ਸਭ ਤੋਂ ਖਤਰਨਾਕ
July 10, 2007 by Jasdeep
ਿਕਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਿਲਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਗਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਬੈਠੇ ਸੁੱਿਤਆਂ ਫੜੇ ਜਾਣਾ - ਬੁਰਾ ਤਾਂ ਹੈ
ਡਰੂ ਿਜਹੀ ਚੁੱਪ ਿਵੱਚ ਮੜੇ ਜਾਣਾ - ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਿਵੱਚ
ਸਹੀ ਹੁੰਿਦਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਿਕਸੇ ਜੁਗਨੂੰ ਦੀ ਲੋਅ ਖਾਿਤਰ ਪੜਨ ਲੱਗ ਜਾਣਾ - ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾਾ
ਨਾ ਹੋਣਾ ਤੜਪ ਦਾ
ਸਭ ਕੁਝ ਸਿਹਣ ਕਰ ਜਾਣਾ
ਘਰ ਤੋਂ ਿਨਕਲਣਾ ਕੰਮ
ਤੇ ਕੰਮ ਤੋਂ ਘਰ ਆਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ
ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |
ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਿਜਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਸਰੋਤ - ਪਾਸ਼ ਦੀ ਕਿਵਤਾ “ਸਭ ਤੋਂ ਖਤਰਨਾਕ” ਦੇ ਕੁਝ ਅੰਸ਼
Read its English Translation
ਅਵਤਾਰ ਸਿੰਘ ਸੰਧੂ ਉਰਫ ਪਾਸ਼ [9ਸਤੰਬਰ1950 - 23ਮਾਰਚ1988] ਪੰਜਾਬੀ ਦੀ ਕृਾਂਤੀਕਾਰੀ ਕਿਵਤਾ ਦਾ ਮੂਹਰਲੀ ਕਤਾਰ ਦਾ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਿਹਰ ( ਨਕਸਲਬਾੜੀ ਲਿਹਰ ) ਨਾਲ ਉੁਸਦੇ ਸੰਬੰਦਾਂ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | 23ਮਾਰਚ1988 ਨੁੰ ਖਾਿਲਸਤਾਨੀ ਅੱਤਵਾਦੀਆਂ ਨੇ ਉਸ ਨੂੰ ਕਤਲ ਕਰ ਿਦੱਤਾ |
ਪਾਸ਼ ਦੀਆਂ ਕਿਵਤਾਂਵਾ ਦਾ ਉਲੱਥਾ ਿਹੰਦੀ,ਕੰਨੜ,ਉੜੀਆ,ਮਰਾਠੀ ਤੇ ਹੋਰ ਕਈ ਭਾਸ਼ਾਂਵਾ ਿਵੱਚ ਹੋ ਚੁਿਕਆ ਹੈ | ਉਸ ਦੀ ਕਿਵਤਾ ਦੂਜੀਆਂ ਭਾਸ਼ਾਂਵਾਂ ਿਵੱਚ ਵੀ ਓਨੀਅਾ ਹੀ ਸਾਰਥਕ ਤੇ ਭਾਵਪੂਰਨ ਹੈ|
