ਕੁੜੀ ਤੇ ਨ੍ਹੇਰੀ - ਅਮਰਜੀਤ ਚੰਦਨ
January 29, 2008 by Jasdeep
ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਸੀ
ਕਹਿੰਦੀ ਸੀ
ਨ੍ਹੇਰੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝ੍ੜ੍ ਜਾਣਗੇ
ਰੁੱਖਾਂ ਦੇ ਟਾਹਣੇ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ
ਇਹ ਕੁੜੀ ਨਹੀਂ ਜਾਣਦੀ
ਨ੍ਹੇਰੀ ਆਏਗੀ
ਨਾਲ ਬਰਖਾ ਲਿਆਏ ਗੀ
ਸਾਰੇ ਠੰਡ ਵਰ੍ਤ ਜਾਏਗੀ
ਅਮ੍ਲਤਾਸ ਦੀਆਂ ਨਾੜਾਂ ਵਿੱਚ
ਨਵਾਂ ਤਾਜ਼ਾ ਖੂਨ ਦੌੜੇਗਾ
ਅਗਲੀ ਰੁੱਤੇ
ਫੁੱਲ ਹੋਰ ਸੋਹਣੇ ਹੋਣਗੇ
ਹੋਰ ਗੂਹੜੇ ਪੀਲੇ
ਇਹ ਕੁੜੀ ਨਹੀਂ ਜਾਣਦੀ
The poem is written by Punjabi poet Amarjit Chandan (ਅਮਰਜੀਤ ਚੰਦਨ ). Listen to his poetry in his own voice at apnaorg .
