ਸ਼ਬਦਾਂ ਦੇ ਪਰਛਾਂਵੇ ਬਾਰੇ
January 1, 2008 by Jasdeep
ਸ਼ਬਦਾਂ ਦੇ ਪਰਛਾਂਵੇ ਇੱਕ ਕੋਸ਼ਿਸ਼ ਸੀ , ਕੁਝ ਵੱਖਰਾ ਕਰਨ ਦੀ , ਸ਼ੁਰੂਆਤ ਵਿੱਚ ਬਿਨਾ ਕਿਸੇਅਕੀਦੇ ਦੇ , ਬਸ ਪਸੰਦੀਦਾ ਕਵਿਤਾਂਵਾ ਪੋਸਟ ਕਰਨੀਆ ਸ਼ੁਰੂ ਕਰ ਦਿੱਤੀਆਂ.ਫਿਰ ਇਹ ਪੱਕਾ ਮਨ ਬਣਾ ਲਿਆ ਕਿ ਕਵਿਤਾਂਵਾ ਗੁਰਮੁਖੀ ਲਿਪੀ ਵਿੱਚ ਹੀ ਹੋਇਆ ਕਰਨਗੀਆਂ ਅਤੇ ਤਕਨੀਕੀ ਤੌਰ ਤੇ ਯੂਨੀਕੋਡ ਵਿੱਚ , ਤਾਂ ਕਿ ਪੜਨ ਵਾਲੇ ਨੂੰ ਫੌਂਟ ਡਾਊਨਲੋਡ ਵਗੈਰਾ ਦੀ ਲੋੜ ਨਾ ਪਵੇ | ਫਿਰ ਇੱਕ ਮਿੱਤਰ ਪਿਆਰੇ ਨੇ ਕਾਫੀ ਸਹਿਯੋਗ ਦਿੱਤਾ , ਜਿਸ ਕਰਕੇ “ਸ਼ਬਦਾਂ ਦੇ ਪਰਛਾਂਵੇ” ਦੀ ਨੁਹਾਰ ਨਿੱਖਰ ਗਈ | “ਸ਼ਬਦਾਂ ਦੇ ਪਰਛਾਂਵੇ” ਦੀਆਂ ਜਿਆਦਾਤਰ ਕਵਿਤਾਂਵਾ ਤਾਂ ਪੰਜਾਬੀ ਦੇ ਮੰਨੇ ਪਰਮੰਨੇ ਕਵੀਆਂ ਦੀਆਂ ਨੇ | ਪਰ ਕੁਝ ਨਵੇਂ ਸਿਖਾਂਦਰੂਆਂ ਦੀਆਂ ਵੀ ਨੇ ,ਜੋ ਅਣਛਪੀਆਂ ਨੇ , ਤੇ ਬਹੁਤੀਆਂ ਉਸ ਮਿੱਤਰ ਪਿਆਰੇ ਦੀਆਂ ਨੇ , ਜਿਸਨੇ “ਸ਼ਬਦਾਂ ਦੇ ਪਰਛਾਂਵੇ” ਵਿੱਚ ਵੱਡਮੁਲਾ ਯੋਗਦਾਨ ਪਾਇਆ |
Posts ਬਾਰੇ Comments ਦਿੰਦੇ ਰਿਹਾ ਕਰੋ |
ਸ਼ੁਕਰੀਆ,
ਜਸਦੀਪ

Words do not have shdows , they have meanings but only for people who know the meaning or have any desire to understand the meaning.