ਮਿੱਟੀ ਦੇਆ ਬਾਵਿਆ, ਵੇ ਤੇਰਾ ਪਿਓ ਵਣਜਾਰਾ |
ਕਦੇ ਤਾਂ ਲਾਨੀ ਆਂ ਮੈਂ ਟਾਹਲੀਆਂ , [...]

Read Full Post »

ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਸੀ
ਕਹਿੰਦੀ ਸੀ
ਨ੍ਹੇਰੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝ੍ੜ੍ ਜਾਣਗੇ
ਰੁੱਖਾਂ ਦੇ ਟਾਹਣੇ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ
ਇਹ ਕੁੜੀ ਨਹੀਂ ਜਾਣਦੀ
ਨ੍ਹੇਰੀ ਆਏਗੀ
ਨਾਲ ਬਰਖਾ ਲਿਆਏ ਗੀ
ਸਾਰੇ ਠੰਡ ਵਰ੍ਤ ਜਾਏਗੀ
ਅਮ੍ਲਤਾਸ ਦੀਆਂ ਨਾੜਾਂ ਵਿੱਚ
ਨਵਾਂ ਤਾਜ਼ਾ ਖੂਨ ਦੌੜੇਗਾ
ਅਗਲੀ ਰੁੱਤੇ
ਫੁੱਲ ਹੋਰ ਸੋਹਣੇ ਹੋਣਗੇ
ਹੋਰ ਗੂਹੜੇ ਪੀਲੇ
ਇਹ ਕੁੜੀ ਨਹੀਂ ਜਾਣਦੀ
The poem is written by [...]

Read Full Post »

ਬਹੁਤ ਬਦਲਦੇ ਰੰਗ ਵੇਖੇ, ਕੁਝ ਆਪਿਣਆ ਦੇ ਕੁਝ ਗੈਰਾਂ ਦੇ
ਕੁਝ ਰੰਗ ਹੱਸੇ , ਕੁਝ ਰੰਗ ਰੋਏ
ਕੁਝ ਅਗਲਾ ਸਾਲ ਦਿਖਾਵੇਗਾ , ਕੁਝ ਏਸ ਸਾਲ ਵਿਖਾਏ
– ਇੱਕ ਮਿੱਤਰ ਪਿਆਰੇ ਦੀ ਕਲਮ ਤੋਂ
ਬਹੁਤ ਹੋਈ ਜਖਮਾਂ ਦੀ ਫਸਲ ਇਸ ਵਾਰ ਫੇਰ..
ਉਮਰਾਂ ਲੱਗਣੀਆਂ ਇਸ ਨੂੰ ਕੱਟਿਦਆਂ ਕੱਟਿਦਆਂ ..
– ਪਰਿਮੰਦਰਜੀਤ ( Punjabi Poet )
ਪਰ ਮੁਕਤ ਪਰਵਾਜ਼ ਦਾ ਜ਼ਜਬਾ [...]

Read Full Post »

ਜਗਾ ਦੇ ਮੋਮਬੱਤੀਆਂ
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਜਿੰਦਗੀ ਦੇ ਮਾਣ ਮੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਮੰਨਿਆ ਕਿ ਰਾਜ ਹਨੇਰੇ ਦਾ ਹਠੀਲਾ
ਪਰ ਅਜੇ ਜੀਊਂਦਾ ਏ ਕਿਰਨਾਂ ਦਾ ਕਬੀਲਾ
ਕਾਲਿਆਂ ਸਫਿਆਂ ਤੇ ਸਤਰਾਂ ਲਾਲ ਰੱਤੀਆਂ
ਉੱਠ [...]

Read Full Post »

Nirupama Dutt is well known Punjabi Poet and Journalist.Presently she is the editor of Punjabi edition of well known magazine The Sunday Indian .
She has published one volume of poems – ਇੱਕ ਨਦੀ ਸਾਂਵਲੀ ਿਜਹੀ Ik Nadi Sanwali Jahi (A Stream Somewhat Dark) – for which she was awarded the Delhi Punjabi Akademi Award [...]

Read Full Post »

ਪਿਘਲਦੀ ਚਾਂਦੀ ਵਹੇ ਪਾਣੀ ਨਹੀਂ |
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ |
ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ |
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ |
ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ |
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ |
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ |
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ |
ਸਿਰ ਬਿਨਾ ਤੁਰਦੇ [...]

Read Full Post »

ਇੱਕ ਅਮਰੀਕਾ ਚੰਦਰਾ, ਜਿੱਥੇ ਵਸੇ ਹੰਕਾਰ |
ਇੱਕ ਅਮਰੀਕਾ ਪਿਆਰੜਾ, ਜੀਹਨੂੰ ਸਾਰੇ ਜਗ ਦਾ ਿਪਆਰ |
ਇੱਕ ਅਮਰੀਕਾ ਤੱਕਿਆ, ਵਸਦੇ ਨੇ ਸ਼ੈਤਾਨ |
ਇੱਕ ਅਮਰੀਕਾ ਮਹਿਕਦਾ, ਸਾਇੰਸ ਹੁਨਰ ਗਿਆਨ |
ਇੱਕ ਅਮਰੀਕਾ ਸੜ ਰੀਹਾ, ਵਸਦੇ ਕਾਲੇ ਨਾਗ |
ਇੱਕ ਅਮਰੀਕਾ ਟਹਿਕਦਾ, ਕਵਿਤਾ ਨਾਟਕ ਰਾਗ |
ਇੱਕ ਅਮਰੀਕਾ ਕਰ ਰਿਹਾ, ਐਟਮ ਬੰਬ ਤਿਆਰ |
ਇੱਕ ਅਮਰੀਕਾ ਜਨਮਦਾ, ਅਮਨਾਂ [...]

Read Full Post »

Older Posts »