Archive for the ‘Gurpreet Mansa’ Category
ਥੈਲਾ ਬੋਰੀ / Bag
ਕਿੰਨਾ ਚੰਗਾ ਹੁੰਦਾ
ਥੈਲਾ ਬੋਰੀ ਹੁੰਦਾ ਬੰਦਾ
ਆਪਣੀ ਮਾਂ
ਪਤਨੀ ਭੈਣ ਨੂੰ ਆਖਦਾ
ਪੁੱਠਾ ਕਰਕੇ ਝਾੜਦੇ ਮੈਨੂੰ
ਕਿੰਨਾ ਕੁਝ ਖੱਲ੍ਹਾਂ ਖੂੰਝਿਆਂ ‘ਚ ਫਸਿਆ
ਤੰਗ ਕਰ ਰਿਹਾ ਹੈ ਮੈਨੂੰ
ਮੈਂ ਥੈਲਾ ਬੋਰੀ ਨਹੀਂ।।
English Translation
it would have been great
had man been a bag
he would have asked
his mother or wife or sister
to turn me inside out
give me a shudder
there is so much
stuck inside layers and corners
that bothers me
but i am not a bag !
Another English Translation by Gurmel
Better it would have been,
Had the man been a gunny-sack,
He would have asked
His mother, wife OR sister,
To turn HIM inside out
So much in nooks and corners
Had been disturbing HIM.
Had he been a gunny sack!
Source: The original Gurmukhi text is here.Translation is done by me. The poem is written by poet Gurpreet .
Check his other poems in this blog
1. Maan Nu
2. Saahan Varga
3. Khiaal
Update: Gurmel pointed out: In 3rd stanza, instead of “upside down” the true translation would be “inside out”
ਖਿਆਲ / Khiaal
ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਈ ਤੂੰ
ਤੂੰ ਮਿਲੀ
ਤੇ ਆਖਣ ਲੱਗੀ
ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਿਆ ਤੂੰ
ਹਸਦਿਆਂ ਹੱਸਦਿਆਂ
ਆਇਆ ਦੋਹਾਂ ਨੂੰ ਖਿਆਲ
ਜੇ ਨਾ ਹੁੰਦਾਖਿਆਲ
ਤਾਂ ਇਸ ਦੁਨੀਆਂ ‘ਚ
ਕੋਈ ਕਿਵੇਂ ਮਿਲਦਾ
ਇਕ ਦੂਜੇ ਨੂੰ ।।
Roman Transliteration:
hune teraa khiaal aaya
te mil paee toon
toon milee
te akhan laggi
hune teraa khiaal aaya
te mil piya toon
hassdiaan hassdiaan
aayia dohaan nu khiaal
je na hunda khiaal
taan is duniaa vich
koee kinve milda
ikk dooje nu ..
English Translation :
just thought about you
and i met you
you met
and said
just thought about you
and i met you
we smiled
and a thought occurred to us
if in this world
no one had a thought about each other
how could they get to see each other
Source: The original Gurmukhi text is here.Quick translation is done by me. The poem is written by poet Gurpreet .
