ਮੇਰੀ ਜੁਗਨੀ ਦੇ ਧਾਗੇ ਬੱਗੇ
June 6, 2007 by Jasdeep
ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇ
ਿਜਹਨੂੰ ਸੱਟ ਇਸ਼ਕ ਦੀ ਲੱਗੇ
ਵੀਰ ਮੇਿਰਆ ਜੁਗਨੀ ਕਿਹੰਦੀ ਅੈ, ਓ ਨਾਮ ਸੱਜਣ ਦਾ ਲੈਂਦੀ ਅੈ
ਜੁਗਨੀ ਗਾਉਣ ਦਾ ਮੁੱਢ ਸੰਨ ੧੯੦੬ (1906) ਿਵੱਚ ਬੱਝਾ ਦੱਿਸਆ ਜਾਂਦਾ ਹੈ,
ਜਦ ਿਫਰੰਗੀਆਂ ਨੇ ਮਿਲਕਾ ਿਵਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ
ਵੇਲੇ ‘ਜੁਬਲੀ ਫਲੇਮ’ (ਜੋਤੀ) ਸਾਰੇ ਸਾਮਰਾਜ ਿਵੱਚ ਘੁਮਾਈ ਸੀ |
ਸ਼ਿਹਰੋ ਸ਼ਿਹਰ ਿਫਰਦੀ ਫਲੇਮ ਦੇ ਨਾਲ ਨਾਲ ਦੋ ਮਝੈਲ ਿਬਸ਼ਨਾ ਤੇ ਮੰਦਾ (ਮੁਹੰਮਦ) ‘ਖਾੜੇ ਲਾਉਂਦੇ ਸੀ |
ਮੰਦਾ ਢੱਡ ਵਜਾਉਂਦਾ ਸੀ ਤੇ ਿਬਸ਼ਨਾ ਿਕੰਗ | ਇੰਨਾ ਨੇ ਜੁਬਲੀ ਨੂੰ ਜੁਗਨੀ ਬਣਾ ਿਦੱਤਾ |
ਜੁਗਨੀ ਦੀ ਇੰਨੀ ਚੜਤ ਹੋ ਗਈ ਿਕ ਲੋਕ ਜੁਬਲੀ ਫਲੇਮ ਨਾ ਦੇਖਦੇ
ੇਤੇ ਇਕੱਠ ਜੁਗਨੀ ਵਾਲੇ ਪਾਸੇ ਿਜਆਦਾ ਹੋ ਜਾਂਦਾ |
ਇਸੇ ਕਾਰਨ ਮੰਦੇ ਤੇ ਿਬਸ਼ਨੇ ਨੁੰ ਜੇਲ ਦੀ ਸੈੈਰ ਵੀ ਕਰਨੀ ਪਈ |
ਜੁਗਨੀ ਦਾ ਨਾਂ ਹਰ ਮੂੰਹ ਤੇ ਚੜ ਿਗਆ , ਅੱਧੀ ਸਦੀ ਮਗਰੋਂ ਿਜਹਨੂੰ ਆਲਮ ਲੁਹਾਰ ਨੇ ਗਾਉਣਾ ਸੀ
ਅਤੇ ਫੇਰ ਅੱਧੀ ਸਦੀ ਿਪੱਛੋਂ ਉਹਦੇ ਪੁੱਤ ਆਿਰਫ ਨੇ |
ਜੁਗਨੀ ਮੁਲਤਾਨ ਹੁੰਦੀ ਹੋਈ ਅਮਰੀਕਾ ਪੁੱਜ ਗਈ |
ਆਿਰਫ ਲੁਹਾਰ ਦੀ ਸੰਨ ੨੦੦੬ (2006)ਿਵੱਚ ਗਾਈ ਜੁਗਨੀ ਦੀ ਵੀਡੀਓ ਨੀਊ ਯੌਰਕ ਿਵੱਚ ਬਣੀ |
ਆਿਰਫ ਦੀ ਸੰਨ ੨੦੦੬ (2006)ਿਵੱਚ ਗਾਈ ਜੁਗਨੀ ਦੀ ਵੀਡੀਓ
ਸਰੋਤ-ਪੰਜਾਬੀ ਪਰਚੇ ‘ਹੁਣ’ ਦੇ ਮਈ-ਅਗਸਤ ਅੰਕ ਿਵੱਚ ਛਪੇ ਅਮਰਜੀਤ ਚੰਦਨ ਦੇ ਲੇਖ ਿਵਚੋਂ |
