ਆਇਆ ਨੰਦ ਕਿਸ਼ੋਰ/ aiya nand kishor
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ
ਰਾਮ ਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ
ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾਹੇਵਾਲ ਵਿਚ
ਜੜ ਲੱਗੀ ਤੇ ਪੁੰਗਰੀ
ਰਾਮ ਕਾਲੀ ਦੀ ਕੁੱਖ ਚੋਂ
ਜਨਮੀ ਬੇਟੀ ਓਸਦੀ
ਨਾਂ ਰੱਖਿਆ ਸੀ ਮਾਧੁਰੀ
ਕੱਲ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸ੍ਕੂਲ ਵਿੱਚ
ਗੁੱਤਾਂ ਬੰਨ ਕੇ ਰਿਬਨ ਵਿੱਚ
ਸੋਹਣੀ ਫੱਟੀ ਪੋਚ ਕੇ
ਊੜਾ ਐੜਾ ਲਿਖ ਰਹੀ
ਊੜਾ ਐੜਾ ਲਿਖ ਰਹੀ ?
ਬੇਟੀ ਨੰਦ ਕਿਸ਼ੋਰ ਦੀ
ਕਿੰਨਾ ਗੂੜ੍ਹਾ ਸਾਕ ਹੈ
ਅੱਖਰਾਂ ਦਾ ਤੇ ਰਿਜ਼ਕ ਦਾ
ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਬਹਿ ਬਾਪੂ ਦੀ ਕਾਰ ਵਿਚ
ਲੁਧਿਆਣੇ ਆਂਵਦੇ
ਕੌਨਵੇਂਟ ਵਿੱਚ ਪੜ੍ਹ ਰਹੇ
ABCD ਸਿੱਖ ਦੇ
ABCD ਸਿੱਖ ਦੇ ?
ਪੋਤੇ ਅੱਛਰ ਸਿੰਘ ਦੇ
ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਕਸ਼ਾ
ਪਿੱਛੇ ਪਿੱਛੇ ਰਿਜ਼ਕ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
—————————————–
there came Nand Kishore
in the pursuit of a living
there came Nand Kishore
from far lands of Bihar
on board Siaalda Express
along with many more
along came Ram Kali
his pretty bride
at a village Baahevaal
near Ludhiana
Ram Kali’s womb
rooted and sprouted
gave birth to his daughter
they named her Madhuri
yesterday, i saw Madhuri
at the same village school
wearing ribbons on her pigtails
scribbling on her writing board
‘oorha airha’ the first alphabets of Punjabi
scribbling on her writing board
oorha airha ?
the daughter of Nand Kishore
so surreal is the relation of
alphabets and a living
apple of eyes of the same village
grandchildren of Achchar singh
ride their dad’s car
go to convent school in Ludhiana
to learn ABCD
to learn ABCD?
grandchildren of Achchar singh
so surreal is the relation of
alphabets and aspirations
in the pursuit of a living
there came Nand Kishore
from far lands of Bihar
on board Siaalda Express
along with many more
Surjeet Patar reciting ‘Aiya nand Kishore’
Source: This is an acclaimed poem by renowned Punjabi poet Surjeet Patar .
English translation is by yours truly
2 comments so far
Leave a reply
bhut wadiya,
wade lekhak di saral zi kavita…
thanks for posting it on blog for ur readers.
Really good….