ਅਮਰੀਕਾ - ਸੰਤੋਖ ਸਿੰਘ ਧੀਰ
November 15, 2007 by Jasdeep
ਇੱਕ ਅਮਰੀਕਾ ਚੰਦਰਾ, ਜਿੱਥੇ ਵਸੇ ਹੰਕਾਰ |
ਇੱਕ ਅਮਰੀਕਾ ਪਿਆਰੜਾ, ਜੀਹਨੂੰ ਸਾਰੇ ਜਗ ਦਾ ਿਪਆਰ |
ਇੱਕ ਅਮਰੀਕਾ ਤੱਕਿਆ, ਵਸਦੇ ਨੇ ਸ਼ੈਤਾਨ |
ਇੱਕ ਅਮਰੀਕਾ ਮਹਿਕਦਾ, ਸਾਇੰਸ ਹੁਨਰ ਗਿਆਨ |
ਇੱਕ ਅਮਰੀਕਾ ਸੜ ਰੀਹਾ, ਵਸਦੇ ਕਾਲੇ ਨਾਗ |
ਇੱਕ ਅਮਰੀਕਾ ਟਹਿਕਦਾ, ਕਵਿਤਾ ਨਾਟਕ ਰਾਗ |
ਇੱਕ ਅਮਰੀਕਾ ਕਰ ਰਿਹਾ, ਐਟਮ ਬੰਬ ਤਿਆਰ |
ਇੱਕ ਅਮਰੀਕਾ ਜਨਮਦਾ, ਅਮਨਾਂ ਦੇ ਅਵਤਾਰ |
ਇੱਕ ਅਮਰੀਕਾ ਮਰ ਰਿਹਾ, ਜਿਓਂ ਪਾਣੀ ਤੇ ਲੀਕ |
ਇੱਕ ਨੇ ਜੀਓਣਾ ਸਾਥੀਓ , ਰਹਿੰਦੀ ਦੁਨੀਆ ਤੀਕ |
Excerpts from poem Do Jindan Nirdoshian (ਦੋ ਜਿੰਦਾਂ ਨਿਰਦੋਸ਼ੀਆਂ) written by leftist Punjabi poet Santokh Singh Dheer (ਸੰਤੋਖ ਸਿੰਘ ਧੀਰ) . The poem was written when Julius Rosenberg and Ethel Greenglass Rosenberg were executed by USA having been found guilty of conspiracy to commit espionage in relation to passing information on the American nuclear bomb to the Soviet Union.This incident received international attention in 1953.
Famous Urdu poet Faiz Ahmed Faiz wrote poem hum-jo-tareek-raahon-mein-maare-gaye
in account to this incident.
