ਬਾਬਾ ਬੁੱਲੇ ਸ਼ਾਹ-ਕਲਾਮ …

(ਤੇਰੇ ਅੰਦਰੋਂ ਮੈਲ ਨਾ ਜਾਵੇ ,ਨੀ ਤੀਰਥਾਂ ਤੇ ਜਾਣ ਵਾਲੀਏ-ਇੱਕ ਪੰਜਾਬੀ ਗੀਤ)

ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ
ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ
ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ

ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ
ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ
ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ

——————————–
ਆਲਮ-ਦੁਨੀਆ ,ਫਾਜ਼ਿਲ-ਜਾਣੂੰ, ਨਫ਼ਸ-ਆਤਮਾ

3 comments so far

  1. raji mussavar on

    baba bulley shah
    bohat logic dittey pr lokan nu matt nhin aae
    logic da baadshah baba bulle shah

  2. iqbal singh on

    her line apni jindgi te dhukdi mehsoos hundi hai …te eho cheez bulle nu amar banondi hai…

  3. Jaswinder Singh on

    BABA JI , can you please send me BUlle shah`s more poetry by mail please ???

    Any response will be appreciated

    networkjas@gmail.com


Leave a reply