Check his other poems in this blog
1. Maan Nu
2. Saahan Varga .
ਮਾਂ ਨੂੰ/ Maan Nu
ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ ਨਹੀਂ
ਕਿ ਉਸਨੇ ਜਨਮ ਦਿੱਤਾ ਹੈ ਮੈਨੂੰ
ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ
ਇਸ ਕਰਕੇ
ਕਿ ਉਸਨੂੰ
ਆਪਣੇ ਦਿਲ ਦੀ ਗੱਲ ਕਹਿਣ ਲਈ
ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ||
main maan nu piaar karda haan
is karke nahin
ki usne janam ditta hai mainu
ki usne paaliaa posiaa hai mainu
is karke
ki usnu
aapne dil dee gall kehan laee
shabdaan dee lorh nahin paindee mainu ||
Source: The poem is written by Gurpreet Mansa. He teaches Punjabi at a school near Mansa . This poem is taken from his book “Akaaran” published in 2001
ਸਾਹਾਂ ਵਰਗਾ / saahan varga
ਆਪਣੇ ਆਪ ਨੂੰ ਵੇਚ
ਆਥਣ ਵੇਲੇ ਪਰਤਦਾ
ਘਰ ਬਾਪੂ
ਹੁੰਦਾ ਸਾਲਮ ਦਾ ਸਾਲਮ
ਸਾਡੇ ਸਾਰਿਆਂ ‘ਚ ਬੈਠਾ
ਸ਼ਹਿਰ ਦੀਆਂ
ਕਿੰਨੀਆਂ ਹੀ ਇਮਾਰਤਾਂ ‘ਚ
ਇੱਟ ਇੱਟ ਹੋ
ਚਿਣੇ ਜਾਣ ਦੇ ਬਾਵਜੂਦ
ਅਜੀਬ ਹੈ
ਬਾਪੂ ਦੇ ਸੁਭਾਅ ਦਾ ਦਰਿਆ
ਕਈ ਵਾਰ ਉੱਛਲ ਜਾਏ
ਨਿੱਕੀ ਜਿਹੀ ਕ੍ੰਕਰ ਨਾਲ ਹੀ
ਤੇ ਕਈ ਵਾਰ ਵਹਿੰਦਾ ਰਹਿੰਦੇ
ਸ਼ਾਂਤ ਅਡੋਲ
ਤੂਫਾਨੀ ਰੁੱਤ ‘ਚ ਵੀ
ਸਾਡੇ ਲਈ ਬਹੁਤ ਕੁਝ ਹੁੰਦੈ
ਬਾਪੂ ਦੀ ਜੇਬ ‘ਚ
ਹਰੇ ਕਚੂਰ ਪੱਤਿਆਂ ਜਿਹਾ
ਸਾਹਾਂ ਵਰਗਾ
ਘਰ ਅੱਜ ਕੱਲ
ਹੋਰ ਵੀ ਬਹੁਤ ਕੁਝ
ਲਗਦਾ ਹੈ ਬਾਪੂ ਨੁੰ
ਬਾਪੂ ਤਾਂ ਬਾਪੂ ਹੈ
ਕੋਈ ਅਦਾਕਾਰ ਨਹੀਂ
ਸਾਡੇ ਸਾਹਵੇਂ ਜਾਹਿਰ ਹੋ ਹੀ ਜਾਂਦੀ ਹੈ
ਇਹ ਗੱਲ
ਕਿ ਬਜ਼ਾਰ ਵਿੱਚ
ਘਟਦੀ ਜਾ ਰਹੀ ਹੈ
ਉਹਨਾਂ ਦੀ ਕੀਮਤ
ਬਾਪੂ ਨੁੰ ਚਿੰਤਾ
ਮਾਨ ਦੇ ਸੁਪਨਿਆਂ ਦੀ
ਸਾਡੇ ਚਾਂਵਾਂ ਦੀ
ਤੇ ਸਾਨੂੰ ਚਿੰਤਾ
ਬਾਪੂ ਦੀ
ਦਿਨੋ-ਦਿਨ ਘਟਦੀ
ਕੀਮਤ ਦੀ
aapne aap noon vech
aathan vele partada
ghar baapu
hunda saalam da saalam
saade saariaan ‘ch baitha
shahir deeaan
kinnian hee imaarataan ‘ch
itt itt ho
chine jaan de baavajood
ajeeb hai
baapu de subhaa da dariyaa
kaee vaar uchchal jae
nikkee jihi kankar naal hi
te kaee vaar vahinda rehnde
shaant adol
toofaani rutt ‘ch vee
sade laee bahut kujh hundai
baapu dee jeb ‘ch
hare kachoor pattiaan jiha
saahan varga
ghar ajj kall
hor vee bahut kujh
lagda hai baapu nun
baapu taan baapu hai
koee adaakaar nahin
sade saahnve jaahir ho hee jaandee hai
ih gall
ki bazaar vichch
ghatdi ja rahi hai
ohna di keemat
baapu nun chinta
maan de supniaan dee
saade chaanvaan dee
te saanun chinta
baapu dee
dino-din ghatdi
keemat dee
Source: The poem is written by Gurpreet Sukhan. He teaches Punjabi at a school near Mansa . This poem is taken from his first book “Shabdaan dee Marzi” published in 1996
Comments (9)
Comments (7)
Comments (7)