ਸਫਰ – ਅਮਰਜੀਤ ਚੰਦਨ
ਗੱਡੀ ਦੀ ਬਾਰੀ ਦੇ ਸ਼ੀਸ਼ੇ ਤੇ,
ਮੈਂ ਸਿਰ ਰੱਖਿਆ ਹੈ
ਬਾਰੀ ਠੰਡੀ ਠਾਰ ਜਿਉਂ
ਬਰਫੀਲੀ ਰੁੱਤੇ ਸੱਜਣ ਹੱਥ ਮਿਲਾਇਆ
ਜਾਂ ਪਿਆਰੀ ਦੇ ਠੰਡੇ ਕੰਨ ਨੂੰ
ਨੱਕ ਦੀ ਬੁੰਬਲ ਛੋਹਵੇ
ਜਾਂ ਤਾਪ ਚਡ਼ੇ ‘ਚ ਬਲਦੇ ਮੱਥੇ ਤੇ
ਮਾਂ ਨੇ ਹੱਥ ਰੱਖਿਆ ਹੈ
ਸਾਰੇ ਜੱਗ ਦੀਆਂ ਗੱਡੀਆਂ ਦਾ ਖਡ਼ਕਾ ਇੱਕੋ ਜਿਹਾ
ਆਖਰ ਦੇਰ ਸਵੇਰੇ
ਇੱਕੋ ਥਾਂ ਤੇ ਜਾ ਕੇ ਮੁੱਕ ਜਾਂਦਾ ਹੈ
No comments yet
Leave a reply