ਨਵੇਂ ਵਰੇ ਤੇ , ਜਵਾਨੀ ਨੁੰ
December 31, 2007 by Jasdeep
ਇਹ ਤੇਰੀ ਸੋਚ
ਏਨੀਆਂ ਉਮੀਦਾਂ , ਇਨੇ ਦੋਸ਼
ਨਾਂ ਡਰ , ਨਾ ਰਿਹ ਹੁਣ ਖਾਮੋਸ਼
ਇੱਕ ਹੋਰ ਸਾਲ ਬੀਤ ਿਗਆ
ਹੁਣ ਤਾਂ ਕੋਈ ਹੰਭਲਾ ਮਾਰ
ਇਹ ਤੇਰੀ ਫਿਤਰਤ
ਬੱਸ ਵੇਖੀ ਜਾਂਵੇ ਲਾਈ ਜਾਂਵੇ ਦੋਸ਼
ਉੱਠ ਐ ਨੌਜਵਾਨ
ਬਹੁਤ ਹੋ ਗਿਆ
ਉੱਠ ਉੱਠ ਹੁਣ
ਬਚਾ ਲੈ ਆਪਣਾ ਦੇਸ਼
ਬਹੁਤ ਹੋ ਗਿਆ ਤੇਰਾ ਰੋਸ
ਕਿੱਥੇ ਰਿਹ ਗਿਆ ਤੇਰਾ ਸਾਰਾ ਜੋਸ਼
ਨਾ ਡਰ ਨਾ ਰਿਹ ਹੁਣ ਖਾਮੋਸ਼
ਉੱਠ ਉੱਠ ..
ਉੱਠ ਐ ਨੌਜਵਾਨ
– ਇੱਕ ਮਿੱਤਰ ਪਿਆਰੇ ਦੀ ਕਲਮ ਤੋਂ
