Archive for the ‘Gurpreet K’ Category
ਨਵੇਂ ਵਰੇ ਤੇ , ਜਵਾਨੀ ਨੁੰ
ਇਹ ਤੇਰੀ ਸੋਚ
ਏਨੀਆਂ ਉਮੀਦਾਂ , ਇਨੇ ਦੋਸ਼
ਨਾਂ ਡਰ , ਨਾ ਰਿਹ ਹੁਣ ਖਾਮੋਸ਼
ਇੱਕ ਹੋਰ ਸਾਲ ਬੀਤ ਗਿਆ
ਹੁਣ ਤਾਂ ਕੋਈ ਹੰਭਲਾ ਮਾਰ
ਇਹ ਤੇਰੀ ਫਿਤਰਤ
ਬੱਸ ਵੇਖੀ ਜਾਂਵੇ ਲਾਈ ਜਾਂਵੇ ਦੋਸ਼
ਉੱਠ ਐ ਨੌਜਵਾਨ
ਬਹੁਤ ਹੋ ਗਿਆ
ਉੱਠ ਉੱਠ ਹੁਣ
ਬਚਾ ਲੈ ਆਪਣਾ ਦੇਸ਼
ਬਹੁਤ ਹੋ ਗਿਆ ਤੇਰਾ ਰੋਸ
ਕਿੱਥੇ ਰਿਹ ਗਿਆ ਤੇਰਾ ਸਾਰਾ ਜੋਸ਼
ਨਾ ਡਰ ਨਾ ਰਿਹ ਹੁਣ ਖਾਮੋਸ਼
ਉੱਠ ਉੱਠ ..
ਉੱਠ ਐ ਨੌਜਵਾਨ
Source: Gurpreet K works as software professional, and she scribbles verse at times.
ਮੈ ਇਹ ਚਿੌਗਰਦਾ ਤਾਂ ਨਹੀਂ ਸੀ ਲੋਚਦਾ
ਇਹ ਕੈਸਾ ਸ਼ਿਹਰ ਹੈ ?
ਇਹ ਕੈਸੀ ਹਵਾ ?
ਮੈ ਇਹ ਚੌਿਗਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ|
ਅਪਣੀ ਖੁਦਗਰਜੀ ਿਵੱਚ ਗਵਾਚਾਂ ਹਾਂ,
ਅੈਪਰ, ਮੈ ਇਹ ਨਤੀਜਾ ਤਾਂ ਨਹੀਂ ਸੀ ਲੋਚਦਾ|
ਮੈ ਇਹ ਚੌਿਗਰਦਾ ਤਾਂ ਨਹੀਂ ਸੀ ਲੋਚਦਾ ||
ਮੈ ਹਾਿਸਆਂ ਨਾਲ ਅੱਜ ਹਿਸਆ ਨਾ,
ਮੈ ਦੁੱਖਾਂ ਨਾਲ ਵੀ ਨਾ ਅੱਜ ਰੋਇਆ,
ਭਾਵੇ ਅੱਜ ਮੈ ਪੱਥਰੀਲਾ ਹੋ ਿਗਆ,
ਅੈਪਰ, ਮੈ ਇਹ ਚਿੌਗਰਦਾ ਤਾਂ ਨਹੀਂ ਸੀ ਲੋਚਦਾ ||
ਮੈ ਇਹ ਚੌਿਗਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ||
Source: Gurpreet K works as software professional, and scribbles at times.
Leave a Comment
Comments (1)